ਮੈਲਵਿਲ ਜੇ ਹਰਸਕੋਵਿਤਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਲਵਿਲ ਜੇ ਹਰਸਕੋਵਿਤਸ
ਜਨਮ(1895-09-10)ਸਤੰਬਰ 10, 1895
Bellefontaine, Ohio
ਮੌਤਫਰਵਰੀ 25, 1963(1963-02-25) (ਉਮਰ 67)
Evanston, Illinois
ਕੌਮੀਅਤਯੁਨਾਈਟਿਡ ਸਟੇਟਸ
ਖੇਤਰAnthropologist
ਅਦਾਰੇNorthwestern University
ਖੋਜ ਕਾਰਜ ਸਲਾਹਕਾਰFranz Boas
ਖੋਜ ਵਿਦਿਆਰਥੀWilliam Bascom
ਮਸ਼ਹੂਰ ਕਰਨ ਵਾਲੇ ਖੇਤਰAfrican-American studies
ਪ੍ਰਭਾਵThorstein Veblen, Franz Boas
ਪ੍ਰਭਾਵਿਤRuth Benedict, Margaret Mead, Elsie Clews Parsons
ਜੀਵਨ ਸਾਥੀFrances Shapiro
ਅਲਮਾ ਮਾਤਰUniversity of Chicago, Columbia University

ਮੈਲਵਿਲ ਜੇ. ਹਿਰਸਕੋਵਿਤਸ ਦਾ ਜਨਮ 10 ਸਤੰਬਰ 1895 ਨੂੰ ਅਮਰੀਕਾ ਵਿੱਚ ਓਹੀਓ (Ohio) ਰਾਜ ਦੇ ਬੈਲੇਫੋਨਟੇਨ (Bellefontaine) ਸ਼ਹਿਰ ਵਿੱਚ ਹੋਇਆ। ਹਿਰਸਕੋਵਿਤਸ ਇੱਕ ਮਹਾਨ ਮਾਨਵ ਸਾਸਤਰੀ (Anthropologist) ਸੀ। ਉਸ ਨੇ ਆਪਣੀ ਪੜ੍ਹਾਈ ‘ਯੂਨੀਵਰਸਿਟੀ ਆਫ਼ ਸ਼ਿਕਾਗੋ’ (University of Chicago) ਅਤੇ ‘ਕੋਲੰਬੀਆ ਯੂਨੀਵਰਸਿਟੀ’ (Columbia University) ਤੋਂ ਪੂਰੀ ਕੀਤੀ। ਉਸ ਉਪਰ ਅਮਰੀਕਨ ਮਾਨਵਸਾਸਤਰੀ ‘ਫਰੈਂਜ਼ ਬੋਸ’ (Franz Boas) ਦਾ ਪ੍ਰਭਾਵ ਪਿਆ। ਇਸ ਤੋਂ ਬਿਨਾਂ ਹਿਰਸਕੋਵਿਤਸ ਉਪਰ ‘ਥੋਰਸਟੀਨ ਵੈਬਲੇਨ’ (Thorstein Veblen) ਦਾ ਪ੍ਰਭਾਵ ਵੀ ਸੀ। ਹਿਰਸਕੋਵਿਤਸ ਜ਼ਿਆਦਾਤਰ ‘ਅਫਰੀਕਨ ਅਮਰੀਕਨ ਸਟੱਡੀਜ’ (African-American Studies) ਕਰਕੇ ਜਾਣਿਆ ਜਾਂਦਾ ਹੈ। ਜਿੱਥੇ ਹਿਰਸਕੋਵਿਤਸ ਨੇ ਕਈ ਵਿਦਵਾਨਾਂ ਦਾ ਪ੍ਰਭਾਵ ਕਬੂਲਿਆ ਉਥੇ ਉਸਨੇ Ruth Benedict, Margret mead, Elsie Clews Parsons, ਨੂੰ ਪ੍ਰਭਾਵਿਤ ਵੀ ਕੀਤਾ। ਹਿਰਸਕੋਵਿਤਸ ਦੀ ਮੌਤ 25 ਫਰਵਰੀ 1963 ਨੂੰ ਇਲੀਨੋਈਸ (Illinois) ਰਾਜ ਦੇ ਇਵਨਸਟੋਨ (Evanston) ਸ਼ਹਿਰ ਵਿੱਚ ਹੋਈ।

ਸਿੱਖਿਆ[ਸੋਧੋ]

ਹਿਰਸਕੋਵਿਤਸ ਜੋ ਕਿ ਇੱਕ ਯਹੂਦੀ ਪਰਵਾਸੀ ਸੀ। ਉਸਨੇ ਪਹਿਲੇ ਵਿਸ਼ਵ ਯੁੱਧ ਦੌਰਾਨ ‘ਯੂਨਾਈਟਿਡ ਸਟੇਟਸ ਆਰਮੀ ਮੈਡੀਕਲ ਕੋਰਪਸ’ (United States Army Medical Corps) ਫ਼ਰਾਂਸ ਦੇ ਵਿੱਚ ਸੇਵਾ ਨਿਭਾਉਣ ਤੋਂ ਬਾਅਦ 1923 ਵਿੱਚ ‘ਯੂਨੀਵਰਸਿਟੀ ਆਫ਼ ਸ਼ਿਕਾਗੋ’ (University of Chicago) ਤੋਂ'Bachelor of Philosophy' ਦੀ ਡਿਗਰੀ ਪ੍ਰਾਪਤ ਕੀਤੀ। ‘ਹਿਰਸਕੋਵਿਤਸ ਨੇ ਅਮਰੀਕੀ ਮਾਨਵਸਾਸਤਰੀ’ (Franz Boas) ਫਰੈਂਜ਼ ਬੋਸ ਦੀ ਅਗਵਾਈ ਹੇਠ ‘ਨਿਊ ਯਾਰਕ’ (New York) ਦੀ ‘ਕੋਲੰਬੀਆ ਯੂਨੀਵਰਸਿਟੀ’ (Columbia University) ਤੋਂ ਮਾਨਵ ਵਿਗਿਆਨ ਵਿੱਚ ਐਮ.ਏ (M.A.) ਅਤੇ ਪੀਐੱਚ-ਡੀ (Ph.D) ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਲੇਖ "The Cattle Complex in East Africa" ਦੇ ਸਿਰਲੇਖ ਅਧੀਨ ਅਫਰੀਕਾ ਵਿੱਚ (Power and authority) ਸ਼ਕਤੀ ਅਤੇ ਅਧਿਕਾਰ ਤੇ ਖੋਜ ਕੀਤੀ। ਉਸਨੇ 1900 ਈ. ਵਿੱਚ ਅਧਿਐਨ ਕੀਤਾ ਕਿ ਕਿਸ ਤਰ੍ਹਾਂ ਅਫਰੀਕਨ ਸਭਿਆਚਾਰ ਤੇ ਪਰੰਪਰਾਵਾ ਦੇ ਕੁਝ ਤੱਤ ਅਫਰੀਕਨ ਅਮਰੀਕਨ ਲੋਕਾਂ ਵਿੱਚ ਵੀ ਮਿਲਦੇ ਹਨ। 1927 ਵਿੱਚ ਉਹ Northwestern University in Evanston, Illinais ਵਿੱਚ ਮਾਨਵਸਾਸਤਰੀ ਦੇ ਤੌਰ 'ਤੇ ਚਲਾ ਗਿਆ ਅਤੇ 1938 ਵਿੱਚ ਉਸਨੇ ਮਾਨਵ ਵਿਗਿਆਨ ਵਿਭਾਗ ਦੀ ਸਥਾਪਨਾ ਕੀਤੀ।

ਹੈਟਨ ਦਾ ਦੌਰਾ[ਸੋਧੋ]

1934 ਈ. ਵਿੱਚ ਹਿਰਸਕੋਵਿਤਸ ਅਤੇ ਉਸਦੀ ਪਤਨੀ ਮਾਇਰਬਲਾਇਸ (Mirebalais) ਵਿੱਚ ਹੈਟਨ (Haition) ਨਾਮ ਦੇ ਪਿੰਡ ਵਿੱਚ ਥੋੜਾ ਸਮਾਂ ਰਹਿਣ ਲਈ ਚਲੇ ਗਏ। ਜਿਸਦਾ ਜਿਕਰ ਉਸਨੇ ਆਪਣੀ ਕਿਤਾਬ “Life in a Haitian Valley" 1937 ਵਿੱਚ ਕੀਤਾ ਹੈ। ਇਸ ਕਿਤਾਬ ਨੂੰ ਹੈਟਨ (Haitian) ਦੇ ਜਾਦੂ ਦੇ ਅਭਿਆਸ ਦਾ ਸਭ ਤੋਂ ਵੱਧ ਸਹੀ ਵਰਣਨ ਮੰਨਿਆ ਗਿਆ ਹੈ। ਹਿਰਸਕੋਵਿਤਸ ਨੇ ਤਿੰਨ ਮਹੀਨਿਆਂ ਦੇ ਸਮੇਂ ਵਿੱਚ ਹੀ ਮਾਇਰਬਲਾਇਸ (Mirebalais) ਦੇ ਵਾਸੀਆਂ ਦੇ ਜਾਦੂ ਦੇ ਅਭਿਆਸ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਪੂਰੀ ਬਾਰੀਕੀ ਨਾਲ ਵਰਣਨ ਕੀਤਾ ਹੈ।

ਪ੍ਰੋਗਰਾਮ ਆਫ਼ ਅਫਰੀਕਨ ਸਟੱਡੀਜ਼[ਸੋਧੋ]

1948 ਵਿੱਚ ਹਿਰਸਕੋਵਿਤਸ ਨੇ ਨੌਰਥਵੈਸਟਨ ਯੂਨੀਵਰਸਿਟੀ (Northwestern University) ਵਿੱਚ ਅਫਰੀਕਨ ਅਧਿਐਨ (African Studies) ਉੱਤੇ ਇੱਕ ਅਮਰੀਕਨ ਪ੍ਰੋਗਰਾਮ ਸ਼ੁਰੂ ਕੀਤਾ। ਇਸ ਪ੍ਰੋਗਰਾਮ ਦੇ ਤਿੰਨ ਸਾਲ ਦੀ ਗਰਾਂਟ / 30,000/- ਉਸ ਨੂੰ ਕਾਰਨੇਜੀ ਫਾਉਡੈਂਸਨ (Carneige Foundation) ਅਤੇ ਅਗਲੇ ਪੰਜ ਸਾਲ ਦੀ ਗਰਾਂਟ / 100,000/- 1951 ਵਿੱਚ ਫੋਰਡ ਫਾਉਡੇਂਸਨ (Ford Foundation) ਤੋਂ ਆਈ। ਅਫਰੀਕਨ ਅਧਿਐਨ (African Studies) ਦਾ ਇਹ ਪੋ੍ਰਗਰਾਮ'Amrican academic institution' ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਸੀ।ੁ3॥ ਇਸਦਾ ਮੁੱਖ ਉਦੇਸ਼ ਅਜਿਹੇ ਵਿਦਵਾਨ ਤਿਆਰ ਕਰਨਾ ਸੀ ਜਿਹੜੇ ਆਪਣੇ ਵਿਸ਼ੇ ਵਿੱਚ ਨਿਪੁੰਨ ਹੋਣ ਅਤੇ ਜਿਹੜੇ ਅਫਰੀਕਨ ਜੀਵਨ ਦੇ ਨਿਯਮਾਂ ਵਿੱਚ ਉਹਨਾਂ ਦੇ ਵਿਸ਼ੇ ਨਾਲ ਸਬੰਧਤ ਸਾਧਨਾਂ ਉਪਰ ਧਿਆਨ ਨਾਲ ਕੰਮ ਕਰ ਸਕਣ।

ਲਾਇਬ੍ਰੇਰੀ ਦੀ ਸਥਾਪਨਾ[ਸੋਧੋ]

ਹਿਰਸਕੋਵਿਤਸ ਨੇ 1954 ਵਿੱਚ ‘ਲਾਇਬ੍ਰੇਰੀ ਆਫ ਅਫਰੀਕਨ ਸਟੱਡੀਜ’ (Northwestern University) ਵਿੱਚ ਸਥਾਪਿਤ ਕੀਤਾ। ਇਸ ਲਾਇਬ੍ਰੇਰੀ ਵਿੱਚ ਪੂਰੀ ਦੁਨੀਆ ਨਾਲੋਂ ਅਫਰੀਕਨ ਸਾਹਿਤ ਦੀ ਸਭ ਤੋਂ ਵੱਧ ਤਦਾਦ ਹੈ। ਇਸ ਲਾਇਬ੍ਰੇਰੀ ਵਿੱਚ 2,60,000 Bound Valumes ਹਨ ਜਿਸ ਵਿੱਚ 5000 ਦੁਰਲੱਭ ਪੁਸਤਕਾਂ ਤੇ 3000 ਤੋਂ ਵੱਧ ਪੱਤ੍ਰਿਕਾ, ਅਖਬਾਰ, ਹੱਥ ਲਿਖਤਾਂ, ਪੁਰਣ ਹਨ। 300 ਤੋਂ ਵੀ ਵੱਧ ਅਫਰੀਕਨ ਭਾਸ਼ਾਵਾਂ ਵਿੱਚ 15000 ਕਿਤਾਬਾਂ ਹਨ ਅਤੇ ਨਕਸ਼ੇ, ਪੋਸਟਰ, ਵੀਡਿਓ, ਇਲੈਕਟ੍ਰੋਨਿਕ ਸਾਧਨ ਵੱਡੀ ਸੰਖਿਆ ਵਿੱਚ ਪਏ ਹਨ। 1957 ਵਿੱਚ ਉਸਨੇ ‘ਅਫਰੀਕਨ ਅਧਿਐਨ ਸੰਗਠਨ’ (African Studies Association) ਦੀ ਸਥਾਪਨਾ ਕੀਤੀ ਤੇ ਉਸਨੂੰ ਇਸ ਸੰਗਠਨ ਦਾ ਪਹਿਲਾ ਪ੍ਰਧਾਨ ਵੀ ਬਣਾਇਆ ਗਿਆ।

ਕਲਚਰ ਰਿਲੇਟੀਵੀਜ਼ਮ(Cultural Relativism)[ਸੋਧੋ]

ਹਿਰਸਕੋਵਿਤਸ ਦੀ ਕਿਤਾਬ'The Myth of the Negro Past" ਜੋ ਕਿ ਇਸ ਧਾਰਨਾ ਨੂੰ ਰੱਦਦੀ ਹੈ ਕਿ ‘ਅਫਰੀਕਨ ਸਭਿਆਚਾਰ ਨੇ ਅਫਰੀਕਨ ਅਮਰੀਕਨ ਲੋਕਾਂ ਨੂੰ ਪ੍ਰਭਾਵਿਤ ਕੀਤਾ।’ ਕਿਉਂਕਿ ਜਦੋਂ ਅਫਰੀਕਾ ਦੇ ਲੋਕਾਂ ਨੂੰ ਅਮਰੀਕਾ ਲਿਜਾ ਕੇ ਗੁਲਾਮ ਬਣਾਇਆ ਗਿਆ ਤਾਂ ਅਫਰੀਕਨ ਅਮਰੀਕਨ ਲੋਕਾਂ ਨੇ ਆਪਣੀ ਪਛਾਣ ਗੁਆ ਲਈ ਸੀ। ਹਿਰਸਕੋਵਿਤਸ ਨੇ ਇਸ ਗੱਲ ਤੇ ਜੋਰ ਦਿੱਤਾ ਕਿ ‘ਨਸਲ’ ਇੱਕ ਸਮਾਜਿਕ ਧਾਰਨਾ ਹੈ ਨਾ ਕਿ ਜੈਵਿਕ ਧਾਰਨਾ। ਉਸ ਨੇ ਖਾਸ ਤੌਰ 'ਤੇ ਆਪਣੀ ਕਿਤਾਬ"Man and His Works" ਵਿੱਚ Cultural Relativism ਦੀ ਧਾਰਨਾ ਤੇ ਵੀ ਜੋਰ ਦਿੱਤਾ।

ਅਫਰੀਕਾ ਦੀ ਅਜ਼ਾਦੀ ਵਕਾਲਤ[ਸੋਧੋ]

ਵੈਸਟਲ ਹੈਮੀਸਫੇਅਰ (Western Hemisphere) ਦੇ ਵਿੱਚ ਸਭਿਆਚਾਰਕ ਸੰਪਰਕ ਦੇ ਸੁਭਾਅ ਦੇ ਵਿਸ਼ੇ ਉਪਰ ਹਿਰਸਕੋਵਿਤਸ ਦੀ ‘ਫਰੈਕਲਿਨ ਫਰੇਜਰ’ (Franklin Frazier) ਨਾਲ ਬਹਿਸ ਹੋਈ। ਜੋ ਕਿ ਮੁੱਖ ਤੌਰ 'ਤੇ ਯੂਰਪੀਅਨ ਅਫਰੀਕਨ ਤੇ ਉਹਨਾਂ ਦੇ ਵੰਸ ਦੇ ਸੰਦਰਭ ਵਿੱਚ ਸੀ। ੁ6॥ ਦੂਸਰੇ ਵਿਸ਼ਵਯੁੱਧ ਤੋਂ ਬਾਅਦ ਹਿਰਸਕੋਵਿਤਸ ਨੇ ਸਰਵਜਨਕ ਰੂਪ ਵਿੱਚ ਅਫਰੀਕਾ ਦੀ ਅਜ਼ਾਦੀ ਦੀ ਵਕਾਲਤ ਕੀਤੀ। ਉਸ ਨੇ ਰਾਜਨੀਤੀਵਾਨਾ ਦਾ ਵਿਰੋਧ ਕੀਤਾ ਕਿ ਉਹ ਅਫਰੀਕਾ ਨੂੰ ਸੀਤ ਯੁੱਧ ਦੀ ਰਣਨੀਤੀ ਵਾਲੀ ਵਸਤੂ ਸਮਝਦੇ ਹਨ।

ਪੁਸਤਕਾਂ[ਸੋਧੋ]

•"Les bases de L'Anthropologie Culturelle", Payot, Paris, 1952 •The Cattle Complex in East Africa, PhD Dissertation, 1923 (but published 1926) •"The Negro's Americanism", in Alain Locke (ed.), The New Negro, 1925 •The American Negro, 1928 •Rebel Destiny, Among the Bush Negroes of Dutch Guiana, 1934, with Frances Herskovits •Life in a Haitian Valley, 1937 •Dahomey: an ancient West African kingdom (2 vols), 1938 •Economic Life of Primitive People, 1940 •The Myth of the Negro Past, 1941 •Trinidad Village, 1947, with Frances Herskovits •Dahomean Narrative: A Cross-Cultural Analysis, 1958, with Frances Herskovits •Continuity and Change in African Culture, 1959 •The Human Factor in Changing Africa, 1962 •Economic Transition in Africa, 1964

ਹਵਾਲੇ[ਸੋਧੋ]

1. About Melville J. Herskovits, Northwestern University Library. 2.:a b c Herskovits, Melville J. Program of African Studies (draft and partial revisions). Melville J. Herskovits Papers, Northwestern University Archives. Evanston, Illinois. 3. http://www.northwestern.edu/african-studies/studies_history.html 4. http://www.library.northwestern.edu/africana/about/facts.html 5. Africana Collection, Northwestern University Library. 6. Peter Kolchin, American Slavery, Penguin History, paperback edition, 40.