1980 ਤੋਂ 1990 ਤੱਕ ਦਾ ਨਾਵਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1980 ਤੋਂ 1990 ਤੱਕ ਦਾ ਨਾਵਲ

1980 ਤੋਂ 1990 ਪੰਜਾਬੀ ਨਾਵਲਾਂ ਦੀ ਸੂਚੀ[ਸੋਧੋ]

ਸਾਲ ਨਾਵਲ ਨਾਵਲਕਾਰ
1980 ਜੰਗੀ ਕੈਦੀ ਕੇਸਰ ਸਿੰਘ
1980 ਸਤਵੰਤ ਕੌਰ ਭਾਈ ਵੀਰ ਸਿੰਘ
1980 ਬਿਜੈ ਸਿੰਘ ਭਾਈ ਵੀਰ ਸਿੰਘ
1980 ਆਪਣੇ ਆਪਣੇ ਰਾਹ ਦਰਸ਼ਨ ਸਿੰਘ ਧੀਰ
1980 ਕੱਲਰ ਦੇ ਕੰਵਲ ਮਹਿੰਦਰ ਸਿੰਘ ਚੱਕਰ
1980 ਹਾਥੀ ਦੇ ਦੰਦ ਮਨਜਿੰਦਰ ਸਿੰਘ ਹੰਸਪਾਲ
1980 ਹੱਡ ਮਾਸ ਦੀ ਔਰਤ ਹਰਪ੍ਰੀਤ ਕੌਰ
1980 ਰੂਪਧਾਰਾ ਜਸਵੰਤ ਸਿੰਘ ਕੰਵਲ
1980 ਜੰਗਲ ਦੇ ਸ਼ੇਰ ਜਸਵੰਤ ਸਿੰਘ ਕੰਵਲ
1980 ਮਨੁੱਖਤਾ ਜਸਵੰਤ ਸਿੰਘ ਕੰਵਲ
1980 ਪ੍ਰੀਤ ਦੇ ਹਾਕਮ ਗੁਰਮੇਜ ਸਿੰਘ ਕੰਗ
1980 ਹੋਇ ਜਨਮ ਸੁਹੇਲਾ ਰਣਜੀਤ ਸਿੰਘ ਕੰਵਲ
1980 ਚਾਨਣ ਦਾ ਜੰਗਲ ਇੰਦਰ ਸਿੰਘ ਖ਼ਾਮੋਸ਼
1980 ਤਾਰੀਖ ਗਵਾਹੀ ਦੇਵੇਗੀ ਮੋਹਣ ਸਿੰਘ ਕੁੱਕੜ ਪਿੰਡੀਆ
1981 ਮੁੱਲ ਵਿਕਦਾ ਸੱਜਣ ਬੂਟਾ ਸਿੰਘ ਸ਼ਾਦ
1981 ਪਾਪੀ ਪਾਪ ਕਮਾਵਦੇਂ ਬੂਟਾ ਸਿੰਘ ਸ਼ਾਦ
1981 ਕੁੱਤਿਆ ਵਾਲੇ ਸਰਦਾਰ ਬੂਟਾ ਸਿੰਘ ਸ਼ਾਦ
1981 ਕੱਚੀਆਂ ਕਲੀਆਂ ਮਨਦੀਪ ਸੰਧੂ
1981 ਕਤਰਾ ਕਤਰਾ ਦਰਿਆ ਤ੍ਰੈਲੋਚਨ
1981 ਰਾਹੇ ਕੁਰਾਹੇ ਸੁਰਿੰਦਰ ਸਿੰਘ ਨਰੂਲਾ
1981 ਧੀਏ ਘਰ ਜਾ ਆਪਣੇ ਡਾ. ਪ੍ਰੀਤਮ ਸੈਨੀ
1981 ਜ਼ਖ਼ਮੀ ਅਤੀਤ ਰਾਮ ਸਰੂਪ ਅਣਖੀ
1981 ਤਰਕਸ਼ ਟੰਗਿਆ ਜੰਡ ਹਰਪ੍ਰੀਤ ਕੌਰ
1981 ਅਗਨ ਵਰੇਸ ਹਰਬਖ਼ਸ ਸਿੰਘ
1981 ਪੁਸ਼ਪ ਬਨ ਕਿਰਪਾਲ ਸਿੰਘ ਕਸੇਲ
1982 ਜੰਞ ਲਾੜਿਆ ਦੀ ਕੇਸਰ ਸਿੰਘ
1982 ਕੋਰੇ ਕਾਗਜ਼ ਅੰਮ੍ਰਿਤਾ ਪ੍ਰੀਤਮ
1982 ਸਿੰਘ ਸਾਹਿਬ ਦੀ ਸ਼ਹਾਦਤ ਕੇਸਰ ਸਿੰਘ
1982 ਔਰਤ ਮਨਫ਼ੀ ਮਰਦ ਰਸ਼ਿਮ
1982 ਮਾਤਾ ਗੁਜਰੀ ਜੀ ਤ੍ਰਿਲੋਕ ਸਿੰਘ ਗਿਆਨੀ
1982 ਪਰਾਈ ਧਰਤੀ ਇਲਬਾਲ ਅਰਪਨ
1982 ਠਰੀ ਰਾਤ ਬਲਜੀਤ ਕੌਰ ਬਲੀ
1982 ਰਿਸ਼ਤਾ ਧੁੰਦ ਜਿਹਾ ਭੁਪਿੰਦਰ ਸਿੰਘ
1982 ਛੱਪੜੀ ਵਿਹੜਾ ਰਾਮ ਸਰੂਪ ਅਣਖੀ
1982 ਇੱਕ ਲਹਿਰ ਦੋ ਪੱਥਰ ਹਰਬੰਸ ਭੱਲਾ
1982 ਦੁਨੀਆ ਅਵਤਾਰ ਸਿੰਘ ਗਰੇਵਾਲ
1982 ਸਿਸਕੀਆਂ ਪੁਸ਼ਪਿੰਦਰ ਗੁੱਗਾ
1982 ਲਹੂ ਵਟੇਂਦਾ ਰੰਗ ਹਰਪ੍ਰੀਤ ਕੌਰ
1982 ਰੁੱਤਾਂ ਰੰਗ ਵਟਾਏ ਗੁਰਮੇਜ਼ ਸਿੰਘ ਕੈਰੋਂ
1982 ਗੁਲਾਮੀ ਮੋਹਣ ਸਿੰਘ ਕੁੱਕੜ ਪਿੰਡੀਆ
1983 ਹਰਦੱਤ ਦਾ ਜ਼ਿੰਦਗੀਨਾਮਾ ਅੰਮ੍ਰਿਤਾ ਪ੍ਰੀਤਮ
1983 ਰਣ ਖੇਤਰ ਓ. ਪੀ. ਸ਼ਰਮਾ ਸਾਰਥੀ
1983 ਬਿਨ ਪੈਰਾਂ ਦੇ ਧਰਤੀ ਓ. ਪੀ. ਸ਼ਰਮਾ ਸਾਰਥੀ
1983 ਧੁੰਦ ਦੇ ਆਰ ਪਾਰ ਸੁਰਜੀਤ ਸਹੋਤਾ
1983 ਗੋਰੀ ਗੁਰਦੇਵ ਸਿੰਘ ਰੁਪਾਣਾ
1983 ਸਵੇਰ ਦੁਪਿਹਰ ਸ਼ਾਮ ਸਤਯ ਪਾਲ ਆਨੰਦ
1983 ਰੂਹ ਦਾ ਹਾਣੀ ਭਜਨ ਸਿੰਘ
1983 ਲੱਛਮੀਂ ਜਮਨਾ ਦਾਸ ਅਖ਼ਤਰ
1983 ਜੇਰਾ ਜਸਵੰਤ ਸਿੰਘ ਕੰਵਲ
1983 ਜੰਗ ਜਾਰੀ ਹੈ ਦਲੀਪ ਸਿੰਘ ਜੁਨੇਜਾ
1984 ਹੱਡੀ ਦਾ ਦਰਦ ਮਹਿੰਦਰ ਸਿੰਘ ਜੋਸ਼ੀ
1984 ਨਾ ਰਾਧਾ ਨਾ ਰੁਕਮਣੀ ਅੰਮ੍ਰਿਤਾ ਪ੍ਰੀਤਮ
1984 ਵਾਰੇ ਸ਼ਾਹ ਦੀ ਮੌਤ ਗਿ. ਕੇਸਰ ਸਿੰਘ
1984 ਇਸ਼ਕ ਤੇ ਦਮਿਸ਼ਕ ਡਾ. ਪ੍ਰੀਤਮ ਸੈਨੀ
1984 ਥੁੜ੍ਹੇ ਟੁੱਟੇ ਰਾਮ ਸਰੂਪ ਅਣਖੀ
1984 ਇਸ਼ਕ ਦੀ ਇੱਕੋ ਜਾਤ ਭਾਗ ਸਿੰਘ
1984 ਸੰਘਰਸ਼ ਦਰਸ਼ਨ ਸਿੰਘ ਧੀਰ
1984 ਵਿਲਕਦੇ ਅਰਮਾਨ ਹਰਬਖ਼ਸ ਸਿੰਘ
1984 ਸੁਰਸਾਂਝ ਜਸਵੰਤ ਸਿੰਘ ਕੰਵਲ
1984 ਚਿੱਕੜ ਰੰਗੀ ਮੂਰਤੀ ਕਹਿਸ਼ਕਾਂ ਮਲਿਕ
1985 ਤੀਜੀ ਪੀੜ੍ਹੀ ਕੇਸਰ ਸਿੰਘ
1985 ਦੋ ਨਾਵਲ ਓ. ਪੀ. ਸ਼ਰਮਾ ਸਾਰਥੀ
1985 ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ
1985 ਹੱਕ ਸੱਚ ਰਾਮ ਸਰੂਪ ਅਣਖੀ
1985 ਐਨਿਆਂ ਚੋਂ ਉੱਠੋ ਸੂਰਮਾ ਜਸਵੰਤ ਸਿੰਘ ਕੰਵਲ
1985 ਮਾਜਰਾ ਕਿਆ ਹੈ ਗੁਰਮੁਖ ਸਿੰਘ ਜੀਤ
1986 ਤੇਰਾ ਕੀਆ ਮੀਠਾ ਲਾਗੈ ਬੂਟਾ ਸਿੰਘ ਸ਼ਾਦ
1986 ਧਰਤੀ ਧੱਕ ਸਿੰਘ ਬੂਟਾ ਸਿੰਘ ਸ਼ਾਦ
1986 ਧੁੱਪ ਦੀ ਵਾਟ ਬਲਜੀਤ ਕੌਰ ਬਲੀ
1986 ਸਮੁੰਦਰ ਵਿੱਚ ਘਿਰਿਆ ਮਨੁੱਖ ਕਮਲੇਸ਼ਵਰ
1986 ਕਾਲੀ ਮਿੱਟੀ ਮੋਹਨ ਕਾਹਲੋਂ
1986 ਧੂੰਏ ਰੰਗਾਂ ਚਾਨਣ ਮਧੂ ਭੁਪਿੰਦਰ ਸਿੰਘ
1987 ਗਦਰੀ ਗੁਕਾਬ ਕੌਰ ਕੇਸਰ ਸਿੰਘ
1987 ਚਿੱਤਰਕਾਰ ਨਾਨਕ ਸਿੰਘ
1987 ਘੁੰਮਣਘੇਰੀ ਪ੍ਰਿ. ਰਲੀਆ ਸਿੰਘ ਸਿੱਧੂ
1987 ਪੱਥਰ ਦੀ ਅੱਖ ਡਾ. ਅਜੀਤ ਸਿੰਘ
1987 ਜਲ ਦੇਵ ਗੁਰਦੇਵ ਸਿੰਘ ਰੁਪਾਣਾ
1987 ਅਜ਼ਾਦੀ ਦਾ ਮੁੱਲ ਸਿਰਾਂ ਦੇ ਗੱਡੇ ਕਰਮ ਸਿੰਘ ਜ਼ਖ਼ਮੀ
1987 ਢਿੱਡ ਦੀ ਆਂਦਰ ਰਾਮ ਸਰੂਪ ਅਣਖੀ
1987 ਕੱਲੀ ਜਿੰਦੜੀ ਪਰਮਜੀਤ ਸਿੰਘ ਬੇਦੀ
1987 ਗਰਬ ਗੁਮਾਨ ਡਾ. ਅਮਰਜੀਤ ਸਿੰਘ
1987 ਸੰਗੀਨਾਂ ਦੀ ਛਾਂ ਹੇਠ ਕੁਲਦੀਪ ਸਿੰਘ ਢਿੱਲੋਂ
1987 ਉਹਦੇ ਮਰਨ ਤੋਂ ਮਗਰੋਂ ਬਖ਼ਤਾਵਰ ਸਿੰਘ ਦਿਓਲ
1987 ਹੰਝੂ ਦਲੀਪ ਸਿੰਘ
1987 ਰਿਸ਼ਤੇ ਰਾਜਿੰਦਰ ਸਿੰਘ ਬਿਬਰਾ
1987 ਮੋੜ ਮੁਹਾਰਾਂ ਕੇਵਲ ਸਿੰਘ ਗਿੱਲ
1987 ਜ਼ਿੰਦਗੀ ਦਾ ਮੌਜ ਮੇਲਾ ਜਸਬੀਰ
1987 ਇੱਕ ਤਾਜ਼ ਮਹਿਲ ਹੋਰ ਇੰਦਰ ਸਿੰਘ ਖ਼ਾਮੋਸ਼
1987 ਹੋਣੀ ਚੱਕਰ ਨਰਿੰਦਰਪਾਲ ਸਿੰਘ ਕੋਮਲ
1987 ਨਾਂ ਛੂਹੀਂ ਪਰਛਾਵੇਂ ਹਿਮਾਸ਼ੂੰ ਜ਼ੋਸ਼ੀ
1988 ਸੁਰ ਸਾਗਰ ਗੁਰਮੁਖ਼ ਸਿੰਘ ਜੀਤ
1988 ਸੱਜਣਾ ਉਡੀਕਾਂ ਤੇਰੀਆਂ ਇੰਦਰਜੀਤ ਸਿੰਘ ਜੀਤ
1988 ਗਰੀਨ ਕਾਰਡ ਕੇਸਰ ਸਿੰਘ
1988 ਡਾਕਟਰ ਦੇਵ ਅੰਮ੍ਰਿਤਾ ਪ੍ਰੀਤਮ
1988 ਪਰਛਾਵਿਆਂ ਦਾ ਸੱਚ ਜਸਵੰਤ ਸਿੰਘ ਰਾਹੀ
1988 ਜਿਨਿ ਸਿਰ ਸੋਹਨਿ ਪੱਟੀਆਂ ਰਾਮ ਸਰੂਪ ਅਣਖੀ
1988 ਸੁਰ ਸਾਗਰ ਗੁਰਮੁਖ ਸਿੰਘ ਜੀਤ
1988 ਸੱਜਣਾ ਉਡੀਕਾਂ ਤੇਰੀਆਂ ਇੰਦਰਜੀਤ ਸਿੰਘ ਜੀਤ
1989 ਸੂਰਜ ਇੱਕ ਹੋਰ ਗੁਰਮੁਖ ਸਿੰਘ ਜੀਤ
1989 ਤਿੰਨ ਵਿਚਾਰੀਆਂ ਸੁਮਨ ਮਛਾਨਵੀ
1989 ਲੰਮੇਂ ਵਾਲਾਂ ਦੀ ਪੀੜ ਜਸਵੰਤ ਸਿੰਘ ਕੰਵਲ
1989 ਨਾਨਕ ਨਾਮ ਚੜਦੀ ਕਲਾ ਕਰਤਾਰ ਸਿੰਘ ਦੁੱਗਲ
1989 ਸਾਂਝ ਪਰੇ ਰਾਜਿੰਦਰ ਬਿਬਰਾ
1989 ਧੁੰਦਲਾ ਸੂਰਜ ਦਰਸ਼ਨ ਸਿੰਘ ਧੀਰ
1989 ਇੱਕ ਗੁੱਡੀ ਇੱਕ ਬੁੱਢੀ ਪ੍ਰੋ ਹਰੀ ਸਿੰਘ ਭਾਰਤੀ
1989 ਉਹ ਤੇ ਇਹ ਸੋਹਣ ਸਿੰਘ ਕਮਲ
1989 ਨਵੀਂ ਲੋਅ ਸੋਹਣ ਸਿੰਘ ਕਮਲ
1989 ਰੱਖੜੀ ਨਾਨਕ ਸਿੰਘ
1990 ਚੱਕ ਵੀਰ ਸਿੰਘ ਸੁਖਦੇਵ ਸਿੰਘ ਮਾਨ
1990 ਹੀਰੋਸ਼ੀਮਾ ਕੇਸਰ ਸਿੰਘ
1990 ਕਤਰਾ ਕਤਰਾ ਜ਼ਿੰਦਗੀ ਡਾ. ਕੇ. ਜਗਜੀਤ ਸਿੰਘ
1990 ਬਹਾਦਰ ਦਲੇਰ ਕੌਰ ਚਰਨ ਸਿੰਘ ਸ਼ਹੀਦ
1990 ਨੀਲੀਬਾਰ ਸੁਰਿੰਦਰ ਸਿੰਘ ਨਰੂਲਾ
1990 ਸੰਦਲੀ ਪੌਣ ਸਿਰੀ ਰਾਮ ਅਰਸ਼
1990 ਸੂਲੀ ਦੀ ਛਾਲ ਬਲਵੰਤ ਸਿੰਘ
1990 ਔਖਾ ਪੈਂਡਾ ਡਾ. ਅਮਰਜੀਤ ਸਿੰਘ
1990 ਬੰਦ ਗਲੀ ਡਾ. ਅਮਰਜੀਤ ਸਿੰਘ
1990 ਸਮਾਂ ਤੇ ਸੂਰਜ ਸੁਖਪਾਲਵੀਰ ਹਸਰਤ
1990 ਨਦੀਓਂ ਪਾਰ ਮੋਹਨ ਕਾਹਲੋਂ

ਚੋਣਵੇਂ ਨਾਵਲਾਂ ਦੇ ਵਿਸ਼ਾ ਵਸਤੂ[ਸੋਧੋ]

ਜੰਗੀ ਕੈਦੀ[ਸੋਧੋ]

1969 ਵਿੱਚ ਆਪ ਦਾ ਪ੍ਰਸਿੱਧ ਨਾਵਲ ‘ਜੰਗੀ ਕੈਦੀ’ ਪ੍ਰਕਾਸ਼ਿਤ ਹੋਇਆ ਜਿਸਦੀ ਤੁਲਨਾ ਸਹਿਜੇ ਹੀ ਟਾਲਸਟਾਏ ਦੇ ਮਹਾਨ ਨਾਵਲ ‘ਯੁੱਧ ਤੇ ਸ਼ਾਤੀ’ ਨਾਲ ਕੀਤੀ ਜਾ ਸਕਦੀ ਹੈ। ਇਸ ਨਾਵਲ ਵਿੱਚ ਦੂਜੇ ਮਹਾਂ ਯੁੱਧ ਦੇ ਸਮੇਂ ਭਿੰਨ-ਭਿੰਨ ਕੌਮਾਂ ਤੇ ਜਾਤੀਆਂ ਦੇ ਜੰਗੀ ਕੈਦੀਆਂ ਦੇ ਕੈਂਪਾ ਤੇ ਜੰਗ ਦੇ ਦਿਨਾਂ ਦਾ ਅਤਿ ਦਰਦੀਲਾ ਤੇ ਲੂੰ ਕੰਡੇ ਖੜੇ ਕਰ ਦੇਣ ਵਾਲਾ ਵਿਸਤ੍ਰਿੱਤ ਚਿੱਤਰ ਪੇਸ਼ ਕਰਕੇ ਮਨੁੱਖਤਾ ਦੀ ਅਟੁੱਟ ਸਾਂਝ ਤੇ ਅਮਨ ਦੀ ਸਦੀਵੀਂ ਲੋੜਾਂ ਨੂੰ ਦ੍ਰਿੜ ਕਰਵਾਇਆ ਗਿਆ ਹੈ,ਅਤੇ ਜੰਗ ਦੀ ਭਿਅਕਰਤਾ ਤੇ ਇਸ ਹੱਥੋਂ ਮਨੁੱਖਤਾ ਤੇ ਉਸ ਦੀ ਸੱਭਿਅਤਾ ਦੀ ਬਰਬਾਦੀ ਜ਼ੁਲਮ ਤੇ ਤਸ਼ੱਦਦ ਦੀ ਕਰੁਣਾਮਈ ਅਭੁੱਲ ਕਥਾ ਨੂੰ ਮਹਾਂ ਕਾਵਿਕ ਆਕਾਰ ਵਾਲੇ ਵੱਡੇ ਨਾਵਲ ਦਾ ਰੂਪ ਦਿੱਤਾ ਗਿਆ ਹੈ।

ਗਰੀਨ ਕਾਰਡ[ਸੋਧੋ]

ਇਸ ਨਾਵਲ ਵਿੱਚ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਲਿਆ ਹੈ। ਪੰਜਾਬੀ ਜੋ ਰੋਜ਼ੀ ਦੀ ਭਾਲ ਵਿੱਚ ਦੂਜੇ ਦੇਸ਼ਾਂ ਨੂੰ ਗਏ ਸਨ, ਆਪਣੀ ਸਖ਼ਤ ਮਿਹਨਤ ਸਦਕਾ ਜ਼ਮੀਨਾਂ ਦੇ ਮਾਲਕ ਬਣ ਕੇ ਉਥੋਂ ਦੇ ਵਸਨੀਕ ਹੀ ਬਣ ਗਏ। ਇਨ੍ਹਾਂ ਦੇ ਬੱਚਿਆਂ ਦੇ ਵਿਆਹ ਦੀ ਸਮੱਸਿਆ ਆਪਣੇ ਦੇਸ਼ ਵਿੱਚ ਵਸਦੇ ਪੰਜਾਬੀਆਂ ਨਾਲੋਂ ਵੀ ਵਧੇਰੇ ਗੰਭੀਰ ਹੈ। ਜੇ ਕੋਈ ਪੰਜਾਬੀ ਮੁੰਡਾ ਉੱਧਰ ਜਾਂਦਾਂ ਹੈ ਤਾਂ ਹਰ ਜਵਾਨ ਧੀ ਵਾਲੇ ਮਾਂ ਪਿਉ ਦੀ ਅੱਖ ਉਸ ਉੱਤੇ ਹੁੰਦੀ ਹੈ। ਭਾਵੇਂ ਉਹ ਉਨ੍ਹਾਂ ਨੂੰ ਧੋਖਾ ਹੀ ਦੇ ਜਾਵੇ।ਇਹੋ ਗੱਲ ਹੀ ਇਸ ਨਾਵਲ ਦਾ ਵਿਸ਼ਾ ਹੈ।

ਹੀਰੋਸ਼ੀਮਾ[ਸੋਧੋ]

ਇਹ ਨਾਵਲ ਉਨ੍ਹਾਂ ਸਿਸਕੀਆਂ ਤੇ ਆਹਾਂ ਨੂੰ ਕਮਲਬੰਦ ਕਰਦਾ ਹੈ ਜੋ ਅਮਰੀਕਾ ਵੱਲੋਂ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ ਐਟਮ ਬੰਬ ਸੁੱਟੇ ਜਾਣ ਤੇ ਉਥੋਂ ਦੇ ਬੇਕਸੂਰ ਲੋਕਾਂ ਦੇ ਅੰਦਰੋਂ ਨਿਕਲੀਆਂ। ਇਸ ਵਿੱਚੋਂ ਜਖ਼ਮੀਆਂ ਦੀ ਕੁਰਲਾਹਟ ਸੁਣਦੀ ਹੈ। ਭੁਰ-ਭੁਰ ਜਾਂਦੇ ਅੰਗਾਂ ਵਾਲੀਆਂ ਲਾਸ਼ਾਂ ਦੀ ਭਿਆਨਕਤਾ ਦਿਖਾਈ ਦਿੰਦੀ ਹੈ ਅਤੇ ਹਜ਼ਾਰਾਂ ਲਾਸ਼ਾਂ ਦੇ ਢੇਰਾਂ ਦੀ ਸੜਾਂਦ ਮਹਿਸੂਸ ਹੁੰਦੀ ਹੈ। ਖੰਡਰਾਤ ਹੋਏ ਹੀਰੋਸ਼ੀਮਾ ਦੇ ਦ੍ਰਿਸ਼ ਅੱਖਾਂ ਸਾਹਮਣਿਓਂ ਇਉਂ ਗੁਜ਼ਰਦੇੇ ਹਨ ਜਿਵੇਂ ਬੰਬ ਡਿੱਗਣ ਉਪਰੰਤ ਮੂਵੀ ਕੈਮਰੇ ਰਾਹੀਂ ਲਾਏ ਹੋਣ। ਮਾਨਵੀ ਰਿਸ਼ਤਿਆਂ ਦੇ ਸੰਦਰਭ ਵਿੱਚ ਇਸ ਤ੍ਰਾਸਦੀ ਨੂੰ ਚਿਤਰਦਾ ਇਹ ਨਾਵਲ ਭਿਆਨਕ ਹਥਿਆਰਾਂ ਦੀ ਵਰਤੋਂ ਵਿਰੁੱਧ ਜ਼ਜ਼ਬਿਆਂ ਨੂੰ ਉਭਾਰਦਾ ਹੈ।

ਜੰਞ ਲਾੜਿਆਂ ਦੀ[ਸੋਧੋ]

ਇਸ ਨਾਵਲ ਵਿੱਚ ਦੱਸਿਆ ਗਿਆ ਹੈ ਕਿ ਹਿੰਦੁਸਤਾਨੀ ਰਾਜਿਆਂ ਦੀ ਬੇਇਤਫ਼ਾਕੀ ਤੋਂ ਲਾਭ ਉਠਾ ਕੇ ਅੰਗਰੇਜ਼ਾਂ ਨੇ ਹੌਲੀ ਹੌਲੀ ਲਗਭਗ ਸਾਰੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਸੀ। ਮੁਗ਼ਲ ਖ਼ਾਨਦਾਨ ਦਾ ਬਾਦਸ਼ਾਹ ਬਹਾਦਰਸ਼ਾਹ ਜਫ਼ਰ ਹਿੰਦੁਸਤਾਨ ਦਾ ਬਾਦਸ਼ਾਹ ਹੁੰਦਾ ਹੋਇਆ ਵੀ ਕੇਵਲ ਦਿੱਲੀ ਦਾ ਬਾਦਸ਼ਾਹ ਰਹਿ ਗਿਆ ਸੀ। ਅੰਗਰੇਜ਼ ਦਿੱਲੀ ਉੱਤੇ ਕਬਜ਼ਾ ਕਰਨ ਦੇ ਮਨਸੂਬੇ ਵੀ ਕਰ ਰਹੇ ਸਨ। ਦੇਸ਼ ਦੀ ਨਾਜ਼ੁਕ ਹਾਲਤ ਨੂੰ ਮੁੱਖ ਰੱਖਕੇ ਕੁੱਝ ਦੇਸ਼ ਭਗਤ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਗਲੋਂ ਲਾਹੁਣ ਲਈ ਇੱਕਠੇ ਹੋਏ। ਉਸ ਸਮੇਂ ਉਨ੍ਹਾਂ ਨੇ ਬਿਨਾਂ ਕਿਸੇ ਭੇਦ-ਭਾਵ ਦੇ ਇੱਕਠੇ ਹੋ ਕੇ ਅਜ਼ਾਦੀ ਲਈ ਸੰਘਰਸ਼ ਕਰਨਾ ਆਪਣਾ ਸਭ ਤੋਂ ਵੱਡਾ ਫ਼ਰਜ ਸਮਝਿਆ।

ਦਰਦ ਨਾ ਜਾਣੇ ਕੋਇ[ਸੋਧੋ]

ਇਸ ਵਿੱਚ ਪਿਆਰ ਦੀਆਂ ਆਪਹੁਦਰੀਆਂ ਦੀ ਸ਼ਿਕਾਰ ਮੀਰਾ ਇਸ ਪੈਂਡੇ ਦੇ ਅਗਲੇ ਮੀਲ ਪੱਥਰ ਵੱਲ ਗਾਮਜ਼ਨ ਹੈ। ਗੁੱਡੇ ਹੋਏ ਪੱਬ,ਥੱਕੇ ਹਾਰੇ ਗਿੱਟੇ, ਮੀਰਾ ਆਪਣੀ ਜਾਈ ਦੀ ਤਲਾਸ਼ ਵਿੱਚ ਹੈ।ਗੋਲੀ ਨਾਲ ਭੁੰਨੀ ਗਈ ਬੇਟੀ ਜਿਸਨੂੰ ਉਹ ਆਪਣੇ ਹੱਥੀਂ ਬਿਜਲੀ ਦੇ ਕਰੀਮੀਟੋਰੀਅਮ ਵਿੱਚ ਭਸਮ ਕਰ ਆਈ ਹੈ, ਮੀਰਾ ਉਸ ਬੇਟੀ ਨੂੰ ਲੱਭ ਰਹੀ ਹੈ।ਉਧਰ ਦੇਸ਼ ਵਿੱਚ ਮੀਰਾ ਦੀਆਂ ਹਰਕਤਾਂ ਨੂੰ ਨਿਯੰਤਰਣ ਦੀ ਲੋੜ ਸੀ। ਦੇਸ਼ ਵਿੱਚ ਫੈਲੀ ਅਰਾਜਕਤਾ ਨੂੰ ਵੀ ਜ਼ਬਤ ਦੀ ਜ਼ਰੂਰਤ ਸੀ।

ਜੰਗ ਬੱਦੋਵਾਲ ਦੀ[ਸੋਧੋ]

ਇਸ ਨਾਵਲ ਵਿੱਚ ਦੇਸ਼ ਵਾਸੀਆਂ ਦੀ ਵਡਿਆਈ ਕੀਤੀ ਗਈ ਹੈ। ਪਰ ਨਾਲ ਇਹ ਵੀ ਦੱਸਿਆ ਹੈ ਕਿ ਸਾਰੇ ਦੇਸ਼ ਵਾਸੀ ਬੱਦੋਵਾਲ ਦੀ ਜੰਗ ਸਮੇਂ ਦੁੱਧ ਧੋਤੇ ਨਹੀਂ ਸਨ। ਸਭਰਾਓਂ ਦੀ ਲੜਾਈ ਸਮੇਂ ਦਰਿਆ ਵਿੱਚ ਰੁੜੀਆਂ ਜਾਂਦੀਆਂ ਲੱਖਾਂ ਲਾਸ਼ਾ ਨੂੰ ਕੁੰਡੀਆਂ ਪਾ ਕੇ ਧੂ ਕੇ ਬਾਹਰ ਕੱਢ ਕੇ ਲੋਥਾਂ ਨਾਲੋਂ ਲੱਖਾਂ ਰੁਪਈਆਂ ਨਾਲ ਭਰੀਆਂ ਬਾਂਸਲੀਆਂ ਖੋਲ੍ਹ ਕੇ ਖਾਲੀ ਕਰਨ ਵਾਲੇ ਇਨ੍ਹਾਂ ਦੇਸ਼ ਵਾਸੀਆਂ ਵਿੱਚੋਂ ਹੀ ਸਨ। ਇਸ ਨਾਵਲ ਵਿੱਚ ਲਾਡੂਏ ਵਾਲੇ ਦੀ ਲੜਾਈ ਅੰਗਰੇਜ਼ਾ ਨਾਲ ਹੋਈ ਸੀ। ਏਸ਼ੀਆ ਦੇ ਵੱਡੇ-ਵੱਡੇ ਦੇਸ਼ਾਂ ਵਿੱਚ ਰਾਜ ਕਾਇਮ ਹੋਏ। ਲਲਚਾਇਆ ਨੈਪੋਲੀਅਨ ਸਾਰੇ ਯੂਰਪ ਤੇ ਏਸ਼ੀਆਂ ਉੱਤੇ ਛਾ ਜਾਣਾ ਚਾਹੁੰਦਾ ਸੀ।ਪਰ ਅੰਗਰੇਜ਼ਾਂ ਨੇ ਉਸਨੂੰ ਹਰਾ ਦਿੱਤਾ।

ਬੰਦੀ ਛੋੜ ਬਾਦਸ਼ਾਹ[ਸੋਧੋ]

18ਵੀ. ਸਦੀ ਦੇ ਭਾਰਤੀ ਇਤਿਹਾਸ ਵਿੱਚ ਜੱਸਾ ਸਿੰਘ ਆਹਲੂਵਾਲੀਆ ਦਾ ਵਿਲੱਖਣ ਸਥਾਨ ਹੈ। ਉਹ ਸਿਰਫ ਇੱਕ ਸਿੱਖ ਹੀ ਨਹੀਂ ਸਨ, ਸਗੋਂ ਇੱਕ ਭਾਰਤੀ ਨੇਤਾ ਸੀ। ਨਾਦਰਸ਼ਾਹ ਤੇ ਅਹਿਮਦ ਸ਼ਾਹ ਵਿਰੁੱਧ ਜੱਦੋ ਜਹਿਦ ਸਾਵਧਾਨ ਹੋ ਰਹੇ ਭਾਰਤ ਦੀ ਪਹਿਲੀ ਜੱਦੋ ਜਹਿਦ ਸੀ। ਜੱਸਾ ਸਿੰਘ ਆਹਲੂਵਾਲੀਆ ਕਈ ਦਾ ਹਾਕਿਆਂ ਲਈ ਇਸ ਜੱਦੋ ਜਹਿਦ ਦਾ ਮੋਹਰੀ ਸੀ।

ਦੁੱਧ ਤੇ ਕਾਂਜੀ[ਸੋਧੋ]

ਕਮਲ ਦੀ ਜ਼ਿੰਦਗੀ ਲੱਖਾਂ ਭਾਰਤੀਆਂ ਦੀ ਦਾਸਤਾਨ ਹੈ।ਉਸ ਜਿਹੇ ਲੱਖਾਂ ਭਾਰਤੀ ਰੋਜ਼ੀ ਰੋਟੀ ਦੇ ਮਾਰੇ ਆਪਣੀ ਜਨਮ ਭੂਮੀ ਛੱਡ ਕੇ ਵਿਦੇਸ਼ਾ ਵਿੱਚ ਭਟਕ ਰਹੇ ਹਨ। ਇਸ ਦੇ ਬਾਵਜੂਦ ਉਹ ਧਰਤੀ ਦੀ ਮਿੱਠੀ ਗੋਦ ਤੇ ਆਪਣੇ ਸੱਭਿਆਚਾਰ ਨੂੰ ਤਾਂਘ ਰਹੇ ਹਨ।

ਰਣ ਖੇਤਰ[ਸੋਧੋ]

ਜੀਵਨ ਇੱਕ ਰਣ ਖੇਤਰ ਹੈ। ਇਹ ਯੁੱਧ ਇਹ ਰਣ ਜਦ ਤੱਕ ਜਦ ਤੱਕ ਜੀਵਨ ਦੀ ਅਵਧੀ ਹੈ ਹਰ ਪਲ, ਹਰ ਛਿਨ ਛਿੜਿਆਂ ਰਹਿੰਦਾ ਹੈ।ਕਥਾ ਵਸਤੂ ਸਥਾਪਤ ਕਰਦਾ ਹੈ ਕਿ ਉਹ ਹੈ ਭਰੇ ਹੋਏ ਤੇ ਖਾਲੀ ਹੋਏ ਹੋਣੇ ਦੀ ਗੱਲ ਅੰਦਰ ਦੀ ਲੋਅ ਤੇ ਬਾਹਰ ਹਨੇਰੇ ਵਿਚਕਾਰ ਦਾ ਦਵੰਦ ਹੀ ਖਾਲੀ ਤੇ ਭਾਰੇਪਨ ਦੇ ਅਹਿਸਾਸ ਦਾ ਨਿਰਣਾ ਕਰ ਸਕਦਾ ਹੈ। ਗੱਲ ਬੇਸ਼ੱਕ ਦਾਰਸ਼ਨਿਕ ਪ੍ਰਵੇਸ਼ ਦੀ ਹੈ, ਪਰ ਜੀਵਨ ਦਾ ਗੂੜ੍ਹ ਤੇ ਯਥਾਰਥ ਹੈ।

ਕੁੱਤਿਆਂ ਵਾਲੇ ਸਰਦਾਰ[ਸੋਧੋ]

ਇਹ ਅਤਿ ਰੁਮਾਂਟਿਕ ਨਾਵਲ ਹੈ। ਇਹ ਕਾਮ ਦੀ ਭੁੱਖ ਪੂਰੀ ਕਰਨ ਵਾਲੇ ਉਸ ਆਦਮੀ ਦੀ ਕਹਾਣੀ ਹੈ ਜੋ ਆਪਣੀ ਭੁੱਖ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

ਅਜ਼ਾਦੀ ਦਾ ਮੁੱਲ ਸਿਰਾਂ ਦੇ ਗੱਡੇ[ਸੋਧੋ]

ਇਹ ਨਾਵਲ ਮੁਗ਼ਲਾਂ ਵੱਲੋਂ ਸਿੱਖ ਰਾਜ, ਸਿੱਖ ਸਰਦਾਰਾਂ ਤੇ ਸਿੱਖਾਂ ਨੂੰ ਮਲੀਆਮੇਟ ਕਰਨ ਦੀ ਦਰਦ ਭਰੀ ਦਾਸਤਾਨ ਹੈ। ਇਸ ਵਿੱਚ ਬੰਦਾ ਬਹਾਦਰ ਤੇ ਬਹਾਦਰਸ਼ਾਹ ਜਫ਼ਰ ਵਿਚਕਾਰ ਹੋਈਆਂ ਲੜਾਈਆਂ ਬਾਰੇ ਜਾਣਕਾਰੀ ਮਿਲਦੀ ਹੈ।

ਧੁੰਦ ਦੇ ਆਰ ਪਾਰ[ਸੋਧੋ]

ਇਸ ਵਿੱਚ ਭਾਰਤੀ ਨਾਰੀ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ। ਗੁਰਦਰਸ਼ਨ ਕੌਰ ਇਸ ਨਾਵਲ ਦਾ ਇੱਕ ਅਜਿਹਾ ਪਾਤਰ ਹੈ ਜੋ ਆਪਣੇ ਪਤੀ ਵੱਲੋਂ ਕੀਤੇ ਗਏ ਜ਼ੁਲਮਾਂ ਨੂੰ ਚੁਪਚਾਪ ਭੋਗਦੀ ਹੈ ਅਤੇ ਦੇਹ ਨੂੰ ਰੋਗੀ ਕਰ ਲੈਂਦੀ ਹੈ ਪਰ ਸੁਰਿੰਦਰ ਤੇ ਉਸਦੀ ਸਹੇਲੀ ਉਸਦੇ ਦਰਦ ਨੂੰ ਮਹਿਸੂਸ ਕਰਕੇ ਉਸਨੂੰ ਉਸਦੀ ਹੋਂਦ ਦਾ ਅਹਿਸਾਸ ਕਰਵਾੳੇੁਂਦੀਆਂ ਹਨ ਤੇ ਜ਼ਿੰਦਗੀ ਨੂੰ ਖਿੜ੍ਹੇ ਮੱਥੇ ਜਿਉਣ ਲਈ ਕਹਿੰਦੀਆਂ ਹਨ।

ਧੀਏ ਘਰ ਜਾ ਆਪਣੇ[ਸੋਧੋ]

ਇਸ ਨਾਵਲ ਵਿੱਚ ਜੀਵਨ ਦੀਆਂ ਮੁਸ਼ਕਿਲਾਂ ਤੇ ਸੰਘਰਸ਼ ਦੇ ਕਈ ਦ੍ਰਿਸ਼ ਪ੍ਰਸਤੁਤ ਹੋਏ ਹਨ। ਪਰ ਜਿੱਥੇ ਪਾਰੋ ਵਰਗੀ ਇਸਤਰੀ ਭਾਂਡੇ ਮਾਂਜਣ ਵਾਲੀਆਂ ਮਾਈਆਂ ਦੇ ਸੰਗਠਨ ਨੂੰ ਮਜ਼ਬੂਤ ਕਰਕੇ ਉਨ੍ਹਾਂ ਦੀ ਮਜਦੂਰੀ ਵਧਾਉਣ ਲਈ ਸੰਘਰਸ਼ਮਈ ਹੋਣ ਦਾ ਸਬੂਤ ਦਿੰਦੀ ਹੈ,ਉੱਥੇ ਬਾਕੀ ਜੀਵਨ ਵਿੱਚ ਉਹ ਸਦਾ ਸਮਝੌਤਾਵਾਦੀ ਪ੍ਰਵਿਰਤੀ ਦਾ ਆਸਰਾ ਲੈਂਦੀ ਹੈ।ਸੰਘਰਸ਼ ਤੇ ਸਮਝੌਤੇ ਦੇ ਪ੍ਰਸੰਗ ਵਿੱਚ ਅੰਤਿਮ ਰੂਪ ਵਿੱਚ ਸਮਝੌਤਾ ਹੀ ਤਕੜਾ ਸਿੱਧ ਹੁੰਦਾ ਹੈ। ਇਸੇ ਕਾਰਨ ਉਨ੍ਹਾਂ ਦੋਹਾਂ ਮਾਂਵਾਂ ਧੀਆਂ ਦਾ ਜੀਵਨ ਦੁਖਾਂਤ ਵਿੱਚ ਆ ਮੁਕਦਾ ਹੈ।ਮਾਂ ਦਾ ਅੰਤ ਹੋ ਜਾਂਦਾਂ ਹੈ ਤੇ ਧੀ ਦਾ ਕੋਈ ਨਿਸਚਿਤ ਭਵਿੱਖ ਦਿਖਾਈ ਨਹੀਂ ਦੇਂਦਾ।

ਇਸ਼ਕ ਦਮਿਸ਼ਕ[ਸੋਧੋ]

ਇਸ ਨਾਵਲ ਵਿੱਚ 1947 ਦੇ ਨੇੜੇ-ਤੇੜੇ ਦੇ ਪੁਰਾਣੇ ਤੇ ਸਾਂਝੇ ਪੰਜਾਬੀ ਜੀਵਨ ਨੂੰ ਚਿਤਰਿਆ ਗਿਆ ਹੈ। ਇਸ ਵਿਚਲੀਆਂ ਬਹੁਤੀਆਂ ਘਟਨਾਂਵਾਂ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਹੀ ਵਾਪਰਦੀਆਂ ਹਨ। ਭਾਵੇਂ ਇਸ ਦਾ ਮੁੱਖ ਵਿਸ਼ਾ ਦੀਪੇ ਦਾ ਅਸਫਲ ਪਿਆਰ ਹੈ।ਜਿਸਦੀ ਕਲਪਨਾ ਦੇ ਸੁੰਦਰ ਸੰਸਾਰ ਨੂੰ ਆਰਥਿਕ ਥੁੜ੍ਹਾਂ ਦੇ ਜਿੰਨ ਤਬਾਹ ਕਰ ਦਿੰਦੇ ਹਨ। ਫਿਰ ਵੀ ਇਸ ਵਿੱਚ ਉਸ ਪੁਰਾਣੇ ਜੀਵਨ ਦੇ ਝਲਕਾਰੇ ਆਮ ਮਿਲਦੇ ਹਨ।

ਮਾਤਾ ਗੁਜਰੀ ਜੀ[ਸੋਧੋ]

ਇਸ ਨਾਵਲ ਵਿੱਚ ਮਾਤਾ ਗਜਰੀ ਜੀ ਦੇ ਜੀਵਨ ਦੀਆਂ ਝਾਕੀਆਂ ਬੜੀ ਮਿੱਠੀ, ਰਸੀਲੀ ਤੇ ਸ਼ਰਧਾ ਭਰਪੂਰ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ। ਜੋ ਸ਼ਰਧਾ ਭਗਤੀ ਤੋਂ ਬਿਨਾ ਸਿੱਖਿਆਦਾਇਕ ਵੀ ਹਨ।

ਨਵੀਆਂ ਸੋਚਾਂ ਨਵੀਆਂ ਲੀਹਾਂ[ਸੋਧੋ]

ਇਸ ਨਾਵਲ ਦਾ ਵਿਸ਼ਾ ਰਿਸ਼ਤਿਆਂ ਨੂੰ ਅੱਖੋਂ ਪਰੋਖੇਂ ਕਰਕੇ ਸਿਰਫ ਪੈਸੇ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਸ ਵਿੱਚ ਚੌਵੀ ਪੱਚੀ ਸਾਲ ਦੀ ਕੁੜੀ ਲਈ ਉਸ ਤੋਂ ਉਮਰ ਵਿੱਚ ਛੋਟੇ ਤੇ ਘੱਟ ਪੜ੍ਹੇ ਵਰ ਜਿਸ ਕੋਲ ਪੈਸਾ ਹੈ, ਨੂੰ ਤਰਜੀਹ ਦਿੱਤੀ ਗਈ ਹੈ।

ਪਰਛਾਵਿਆਂ ਦਾ ਸੱਚ[ਸੋਧੋ]

ਇਸ ਨਾਵਲ ਵਿੱਚ ਦੋਹਾਂ ਪ੍ਰਕਾਰਾਂ ਦੇ ਸੱਚ ਦੀ, ਇਨ੍ਹਾਂ ਵਿਚਕਾਰ ਖਹਿ ਦੀ, ਟਕਰਾਓ ਦੀ ਤਸਵੀਰ ਉਭਰਦੀ ਹੈ ਅਤੇ ਲੇਖਕ ਅੰਤਿਮ ਸੱਚ ਦੇ ਮੁਦਈ ਬਾਬਾ ਰਾਮ ਸਿੰਘ ਨਾਲ ਖਲੋਤਾ ਦਿਸਦਾ ਹੈ। ਜੀਵਨ ਕਿੱਕ ਚੱਕਰ ਹੈ ਅਤੇ ਅਸੀਂ ਹਰਰੋਜ਼ ਇਨ੍ਹਾਂ ਚੱਕਰਾਂ ਵਿੱਚੋਂ ਦੀ ਗੁਜ਼ਰਦੇ ਹਾਂ। ਇਹ ਅਟੱਲ ਸਚਾਈ ਹੈ, ਨਿੱਕੇ ਵੱਡੇ ਚੱਕਰਾਂ ਦੀ ਇੱਕ ਸੰਗਲੀ ਜਿਹੜੀ ਇੱਕ ਵੱਡੇ ਚੱਕਰ ਦਾ ਰੂਪ ਧਾਰੀ ਬੈਠੀ ਹੈ। ਇਹ ਹੈ ਮਨੁੱਖੀ ਜੀਵਨ। ਲੇਖਕ ਦੀ ਇਹ ਦਾਰਸ਼ਨਿਕ ਦ੍ਰਿਸ਼ਟੀ ਹੀ ਮਨੁੱਖ ਦੀ ਹੋਣੀ ਨੂੰ ਤ੍ਰੈਕਾਲਿਕ ਪਰਿਪੇਖ ਵਿੱਚ ਰੱਖ ਕੇ ਵੇਖਦੀ ਹੈ।

ਕੋਠੇ ਖੜਕ ਸਿੰਘ[ਸੋਧੋ]

ਇਹ ਤੀਸਰੀ ਸ਼੍ਰੇਣੀ ਦੇ ਉਨ੍ਹਾਂ ਕਿਸਾਨਾਂ ਦੀ ਕਹਾਣੀ ਹੈ, ਜੋ ਬੇਜ਼ਮੀਨੇ ਹਨ। ਨਾਜਰ ਭੇਡਾਂ ਵਾਲਾ ਜਿਸ ਕੋਲ ਸਿਰਫ ਦੋ ਤਿੰਨ ਕਿੱਲੇ ਹੀ ਜ਼ਮੀਨ ਆਉਂਦੀ ਹੈ। ਘੱਟ ਜ਼ਮੀਨ ਹੋਣ ਕਾਰਣ ਉਸਦਾ ਵਿਆਹ ਨਹੀਂ ਹੁੰਦਾ ਤੇ ਉਹ ਹਰਨਾਮੀ ਵੱਲ ਝੁਕ ਜਾਂਦਾਂ ਹੈ। ਇਸ ਕਰਕੇ ਅਰਜ਼ਨ ਉਸਦਾ ਕਤਲ ਕਰ ਦਿੰਦਾ ਹੈ ਤੇ ਸੱਤ ਸਾਲ ਦੀ ਕੈਦ ਭੁਗਤਦਾ ਹੈ।

ਜਖ਼ਮੀ ਅਤੀਤ[ਸੋਧੋ]

ਇਸ ਨਾਵਲ ਦੀ ਨਾਇਕਾ ਸੁਰਿੰਦਰ ਇੱਕ ਆਮ ਔਰਤ ਨਹੀਂ ਸਗੋਂ ਉਹਦੀ ਇੱਕ ਵੱਖਰੀ ਸੋਚ ਹੀ ਨਹੀਂ ਉਹ ਅਮਲ ਦੇ ਮੈਦਾਨ ਵਿੱਚ ਜੂਝ ਨਿਕਲਦੀ ਹੈ। ਆਮ ਜਿਹੀ ਗੱਲ ਉਹਨੇ ਜ਼ਿੰਦਗੀ ਵਿੱਚ ਇੱਕੋ ਕੀਤੀ ਹੈ, ਉਹ ਹੈ ਮੁਹੱਬਤ।ਉਹ ਆਰਥਿਕ ਤੌਰ ਆਤਮ ਨਿਰਭਰ ਹੋ ਕੇ ਜਿਊਣਾ ਚਾਹੁੰਦੀ ਹੈ।ਪਰ ਉਸਦਾ ਪਿਉ ਜਗੀਰੂ ਸੋਚ ਹੋਣ ਕਰਕੇ ਉਸਨੂੰ ਇੱਕ ਅਧਖੜ ਜਿਹੇ ਦਸ ਕਿੱਲਿਆਂ ਦੇ ਮਾਲਕ ਮੁੰਡੇ ਨਾਲ ਉਸਦਾ ਵਿਆਹ ਕਰ ਦਿੰਦਾ ਹੈ। ਉਸਦੇ ਸਾਰੇ ਸੁਪਨੇ ਟੁੱਟ ਜਾਂਦੇ ਹਨ।

ਔਖਾ ਪੈਂਡਾ[ਸੋਧੋ]

ਨਾਵਲ ਵਿੱਚ ਸੰਯੁਕਤ ਪਰਿਵਾਰ ਤੇ ਉਪ ਪਰਿਵਾਰਾਂ ਦੇ ਆਪਸੀ ਸਬੰਧਾਂ ਤੋਂ ਦਿਆਤ ਹੁੰਦਾ ਹੈ ਕਿ ਉਸ ਸਮੇਂ ਇਕਹਿਰੇ ਪਰਿਵਾਰ ਬਣਨ ਦਾ ਅਮਲ ਅਜੇ ਮੁੱਢਲੀ ਅਵਸਥਾ ਵਿੱਚ ਹੀ ਸੀ। ਨਤੀਜੇ ਵਜੋਂ ਸਾਰੇ ਉਪ ਪਰਿਵਾਰ ਵੱਖ ਹੋਣ ਲਈ ਅਹੁਲਦੇ ਹੋਏ ਵੀ ਭਾਈਚਾਰਕ ਗੰਢ ਦੇ ਪੱਕੇ ਸੂਤਰ ਨਾਲ ਬੱਝੇ ਹੋਏ ਦਿਸਦੇ ਹਨ। ਖ਼ਾਸ ਕਰਕੇ ਬਿਪਤਾ ਦੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਦੀ ਇੱਕਜੁਟਤਾ ਵਧ ਜਾਂਦੀ ਹੈ।

ਬੰਦ ਗਲੀ[ਸੋਧੋ]

ਮੁੱਖ ਪਾਤਰ ਕਿਰਪਾ ਸਿੰਘ ਦਾ ਛੋਟਾ ਪੁੱਤਰ ਸੱਜਣ ਸਿੰਘ ਦਸਵੀਂ ਤੋਂ ਅੱਗੇ ਪੜ੍ਹਾਈ ਜਾਰੀ ਰੱਖਣਾ ਚਾਹੁੰਦਾ ਹੈ। ਪਰ ਉਸਦਾ ਚਾਚਾ ਸਰਦਾਰੀ ਸ਼ਾਹ ਪੈਸੇ ਦੀ ਕਮੀਂ ਦਾ ਬਹਾਨਾ ਕਰਕੇ ਉਸਦੀ ਪੜ੍ਹਾਈ ਵਿੱਚ ਰੋਕ ਬਣ ਜਾਂਦਾਂ ਹੈ। ਸਬੱਬ ਇਹ ਹੈ ਕਿ ਕਿਰਪਾ ਸਿੰਘ ਦੀ ਮੌਤ ਤੋਂ ਬਾਅਦ ਕਾਰਖਾਨੇ ਦਾ ਸਾਰਾ ਪ੍ਰਬੰਧ ਉਸਦਾ ਭਰਾ ਸਰਦਾਰੀ ਸ਼ਾਹ ਤੇ ਪੇ੍ਰਮ ਸਿੰਘ ਸਾਂਭ ਲੈਂਦੇ ਹਨ। ਇਸ ਮਸਲੇ ਕਰਕੇ ਚਾਚੇ ਭਤੀਜੇ ਵਿੱਚ ਤਣਾਉ ਪੈਦਾ ਹੋ ਜਾਂਦਾਂ ਹੈ, ਜੋ ਬੰਦ ਗਲੀ ਦੇ ਅੰਤ ਤੱਕ ਨਿਰੰਤਰ ਚਲਦਾ ਰਹਿੰਦਾ ਹੈ।

ਨਾਨਕ ਨਾਮ ਚੜਦੀ ਕਲਾ[ਸੋਧੋ]

ਇਸ ਨਾਵਲ ਵਿੱਚ ਸਿੱਖ ਇਤਿਹਾਸ ਨੂੰ ਵਿਸ਼ਾ ਬਣਾਇਆ ਹੈ। ਖ਼ਾਸ ਕਰਕੇ ਪਹਿਲੇ ਚਾਰ ਸਿੱਖ ਗੁਰੂ ਸਹਿਬਾਨ ਦੇ ਪਰਿਵਾਰਕ ਸਬੰਧਾਂ, ਘਰੇਲੂ ਝਗੜਿਆਂ, ਉਨ੍ਹਾਂ ਦੇ ਮੁਗ਼ਲ ਬਾਦਸ਼ਾਹਾਂ ਨਾਲ ਕਦੇ ਬਣਦੇ ਕਦੇ ਟੁੱਟਦੇ ਸਬੰਧਾਂ ਦੀ ਕਹਾਣੀ ਇੱਥੇ ਇੱਕ ਖ਼ਾਸ ਮਕਸਦ ਵਜੋਂ ਪੇਸ਼ ਹੋਈ ਹੈ। ਇਸਦੇ ਸਮਾਨਾਂਤਰ ਕੁਝ ਕਲਪਿਤ ਪਾਤਰਾਂ ਦੀ ਕਹਾਣੀ ਵੀ ਚਲਦੀ ਹੈ।

ਸਵੇਰ ਦੁਪਹਿਰ ਸ਼ਾਮ[ਸੋਧੋ]

ਇਹ ਨਾਵਲ ਨਾ ਸਿਰਫ਼ ਸਮਾਜਿਕ ਕੁਰੀਤੀਆਂ ਅਤੇ ਆਰਥਿਕ ਅਸਮਾਨਤਾਵਾਂ ਨੂੰ ਹੀ ਪੇਸ਼ ਕਰਦਾ ਹੈ, ਸਗੋਂ ਸਮੇਂ ਦੀ ਸਰਕਾਰ ਦੇ ਵਿਰੁੱਧ ਵੀ ਇਸ ਵਿੱਚ ਬਹੁਤ ਕੁੱਝ ਲਿਖਿਆ ਹੋਇਆ ਮਿਲਦਾ ਹੈ। ਲੁਧਿਆਣਾ ਸ਼ਹਿਰ ਜਿਸ ਦੇ ਚੌਂਕ ਘੰਟਾ ਘਰ ਦੀ ਪਿੱਠ ਭੂਮੀਂ ਉੱਤੇ ਇਹ ਨਾਵਲ ਲਿਖਿਆ ਗਿਆ ਸੀ, ਇੱਕ ਰਾਜਨੀਤੀ ਪ੍ਰਧਾਨ ਸ਼ਹਿਰ ਹੈ। ਉਥੋਂ ਦੇ ਸਰਮਾਏਦਾਰ ਤੇ ਮੰਨੇ-ਪ੍ਰਮੰਨੇ ਰਾਜਸੀ ਨੇਤਾ ਇਸ ਨਾਵਲ ਰੂਪੀ ਸ਼ੀਸ਼ੇ ਵਿੱਚੋਂ ਆਪਣੀਆਂ ਘਿਨੌਣੀਆਂ ਸ਼ਕਲਾਂ ਵੇਖ ਕੇ ਘਬਰਾ ਗਏ।।

ਰਿਸ਼ਤੇ[ਸੋਧੋ]

ਰਿਸ਼ਤਿਆਂ ਦੀ ਕੜੀ ਕਦੇ ਸਾਨੂੰ ਗਲੇ ਦਾ ਹਾਰ ਤੇ ਕਦੇ ਚਿੱਕੜ ਵਿੱਚ ਮਿਲਾ ਦਿੰਦੀ ਹੈ। ਜਿੰਦਗੀ ਵੀ ਕਿਵੇਂ ਖੇਡਾਂ ਖੇਡਦੀ ਹੈ। ਜਦੋਂ ਅਸੀਂ ਸਮਝਦੇ ਹਾਂ ਕਿ ਸਭ ਕੁੱਝ ਲੁੱਟ ਗਿਆ ਤਾਂ ਉਦ ਕੁੱਟ ਵਿੱਚੋਂ ਬਚੀਆਂ ਯਾਦਾਂ ਦਾ ਟੁਕੜਾ ਸਾਡਾ ਪੂਰਨ ਹਿੱਸਾ ਬਣ ਜਾਂਦਾਂ ਹੈ, ਤਾਂ ਤੁਸ ਵਿੱਚੋਂ ਚੁਭਦੇ ਕੰਡੇ ਚੁਭਕੇ ਇਸ ਨੂੰ ਵੀਰਾਨ ਤੇ ਉਜਾੜ ਮੈਦਾਨ ਬਣਾ ਦਿੰਦੇ ਹਨ।

ਮਿੱਟੀ ਦੀ ਖ਼ੁਸਬੂ[ਸੋਧੋ]

ਇਸ ਨਾਵਲ ਵਿੱਚ ਅਜਿਹੀਆਂ ਚੀਜ਼ਾ ਹਨ ਜਿੰਨ੍ਹਾਂ ਨੂੰ ਕਿਹਾ ਜਾ ਸਕਦਾ ਹੈ। ਪਿੰਡ ਵਿੱਚ ਅਜਿਹੀ ਘਟਨਾ ਵਾਪਰੀ ਹੈ ਕਿ ਲੋਕ ਸਕੇ ਭਰਾ ਦਾ ਕਤਲ ਕਰਕੇ ਕਿਸੇ ਹੋਰ ਦੇ ਗਲ ਪਾ ਦਿੰਦੇ ਹਨ, ਤੇ ਖ਼ੂਬ ਡੌਂਡੀ ਪਿੱਟਦੇ ਹਨ। ਉਨ੍ਹਾਂ ਦੀ ਉਦਾਸੀ, ਉਨ੍ਹਾਂ ਦੀਆਂ ਗੱਲਾਂ ਸਭ ਢੌਂਗ ਹੈ। ਜਾਗੀਰਦਾਰੀ ਕਦਰਾਂ ਕੀਮਤਾਂ ਇਸ ਨਾਵਲ ਦਾ ਖ਼ਾਸ ਪਹਿਲੂ ਹੈ। ਇਸ ਤੋਂ ਇਲਾਵਾ ਸਮਾਜਿਕ ਸਮੱਸਿਆਵਾਂ ਵੀ ਹਨ।

ਇਸ਼ਕ ਦੀ ਇੱਕੋ ਜ਼ਾਤ[ਸੋਧੋ]

ਇਸ ਨਾਵਲ ਵਿੱਚ ਬੂਟਾ ਸਿੰਘ ਤੇ ਜੈਨਬ ਦੀ ਸੱਚੀ ਕਹਾਣੀ ਪੇਸ਼ ਕੀਤੀ ਗਈ ਹੈ। ਸ਼ਾਇਦ ਬੂਟਾ ਸਿੰਘ ਹੀ ਅਜਿਹਾ ਨਾਮੁਰਾਦ ਆਸ਼ਕ ਹੋਇਆ ਹੈ, ਜਿਸਨੇ ਆਪ ਤਾਂ ਇਸ਼ਕ ਦੀਆਂ ਸਿਖ਼ਰਾਂ ਛੂਹੀਆਂ ਪਰ ਉਸਦੇ ਮਹਿਬੂਬ ਦੀ ਬਾਵਫ਼ਾਈ ਨੇ ਬੂਟਾ ਸਿੰਘ ਦੀ ਪ੍ਰੇਮ ਕਹਾਣੀ ਨੂੰ ਆਖਰਾਂ ਦੀ ਪੀੜ ਨਹੀਂ ਬਣਾਇਆ, ਉਸਦੀ ਮਹਿਬੂਬ ਲਈ ਨਫ਼ਰਤ ਦਾ ਅਹਿਸਾਸ ਵੀ ਪੇਸ਼ ਕੀਤਾ ਹੈ। ਕੌਣ ਜਾਣਦਾ ਹੈ ਕਿ ਕਿਹੜੀ ਮਜ਼ਬੂਰੀ ਸੀ ਜਿਸਨੇ ਮਹਿੰਦਰ ਕੌਰ ਨੂੰ ਫਿਰ ਤੋਂ ਜੈਨਬ ਬਣਨ ਲਈ ਮਜ਼ਬੂਰ ਕਰ ਦਿੱਤਾ। ਆਸ਼ਕੀ ਦੇ ਖੇਤਰ ਵਿੱਚ ਅਜਿਹੀ ਕੋਈ ਐਸੀ ਵੱਡੀ ਤੋਂ ਵੱਡੀ ਮਜ਼ਬੂਰੀ ਤਸਲੀਮ ਨਹੀਂ ਕੀਤੀਆਂ ਜਾ ਸਕਦੀ। ਜਿਹੜਾ ਇਸ਼ਕ ਦੀ ਪਾਕੀਜ਼ਗੀ ਨੂੰ ਬਦਨਾਮ ਕਰੇ। ਮੁਹੱਬਤ ਦੇ ਰਾਹੀ ਮਰ ਮਿਟ ਤਾਂ ਸਕਦੇ ਨੇ, ਪਰ ਮਿਟਦੇੇ ਆਏੇ ਨੇ ਤੇ ਮਰ ਮਿਟਦੇ ਰਹਿਣਗੇ, ਪਰ ਮਜ਼ਬੂਰੀ ਨਾਲ ਸਮਝਤਾ ਨਹੀਂ ਕੀਤਾ ਜਾ ਸਕਦਾ।ਇਸ ਲਈ ਜ਼ੈਨਬ ਸਦਾ ਲਈ ਇਸ਼ਕ ਦੀ ਗੁਨਾਹਗਾਰ ਰਹੇਗੀ ਤੇ ਕਦੇ ਬਖ਼ਸੀ ਨਹੀਂ ਜਾਏਗੀ।

ਸਿਸਕੀਆਂ[ਸੋਧੋ]

ਆਪਣੇ ਇਸ ਨਾਵਲ ਵਿੱਚ ਨਾਵਲਕਾਰ ਨੇ ਉਨ੍ਹਾਂ ਰਾਜੇ। ਮਹਾਰਾਜਿਆਂ ਦੇ ਨਿੱਜੀ ਜੀਵਨ ਦਾ ਜਿਕਰ ਕੀਤਾ ਹੈ, ਜੋ ਆਪਣੀ ਹਵਸ ਦੀ ਪੂਰਤੀ ਲਈ ਔਰਤਾਂ ਦੇ ਜਿਸਮ ਨਾਲ ਖੇਡਣਾ ਆਪਣਾ ਸ਼ੌਕ ਸਮਝਦੇ ਹਨ।

ਗਰਬ ਗੁਮਾਨ[ਸੋਧੋ]

ਇਸ ਨਾਵਲ ਵਿੱਚ ਲੇਖਕ ਪੁਰਖਿਆਂ ਦੇ ਕਠਿਨ ਜੀਵਨ ਤੇ ੳਹ ਕਿਵੇਂ ਇੱਕ ਦੂਜੇ ਰਹਿੰਦੇ ਹਨ ਕਿਵੇਂ ਸਮਾਜ ਵਿੱਚ ਸੱਮਸਿਆਵਾਂ ਦਾ ਸਾਹਮਣਾ ਕਰਦੇ ਹਨ ਤੇ ਝਾਤ ਪੁਆਈ ਹੈ

ਸੂਲੀ ਦੀ ਛਾਲ[ਸੋਧੋ]

ਨਾਵਲ ਦੇ ਮੁਖ ਨਾਇਕ ਹਰੀ ਨੂ ਜ਼ਿੰਦਗੀ ਦੀ ਹਰ ਘਟਨਾ ਸੂਲੀ ਦੀ ਛਾਲ ਬਣਕੇ ਹੀ ਮਿਲੀ। ਬਾਜੀਗਰ ਹਰੀ ਨੇ ਆਪਣੇ ਅੱਗੇ ਆਈ ਹਰ ਘਟਨਾ ਦਾ ਚੈਲਜ ਕਬੂਲ ਕੀਤਾ ਤੇ ਜਾਨ ਤਲੀ ਤੇ ਰੱਖ ਇੱਕ ਤੋ ਵੱਧ ਇੱਕ ਉੱਚੀ ਛਾਲ ਲਾਈ ਅਤੇ ਇੳਂ ਜ਼ਿੰਦਗੀ ੳਸ ਲਈ ਸੂਲੀ ਦੀ ਛਾਲ ਬਣ ਗਈ।ਹਾਰ ਮੰਨਣਾ ਰੀ ਰੀ ਕਰਨਾ, ਝੁੁਕ ਜਾਣਾ ਉਸ ਦੀ ਡਾਇਰੀ ਦੇ ਕਿਸੇ ਪੰਨੇ ਉਪਰ ਵੀ ਨਹੀਂ ਸੀ। ਅੱਜ ਵੀ ਜ਼ਿੰਦਗੀ ਦਾ ਪਿੱਛਲਾ ਪੱਖ ਹੱਢਾ ਰਿਹਾ, ਅਪਾਹਜ ਹੋ ਚੁੱਕਿਆ ਹਰੀ ਜਿਸ ਦੀ ਇੱਕ ਲੱਤ ਕੱਟੀ ਗਈ ਹੈ ਸੂਲੀ ਦੀ ਛਾਲ ਲਈ ਤਿਆਰ ਰਹਿੰਦਾ ਹੈ।

ਮੁਟਿਆਰ ਪਾਂਧਣ[ਸੋਧੋ]

ਇਸ ਨਾਵਲ ਵਿੱਚ ਪਿੰਡ ਵਿੱਚ ਮਾਨਿਸਕ ਤੇ ਪਦਾਰਥਕ ਪੱਧਰ ਉੱਤੇ ਜਿਹੜੀ ਉੱਥਲ ਪੁੱਥਲ ਹੋ ਰਹੀ ਹੈ ਉਸ ਵਿੱਚ ਪਿਤਾ ਪੁਰਖੀ ਤੋ ਚੱਲੀ ਆ ਰਹੀ ਕਦਰਾ ਕੀਮਤਾਂ ਟੱਕਰ ਆਧੁਨਿਕ ਵਿਚਾਰ ਪ੍ਹਣਾਲੀ ਨਾਲ ਅਨਿਵਾਰਿਯ ਹੋ ਗਈ ਹੈ।

ਹੰਝੂ[ਸੋਧੋ]

ਇਸ ਨਾਵਲ ਵਿੱਚ ਸੱਚੇ ਪਿਆਰ ਦੀ ਕਹਾਣੀ ਬਿਆਨ ਕੀਤੀ ਗਈ ਹੈ। ਇਸਤਰੀ ਨੂੰ ਅਸਚਰਜ ਸ਼ਕਤੀਆਂ ਦੀ ਖਾਣ ਕਿਹਾ ਗਿਆ ਹੈ। ਨਿਮਰਤਾ, ਸਹਿਣਸ਼ੀਲਤਾ ਤੇ ਦ੍ਰਿੜਤਾ ਇਸਤਰੀ ਤੋਂ ਹੀ ਜਨਮ ਲੈਂਦੀਆਂ ਹਨ। ਸੁੰਦਰਤਾ ਦੇ ਚੁੰਬਕੀ ਟਾਪੂ ਤੇਰੀ ਹਿਕੜੀ ਤੇ ਸਥਿਤ ਨੇ, ਲੱਖਾਂ ਹੀ ਮਨੁੱਖ ਆਪ ਮੁਹਾਰਿਆਂ ਹੀ ਧਰੂਹੇ ਜਾਂਦੇ ਨੇ ਉਸ ਵੱਲ। ਮਾਇਆ ਤੇ ਪਦਵੀਆਂ ਔਰਤ ਨੂੰ ਵਸੀਕਰਨ ਨਹੀਂ ਕਰ ਸਕਦੀਆਂ। ਕੇਵਲ ਅੰਦਰਲੀ ਖਿੱਚ ਹੀ ਜਿਹੜੀ ਤੈਨੂੰ ਤਿਲਸਵੀਂ ਜੰਜ਼ੀਰਾਂ ਵਿੱਚ ਬੰਨ੍ਹ ਸਕਦੀ ਹੈ। ਇੱਕ ਵਾਰ ਬੱਝੀ ਸਦੀਵਤਾ ਲਈ ਬੱਝੀ ਮਾਨਵਤਾ ਦੇ ਮੁੱਕਣ ਉਪਰੰਤ ਵੀ ਸੱਚੇ ਪਿਆਰ ਦੀ ਜੋਤੀ ਜਲਦੀ ਰਵੇਗੀ ਤੇ ਜਣਦੀ ਰਵੇਗੀ। ਇਹ ਸਭ ਗੱਲਾਂ ਔਰਤ ਨੂੰ ਸਮਰਪਿਤ ਹਨ।

ਹੱਡ ਮਾਸ ਦੀ ਔਰਤ[ਸੋਧੋ]

ਪਿਆਰ ਤਾਂ ਉਹ ਲੋਅ ਹੈ, ਜੋ ਸਿਰਫ਼ ਹਨੇਰੇ ਨੂੰ ਰਾਹ ਦੱਸਦੀ ਆ… ਜਦੋਂ ਲੋਅ ਖ਼ੁਦ ਹਨੇਰੇ ਵਿੱਚ ਭਟਕ ਜਾਵੇ ਤਾਂ ਉਹਦੀ ਮੌਤ ਹੋ ਜਾਂਦੀ ਏ… ਪਾਲੋ … ਖ਼ੁਦ ਹੀ ਤਾਂ ਲੋਅ ਸੀ… ਜਿਸਦੀ ਜ਼ਿੰਦਗੀ ਨੂੰ ਮਜ਼ਬੂਰੀ ਨੇ ਕਿਸੇ ਘੇਰੇ ਚ ਕੈਦ ਕਰਕੇ ਰੱਖ ਦਿੱਤਾ। ੳਹ ਅਨਪੜ ਸੀ, ਜ਼ਿੰਦਗੀ ਦੇ ਅਰਥ ਨਹੀਂ ਸੀ ਸਮਝਦੀ, ਪਰ ਕਦੀ ਭੁਲੇਖਿਆਂ ਚ ਉਸ ਅਰਥ ਚੋਂ ਆਪਣੇ ਨਕਸ਼ ਪਛਾਣਦੀ, ਉਹ ਕੋਈ ਇੱਕ ਪਾਲੋ ਨਹੀਂ ਸੀ, ਅੱਜ ਵੀ ਉਸਦੇ ਦੇਸ਼ ਚ ਹਜ਼ਾਰਾਂ ਪਾਲੋ ਹਨ। ਸੜਕ ਤੇ ਤੁਰਦੀਆਂ ਹਨ। ਪਰ ਉਨ੍ਹਾਂ ਦੇ ਨੈਣ ਅਣ-ਪਛਾਣੇ ਜਿਹੇ ਹਨ ਤੇ ਉਹ ਆਪਣੀ ਜ਼ਿੰਦਗੀ ਜਿਉਂਦੀਆਂ ਹਨ। ਪਰ ਬਿਨ੍ਹਾਂ ਅਰਥਾਂ ਦੇ ਬਸੀਣਾ ਵੀ ਕਦੀ ਲੋਅ ਨਾਲ ਜਿਊਣ ਦੀ ਚਾਲ ਚਲਦਾ ਹੈ, ਤੇ ਕਦੀ ਭਟਕ ਜਾਂਦਾਂ ਹੈ। ਇਹ ਸਾਡੀ ਦੁਨੀਆ ਦੇ ਪਾਤਰ ਹਨ। ਜਿਨ੍ਹਾਂ ਦੇ ਨਕਸ਼ ਕਦੀ ਕਦੀ ਲੋਅ ਨਾਲ ਉਭਰ ਪੈਂਦੇ ਹਨ, ਤੇ ਕਦੀ ਕਦੀ ਬਸੀਨੇ ਵਾਂਗ ਅੱਖ ਵਿੱਚ ਹੀ ਇਸ ਦੁਨੀਆ ਦੀ ਤੇਜ਼ ਚਾਲ ਉੱਡੇ ਮਿੱਟੀ ਘੱਟੇ ਚ ਧੁੰਦਲੇ ਪੈ ਜਾਂਦੇ ਹਨ।

ਸਮਾਂ ਤੇ ਸੂਰਜ[ਸੋਧੋ]

ਇਸ ਨਾਵਲ ਦਾ ਮੁੱਖ ਪਾਤਰ ਨਿਰੋਲ ਫਰਜ਼ੀ ਤੇ ਕਾਲਪਨਿਕ ਹੈ। ਸਰੀਰਕ ਤੇ ਆਤਮਿਕ ਜੀਵਨ ਸਫਰ ਦੇ ਬਿੰਬਮਈ ਵਰਨਣ ਦਾ ਇੱਕ ਵਸੀਲਾ ਪਾਤਰ। ਇਹ ਯਾਤਰਾ ਧਰਤੀ ਤੋਂ ਆਕਾਸ਼, ਅੰਧਕਾਰ ਤੋਂ ਪ੍ਰਕਾਸ਼, ਕਾਲ ਤੋਂ ਅਕਾਲ, ਤ੍ਰਿਸ਼ਨਾ ਤੋਂ ਆਨੰਦ ਤੇ ਨਾਸ਼ ਤੋਂ ਅਵਿਨਾਸ਼ ਤੱਕ ਦੀ ਹੈ।

ਅਗਨ ਵਰੇਸ[ਸੋਧੋ]

ਨਾਵਲਕਾਰ ਇਸ ਨਾਵਲ ਵਿੱਚ ਜਿੱਥੇ ਦੋ ਨੌਜਵਾਨ ਦਿਲਾਂ ਵਿੱਚ ਇਸ ਜਜ਼ਬੇ ਦਾ ਪ੍ਰਗਟਾ ਕਰਦਾ ਹੈ। ਉਹ ਸਮਾਜ ਵੱਲੋਂ ਇਸਦੇ ਰਾਹ ਵਿੱਚ ਪਾਈਆਂ ਜਾਂਦੀਆਂ ਰੁਕਾਵਟਾਂ ਦਾ ਵੀ ਵਰਨਣ ਕਰਦਾ ਹੈ। ਲੇਖਕ ਨੇ ਸਮਾਜ ਵਿੱਚ ਵਿਚਰਕੇ ਇਨ੍ਹਾਂ ਦੰਭੀ ਲੋਕਾਂ ਦਾ ਜ਼ਿਕਰ ਕਰਦਿਆ ਇਹ ਵੀ ਦੱਸਿਆ ਹੈ ਕਿ ਕਿਵੇਂ ਇਨ੍ਹਾਂ ਲੋਕਾਂ ਨੇ ਲਾਲਚ ਵੱਸ ਹੋ ਕੇ ਜ਼ਾਇਜ ਨਜ਼ਾਇਜ ਤਰੀਕਿਆਂ ਨਾਲ ਜਾਇਦਾਦਾਂ ਬਣਾਈਆਂ ਤੇ ਦੀਨ ਦੁਨੀਆ ਭੁਲਾ ਦਿੱਤੀ।

ਵਿਲਕਦੇ ਅਰਮਾਨ[ਸੋਧੋ]

ਇਸ ਨਾਵਲ ਵਿੱਚ ਮਹਾਨ ਸ਼ੰਘਰਸ ਕਲਪਿਤ ਹੈ, ਜਿਹੜਾ ਦਾਅਵਾ ਕਰਦਾ ਹੈ ਕਿ ਅਸੀਂ ਜਦੋਂ ਤੱਕ ਹੱਕ ਨੂੰ ਮੋੜੀਏ ਨਾ ਖ਼ੁਸੀ ਦੀ ਪ੍ਰਾਪਤੀ ਨਹੀਂ ਕਰ ਸਕਦੇ। ਨਾਵਲ ਦੇ ਪਾਤਰ ਮਨਦੀਪ ਵਿੱਚ ਬੋਲਣ ਦੀ ਹਿੰਮਤ ਨਾਂ ਹੋਣ ਕਰਕੇ ਉਹਦੀ ਜ਼ਿੰਦਗੀ ਚੋਂ ਸਫ਼ਰ ਕਰਦਾ ਰਿਹਾ। ਜਦੋਂ ਉਸਨੂੰ ਆਪਣੇ ਦੁਖਾਂਤ ਦਾ ਸਹੀ ਪਤਾ ਲੱਗਾ ਤਾਂ ਉਸਨੇ ਆਪਣੀ ਨਵ-ਵਿਆਹੁਤਾ ਨੂੰ ਸੁਹਾਗ ਰਾਤ ਦੀ ਮਿਲਣੀ ਵਿੱਚ ਭੈਣ ਕਹਿ ਦੇਣ ਦੀ ਹਿੰਮਤ ਕੀਤੀ ਤੇ ਫਿਰ ਉਸਨੂੰ ਉਸ ਤੱਕ ਪਹੁੰਚਾਇਆ ਜਿਸਨੂੰ ਉਹ ਪਿਆਰ ਕਰਦੀ ਸੀ। ਜੀਵਨ ਦੀ ਇਹ ਰੌਸ਼ਨੀ ਮਨਦੀਪ ਨੂੰ ਚੰਦੂ ਕੋਲੋਂ ਮਿਲੀ। ਚੰਦੂ ਨੇ ਉਸਨੂੰ ਅਹਿਸਾਸ ਕਰਵਾਇਆ ਕਿ ਜੀਵਨ ਇਨਕਲਾਬ ਦੇ ਸਹਾਰੇ ਜੀਵਿਆ ਜਾਂਦਾਂ ਹੈ।

ਤਰਕਸ਼ ਟੰਗਿਆ ਜੰਡ[ਸੋਧੋ]

ਇਸ ਨਾਵਲ ਵਿੱਚ ਇਨਸਾਨ ਦੀ ਹੀ ਕਹਾਣੀ ਹੈ ਇੱਕ ਐਸੀ ਕਹਾਣੀ ਜਿਸ ਅੰਤ ਤੋਂ ਫਿਰ ੳਹ ਕਹਾਣੀ ਦੁਹਰਾਈ ਜਾਂਦੀ ਹੈ ਉਹ ਫਿਰ ਪਹਿਲੀ ਕਹਾਣੀ ਨੈਣ ਨਕਸ਼ਾ ਨਾਲ ਮੇਲ ਖਾਦੀ ਵੀ ਨਵੀਂ ਕਹਾਣੀ ਦਾ ਜਨਮ ਹੁੰਦਾ ਹੈ ਤੇ ਸਾਇਦ ਇਹ ਕਹਾਣੀ ਜਗੀਰੂ ਦੀ ਹੈ…ਤੇ ਜਗੀਰੂ ਸਾਂਝੀ ਧਰਤੀ ਦਾ ਅਜਿਹਾ ਇਨਸਾਨ ਹੈ ਜੋ ਇਨਸਾਨ ਦੇ ਹੀ ਜੁਰਮ ਦਾ ਸਿਕਾਰ ਹੈ ਤੇ ਉਹਦੇ ਵਰਗੇ ਹੋਰ ਲੋਕ ਵੀ ਹਨ ਜੋ ਆਲੇ ਦੁਆਲੇ ਉਸਾ ਤਰਾ ਦੀ ਹੀ ਜ਼ਿੰਦਗੀ ਜਿੳਂੁਦੇ ਹਨ।

ਠਰੀ ਰਾਤ[ਸੋਧੋ]

ਠਰੀ ਰਾਤ ਡਰੇ ਹੋਏ ਸਮਾਜ ਦਾ ਚਿੰਨ੍ਹ ਹੈ।ਜਿਸ ਵਿੱਚ ਔਰਤ ਤੇ ਮਰਦ ਠਰ ਰਹੇ ਹਨ। ਇਸ ਵਧ ਰਹੀ ਠੰਢ ਵਿੱਚ ਆਪਣੇ ਪਿੰਡਿਆਂ ਦਾ ਠਰ ਭੰਨਣ ਲਈ ਜਿੱਥੇ ਉਹ ਤਨਾਂ ਦੀਆਂ ਧੂਣੀਆਂ ਧੁਖਾਉਦੇ ਹਨ। ਉੱਥੇ ਸੀਤਾ, ਤੇ ਭੰਤੀ ਜਿਹੀਆਂ ਅੱਲੜ ਜਵਾਨੀਆਂ ਦੀ ਬਲੀ ਵੀ ਦਿੰਦੇ ਹਨ। ਮਰਦ ਪ੍ਰਧਾਨ ਸਮਾਜ ਹੋਣ ਕਰਕੇ ਔਰਤ ਦੂਹਰੀ ਜਵਾਨੀ ਦੀ ਸ਼ਿਕਾਰ ਹੁੰਦੀ ਹੈ। ਪਰ ਮਰਦ ਵੀ ਇਸ ਸਮਾਡਿਜਕ ਅਨਿਆਂ ਤੇ ਆਰਥਿਕ ਤੰਗੀਆਂ ਦੇ ਭਾਰੀ ਪੁੜਾਂ ਹੇਠ ਪਿਸ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿਧਰੇ ਮਰਦ ਵਧ ਦੁਖੀ ਹੈ ਤੇ ਕਿਧਰੇ ਔਰਤ।

ਸੰਘਰਸ਼[ਸੋਧੋ]

ਇੰਗਲੈਂਡ ਵਿੱਚ ਪੰਜਾਬੀ ਸੱਭਿਆਚਾਰ ਨਾਲ ਵਰੋਸਾਏ ਮਨਾਂ ਦੀ ਵਰਗ ਸੰਘਰਸ਼ ਅਤੇ ਸੱਭਿਆਚਾਰਕ ਵਖਰੇਵਿਆਂ ਵਿਚਲੇ ਅਸਤਿਤਵੀ ਸੰਕਟਾਂ ਦੇ ਨਾਲ ਜੁੜੇ ਪਰਵਾਸੀ ਸਰੋਕਾਰਾਂ ਦੀ ਪੇਸ਼ਕਾਰੀ ਕਰਦਾ ਹੈ। ਇੱਕ ਪਾਸੇ ਨਾਵਲ ਦੇ ਬਿਰਤਾਂਾਕ ਪਾਸਾਰ ਪਰਵਾਸੀ ਯਥਾਰਥ ਦੀਆਂ ਗੁੰਝਲਦਾਰ ਪਰਤਾਂ ਨੂੰ ਸੱਭਿਆਚਾਰਾਂ ਦੀਆਂ ਵੱਖਰੀਆਂ-ਵੱਖਰੀਆਂ ਸੰਰਚਨਾਵਾਂ ਵਿੱਚੋਂ ਪ੍ਰਗਟਾਉਂਦੇ ਹਨ। ਦੂਸਰੇ ਪਾਸੇ ਪੂੰਜੀਵਾਦ ਦੇ ਵਿਸਥਾਰਤ ਪ੍ਰੋਜੈਕਟ ਵਿੱਚ ਮਾਲਕ ਤੇ ਮਸ਼ੀਨ ਦਾ ਕਾਮਾ ਸ਼੍ਰੇਣੀ ਨਾਲ ਵਿਰੋਧਾਭਾਸੀ ਰਿਸ਼ਤਾ ਸਿਰਜਦੇ ਹੋਏ ਪੂੰਜੀ, ਇੱਛਾਵਾਂ ਤੇ ਮਨੁੱਖੀ ਹਸਤੀ ਵਿਚਲੇ ਵੱਖਰੇ-ਵੱਖਰੇ ਯਥਾਰਥ ਨੂੰ ਰੂਪਮਾਨ ਕਰਦੇ ਹਨ।

ਪਾਪੀ ਪਾਪ ਕਮਾਂਵਦੇ[ਸੋਧੋ]

ਨਾਵਲ ਵਿਚਲਾ ਪਾਤਰ ਬੂਟਾ ਸਿੰਘ ਆਪਣੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲਗਦੇ ਭਰਾ ਪਟਵਾਰੀ ਕੋਲ ਆ ਕੇ ਡੇਰਾ ਲਗਾ ਲੈਂਦਾ ਹੈ। ਬੂਟਾ ਸਿੰਘ ਭਰ ਜੁਆਨ ਤੇ ਸੁੰਦਰ ਪਟਵਾਰਨ ਤੇ ਅੱਖ ਰੱਖਦਾ ਹੈ। ਉਸਦੇ ਕਿਸੇ ਹੋਰ ਨਾਲ ਸਬੰਧਾਂ ਬਾਰੇ ਪਤਾ ਲੱਗਣ ਦੇ ਬਾਵਜੂਦ ਵੀ ਬੂਟਾ ਸਿੰਘ ਬੜੀ ਨਿੱਡਰਤਾ ਨਾਲ ਪਟਵਾਰਨ ਨੂੰ ਹਾਸਲ ਕਰਨ ਤੇ ਨਾਲ ਹੀ ਉਹ ਪਟਵਾਰੀ ਦੀ ਸਾਰੀ ਜ਼ਮੀਨ ਹੜੱਪ ਕਰਨ ਦੀ ਲਾਲਸਾ ਰੱਖਦਾ ਹੈ। ਅਚਨਚੇਤ ਹੋਈ ਪਟਵਾਰੀ ਦੀ ਮੌਤ ਤੋਂ ਬਾਅਦ ਉਹ ਪਟਵਾਰਨ ਦੇ ਘਰ ਬੜੀ ਧੌਂਸ ਜਮਾ ਕੇ ਰਹਿਣ ਲੱਗਦਾ ਹੈ।

ਧੁੰਦਲਾ ਸੂਰਜ[ਸੋਧੋ]

ਇਸ ਨਾਵਲ ਵਿੱਚ ਪੰਜਾਬ ਤੋਂ ਹਿਜ਼ਰਤ ਸਮੇਂ ਜਾਅਲੀ ਤੌਰ 'ਤੇ ਪਰਵਾਸ ਕਰਨ ਦੇ ਜੋਖ਼ਮ ਤੇ ਸੰਘਰਸ਼ ਦਾ ਅਜਿਹਾ ਬਿਆਨ ਹੈ, ਜੋ ਪੰਜਾਬੀਆਂ ਇੱਛਾਮਈ ਜਲਾਵਤਨੀ ਦੀ ਜਗਿਆਸਾ ਤੇ ਮਜ਼ਬੂਰੀ ਦੀ ਵਿੰਡਬਨਾਮਈ ਸਥਿਤੀ ਦੀ ਇਤਿਹਾਸਕਤਾ ਦਾ ਚਿਤਰਨ ਕਰਦਾ ਹੈ। ਇੱਕ ਪਾਸੇ ਵਿਖੰਦਿਾ ਹੋਏ ਮਨ ਦੇ ਇਤਿਹਾਸਕ ਪ੍ਰਸੰਗਾਂ ਨਾਲ ਤੇ ਦੂਸਰੇ ਪਾਸੇ ਸਮਕਾਲੀ ਬਹੁ-ਸੱਭਿਆਚਾਰਕ ਸਥਿਤੀਆਂ ਨਾਲ ਹੈ। ਮੁੱਖ ਪੇਸ਼ਕਾਰੀ ਆਰਥਿਕ ਪੱਖ ਨੂੰ ਰੂਪਮਾਨ ਕਰ ਰਹੀ ਹੈ। ਪਰ ਇਸਦੇ ਅਮੂਰਤ ਕਾਰਨਾਂ ਪਿੱਛੇ ਪੂੰਜੀਵਾਦ ਦੇ ਨਾਲ-ਨਾਲ ਸਾਮਰਾਜਵਾਦੀ ਸੋਚ ਤੇ ਬਸਤੀਵਾਦੀ ਸਰੋਕਾਰ ਵੀ ਸ਼ਾਮਿਲ ਹਨ ਕਿਉਂ ਕਿ ਪੂੰਜੀਵਾਦ, ਸਾਮਰਾਜਵਾਦ, ਉਪਨਿਵੇਸ਼ਵਾਦ ਤਿੰਨੋ ਇੱਕ, ਦੂਜੇ ਨਾਲ ਸੰਬੰਧਿਤ ਹਨ, ਤੇ ਇੱਕ ਦੂਜੇ ਸਹਾਰੇ ਵਧਦੇ ਹਨ। ਇਨ੍ਹਾਂ ਦਾ ਅਸਰ ਪਰਿਵਾਰਕ ਜ਼ਿੰਦਗੀ, ਰਿਸ਼ਤਿਆਂ, ਸਮਾਜਿਕ ਢਾਂਚੇ ਤੇ ਸਭ ਉੱਤੇ ਹੋਇਆ। ਇਸ ਕਰਕੇ ਨਾਵਲ ਵਿੱਚ ਸਮੁੱਚਾ ਪੰਜਾਬੀ ਭਾਈਚਾਰਾ ਸਾਮਰਾਜਵਾਦ ਦੀਆਂ ਨੀਤੀਆਂ ਅਤੇ ਬਸਤੀਵਾਦੀ ਪੰਜਾਬ ਦੀ ਇਤਿਹਾਸਕਤਾ ਦੇ ਕਾਰਣਾਂ ਕਰਕੇ ਖਿਲਰਨ ਦੀ ਹੋਣੀ ਭੋਗਦਾ ਹੈ।

ਧਰਤੀ ਧੱਕ ਸਿੰਘ[ਸੋਧੋ]

ਭਾਈਚਾਰਾ ਕਿਸੇ ਵੀ ਮਨੁੱਖ ਨੂੰ ਕਦੇ ਵੀ ਇਸ ਗੱਲ ਦੀ ਇਜ਼ਾਜਤ ਨਹੀਂ ਦਿੰਦਾ ਕਿ ਉਹ ਸਮਾਜਿਕ ਪ੍ਰਤੀਮਾਨਾਂ ਵੱਲ ਪਿੱਠ ਕਰਕੇ ਸੱਭਿਆਚਾਰਕ ਸੰਕਟਾਂ ਲਈ ਥਾਂ ਬਣਾਵੇ। ਜੇਕਰ ਕੋਈ ਮਨੁੱਖ ਕਦਰਾਂ ਕੀਮਤਾਂ ਦੀ ਅਵਹੇਕਨਾ ਕਰਨ ਦੀ ਕੋਸ਼ਿਸ ਕਰਦਾ ਹੈ ਤਾਂ ਉਹ ਬਦਨਾਮੀ ਤੇ ਰਿਸ਼ਤਿਆਂ ਦੇ ਭੰਗਣ ਲਈ ਰਾਹ ਖੋਲਦਾ ਹੈ। ਇਹ ਨਾਵਲ ਧਰਤੀ ਧੱਕ ਸਿੰਘ ਦੁਆਰਾ ਪਰਾਈ ਜਨਾਨੀ ਨਾਲ ਅਨੈਤਿਕ ਸਬੰਧ ਸਥਾਪਤ ਕਰਨ ਨਾਲ ਉਸ ਦੇ ਮੁੰਡੇ ਤੇ ਸਕੇ ਸੰਬੰਧੀ ਉਸ ਨਾਲ ਨਰਾਜ਼ਗੀ ਜਾਹਰ ਕਰਦੇ ਹਨ। ਧਰਤੀ ਧੱਕ ਸਿੰਘ ਤੇ ਉਸਦੇ ਮੁੰਡੇ ਖੂਨੀ ਰਿਸ਼ਤਿਆਂ ਨੂੰ ਭੁੱਲ ਕੇ ਇੱਕ ਦੂਜੇ ਨੂੰ ਮਰਨ ਮਾਰਨ ਤੇ ਤੁੱਲ ਜਾਂਦੇ ਹਨ।

ਸਿੰਘ ਸਾਹਿਬ ਦੀ ਸ਼ਹਾਦਤ[ਸੋਧੋ]

ਇਸ ਨਾਵਲ ਵਿੱਚ ਨਾਵਲਕਾਰ ਨੇ ਭਾਈ ਬਲਵੰਤ ਸਿੰਘ ਜੋ ਕਿ ਆਤਮਿਕ ਬ੍ਰਿਤੀਆਂ ਵਾਲੇ ਇਨਸਾਨ ਸਨ। ਉਨ੍ਹਾਂ ਦੀ ਅਮਰ ਸ਼ਹਾਦਤ ਨੂੰ ਓਜਪੂਰਨ ਢੰਗ ਨਾਲ ਸੰਪੰਨ ਕੀਤਾ ਹੈ। ਉਨ੍ਹਾਂ ਦੀ ਲਿਵ ਹਮੇਸ਼ਾ ਕਰਤਾਰ ਨਾਲ ਜੁੜੀ ਰਹਿੰਦੀ ਸੀ। ਆਮ ਆਦਮੀ ਦੇ ਨਾਇਕਤਵ ਨੂੰ ਪੇਸ਼ ਕਰਨਾ, ਅੰਗਰੇਜ਼ੀ ਬਸਤੀਆਂ ਵਿੱਚ ਉਹਨਾਂ ਦੇ ਯੋਗਦਾਨ ਦੀ ਗੱਲ ਕਰਨਾ ਤੇ ਗਦਰੀ ਕਾਮਿਆਂ ਦੀ ਅੰਤਰ ਦ੍ਰਿਸ਼ਟੀ ਨੂੰ ਪੇਸ਼ ਕਰਨਾ ਇਸ ਨਾਵਲ ਦਾ ਵਿਸ਼ਾ ਹੈ।

ਮੁੱਲ ਵਿਕਦਾ ਸੱਜਣ[ਸੋਧੋ]

ਭਾਈਚਾਰੇ ਤੇ ਸਾਕੇਦਾਰੀ ਦਾ ਨਿੱਘ ਮਾਨਣ ਵਾਲਾ ਇਨਸਾਨ ਜਦੋਂ ਸਮਾਜ ਦੁਆਰਾ ਸਿਰਜੇ ਨੇਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਹੀ ਭਾਈਚਾਰਾ ਉਸਦੀ ਜਾਨ ਦਾ ਵੈਈ ਬਣ ਜਾਂਦਾ ਹੈ। ਸ. ਬੁੱਕਣ ਸਿੰਘ ਆਪਣੇ ਵੱਡੇ ਭਰਾ ਇੰਦਰ ਸਿੰਘ ਦੀ ਮਨਜ਼ੂਰੀ ਤੋਂ ਬਿਨ੍ਹਾਂ ਕੱਝ ਨਹੀਂ ਕਰਦਾ, ਪਰ ਕਰਦਾ ਫਿਰ ਵੀ ਆਪਣੀ ਮਰਜੀ ਹੈ। ਜੁਆਨ ਬੱਚਿਆਂ ਦਾ ਪਿਤਾ ਹੋਣ ਦੇ ਬਾਵਜੂਦ ਉਹ ਇੱਕ ਜੁਆਨ ਕੁੜੀ ਸੁੰਦਰੀ ਨਾਲ ਵਿਆਹ ਕਰਵਾਉਣ ਦਾ ਇਛੁੱਕ ਹੈ, ਪ੍ਰੰਤੂ ਵਿਆਹ ਲਈ ਉਸਦੀ ਜ਼ਿੱਦ ਦੇਖ ਕੇ ਸਾਰਾ ਭਾਈਚਾਰਾ ਕਲੇਸ਼ ਵਿੱਚ ਖੜਾ ਹੋ ਜਾਂਦਾ ਹੈ।

ਵਾਰਿਸ਼ ਸ਼ਾਹ ਦੀ ਮੌਤ[ਸੋਧੋ]

ਨਾਵਲਕਾਰ ਨੇ ਪੱਛਮੀ ਸੱਭਿਅਤਾ ਦੇ ਪਦਾਰਥਵਾਦੀ ਮਖੌਟੇ ਤੋਂ ਪੲਦਾ ਲਾਹਿਆ ਹੈ। ਜਿੱਥੇ ਰਿਸ਼ਤਿਆਂ ਦੀਆਂ ਕੱਚੀਆਂ ਤੰਦਾਂ ਜਿਸਮਾਨੀ ਖਿੱਚਾਂ ਕਾਰਨ ਟੁੱਟ ਕੇ ਖੇਰੂੰ-ਖੇਰੂੰ ਹੋ ਜਾਂਦੀਆਂ ਹਨ। ਬਚਨ ਸਿੰਘ ਦੀ ਦ੍ਰਿਸ਼ਟੀ ਵਿੱਚ ਕੀਰਤ ਇੱਕ ਆਦਰਸ਼ਕ ਪੰਜਾਬੀਅਤ ਦੇ ਜ਼ਜਬੇ ਨਾਲ ਭਰਪੂਰ ਹੈ। ਵਾਰਿਸ਼ ਸ਼ਾਹ ਨੂੰ ਜਿਉਂਦਾ ਰੱਖਣ ਵਾਲੀ ਇਸਤਰੀ ਦੇ ਰੂਪ ਵਿੱਚ ਉਜਾਗਰ ਹੁੰਦੀ ਹੈ। ਪਰੰਤੂ ਕੀਰਤ ਜਦੋਂ ਗੁਰਮੀਤ ਨੂੰ ਪੂਰੀ ਤਰਾਂ ਆਤਮਿਕ ਤੌਰ 'ਤੇ ਆਪਣਾ ਬਣਾਉਣ ਵਿੱਚ ਅਮੱਰਥ ਹੁੰਦੀ ਹੈ। ਤਾਂ ਆਪਣੇ ਆਪ ਨੂੰ ਉਸ ਪਰਿਵਾਰ ਵਿੱਚ ਬੇਲੋੜਾ ਸਮਝਦੀ ਹੈ। ਦੂਜੇ ਪਾਸੇ ਬਚਨ ਸਿੰਘ ਪੰਜਾਬੀ ਸੱਭਿਅਤਾ ਤੇ ਸੱਭਿਆਚਾਰ ਦਾ ਇੱਕ ਪ੍ਰਦੇਸੀ ਧਰਤੀ ਉੱਤੇ ਦੂਤ ਬਣਕੇ ਰਹਿ ਰਿਹਾ ਹੈ, ਉਹ ਆਪਣੇ ਘਰ ਵਿੱਚ ਪੱਛਮ ਦੀ ਤੇਜ ਝਲਕੋਰ ਸਾਹਮਣੇ ਪੰਜਾਬੀ ਸੱਭਿਆਚਾਰ ਦੀ ਤੇਜ ਰੌਸ਼ਨੀ ਸਾਹਮਣੇ ਪੰਜਾਬੀ ਸੱਭਿਆਚਾਰ ਦੀ ਮੱਧਮ ਰੌਸ਼ਨੀ ਨੂੰ ਨਹੀਂ ਬਚਾ ਸਕਦਾ ਤੇ ਇਸ ਤਰਾਂ ਮਹਿਸੂਸ ਕਰਦਾ ਹੈ, ਜਿਵੇਂ ਵਾਰਿਸ਼ ਸ਼ਾਹ ਦੀ ਮੌਤ ਹੋ ਗਈ ਹੋਵੇ।

ਹਵਾਲੇ[ਸੋਧੋ]