ਦ ਕਲੈਫਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਕਲੈਫਟ
ਤਸਵੀਰ:Cleftdorris.jpg
ਲੇਖਕਡੋਰਿਸ ਲੈਸਿੰਗ
ਮੂਲ ਸਿਰਲੇਖThe Cleft
ਦੇਸ਼ਯੂਨਾਈਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
2007
ਮੀਡੀਆ ਕਿਸਮਪ੍ਰਿੰਟ
ਆਈ.ਐਸ.ਬੀ.ਐਨ.978-0-00-723343-4

ਦ ਕਲੈਫਟ (The Cleft) ਡੋਰਿਸ ਲੈਸਿੰਗ ਦਾ 2007 ਵਿੱਚ ਲਿਖਿਆ ਨਾਵਲ ਹੈ।[1][2][3][4][5][6][7]

ਕਹਾਣੀ ਸਾਰ[ਸੋਧੋ]

ਰੋਮੀ ਸਮਰਾਟ ਨੀਰੋ ਦੇ ਰਾਜ ਦੌਰਾਨ ਵਾਪਰੀ ਕਹਾਣੀ ਇੱਕ ਰੋਮੀ ਇਤਿਹਾਸਕਾਰ ਦੱਸਦਾ ਹੈ। ਉਹ ਮਨੁੱਖੀ ਇਤਿਹਾਸ ਦੀ ਗੁਪਤ ਸ਼ੁਰੂਆਤ ਦੇ ਨਾਲ ਜੁੜੀ ਕਥਾ ਸੁਣਾਉਂਦਾ ਹੈ, ਜੋ ਦਸਤਾਵੇਜ਼ਾਂ ਦੇ ਟੁਕੜਿਆਂ ਅਤੇ ਜੁਗੋ ਜੁਗ ਚਲੀਆਂ ਆਉਂਦੀਆਂ ਜ਼ੁਬਾਨੀ ਕਹਾਣੀਆਂ ਤੋਂ ਮਿਲ ਕੇ ਬਣਾਈ ਗਈ ਹੈ।

ਮਨੁੱਖਜਾਤੀ ਦੇ ਸ਼ੁਰੂ ਵਿੱਚ, ਕੋਈ ਮਰਦ ਨਹੀਂ ਸੀ, ਸਿਰਫ ਮਹਿਲਾਵਾਂ ਹੀ ਸਨ, ਜੋ ਗੈਰ ਜਿਨਸੀ ਤੌਰ ਤੇ ਬੱਚੇ ਪੈਦਾ ਕਰਦੀਆਂ ਸਨ। ਇਹ ਨਾਰੀ ਕੌਮ ਸ਼ਾਂਤ ਜੀਵਨ ਬਤੀਤ ਕਰਦੀ ਸੀ, ਅਤੇ ਉਨ੍ਹਾਂ ਨੂੰ ਕੋਈ ਸਮੱਸਿਆਵਾਂ ਨਹੀਂ ਸੀ। ਉਹ ਸਮੁੰਦਰ ਦੇ ਕੰਢੇ ਰਹਿੰਦੀਆਂ ਸੀ ਅਤੇ ਅੰਸ਼ਕ ਤੌਰ ਤੇ ਜਲ ਪ੍ਰਾਣੀ ਸਨ। ਉਹ ਕਲੈਫਟਾਂ ਕਹਾਉਂਦੀਆਂ ਸਨ ਜਿਸ ਦਾ ਅਧਾਰ ਚੱਟਾਨ ਵਿੱਚ ਮਿਲਦੀ ਕਲੈਫਟ (ਬਿਆਈ) ਸੀ, ਜਿਸ ਨੂੰ ਉਹ ਪਵਿੱਤਰ ਸਮਝਦੀਆਂ ਸਨ, ਅਤੇ ਜਿਸਦੀ ਸ਼ਕਲ ਔਰਤ ਦੀ ਯੋਨੀ ਨਾਲ ਮਿਲਦੀ ਸੀ।

ਇਕ ਦਿਨ, ਇੱਕ ਕਲੈਫਟ ਨੇ ਇੱਕ ਨਰ ਬੱਚੇ ਨੂੰ ਜਨਮ ਦਿੱਤਾ - ਕਲੈਫਟਾਂ ਨੇ ਉਸਨੂੰ "ਰਾਖਸ਼" ਕਰਾਰ ਦਿੱਤਾ ਅਤੇ ਉਹ ਐਨੀਆਂ ਡਰ ਗਈਆਂ ਕਿ ਉਨ੍ਹਾਂ ਨੇ ਮੁੰਡੇ ਨੂੰ ਮਾਰ ਦਿੱਤਾ। ਪਰ ਹੋਰ "ਰਾਖਸ਼" ਪੈਦਾ ਹੋਏ ਸਨ, ਅਤੇ ਕਲੈਫਟਾਂ ਉਨ੍ਹਾਂ ਨੂੰ ਮਰਨ ਲਈ ਇੱਕ ਚੱਟਾਨ ਧਰ ਆਉਂਦੀਆਂ। ਨੇੜੇ ਹੀ ਰਹਿੰਦੀਆਂ ਗਿਰਝਾਂ ਨੇ ਮਰ ਰਹੇ ਬੱਚਿਆਂ ਨੂੰ ਵੇਖਿਆ ਅਤੇ ਝਪਟਾ ਮਾਰ ਚੁੱਕ ਕੇ ਇੱਕ ਨੇੜਲੀ ਵਾਦੀ ਵਿੱਚ ਜਮ੍ਹਾ ਕਰਨ ਲਗੀਆਂ ਜਿੱਥੇ ਰਹਿਮਦਿਲ ਹਿਰਨੀਆਂ ਨੇ ਉਨ੍ਹਾਂ ਨੂੰ ਦੁੱਧ ਚੁੰਘਾਇਆ ਅਤੇ ਬੱਚੇ ਹੌਲੀ-ਹੌਲੀ ਵੱਡੇ ਹੋਣ ਲੱਗੇ ਅਤੇ ਆਪਣੇ ਆਪ ਆਪਣੇ ਜੀਣ ਦੇ ਪ੍ਰਬੰਧ ਕਰਨ ਦੇ ਯੋਗ ਹੋ ਗਏ। ਜਲਦੀ ਹੀ ਗਿਰਝਾਂ ਨੇ ਹੋਰ ਮੁੰਡੇ ਲੈ ਆਂਦੇ, ਅਤੇ ਇੱਕ ਕਬੀਲਾ ਬਣ ਗਿਆ।

ਇਕ ਦਿਨ, ਇੱਕ ਔਰਤ ਭਟਕ ਗਈ ਅਤੇ ਨਰ ਕਬੀਲੇ ਦੀ ਵਾਦੀ ਜਾ ਵੜੀ ਅਤੇ ਹੁਣ ਬਾਲਗ ਹੋ ਚੁੱਕੇ ਮੁੰਡਿਆਂ ਨੇ ਉਸ ਨਾਲ ਬਲਾਤਕਾਰ ਕਰ ਲਿਆ। ਉਹ ਭੱਜ ਗਈ ਅਤੇ ਨੌ ਮਹੀਨੇ ਬਾਅਦ, ਇੱਕ ਮਿਸ਼ਰਿਤ ਬੱਚੇ ਨੂੰ ਜਨਮ ਦਿੱਤਾ। ਜਦ ਉਸ ਨੇ ਹੋਰਨਾਂ ਕਲੈਫਟਾਂ ਨੂੰ ਕਹਾਣੀ ਦੱਸੀ, ਦੋਨੋਂ ਕਬੀਲ ਜਲਦੀ ਹੀ ਇਕ-ਦੂਜੇ ਦੇ ਸੰਪਰਕ ਵਿੱਚ ਆ ਗਏ। ਕੁੱਲਮਾਤਾਵਾਂ ਨੂੰ ਰਾਖਸ਼ ਲੋਕਾਂ ਤੋਂ ਬਹੁਤ ਦਰ ਲੱਗਦਾ ਸੀ, ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।

ਹਵਾਲੇ[ਸੋਧੋ]