ਕਬਿੱਤ ਸਵੱਈਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਈ ਗੁਰਦਾਸ ਦੀਆਂ ਚਾਲੀ ਵਾਰਾਂ ਗੁਰੂਇਤਿਹਾਸ,ਗੁਰਮਤਿ ਦਰਸ਼ਨ ਅਤੇ ਗੁਰੂਮਰਿਆਦਾ ਦਾ ਇੱਕ ਵਿਸ਼ਵ ਕੋਸ਼ ਹਨ।ਆਪ ਦੁਆਰਾ ਰਚੇ ਗਏ ਕਬਿੱਤ ਸਵੱਈਏ ਵੀ ਆਪ ਦੀ ਕਾਵਿ ਕਿਰਤ ਦਾ ਇੱਕ ਬੜਾ ਪ੍ਰਭਾਵਸ਼ਾਲੀ ਪ੍ਰਮਾਣ ਪੇਸ਼ ਕਰਦੇ ਹਨ।ਭਾਈ ਸਾਹਿਬ ਦੀ ਇਸ ਰਚਨਾ ਦੇ ਪ੍ਰਸੰਗ ਵਿੱਚ ਕੁਝ ਵਿਦਵਾਨਾਂ ਦਾ ਵਿਚਾਰ ਹੈ,ਕਿ ਆਪ ਗੁਰਮਤਿ ਦੇ ਪ੍ਰਚਾਰ ਲਈ ਬਨਾਰਸ, ਕਾਸ਼ੀ ਅਤੇ ਆਗਰਾ ਵਰਗੇ ਪ੍ਰਸਿੱਧ ਸਥਾਨਾਂ ਤੇ ਗਏ ਲਗਭਗ ਸੱਤ ਵਰ੍ਹੇ ਆਪ ਆਗਰਾ ਵਿੱਚ ਪ੍ਚਾਰ ਕਰਦੇ ਰਹੇ ਇਸ ਮੌਕੇ ਆਪ ਨੇ ਕਬਿੱਤ ਸਵੱਈਏ ਦੀ ਰਚਨਾ ਕੀਤੀ। [1]

ਪਹਿਲਾਂ ਤਾਂ 556 ਕਬਿੱਤ ਸਵੱਈਏ ਈ ਪ੍ਰਚਲਿਤ ਸਨ, ਪਰ ਬਾਅਦ ਵਿੱਚ ਭਾਈ ਵੀਰ ਸਿੰਘ ਨੇ 119 ਹੋਰ ਕਬਿੱਤ ਪ੍ਰਕਾਸ਼ ਵਿੱਚ ਲਿਆਂਦੇ ਇਸ ਪ੍ਰਕਾਰ ਇਹਨਾਂ ਦੀ ਗਿਣਤੀ 675 ਹੋ ਗਈ।ਭਾਈ ਸਾਹਿਬ ਦੀ ਇਸ ਰਚਨਾ ਬਾਰੇ ਪਿਆਰਾ ਸਿੰਘ ਪਦਮ ਨੇ ਲਿਖਿਆ ਹੈ ਕਿ ਭਾਈ ਗੁਰਦਾਸ ਨੇ ਉਸ ਸਮੇਂ ਦੀ ਸਾਹਿਤਕ ਬੋਲੀ ਬ੍ਜ ਭਾਸ਼ਾ ਵਿੱਚ ਕਬਿੱਤ ਸਵੱਈਆਂ ਦੀ ਰਚਨਾ ਕਰਕੇ ਗੁਰਮਤਿ ਸਿਧਾਂਤਾਂ ਨੂੰ ਸਮੁੱਚੇ ਭਾਰਤ ਵਿੱਚ ਫੈਲਾਅ ਦਿੱਤਾ। ਇਸ ਰਚਨਾ ਵਿੱਚ ਆਤਮ-ਸਮਰਪਣ ਦੀ ਭਾਵਨਾ ਤੋਂ ਲੈ ਕੇ ਬਿਰਹਾ ਦੀ ਵਿਆਕੂਲ ਅਵਸਥਾ ਤੱਕ ਦਾ ਨਿਰੂਪਣ ਹੋਇਆ ਹੈ।ਇਸ ਰਚਨਾ ਵਿੱਚ ਅੱਠ ਦੋਹਰੇ ਅੱਠ ਸੋਰਠੇ ਅੱਠ ਛੰਦ ਹਨ। ਸਵੱਈਏ ਕੇਵਲ ਤਿੰਨ ਹਨ।ਇਹਨਾਂ ਕਬਿੱਤਾ ਦੁਆਰਾ ਭਾਈ ਸਾਹਿਬ ਨੇ ਗੁਰਮਤਿ ਸਿਧਾਂਤਾਂ ਗੁਰੂ ਦੇ ਮਹੱਤਵ ਗੁਰਸਿੱਖ ਦਾ ਕਰਤੱਵ ਨੂੰ ਬਿਆਨ ਕੀਤਾ ਹੈ। ਭਾਈ ਗੁਰਦਾਸ ਦਾ ਕਾਲ ਉਤੱਰ-ਭਗਤੀ ਕਾਲ ਹੈ।ਉਸ ਸਮੇਂ ਬ੍ਜ ਭਾਸ਼ਾ ਆਪਣੀ ਚਰਚ ਸੀਮਾ ਤੇ ਹੈ।ਸਾਹਿਤ ਵਿੱਚ ਰੀਤੀਬੱਧ ਅਤੇ ਰੀਤੀਮੁਕਤ ਪਰਿਪਾਟੀ ਤੇ ਕਾਵਿ ਦੀ ਰਚਨਾ ਕੀਤੀ ਜਾ ਰਹੀ ਸੀ। ਭਾਵੇਂ ਭਗਤਾਂ,ਸੰਤਾਂ ਅਤੇ ਗੁਰੂਜਨਾਂ ਨੇ ਧਰਮ ਪ੍ਰਚਾਰ ਲਈ ਰੀਤੀਮੁਕਤ ਪਰਿਪਾਟੀ ਦਾ ਪ੍ਰਯੋਗ ਕੀਤਾ ਪਰ ਤਾਂ ਵੀ ਇਨ੍ਹਾਂ ਵਿਚੋਂ ਬਹੁਤ ਸਾਰੇ ਕਵੀਆਂ ਉੱਪਰ ਰੀਤੀਬੱਧ ਪਰਿਪਾਟੀ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ।ਸਵੱਈਆ ਅਤੇ ਕਬਿੱਤ ਰੀਤੀ ਕਾਵਿ ਤੇ ਅਤਿਅੰਤ ਲੋਕਪ੍ਰਿਯ ਛੰਦ ਸਨ।ਭਾਈ ਸਾਹਿਬ ਨੇ ਵੀ ਆਪਣੇ ਸਮਕਾਲੀ ਸਾਹਿਤਿਕ ਪਰਿਦਿਸ਼ ਦਾ ਅਨੁਸਰਣ ਕਰਦਿਆਂ ਹੋਇਆਂ ਸਵੱਈਏ ਅਤੇ ਕਬਿੱਤ ਛੰਦ ਦਾ ਪ੍ਰਯੋਗ ਕੀਤਾ। ਭਾਈ ਸਾਹਿਬ ਦੇ ਕਬਿੱਤ ਵਿੱਚ ਪਹਿਲੇ 24 ਕਬਿੱਤ ਮੰਗਲਾਚਰਣ ਦੇ ਰੂਪ ਵਿੱਚ ਲਿਖੇ ਗਏ ਹਨ,ਪੱਚੀਵੇਂ ਕਬਿੱਤ ਤੋਂ ਲੈ ਕੇ ਚਾਲੀਵੇਂ ਕਬਿੱਤ ਤੱਕ ਗੁਰੂ ਦੇ ਮਹੱਤਵ ਨੂੰ ਦ੍ਰਿੜ੍ਹਆ ਗਿਆ ਹੈ। ਭਾਈ ਗੁਰਦਾਸ ਦੇ ਕਬਿੱਤ ਸਵੱਈਆਂ ਦਾ ਵਿਸ਼ਾ ਉਹਨਾਂ ਦੁਆਰਾ ਅਪਣਾਏ ਗਏ ਗੁਰਮਤਿ ਸਿਧਾਂਤਾਂ ਅਤੇ ਪ੍ਰਚਾਰਕ ਦੇ ਰੂਪ ਵਿੱਚ ਆਪਣੇ ਅਨੁਭਵ ਦੀ ਅਭਿਵਿਅਕਤੀ ਹੈ। ਭਾਈ ਗੁਰਦਾਸ ਦੀ ਇਸ ਰਚਨਾ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਇਹ ਰਚਨਾ ਰੀਤੀ ਕਾਲ ਦੇ ਪ੍ਰਸਿੱਧ ਛੰਦਾਂ ਉੱਪਰ ਆਧਾਰਿਤ ਹੈ। 1940 ਈ: ਤੱਕ ਭਾਈ ਸਾਹਿਬ ਦੇ ਨਾਮ ਹੇਠ ਕੇਵਲ 556 ਕਬਿੱਤ ਸਵੱਈਏ ਮਿਲਦੇ ਹਨ। ਇਸ ਤਰ੍ਹਾਂ ਪਹਿਲੇ ਸੰਕਪ ਦੇ 556 ਕਬਿੱਤ ਵਿਚੋਂ ਉਕਤ 30 ਕੱਢ ਦੇਣ ਤੇ ਕੁੱਲ 526 ਕਬਿੱਤ ਬਚ ਰਹਿੰਦੇ ਹਨ। ਦੂਸਰੇ ਸੰਕਲਪ ਵਿੱਚ ਪੂਰੇ ਦੇ ਪੂਰੇ 119 ਛੰਦ, ਕਬਿੱਤ ਹੀ ਹਨ। ਆਪ ਦੁਆਰਾ ਵਰਤੇ ਗਏ ਕਬਿੱਤਾਂ ਦੀਆਂ 42 43 ਮਾਤ੍ਵਾਂ ਹਨ। ਜੈਸੇ ਸਰ ਸਰਿਤਾ ਮੇਂ ਸਕਲ ਸਮੁੰਦਰ ਬੜੀ ਮੇਰ ਮੇਂ ਸੁਮੇਰ ਬੜੋ ਜਗਤ ਬਖਾਨ ਹੈ ਤਰਵਰ ਬਿਰਵੈ ਜੈਸੇ ਚੰਦਨ ਬਿਰਖ ਬੜੋ ਧਰਤ ਮੇ ਕਨਕ ਅਤਿ ਉਤਮ ਕੇ ਮਾਨ ਹੈ| ਦੋਹਰੇ ਅਤੇ ਸੋਰਠੇ ਦੀਆਂ 24 ਮਾਤ੍ਵਵਾਂ ਹਨ।ਦੋਹਰੇ ਵਿੱਚ 13,11 ਉਤੇ ਅਤੇ ਸੋਰਠੇ ਵਿੱਚ 11,13 ਬਿਸ਼ਰਾਮ ਆਇਆ ਹੈ ਜਿਵੇ ਦੋਹਰਾ ਅਗਮ ਅਪਾਰ ਅਨੰਤ ਗੁਰੂ ਅਵਿਗਤ ਅਲਖ ਅਭੇਵ ਪਾਰਬ੍ਹਮ ਪੂਰਨ ਬ੍ਰਹਮ ਸਤਿਗੁਰੂ ਨਾਨਕ ਦੇਵ ਸੋਰਠਾ ਆਦਿ ਪੁਰਖ ਆਦੇਸ ਓਨਮ ਸ਼੍ਰੀ ਸਤਿਗੁਰ ਚਰਣ ਘਟ ਘਟ ਦਾ ਪਰਦੇਸ ਏਕ ਅਨੇਕ ਵਿਵੇਉ ਸਸਿ ਇਸ ਤਰ੍ਹਾਂ ਛੰਦ ਵਿੱਚ 24ਮਾਤ੍ਵਾ,ਸਵੱਈਏ ਵਿੱਚ 25 ਮਾਤ੍ਵਵਾਂ ਅਤੇ ਝੂਲਣਾ ਵਿੱਚ 27 ਮਾਤ੍ਵਵਾਂ ਦਾ ਪ੍ਰਯੋਗ ਹੋਇਆ ਹੈ। ਇਸ ਰਚਨਾ ਵਿੱਚ ਭਾਈ ਸਾਹਿਬ ਨੇ ਅਲੰਕਾਰ ਦਾ ਵੀ ਭਰਪੂਰ ਪ੍ਰਯੋਗ ਕੀਤਾ ਹੈ। ਭਾਈ ਸਾਹਿਬ ਨੇ ਸਭ ਤੋਂ ਵੱਧ ਦਿਸ਼ਟਾਂਤ ਅਲੰਕਾਰ ਦਾ ਪ੍ਰਯੋਗ ਕੀਤਾ ਹੈ। ਭਾਈ ਸਾਹਿਬ ਪਾਸ ਸੂਝ,ਕਲਪਨਾ ਦੀ ਉਡਾਣ ਅਤੇ ਵਿਦਵਤਾ ਦਾ ਮਹਾਨ ਭੰਡਾਰ ਸੀ, ਇਸੇ ਲਈ ਉਹਨਾਂ ਦੀ ਰਚਨਾ ਵਿੱਚ ਵਿਸ਼ੈ -ਅਨੁਕੂਲ ਸੁੰਦਰ ਅਲੰਕਾਰਾਂ ਦਾ ਪ੍ਰਯੋਗ ਸੁਭਾਵਿਕ ਹੀ ਹੋ ਗਿਆ ਹੈ। [2]

ਹਵਾਲੇ[ਸੋਧੋ]

  1. 'ਪੰਜਾਬੀ ਸਾਹਿਤ ਦਾ ਇਤਿਹਾਸ' ਡਾ.ਸੁਰਿੰਦਰ ਸਿੰਘ ਕੋਹਲੀ, ਪੰਨਾ 361
  2. ਭਾਈ ਗੁਰਦਾਸ ਰਚਨਾ ਸੰਸਾਰ ਲੇਖਕ ਬ੍ਰਹਮਜਗਦੀਸ਼ ਸਿੰਘ