ਮਨੀਸ਼ ਝਾਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੀਸ਼ ਝਾਅ
ਜਨਮ (1978-05-03) 3 ਮਈ 1978 (ਉਮਰ 43)
ਬਿਹਾਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਫਿਲਮ ਡਾਇਰੈਕਟਰ, ਪਟਕਥਾ ਲੇਖਕ
ਪ੍ਰਸਿੱਧੀ ਏ ਵੈਰੀ ਵੈਰੀ ਸਾਈਲੈਂਟ ਫ਼ਿਲਮ

ਮਨੀਸ਼ ਝਾਅ (ਜਨਮ 3 ਮਈ 1978) ਇੱਕ ਭਾਰਤੀ ਫਿਲਮ ਡਾਇਰੈਕਟਰ ਅਤੇ ਪਟਕਥਾ ਲੇਖਕ ਹੈ, ਆਪਣੀਆਂ ਫ਼ਿਲਮਾਂ, ਏ ਵੈਰੀ ਵੈਰੀ ਸਾਈਲੈਂਟ ਫ਼ਿਲਮ (2001) ਅਤੇ Matrubhoomi-A Nation Without Women (2003) ਜਿਸਨੇ ਵੱਡੀ ਪ੍ਰਸ਼ੰਸਾ ਖੱਟੀ, ਲਈ ਮਸ਼ਹੂਰ ਹੈ।[1][2]

ਅਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਨਰਕਟੀਆਗੰਜ ਵਿੱਚ ਜਨਮਿਆ ਝਾਅ, ਦਿੱਲੀ ਵਿੱਚ ਵੱਡਾ ਹੋਇਆ, ਜਿੱਥੇ ਉਹ ਛੋਟੀ ਉਮਰ ਵਿੱਚ ਹੀ ਚਲੇ ਗਿਆ ਸੀ। ਉਸ ਨੇ ਰਾਮਜਸ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਆਪਣੀ ਗ੍ਰੈਜੂਏਸ਼ਨ ਕੀਤੀ, ਜਿੱਥੇ  ਉਹ ਇੱਕ ਅਦਾਕਾਰ ਬਣਨ ਦੇ ਇਰਾਦੇ ਨਾਲ ਕਾਲਜ ਦੇ ਥੀਏਟਰ ਗਰੁੱਪ ਵਿੱਚ ਸ਼ਾਮਲ ਹੋ ਗਿਆ। [1]

ਕੈਰੀਅਰ[ਸੋਧੋ]

ਆਪਣੀ ਪੜ੍ਹਾਈ ਮੁਕੰਮਲ ਕਰਨ ਦੇ ਬਾਅਦ, ਝਾਅ ਮੁੰਬਈ ਚਲਾ ਗਿਆ ਅਤੇ ਇੱਕ ਬਰੇਕ ਪ੍ਰਾਪਤ ਕਰਨ ਦੀ ਆਸਤੇ ਟੈਲੀਵੀਯਨ ਸੀਰੀਅਲਾਂ ਵਿੱਚ ਇੱਕ ਸਹਾਇਕ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਸ਼ੁਰੂ ਕਰ ਦਿੱਤਾ।  ਜਦ ਬ੍ਰੇਕ ਨਹੀਂ ਮਿਲੀ, ਤਾਂ ਉਸਨੇ  30,000 ਰੁਪਏ ਲਾਕੇ ਇੱਕ ਬੇਘਰਿਆਂ ਤੇ ਇੱਕ ਪੰਜ-ਮਿੰਟ ਦੀ ਦਸਤਾਵੇਜ਼ੀ ਏ ਵੈਰੀ ਵੈਰੀ ਸਾਈਲੈਂਟ ਫ਼ਿਲਮ (ਬਹੁਤ ਹੀ ਬਹੁਤ ਮੂਕ ਫਿਲਮ) ਬਣਾਈ, ਜਿਸਨੇ 2002 ਕਾਨ ਫ਼ਿਲਮ ਫੈਸਟੀਵਲ ਵਿਖੇ ਵਧੀਆ ਸ਼ਾਰਟ ਫਿਲਮ ਦੇ ਲਈ ਜਿਊਰੀ ਪੁਰਸਕਾਰ ਜਿੱਤਿਆ।[3] ਬਾਅਦ ਵਿੱਚ ਉਸ ਨੇ ਮਾਤਰਭੂਮੀ (2003), ਦੇ ਨਾਲ ਆਪਣੀ ਫੀਚਰ ਸ਼ੁਰੂਆਤ ਕੀਤੀ। ਇਹ ਕੁਖ ਵਿੱਚ ਕੁੜੀਆਂ ਮਾਰਨ ਦੇ ਭੈੜੇ ਪ੍ਰਭਾਵਾਂ ਦੇ ਬਾਰੇ ਹੈ ਅਤੇ ਇਸਨੂੰ ਕਈ ਅਵਾਰਡ ਅਤੇ ਖ਼ੂਬ ਪ੍ਰਸ਼ੰਸਾ ਮਿਲੀ।[2][4] 2003 ਵੇਨਿਸ ਫਿਲਮ ਫੈਸਟੀਵਲ ਵਿਖੇ, ਇਸ ਨੂੰ ਆਲੋਚਕ ਦੇ ਹਫਤੇ (ਪੈਰਲਲ ਭਾਗ) ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸਨੂੰ " ਮਹਿਲਾ ਮੁੱਦਿਆਂ ਬਾਰੇ ਅਤੇ ਕੁਖ ਵਿੱਚ ਕੁੜੀਆਂ ਮਾਰਨ ਦੇ ਮਹੱਤਵਪੂਰਨ ਥੀਮ ਨੂੰ ਨਵੇਂ ਨਵੇਂ ਡਾਇਰੈਕਟਰ ਦੁਆਰਾ ਸੰਵੇਦਨਸ਼ੀਲਤਾ ਦੇ ਨਾਲ ਪੇਸ਼ ਕਰਨ ਲਈ," FIPRESCI ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[5][6]

ਹਵਾਲੇ[ਸੋਧੋ]