ਸੰਜੀਵ ਸਹੋਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਜੀਵ ਸਹੋਤਾ
ਜਨਮ1981
ਡਰਬੀ, ਯੁਨਾਈਟਿਡ ਕਿੰਗਡਮ
ਕਿੱਤਾਨਾਵਲਕਾਰ
ਰਾਸ਼ਟਰੀਅਤਾਬ੍ਰਿਟਿਸ਼

ਸੰਜੀਵ ਸਹੋਤਾ (ਜਨਮ 1981) ਇੱਕ ਬ੍ਰਿਟਿਸ਼ ਨਾਵਲਕਾਰ ਹੈ, ਜਿਸ ਦਾ ਪਹਿਲਾ ਨਾਵਲ, Ours are the Streets, ਜਨਵਰੀ 2011 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਜਿਸ ਦਾ ਦੂਜਾ ਨਾਵਲ, The Year of the Runaways,  2015 ਮੈਨ ਬੁਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।

ਪਿਛੋਕੜ[ਸੋਧੋ]

ਸਹੋਤਾ ਦਾ ਜਨਮ 1981[1] ਵਿੱਚ ਡਰਬੀ ਵਿੱਚ ਹੋਇਆ ਸੀ, ਅਤੇ ਉਹ ਸੱਤ ਸਾਲ ਦੀ ਉਮਰ ਦਾ ਸੀ, ਜਦ ਉਸ ਦਾ ਪਰਿਵਾਰ ਚੈਸਟਰਫੀਲਡ ਚਲਾ ਗਿਆ।[2] ਉਸ ਦੇ ਦਾਦਕੇ 1966 ਵਿੱਚ ਪੰਜਾਬ ਤੋਂ ਬ੍ਰਿਟੇਨ ਨੂੰ ਆਏ ਸੀ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਉਪਰੰਤ, ਸਹੋਤਾ ਨੇ ਇੰਪੀਰੀਅਲ ਕਾਲਜ ਲੰਡਨ ਵਿਖੇ ਗਣਿਤ ਦਾ ਅਧਿਐਨ ਕੀਤਾ। ਜਨਵਰੀ 2011 ਵਿੱਚ, ਉਹ ਬੀਮਾ ਕੰਪਨੀ ਅਵੀਵਾ ਲਈ ਮਾਰਕੀਟਿੰਗ ਦੇ ਕੰਮ ਕਰ ਰਿਹਾ ਸੀ।.[3]

ਸਹੋਤਾ ਨੇ 18 ਸਾਲ ਦੀ ਉਮਰ ਤੱਕ ਕੋਈ ਨਾਵਲ ਨਹੀਂ ਸੀ ਪੜ੍ਹਿਆ, ਜਦ ਯੂਨੀਵਰਸਿਟੀ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਉਣ ਦੌਰਾਨ ਉਸਨੇ ਸਲਮਾਨ ਰਸ਼ਦੀ ਦਾ ਮਿਡਨਾਈਟਸ ਚਿਲਡਰਨ ਪੜ੍ਹਿਆ।[3] ਉਸ ਨੇ ਇੰਡੀਆ ਨੂੰ ਉਡਾਣ ਭਰਨ ਦੇ ਪਹਿਲਾਂ ਹਵਾਈ ਅੱਡੇ ਤੋਂ ਇਹ ਕਿਤਾਬ ਖਰੀਦੀ ਸੀ।[4] ਉਸ ਨੇ GCSE ਪੱਧਰ ਤੇ ਅੰਗਰੇਜ਼ੀ ਸਾਹਿਤ ਦਾ ਅਧਿਐਨ ਕੀਤਾ ਸੀ, ਪਰ ਉਦੋਂ, ਕੋਰਸ ਲਈ ਨਾਵਲ ਪੜ੍ਹਨਾ ਵਿਦਿਆਰਥੀ ਦੀ ਲੋੜ ਨਹੀਂ ਸੀ:

ਸਾਨੂੰ ਸ਼ੇਕਸਪੀਅਰ ਦਾ ਇੱਕ ਨਾਟਕ ਕਰਨ ਦੀ ਲੋੜ ਸੀ, ਅਤੇ ਅਸੀਂ ਮੈਕਬੈਥ ਕੀਤਾ। ਸਾਨੂੰ ਇੱਕ ਪੂਰਵ 20ਵੀਂ ਸਦੀ ਪਾਠ ਨੂੰ ਕਰਨ ਦੀ ਲੋੜ ਸੀ, ਅਤੇ ਅਸੀਂ ਇੱਕ ਪਲੇ, She Stoops to Conquer ਕੀਤਾ। ਸਾਨੂੰ ਕਵਿਤਾ ਕਰਨ ਦੀ ਲੋੜ ਸੀ, ਅਤੇ ਅਸੀਂ ਯੇਵਗੇਨੀ ਯੇਵਤੂਸ਼ੇਂਕੋ ਕੀਤਾ ਸੀ. ਪਰ ਕੋਈ ਨਾਵਲ ਨਹੀਂ ਸੀ।
[3]

ਮਿਡਨਾਈਟਸ ਚਿਲਡਰਨ  ਤੋਂ ਬਾਅਦ ਸਹੋਤਾ ਨੇ ਦ ਗਾਡ ਆਫ ਸਮਾਲ ਥਿੰਗਸ, A Suitable Boy ਅਤੇ  The Remains of the Day ਪੜ੍ਹੇ। ਜਨਵਰੀ 2011 'ਚ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਸੀ:

ਜਿਵੇਂ ਮੈਂ ਗੁਆਏ ਸਮੇਂ ਦੀ ਕਮੀ ਪੂਰੀ ਕਰ ਰਿਹਾ ਹੋਵਾਂ – ਮੈਂ ਡਾਹ ਤਾਂ ਨਹੀਂ ਸੀ ਲੈਣੀ, ਪਰ ਇਵੇਂ ਸੀ ਕੀ ਮੈਨੂੰ ਕਹਾਣੀਆਂ ਪਾਉਣ ਦੀ ਇਸ ਦੁਨੀਆ ਵਿੱਚੋਂ ਜੋ ਲਭਿਆ ਸੀ ਉਸ ਤੇ ਯਕੀਨ ਨਹੀਂ ਸੀ ਆਉਂਦਾ ਅਤੇ ਜਿੰਨਾ ਵੀ ਸੰਭਵ ਸੀ ਵੱਧ ਤੋਂ ਵੱਧ ਪੜ੍ਹ ਲੈਣਾ ਚਾਹੁੰਦਾ ਸੀ।[4]

2013 ਵਿੱਚ ਉਸ ਨੂੰ  20 ਸਭ ਤੋਂ ਵਧੀਆ ਨੌਜਵਾਨ ਲੇਖਕਾਂ ਦੀ ਇੱਕ Granta ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ, ਜੋ ਮੈਗਜ਼ੀਨ ਨੇ ਪਹਿਲੀ ਅਜਿਹੀ ਸੂਚੀ ਪ੍ਰਕਾਸ਼ਿਤ ਕਰਨ ਦੇ 20 ਸਾਲ ਬਾਅਦ ਜਾਰੀ ਕੀਤੀ ਸੀ।[5]

ਰਚਨਾਵਾਂ[ਸੋਧੋ]

ਸਹੋਤਾ ਦਾ ਪਹਿਲਾ ਨਾਵਲ, ਆਵਰ ਆਰ ਦ ਸਟ੍ਰੀਟਸ, ਪਿਕਾਡੋਰ ਦੁਆਰਾ ਜਨਵਰੀ 2011 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।ਉਸ ਨੇ ਆਪਣੀ ਨੌਕਰੀ ਕਾਰਨ ਸ਼ਾਮਾਂ ਵੇਲੇ ਅਤੇ ਹਫਤੇ ਦੇ ਅੰਤਲੀਆਂ ਛੁੱਟੀਆਂ ਵੇਲੇ ਇਹ ਕਿਤਾਬ ਲਿਖੀ। ਨਾਵਲ ਇੱਕ ਬ੍ਰਿਟਿਸ਼ ਪਾਕਿਸਤਾਨੀ ਨੌਜਵਾਨ ਦੀ ਕਹਾਣੀ ਦੱਸਦਾ ਹੈ ਜੋ ਆਤਮਘਾਤੀ ਹਮਲਾਵਰ ਬਣ ਜਾਂਦਾ ਹੈ।[3] ਸਹੋਤਾ ਨੂੰ 7 ਜੁਲਾਈ 2005 ਨੂੰ ਲੰਡਨ ਬੰਬ ਵਾਰਦਾਤਾਂ ਨੇ ਕਿਤਾਬ ਲਿਖਣਾ ਸ਼ੁਰੂ ਕਰਨ ਲਈ ਉਕਸਾਇਆ ਸੀ।[2] ਸ਼ੈਫਫੀਲਡ ਟੈਲੀਗ੍ਰਾਫ ਅਨੁਸਾਰ, ਕਿਤਾਬ, "ਦਾ ਸਾਹਿਤਕ ਸਪਲੀਮੈਂਟਾਂ ਵਿੱਚ 2011 ਦੇ ਪੜ੍ਹਨ ਲਾਇਕ ਨਾਵਲਾਂ ਵਿੱਚੋਂ ਇੱਕ ਦੇ ਤੌਰ ਤੇ ਜ਼ਿਕਰ ਕੀਤਾ ਜਾ ਰਿਹਾ" ਹੈ।[2] ਆਵਰ ਆਰ ਦ ਸਟ੍ਰੀਟਸ  ਦੀ ਸਮੀਖਿਆ The Times, The Guardian, The Independent ਅਤੇ The Sunday Times. ਸਮੇਤ ਅਨੇਕ ਰਾਸ਼ਟਰੀ ਅਖ਼ਬਾਰਾਂ ਵਿੱਚ ਕੀਤੀ ਗਈ ਹੈ।

ਉਸਦਾ ਦੂਜਾ ਨਾਵਲ, The Year of the Runaways, ਬ੍ਰਿਟੇਨ ਵਿੱਚ ਗੈਰ ਕਾਨੂੰਨੀ ਪਰਵਾਸੀਆਂ ਦੇ ਅਨੁਭਵਾਂ ਬਾਰੇ ਹੈ, ਅਤੇ ਇਹ ਜੂਨ 2015 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ,[6] ਅਤੇ 2015 ਮੈਨ ਬੁਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।[7]

ਹਵਾਲੇ[ਸੋਧੋ]

  1. "Sunjeev Sahota".
  2. 2.0 2.1 2.2 "Terrorist plot in city" Archived 2012-03-09 at the Wayback Machine..
  3. 3.0 3.1 3.2 3.3 Kappala-Ramsamy, Gemma; Day, Elizabeth; Skidelsky, William; Carter, Imogen (16 January 2011).
  4. 4.0 4.1 Ahad, Nick (14 January 2011).
  5. Higgins, Charlotte (15 April 2013).
  6. Bose, Mihir (18 June 2015).
  7. "Pulitzer winner makes Booker Prize shortlist".

ਬਾਹਰੀ ਲਿੰਕ[ਸੋਧੋ]