ਬੋਰਡਨ ਸਰ ਰੌਬਰਟ ਲੇਅਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਰਡਨ, ਸਰ ਰੌਬਰਟ ਲੇਅਰਡ (੧੮੫੪-੧੯੩੭) ਕੈਨੇਡਾ ਦਾ ਅੱਠਵਾਂ ਪ੍ਰਾਈਮ ਮਿਨਿਸਟਰ ਸੀ ਅਤੇ ਨਾਈਟਿਡ (ਖਿਤਾਬ) ਹੋਣ ਵਾਲਾ ਅਖੀਰਲਾ ਸੀ। ਉਸ ਤੋਂ ਪਿਛੋਂ ਬਣਨ ਵਾਲਾ ਲਿਬਰਲ ਪ੍ਰਾਈਮ ਮਿਨਿਸਟਰ ਮਕੈਨਜ਼ੀ ਕਿੰਗ ਨੇ ਇਸ ਖਿਤਾਬ ਵਾਲੇ ਸਿਲਸਿਲੇ ਦਾ ਤਿਆਗ ਕਰ ਦਿੱਤਾ ਅਤੇ

ਕੈਨੇਡਾ ਵਾਲਿਆਂ ਵਾਸਤੇ ਇਹ ਇਸੇ ਦੇ ਹੱਥੋਂ ਹੀ ਖਤਮ ਹੋ ਗਿਆ। ਅਚਾਨਕ ਬੋਰਡਨ, ਜਦ ਕੇ ਕਾਮਾਗਾਟਾ ਮਰੂ ਹਾਲੇ ਖਾੜੀ ਬੁਰਾਰਡ ਵਿੱਚ ਲੰਗਰ ਸਿੱਟੀ ਟਿਕਿਆ ਹੋਇਆ ਸੀ, ਬੋਰਡਨ,ਸਿਧਾ ਹੀ ਰੋਬਰਟ ਤੋਂ ਜੂਨ ੧੯੧੪ ਵਿੱਚ ਸਰ ਰੌਬਰਟ ਬਣ

ਬੈਠਾ।     

ਬੋਰਡਨ ਇੱਕ ਸਾਧਾਰਣ ਘਰਾਣੇ ਵਾਲੇ ਪਿਛੋਕੜ ਵਿੱਚੋਂ ਸੀ ਪਰ ਕਾਮਨਾਵਾਂ ਵਾਲਾ ਸੀ। ਉਸ ਦਾ ਪਿਤਾ ਐਨਐਪਲਿਸ ਵੈਲੀ, ਨੋਵਾ ਸਕੋਸ਼ਾਦੇ ਪਿੰਡ ਗਰੈੰਡ ਪਰੀ ਦਾ ਸਟੇਸ਼ਨ ਮਾਸਟਰ ਸੀ। ਉਸ ਦਾ ਪਰਿਵਾਰ ਬਿਨਾ ਕਿਸੇ ਵੱਖਰਾਪਣ ਦਿਖਾਉਣ ਤੋਂ ਕਈ

ਪੁਸ਼ਤਾਂ ਤੋਂ ਇੱਥੇ ਰਹਿ ਰਿਹਾ ਸੀ। ਬੋਰਡਨ ਨੇ ਕੋਈ ਨਿਸਚਿਤ ਪੜ੍ਹਾਈ ਨਹੀਂ ਸੀ ਕੀਤੀ, ਪਰ ਉਹ ਮਿਹਨਤੀ ਅਤੇ ਹੋਣਹਾਰ ਸੀ। ਉਸ ਨੇ ੧੫ ਸਾਲ ਦੀ ਉਮਰ ਵਿੱਚ ਨੋਵਾ ਸਕੋਸ਼ਾ ਅਤੇ ਨਿਊ ਜਰਜ਼ੀ ਦੀਆਂ ਪ੍ਰਾਈਵੇਟ ਅਕਾਡਮੀਆਂ ਵਿੱਚ ਪੜ੍ਹਾਉਣਾ ਸੁਰੂ

ਕੀਤਾ ਅਤੇ ਉਹ ੨੦ ਸਾਲ ਦਾ ਸੀ ਜਦੋਂ ਉਹ ਹੈਲਾਫੈਕਸ ਦੀ ਲਾ ਫਰਮ ਵਿੱਚ ਧਾਰਾਵਾਂ ਵਿੱਚ ਉਲੇਖ ਕਰਨ ਵਾਲਾ ਕਲਰਕ ਲੱਗਾ (ਆਰਟਿੱਕਲਿੰਗ ਕਲਰਕ)। ਜਦੋਂ ਉਸ ਨੇ ਵਕਾਲਤ ਦਾ ਇਮਿਤਿਹਾਨ ਲਿਖਿਆ ਤਾ ਆਪਣੀ ਜਮਾਤ ਵਿੱਚ ਸਿਖ਼ਰ ਦੇ

ਨੰਬਰ ਤੇ ਆਇਆ। ਦੂਜੇ ਨੰਬਰ ਤੇ ਚਾਰਲਜ਼ ਹਿਬਰਟ ਟੱਪਰ ਸੀ, ਜੋ ਬਾਅਦ ਵਿੱਚ ਵੈਨਕੂਵਰ ਦਾ ਇੱਕ ਵਕੀਲ ਬਣਿਆ। ਜਿਸ ਦਾ ਨਾਂ ਕਾਮਾਗਾਟਾ ਮਰੂ ਕਹਾਣੀ ਵਿੱਚ ਆਉਦਾਂ ਹੈ, ਪਰ ਜਿਸ ਨੂੰ ਸਰ ਚਾਰਲਜ਼ ਟੱਪਰ (ਜੋ ਕਿ ਕਨਸਰਵਿਟਿਵ

ਪਾਰਟੀ ਨੋਵਾ ਸਕੋਸ਼ਾ ਅਤੇ ਦੇਸ਼ ਦੀ ਉੱਚ ਹਸਤੀ ਸੀ), ਦਾ ਅਟੱਲ ਬੇਟਾ ਕਰਕੇ ਨੋਵਾ ਸਕੋਸ਼ਾ ਵਿੱਚ ਜਾਂਣਿਆ ਜਾਂਦਾ ਸੀ। ਨੋਜਵਾਨ ਚਾਰਲਜ਼ ਹਿਬਰਟ ਟੱਪਰ ਨੇ ਬੋਰਡਨ ਨੂੰ ਪਰਿਵਾਰਿਕ ਲਾ ਫਰਮ ਵਿੱਚ ਆਉਣ ਦਾ ਸੱਦਾ ਦਿਤਾ, ਜਿੱਥੋਂ ਬੋਰਡਨ ਨੇ

ਧਨਵਾਨ ਕਾਨੂੰਨੀ ਪੇਸ਼ਾ ਸਥਾਪਤ ਕੀਤਾ ਤੇ ਸਿਆਸਤ ਵਿੱਚ ਦਾਖਲ ਹੋਇਆ।

ਸਰ ਚਾਰਲਜ਼ ਟੱਪਰ ਕਨਸਰਵਿਟਿਵ ਪਾਰਟੀ ਦਾ ੧੮੯੭ ਤੋਂ ੧੯੦੧ ਤੱਕ ਲੀਡਰ ਸੀ ਤੇ ਉਸ ਨੇ ਆਪ ਹੀ ਬੋਰਡਨ ਨੂੰ ਆਪਣਾ ਉਤਰਅਧਿਕਾਰੀ ਥਾਪਿਆ। ਵਿਰੋਧੀ ਧਿਰ ਦਾ ਨੇਤਾ ਹੁੰਦਿਆ ਉਸ ਨੂੰ ਸਰ ਵਿਲਫਰਿਡ ਲਾਉਰੀਏ ਪ੍ਰਾਈਮ ਮਿਨਿਸਟਰ, ਜੋ

ਕਿ ਬੜਾ ਚੁੰਬਕੀ ਖਿੱਚ ਵਾਲਾ ਲੋਕਰਪ੍ਰਿਯ ਸੀ, ਦਾ ਸਾਹਮਨਾ ਕਰਨਾ ਪਿਆ। ਭਾਸ਼ਣਬਾਜੀ ਨਾਲ ਉਕਸਾਉਣ ਦੀ ਥਾਂ ਤੇ ਬੋਰਡਨ ਦਾ ਹਾਉਸ ਆਫ ਕੋਮਨਜ਼ ਵਿੱਚ ਕੰਮ ਦਾ ਢੰਘ ਜਾ ਬੋਲਣ ਵੇਲੇ ਦੇਸੀ ਨੀਤੀ ਨਾਲ ਸਮਝਾਉਣ ਜਾਂ ਜਾਣੂ ਕਰਵਾਉਣ

ਵਾਲਾ ਸੀ। ਲੋਕ ਸੇਵਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਯੋਗਤਾ ਪ੍ਰੀਖਿਆ ਪਾਸ ਕਰਨ ਦਾ ਵਾਇਦਾ ਕਰਦਿਆਂ ਉਸ ਨੇ ਬੜੀ ਸਫਲਤਾ ਨਾਲ ਹਮਾਈਤੀ ਮਸਲੇ ਤੇ ਕਾਬੂ ਪਾਇਆ, ਬਦਕਿਸਮਤੀ ਨਾਲ ਲਾਉਰੀਏ ਨੇ ਆਪ ਹੀ ਸੁਧਾਰ ਲਿਆ ਕੇ ਇਹ ਮੌਕਾ

ਹਥਿਆਲਿਆ (੧੯੧੨ ਵਿੱਚ [ਮੈਲਕਮ] ਰੀਡ ਨੂੰ ਹਿਮਾਇਤੀ ਢੰਗ ਨਾਲ ਵੈਨਕੂਵਰ ਵਿੱਚ ਨੌਕਰੀ ਤੇ ਲਾਉਣ ਬੋਰਡਨ ਵਾਸਤੇ ਸਵੈ ਵਿਰੋਧੀ ਸੀ)।

੧੯੧੧ ਵਿੱਚ ਬੋਰਡਨ ਕੋਲ ਇੱਕ ਮੁੱਦਾ ਸੀ ਜਿਸ ਨੇ ਉਸ ਨੂੰ ਸੱਤਾ ਵਿੱਚ ਲੈ ਆਂਦਾ। ਵਾਪਾਰਿਕ ਸੰਬਧਾਂ ਦਾ ਸਦਭਾਵਨਾਂ ਯੂਨਾਈਟਿਡ ਸਟੇਟਸ ਨਾਲ ਭਾਵੇਂ ਲਾਉਰੀਏ ਨੇ ਉਹ ਕੁੱਝ ਪ੍ਰਪਾਤ ਕਰ ਲਿਆ, ਜੋ ਉਸ ਤੋਂ ਪਹਿਲੀਆਂ ਸਰਕਾਰਾਂ ਚਾਹੁੰਦੀਆਂ ਸੀ,

ਪਰ ਫ਼ੇਰ ਵੀ ਪ੍ਰਾਪਤ ਨਾਂ ਕਰ ਸੱਕੀਆਂ, ਉਹ ਇਹ, ਕਿ ਹੋਰ ਵੀ ਭਰਪੂਰ ਅਮਰੀਕਾ ਦੀ ਖੁੱਲੀ ਮੰਡੀ ਵਿੱਚ ਦਾਖਲਾ, ਕੈਨੇਡੀਅਨ ਵੋਟਰਾਂ ਨੇ ਇਸ ਨੂੰ ਠੁਕਰਾ ਦਿਤਾ। ਬੋਰਡਨ ਨੂੰ ਅਮਰੀਕਾ ਵਿਰੋਧੀ ਭਾਵਨਾਂਵਾਂ ਦਾ ਵੱਡਾ ਫਾਇਦਾ ਮਿਲਿਆ ਅਤੇ ਲਾਉਰੀਏ

ਦੀ ਹਾਰ ਹੋ ਗਈ।

ਜੋ ਕੈਨੇਡੀਅਨ ਭਾਵਨਾਂਵਾਂ ਦੀ ਨੁੰਮਾਇਦਗੀ ਬੋਰਡਨ ਨੇ ਕੀਤੀ, ਉਸ ਨੂੰ ਸਮਝਣ ਦੀ ਲੋੜ ਹੈ, ਕਿਉਂ ਜੋ ਅੱਜੋਕੇ ਸਮੇਂ ਦੀਆਂ ਭਾਵਨਾਂਵਾਂ ਤੋ ਬਹੁਤ ਦੂਰ ਹੈ। ਬੋਰਡਨ ਕੈਨੇਡੀਅਨ ਅਤੇ ਬਰਤਾਨਵੀ ਤਾਨਾਸ਼ਾਹੀ ਵੀ ਸੀ ਅਤੇ ਉਸ ਲਈ ਦੋਨੋਂ ਅੱਲਗ ਨਹੀਂ ਸੀ

ਹੋ ਸਕਦੀਆ। ਉਸ ਦੇ ਵਿਚਾਰਾਂ ਵਿੱਚ ਇੱਕ ਬੰਦਾ ਭਾਵੇਂ ਯੌਰਕਸ਼ਾਇਰ ਤੋਂ ਹੋਵੇ ਜਾਂ ਕੈਨੇਡਾ ਤੋਂ, ਪਰ ਬਰਾਬਰ ਬਰਤਾਨਵੀ ਸੀ। ਕੈਨੇਡਾ ਦੀ ਵਿਲੱਣਖਤਾ ਇਹ ਸੀ ਕਿ ਇਹ ਸਾਮਰਾਜ ਦਾ ਭੱਵਿਖ ਸੀ, ਬਹੁਤ ਹੀ ਗਤੀਸ਼ੀਲ ਅਤੇ ਅਗਾਂਹ ਵਧੂ ਹਿੱਸਾ, ਅਤੇ

ਸਾਮਰਾਜ ਦੀ ਰਹਿਨੁਮਾਈ ਵਿੱਚ ਵੱਧ ਚੜ੍ਹਕੇ ਭੂਮਿਕਾ ਨਿਭਾ ਸਕਣ ਸੀ।

ਬੋਰਡਨ ਇੱਕ ਐਂਗਲੋ ਕਨਸਰਵਿਟਿਵ ਸੀ ਜਿਸ ਨੂੰ ਫਰੈਂਚ ਕੈਨੇਡਾ ਨਾਲ ਵਰਤਣ ਦਾ ਕੋਈ ਪਤਾ ਨਾਹੀਂ ਸੀ (ਸੋਝੀ ਨਹੀਂ ਸੀ)। ਉਸ ਦੀ ਸਭ ਤੋਂ ਵੱਡੀ ਉਮੀਦ ਸੀ ਕਿ ਫਰੇੰਚ ਕੈਨੇਡੀਅਨਜ਼ ਆਖਰਕਾਰ ਬਾਕੀ ਦੇ ਦੇਸ਼ ਨਾਲ ਆ ਮਿਲਣਗੇ ਤੇ ਵਿੱਚੇ ਸਮਾ

ਜਾਣਗੇ। ਉਸ ਨੂੰ ਵਿਸ਼ਵਾਸ ਸੀ ਕਿ ਦੇਸ਼ ਦਾ ਵਿਕਾਸ਼ ਆਰਥਿਕ ਉੱਨਤੀ ਨਾਲ ਹੋਇਆ ਸੀ ਅਤੇ ਉਸ ਸਮੇਂ ਦਾ ਭਾਰੂ ਪੇੰਡੂ ਅਤੇ ਕੈਥੋਲਿਕ ਫਰੈੰਚ ਸਭਿਆਚਾਰ ਇੱਕ ਰੁਕਾਵਟ ਸੀ। ਐਥੇ ਉਹ ਬਰਤਾਨਵੀ ਅਤੇ ਚਮਕਣ ਵਾਲੇ ਵਿਕਸਿਤ ਭਵਿੱਖ ਵਿੱਚ ਸਾਰੇ

ਗੋਰੇ-ਕੈਨੇਡਾ ਦੀ ਗੱਲ ਕਰਦਾ ਸੀ।

ਬੋਰਡਨ ਇੱਕ ਛੋਟੇ ਜਿਹੇ ਕਸਬੇ ਤੋ ਉੱਠਕੇ ਕਾਮਾਯਾਬ ਗੋਰਾ ਕੈਨੇਡੀਅਨ ਸੀ, ਜੋ ਸਹਿਜੇ ਹੀ ਸ਼ਾਹੀ ਹਸਤੀ ਤੋਂ ਪ੍ਰਭਾਵਤ ਸੀ। ਉਸ ਨੂੰ ਨੌਆਬਾਦੀ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ, ਜੋ ਮੌਕੇ ਉਸ ਦੀਆਂ ਬਰਤਾਨਵੀ ਫੇਰੀਆਂ ਸਮੇਂ ਇਨ੍ਹਾਂ ਲੋਕਾਂ ਵਿੱਚ

ਮਿਲਣ ਜੁਲਣ ਦੇ ਪ੍ਰਾਪਤ ਹੋਏ, ਉਨ੍ਹਾ ਤੋ ਪ੍ਰਭਾਵਤ ਸੀ। ਉਹ ਲੋਕ ਭਾਵੇਂ ਕਿਸੇ ਹੱਦ ਤੱਕ ਵੀ ਉਕਤਾਊ ਕਿਉਂ ਨਾਂ ਹੋਣ, ਪਰ ਉਹਨ੍ਹਾ ਲੋਕਾਂ ਦੀਆਂ  ਹਵੇਲੀਆਂ ਦੀ ਦਿੱਖ ਵਿੱਚ ਉਸ ਨੂੰ ਪੱਤਾ ਨਹੀਂ ਲਗਿਆ।

ਬੋਰਡਨ ਦੀ ਉਡਾਰੀ ਵਿੱਚ ਬ੍ਰਿਟਿਸ਼ ਕੋਲੰਬਿਆ ਕੋਈ ਵੱਡੇ ਆਕਾਰ ਵਾਲੀ ਨਹੀਂ ਸੀ। ਇਹ ਉਸ ਦੇ ਸੰਮੁਦਰੀ ਕਿਨਾਰੇ ਵਾਲੇ ਧੁਰੇ ਤੋਂ ਦੂਰ ਇੱਕ ਛੋਟਾ ਜਿਹਾ ਸੂਬਾ ਸੀ। ਹਾਉਸ ਆਫ ਕੌਮਨਜ਼ ਵਿੱਚ ੨੨੧ ਸੀਟਾਂ ਵਿਚੋਂ ਬ੍ਰਿਟਿਸ਼ ਕੋਲੰਬਿਆ ਕੋਲ ਕੇਵਲ ੭

ਸੀਟਾਂ ਹੀ ਸਨ। ਉਹ ੧੯੧੧ ਦੀਆਂ ਚੋਣਾ ਵਿੱਚ ਸਾਰੀਆਂ ਹੀ ਬੋਰਡਨ ਦੀ ਕਨਸਰਵਿਟਿਵ ਪਾਰਟੀ ਨੇ ਲਈਆਂ। ਉਸ ਨਾਲ ਬੋਰਡਨ ਵਜ਼ਾਰਤ ਵਿੱਚ ਇਸਦਾ ਛੋਟਾ ਜਿਹਾ ਪ੍ਰਭਾਵ ਸੀ। ਸ਼ਿਕਾਰੀ ਕੁੱਤੇ ਵਰਗੇ, ਤੇਜ਼ ਅਤੇ ਨਿਧੱੜਕ, ਐਚ.ਐਚ. ਸਟੀਵੰਜ਼ ਤੇ

ਮਾਰਟਿਨ ਬੁਰੈੱਲ ਬੋਰਡਨ ਦੇ ਦੋਸਤ ਸਨ। ਐਨ ਉਸੇ ਤਰਾਂ ਜਿਵੇਂ ਕਿ ਪਿਛਲੀ ਲਾਉਰੀਏ ਦੀ ਸਰਕਾਰ ਦੇ ਸਮੇਂ ਸੀ, ਉਸੇ ਤਰਾਂ ਬੋਰਡਨ ਵੀ ਬੀ. ਸੀ. ਦੇ ਹੋਰ ਮੁਦਿਆਂ ਵਾਂਗ ਏਸ਼ੀਆਈ ਪ੍ਰਵਾਸ ਬਾਰੇ ਬੀ. ਸੀ. ਦੇ ਐਮ.ਪੀਜ਼. ਤੋਂ ਜਾਣੂ ਹੋਇਆ। ਬ੍ਰਿਟਿਸ਼

ਕੋਲੰਬਿਆ ਨਿਵਾਸੀਆਂ ਦੀ ਆਮ ਸ਼ਕਾਇਤ ਰਹਿੰਦੀ ਸੀ ਕਿ ਪੂਰਬੀ ਸਿਆਸੀ ਆਗੂਆਂ ਨੂੰ ਉਹਨਾ ਦੀ ਜੱਦੋ ਜਹਿਦ ਅਤੇ ਭਾਵਨਾਵਾਂ ਦੀ ਸਮਝ ਨਹੀਂ ਸੀ।

ਲੰਡਨ ਦੇ ਨੌਆਬਾਦੀ ਦੇ ਦਫ਼ਤਰ ਨਾਲ ਹੋ ਰਹੀ ਨਿਤਾਪ੍ਰਤੀ ਦੇ ਵਾਰਤਾਲਾਪ ਤੋਂ ਉਸ ਨੂੰ ਸਾਮਰਾਜੀ ਸਰਕਾਰ ਦੀ ਇਸ ਚਿੰਤਾ ਦਾ ਗਿਆਨ ਸੀ, ਕਿ ਕਾਮਾਗਾਟਾ ਮਰੂ ਦੇ ਮਾਮਲੇ ਨੂੰ ਜੇ ਕੈਨੇਡੀਅਨ ਅਫ਼ਸਰ ਸ਼ਾਹੀ ਨੇ ਭੈੜੀ ਤਰਾਂ ਨਾਲ ਨਜਿੱਠਿਆ ਤਾਂ

ਭਾਰਤੀ ਸਿਆਸਤ ਤੇ ਹਾਨੀਕਾਰਕ ਪ੍ਰਭਾਵ ਪੈਣਗੇ ਬੋਰਡਨ ਨੂੰ ਉਸ ਵੇਲੇ ਦੇ ਗਵਰਨਰ ਜੈਨਰਲ, ਜੋ ਕਿ, ਸ਼ਾਹੀ ਘਰਾਣੇ ਚੋਂ ਹੀ ਸੀ ਐਚ.ਆਰ.ਐਚ. ਦੀ ਡਿਊਕ ਆਫ਼ ਕਨੌਟ ਵਲੋਂ ਵੀ ਇਹੀ ਸੁਨੇਹਾ ਮਿਲਿਆ ਸੀ।

ਵਧ ਰਹੀ ਗਰਮੀ ਦੀ ਰੁੱਤ ਵਿੱਚ, ਬੋਰਡਨ, ਕਾਮਾਗਾਟਾ ਮਰੂ ਦੀ ਸਾਹਮਣੇ ਆਂ ਰਹੀ ਨਿਰੰਤਰ ਕਹਾਣੀ ਤੇ ਸਖ਼ਤ ਨਜ਼ਰ ਰੱਖ ਰਿਹਾ ਸੀ। ਵਧ ਰਹੀ ਚਿੰਤਾ ਕਾਰਣ ਉਸ ਨੇ ਮਾਰਟਿਨ ਬੁਰੈਲ ਨੂੰ ੨੨ ਤਾਰੀਖ ਨੂੰ ਸੰਮਦਰੀ ਤੱਟ ਵੱਲੋਂ ਭੇਜਿਆ। ਸਾਰੇ ਦਿਨ

ਹੀ, ਬੋਰਡਨ ਨੇ, ਮਾਰਟਿਨ ਬੁਰੈਲ ਨਾਲ ਸਬੰਧ ਬਣਾਈ ਰਖਿਆ।

ਬੋਰਡਨ ਬਹੁਤ ਚਿੰਤਤ ਸੀ, ਕਿ ਖੂਨ ਖਰਾਬੇ ਤੋਂ ਬਚਾਉ ਰਹੇ, ਜਿਸ ਢੰਘ ਨਾਲ ਘਟਨਾਵਾਂ ਵਾਪਰ ਰਹੀਆਂ ਸਨ, ਚਿੰਤਾਜਨਕ ਸਨ, ਪਰ, ਵੈਨਕੂਵਰ ਦੇ ਦਰ ਖੜੇ ਭਖਦੇ ਮੁੱਦੇ ਤੋਂ ਉਹ ਭਲੀਭਾਂਤ ਜਾਣੂ ਸੀ। ਉਹ ਐਮ.ਪੀ., ਐਚ.ਐਚ. ਸ਼ਟੀਵਨਜ਼, ਤੇ ਉਸ

ਦੇ ਲੋਕਾਂ ਨੂੰ ਵਿਰੋਧੀ ਨਹੀਂ ਸੀ ਬਣਾਉਣਾ ਚਾਹੁੰਦਾ। ਜਹਾਜ਼ ਤੇ ਕਿਸੇ ਨੂੰ ਵੀ ਨੁਕਸਾਨ ਪੁੱਜਣ ਤੋਂ ਬਿਨਾ ਦੇਸ਼ ਦੇ ਕਾਨੂਨ ਦੀ ਪਾਲਣਾ ਹੋਣੀਂ ਚਾਹੀ ਦੀ ਹੈ। ਬੋਰਡਨ ਵਲੋਂ, ਦਿਨ ਦੇ ਅੰਤ ਤੇ ਬੋਲਦਿਆਂ ਬੁਰੈਲ ਨੇ ਕਿਹਾ, ਕਿ ਵੈਨਕੂਵਰ ਵਾਸੀ ਇਸ ਸਥਿਤੀ ਨੂੰ

ਸਥਾਨਕ ਨੁਕਤਾ ਨਿਗਾਹ ਨਾਲ ਦੇਖਣ ਕਰਕੇ ਨਿੰਦਾ ਦੇ ਪਾਤਰ ਨਹੀਂ ਹੋਣਗੇ। ਬੋਰਡਨ ਵਾਸਤੇ ਵਿਸ਼ਾਲ ਪੱਖ ਹੀ ਅਤਿਅੰਤ ਜ਼ਰੂਰੀ ਸੀ।

ਸ੍ਰੋਤ: ਡਿਕਸ਼ਨਰੀ ਆਫ਼ ਕੈਨੇਡੀਨ ਬਾਇੳਗ੍ਰੈਫੀਜ਼ ਵੋਲ:XVI, ੧੯੩੧-੧੯੪੧ (ਟਰਾੰਟੋਂ: ਯੂਨੀਵਰਸਿਟੀ ਆਫ ਟਰਾੰਟੋਂ ਪ੍ਰੈਸ, ੧੯੯੮); ਆਰ.ਸੀ. ਬਰਾਊਨ, ਰੌਬਰਟ ਲੇਅਰਡ ਬੋਰਡਨ: ਏ ਬਾਇਓਗ੍ਰਫੀ, ਵੋਲ:੨, (ਟਰਾੰਟੋਂ: ਮੈਕਮਿਲਨ, ੧੯੭੫ ਐਂਡ ੧੯੮੦); ਲਾਈਬ੍ਰੇਰੀ ਐਂਡ ਆਰਕਾਈਵਜ਼ ਕੈਨੇਡਾ, ਬੋਰਡਨ ਪੇਪਰਜ਼, ਐਮ.ਜੀ.੨੬, ਇਮਿਗ੍ਰੇਸ਼ਨ ਫਾਇਲਜ਼, ਆਰ.ਜੀ.੭੬।