ਪੰਜਾਬੀ ਲੋਕ ਨਾਟ ਪ੍ਰੰਪਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਨਾਟਕ[ਸੋਧੋ]

ਪੰਜਾਬੀ ਲੋਕ ਨਾਟ ਪ੍ਰੰਪਰਾ
ਲੇਖਕਡਾ. ਅਜੀਤ ਸਿੰਘ ਔਲਖ,ਐੱਮ ਏ ਅੰਗਰੇਜੀ ਤੇ ਪੰਜਾਬੀ ਪੀ.ਐੱਚ.ਡੀ
ਪ੍ਰਕਾਸ਼ਨ1982
ਪ੍ਰਕਾਸ਼ਕਨਵੀਨ ਪ੍ਰਕਾਸ਼ਨ 151 ਈਸਟ ਗੋਬਿੰਦ ਨਗਰ

ਸੁਲਤਾਨ ਰੋੜ

printer = ਪ੍ਰਭਜੋਤ ਪ੍ਰਿਟਿੰਗ ਪ੍ਰੈਸ ਬਹਾਦਰ ਨਗਰ ਅਮਿੰਤਸਰ
ਸਫ਼ੇ152

ਅਜੀਤ ਸਿੰਘ ਔਲਖ ਨੇ ਪੰਜਾਬ ਵਿੱਚ ਲੋਕ ਨਾਟਕ ਦੇ ਚਾਰ ਰੂਪ ਦੱਸੇ ਹਨ।ਔਲਖ ਅਨੁਸਾਰ- ਉਹ ਲਿਖਤੀ ਜਾਂ ਅਲਿਖਤੀ ਨਾਟਕ ਜਿਹੜਾ ਲੋਕ ਪ੍ਰੰਪਰਾ ਅਨੁਸਾਰ ਲੋਕ ਰੰਗ ਸ਼ੈਲੀ ਰਾਹੀਂ ਲੋਕ ਪਿੜ ਵਿੱਚ ਖੇਡਿਆ ਜਾਵੇ।ਰਾਸ ਲੀਲਾ, ਰਾਮ ਲੀਲਾ,ਨਕਲਾਂ,ਸਾਂਗ ਗਿੱਧਾ ਨਾਟਕ ਆਦਿ ਸ਼ਾਮਲ ਹਨ।

ਉਦਭਵ ਤੇ ਵਿਕਾਸ[ਸੋਧੋ]

ਲ਼ੋਕ ਨਾਟਕ ਦਾ ਅਧਾਰ ਲੋਕਕਿ੍ਤ ਵੀ ਹੈ,ਸੰਸਾਰ ਦੇ ਪ੍ਰਸਿਧ ਲੋਕ ਨਾਟਕ ਕਿਸੇ ਨਾ ਕਿਸੇ ਲੋਕ ਨਾਚ ਵਿਚੋਂ ਹੀ ਨਿਕਲੇ ਹਨ। ਭਾਰਤ ਵਿੱਚ ਵੀ ਨਿ੍ਤ ਨਾਟਕ ਦੇ ਪ੍ਰਚੀਨ ਪ੍ਰਮਾਣ ਮਿਲਦੇ ਹਨ। ਸਿੰਧੂ ਘਾਟੀ, ਮੋਹਨਜੋਂਦੜੋ ਦੀ ਖੁਦਾਈ ਸਮੇਂ ਕਾਸ਼ੀ ਦੀ ਇਕ ਨਾਚੀ ਕੁੜੀ ਦਾ ਬੁੱਤ ਮਿਲਿਆ ਸੀ। ਇਹ ਨਾਚੀ ਕੁੜੀ ਦਾ ਬੁੱਤ ਸੰਸਾਰ ਭਰ ਦੀ ਪ੍ਰਾਚੀਨ ਕਲਾ ਦਾ ਇਕ ਅਤਿ ਵਧੀਆ ਨਮੂਨਾ ਹੈ। ਰਿਗਵੇਦ ਵਿੱਚ ਸੰਸਾਰ ਦੀ ਉਤਪੱਤੀ ਹੀ ਨ੍ਰਿਤ ਵਿੱਚੋਂ ਮੰਨੀ ਗਈ ਹੈ। ਰਾਸ ਨ੍ਰਿਤ:- ਸਭ ਤੋਂ ਪਹਿਲੀ ਵੰਨਗੀ - ਭਾਰਤ ਮੁਨੀ ਦੇ ਸਮੇਂ ਰਾਸਨ੍ਰਿਤ ਵਿਕਸਿਤ ਹੋ ਕੇ ਰਾਸ ਦਾ ਰੂਪ ਧਾਰਨ ਕਰ ਗਿਆ। ਭਰਤ ਮੁਨੀ ਰਾਸ ਜਾਂ ਰਾਸਕ ਨੂੰ ਉਪਰੂਪਕ ਮੰਨਦਾ ਸੀ।ਇਸਨੂੰ ਤਿੰਨ ਭਾਗਾਂ ਵਿੱਚ ਵੰਡਦਾ ਹੈ।1.ਤਾਲ ਰਾਸਕ, ਦੰਡ ਰਾਸਕ, ਮੰਡਲ ਰਾਸਕ 1.ਤਾਲ ਰਾਸਕ:- ਜਿਸ ਵਿੱਚ ਤਾਲੀਆਂ ਦੇ ਤਾਲ ਵਿੱਚ ਨੱਚਿਆ ਜਾਂਦਾ ਹੈ।ਪੰਜਾਬ ਦੇ ਗਿੱਧੇ ਦਾ ਮੁੱਢਲਾ ਰੂਪ ਹੈ। 2.ਦੰਡ ਰਾਸਕ:- ਤਾਲੀਆਂ ਦੀ ਥਾਂ ਜਦ ਡੰਡੇ ਇਕ ਦੂਸਰੇ ਉਤੇ ਮਾਰਕੇ ਸੰਗੀਤ ਪੈਂਦਾ ਕੀਤਾ ਜਾਂਦਾ ਹੈ।ਬਾਅਦ ਵਿੱਚ ਇਹ ਗੀਤ ਸਾਮਲ ਹੋਣ ਤੇ ਟਿਪਰੀ ਨਾਟਕ ਬਣ ਗਿਆ। 3. ਮੰਡਲਕਾਰ ਰਾਸਕ:- ਜਦ ਇਕ ਦਾਇਰੇ ਵਿੱਚ ਮੰਡਲੀ ਦੇ ਰੂਪ ਵਿੱਚ ਕੁਝ ਵਿਅਕਤੀ ਕਿਸੇ ਸਾਜ ਨੂੰ ਵਜਾ ਕੇ ਸੰਗੀਤਮਈ ਅਵਾਜ਼ ਨਾਲ ਨਾਚ ਕਰਦੇ ਹਨ ਤਾਂ ਉਸਨੂੰ ਮੰਡਲਕਾਰ ਰਾਸੀ ਕਹਿੰਦੇ ਹਨ। 1. ਇਸ ਮੰਡਲਕਾਰ ਰਾਸ ਵਿਚੋਂ ਵੱਖ ਵੱਖ ਸੰਗੀਤ ਕਰਕੇ ਨ੍ਰਿਤ ਨ੍ਰਿਤ ਵੱਖ ਵੱਖ ਰੂਪ ਬਣਗੇ। 2.ਢੋਲ ਨਾਲ ਵਾਲੇ ਭੰਗੜਾ ਤੇ ਝੂਮਰ ਹਨ।ਜਦੋਂ ਇਸ ਵਿੱਚ ਮਖੌਟਿਆ ਦੀ ਵਰਤੋੰ ਕੀਤੀ ਜਾਂਦੀ ਹੈ ਤਾਂ ਭੀਲ ਗੌੜੀ ਕਿਹਾ ਜਾਂਦਾ ਹੈ। 3.ਸੰਗੀਤ- ਵਿਸ਼ੇਸ਼ ਰਾਗਾਂ ਵਿੱਚ ਨੱਚੇ ਜਾਣ ਵਾਲੇ ਨਾਚਾਂ ਨੂੰ ਸੰਗੀਤ ਕਿਹਾ ਜਾਣ ਲੱਗਾ। - ਡਾ.ਏ. ਬੀ ਕੀਥ ਅਨੁਸਾਰ ਪਤੰਜਲੀ ਜਿਹੜਾ 140 ਸਾਲ ਪੂਰਬ ਈ.ਵਿਚ ਹੋਇਆ ਉਹ ਤਿੰਨ ਪ੍ਰਕਾਰ ਦੇ ਨਾਟਕਾਂ ਦੀ ਗੱਲ ਕਰਦਾ ਹੈ.-1.ਮੂਕ ਨਾਟਕ 2.ਚਿੱਤਰ ਦੁਆਰਾ ਖੇਡੇ ਜਾਣ ਵਾਲੇ ਨਾਟਕ 3.ਪੁਸਤਕ ਦੀ ਸਹਾਇਤਾ ਨਾਲ ਖੇਡੇ ਜਾਣ ਵਾਲੇ ਨਾਟਕ। -ਰਾਸ ਨਿ੍ਤ ਤੋਂ ਵਿਕਸਿਤ ਹੋ ਕੇ ਅੱਜ ਭਾਰਤ ਲੋਕ ਨਾਟਕ ਧਾਰਮਿਕ ਧਾਰਾ ਤੇ ਲੋਕਿਕ ਧਾਰਾ ਵਿੱਚ ਵੰਡਿਆ ਗਿਆ 1.ਰਾਸ ਲੀਲਾ, ਰਾਮ ਲੀਲਾ, ਯਕਸਗਾਨ, ਯਾਤਰਾ ਤਰਿਕੂਤ 2.ਸਾਂਗ,ਗਰਭਾ,ਭਵਾਈ,ਟਿਪਰੀ,ਭੀਲ ਗੌੜੀ,ਗਿੱਧਾ। ਪੰਜਾਬੀ ਲੋਕ ਨਾਟਕ ਦਾ ਪਿਛੋਕੜ:- ਡੂਮ ਤੇ ਭੰਡ ਜਾਤ ਦਾ ਪੰਜਾਬ ਦੇ ਲੋਕ ਨਾਟਕ ਦੀ ਉਸਾਰੀ ਵਿੱਚ ਨਿੱਗਰ ਹਿੱਸਾ ਹੈ। ਗਿੱਧੇ ਦੇ ਪਿੱੜ ਵਿੱਚ ਬਣਦੇ ਸਾਂਗ ਡੂਮਣੀਆ ਖੇਡਦੀਆ ਸਨ। - ਰਾਸ ਰਾਸੋ ਰਾਸਕ ਵੀ ਪੁਰਾਤਨ ਸਮੇਂ ਤੋਂ ਹੀ ਪੰਜਾਬ ਵਿੱਚ ਲਿਖੇ ਜਾਦੇ ਰਹੇ ਹਨ। -ਮੁਲਤਾਨ ਦੇ ਮੁਸਲਮਾਨ ਅਬਦੁਲ ਰਹਿਮਾਨ ਦਾ ਸਿੰਗਾਰ ਪ੍ਰਧਾਨ ਨਾਟਕ ਸੰਦੇਸ਼ ਨਾਟਕ ਮਿਲਿਆ। -ਪੰਜਾਬ ਵਿੱਚ ਸਭ ਤੋ ਪੁਰਾਣੇ ਧਾਰਮਿਕ ਰਾਸ ਨਾਟਕ ਜੈਨ ਮਤ ਵਾਲਿਆ ਨੇ ਰਚੇ। -ਪੰਜਾਬ ਦਾ ਸਭ ਤੋਂ ਪੁਰਾਣਾ ਸਾਂਗ ਤਮਾਸ਼ਾ ਵੀ ਹੈ। ਮੁਸਲਮਾਨ ਦੇ ਪੰਜਾਬ ਵਿੱਚ ਵੱਸ ਜਾਣ ਤੇ ਇਹ ਲੋਕ ਪ੍ਰਿਯ ਹੋ ਗਏ। ਲੋਕ ਰਾਜਿਆ ਮਹਾਰਾਜਿਆ, ਡਾਕੂਆਂ,ਪ੍ਰੇਮੀਆ ਦੀ ਜੀਵਨ ਕਹਾਣੀ ਤੇ ਤੇ ਬਣੇ। ਸਭ ਤੋਂ ਪ੍ਰਚੀਨ ਤਮਾਸ਼ੇ ਢੋਲਾ ਮਾਰੂ ਅਤੇ ਨੌਟੰਕੀ ਦੇ ਸਾਂਗ ਉਲੇਖ ਹਨ। - ਨੌਟੰਕੀ ਪੰਜਾਬ ਦੀ ਇਕ ਸੁੰਦਰ ਗਾਇਕਾ ਸੀ। ਜਿਸਦੇ ਜੀਵਨ ਤੇ ਸਾਂਗ ਲਿਖਿਆਂ।

  1. ਲੀਲਾ ਨਾਟਕ:- ਇਸ ਵਿੱਚ ਰਾਮ ਲੀਲਾ,ਰਾਸ ਲੀਲਾ,ਪ੍ਰਲਾਦ ਲੀਲਾ, ਬਾਲਮੀਕ ਲੀਲਾ,ਰਵਿਦਾਸ ਲੀਲਾ ਬਾਬਾ ਬਾਲਕਨਾਥ ਲੀਲਾ ਆਦਿ।
  2. ਸਾਂਗ ਨਾਟਕ:-ਰਾਸਧਾਰੀ ਸਾਂਗ ਨਾਟਕ,ਨਟੌਂਕੀ ਸਾਂਗ ਨਾਟਕ ਆਦਿ।
  3. ਨਕਲਾਂ:-ਟਿੱਚਰਾਂ,ਪਟੜੀਆਂ ਆਦਿ।
  4. ਗਿੱਧਾ ਨਾਟਕ:-ਵਲੱਲੀ ਸਹੁਰੇ ਚਲੀ,ਸਾਧਾ ਸੱਚ ਦੱਸ ਵੇ।

ਲੀਲਾ ਨਾਟਕ[ਸੋਧੋ]

ਦੂਜਾ ਅਧਿਆਇ ਲੀਲਾ ਨਾਟਕ ਦਾ ਬਣਾਇਆ ਹੈ। ਅਜੀਤ ਸਿੰਘ ਔਲਖ ਅਨੁਸਾਰ ਪ੍ਰੀਭਾਸ਼ਾ- "ਅਵਤਾਰਾਂ,ਭਗਤਾਂ ਅਤੇ ਰਿਸ਼ੀਆਂ ਮੁਨੀਆਂ ਦੇ ਜੀਵਨ ਚਰਿੱਤਰ ਸਬੰਧੀ ਅਜਿਹਾ ਨਾਟਕ ਜਿਹੜਾ ਰੀਤੀਬੱਧ ਅਭਿਨੈ,ਸਾਂਗ,ਨ੍ਰਿਤ,ਸੰਗੀਤ ਅਤੇ ਪ੍ਰੰਪਰਾਗਤ ਲੋਕ ਰੰਗ ਸ਼ੈਲੀ ਰਾਹੀਂ ਖੇਡਿਆ ਜਾਵੇ।"

ਰਾਸ ਲੀਲਾ[ਸੋਧੋ]

ਰਾਸ ਨ੍ਰਿਤ ਅਤੇ ਸਵਰੂਪ ਲੀਲਾ ਦੇ ਸੁਮੇਲ ਨੂੰ ਰਾਸ ਲੀਲਾ ਕਹਿੰਦਾ ਹੈ। 'ਬਲਵੰਤ ਗਾਰਗੀ'ਰਾਸ ਲੀਲਾ ਨੂੰ ਬ੍ਰਿਜ ਭੂਮੀ ਤੋਂ ਆਈ ਮੰਨਦੇ ਹਨ। 'ਗੁਰਦਿਆਲ ਸਿੰਘ'ਰਾਸ ਪ੍ਰੰਪਰਾ ਭਗਵਤ ਤੋਂ ਮਗਰੋਂ,ਪਹਿਲਾਂਂ ਬ੍ਰਿਜੀ ਵਿੱਚ ਫਿਰ ਹਿੰਦੀ ਭਾਸ਼ਾ ਤੇ ਉਥੋਂ ਪੰਜਾਬੀ ਵਿੱਚ ਮੰਨਦੇ ਹਨ।ਪ੍ਰੰਤੂ 'ਅਜੀਤ ਸਿੰਘ ਔਲਖ'ਇਸਨੂੰ 2 ਹਜ਼ਾਰ ਸਾਲ ਪੁਰਾਣੀ ਮੰਨਦੇ ਹਨ।ਕਿ ਜੈਨ ਮੱਤ ਵਾਲੇ ਆਪਣੇ ਗੁਰੂ ਦੀ ਪੂਜਾ ਵੇਲੇ ਰਾਸ ਨ੍ਰਿਤ ਕਰਦੇ ਸਨ। ਇਸੇ ਨ੍ਰਿਤ ਤੋਂ ਪ੍ਰੇਰਣਾ ਲੈ ਕੇਰਾਜ ਕ੍ਰਿਸ਼ਨ ਰਾਸ ਪ੍ਰਚਲਿਤ ਹੋ ਗਈ। ਔਲਖ ਕਹਿੰਦਾ ਹੈ ਕਿ ਪੰਜਾਬ ਵਿੱਚ ਦੋ ਤਰਾਂ ਦੀ ਰਾਸ ਲੀਲਾ ਖੇਡੀ ਜਾਂਦੀ ਹੈ। 1.ਮੰਦਰ ਰਾਸ ਲੀਲਾ 2.ਰਾਸਧਾਰੀ ਰਾਸ ਲੀਲਾ 1.ਮੰਦਰ ਰਾਸ ਲੀਲਾ ਅਜੀਤ ਸਿੰਘ ਔਲਖ ਨੇ ਮੰਦਰ ਲੀਲਾ ਵਾਰੇ ਦੱਸਿਆ ਹੈਕਿ ਇਸ ਵਿੱਚ ਬ੍ਰਾਹਮਣਾ ਦੇ ਬੱਚੇ ਕ੍ਰਿਸ਼ਨ ਤੇ ਗੋਪੀਆਂ ਦਾ ਸਾਂਗ ਰਚਾ ਕੇ ਲੀਲਾ ਪੇਸ਼ ਕਰਦੇ ਹਨ।ਸਭ ਤੋਂ ਪਹਿਲਾਂਂ ਪੰਡਿਤ ਆ ਕੇ ਨੂੰ ਮੱਥਾ ਟੇਕਦਾ ਹੈ,ਫਿਰ ਉਹ ਸੰਸਕ੍ਰਿਤ ਵਿੱਚ ਸਲੋਕ ਪੜਦਾ ਹੈ।ਇਸ ਵਿੱਚ ਜਿਆਦਾ ਜੋਰ ਸਾਂਗ ਤੇ ਦਿੱਤਾ ਜਾਂਦਾ ਹੈ। 2.ਰਾਸਧਾਰੀ ਰਾਸ ਲੀਲਾ ਖੇਡਣ ਵਾਲੇ ਪੇਸ਼ਾਵਰਾਂ ਨੂੰ ਰਾਸਧਾਰੀਏ ਕਿਹਾ ਜਾਂਦਾ ਹੈ। ਇਹ ਲੀਲਾ ਪੇਸ਼ਾਵਰਾਂਂ ਵੱਲੋਂ ਖੇਡੀ ਜਾਂਦੀ ਹੈ।ਉਹ ਰਾਸਧਾਰੀ ਰਾਸ ਲੀਲਾ ਹੁੰਦੀ ਹੈ।ਇਸ ਕੁੜੀਆਂ ਦੇ ਪਾਰਟ ਮੁੰਡੇ ਹੀ ਕਰਦੇ ਹਨ।ਇਸਨੂੰ ਕਿਸੇ ਵੀ ਮਿਤੀ ਤੇ ਖੇਡਿਆ ਜਾ ਸਕਦਾ ਹੈ। ਔਲਖ ਰਾਸਧਾਰੀ ਦੀਆਂ ਦੋ ਖੇਡ ਵਿਧੀਆਂ ਦਸਦਾ ਹੈ 1.ਰਾਸ ਰੰਗ ਸ਼ੈਲੀ ਕ੍ਰਿਸ਼ਨ ਲੀਲਾ ਖੇਡਣ ਉਹ ਸ਼ੈਲੀ ਜਿਸ ਵਿੱਚ ਨ੍ਰਿਤ ਅਤੇ ਰਾਸ਼ਕ ਦੀ ਖੇਡ ਵਿਧੀ ਨੂੰ ਅਪਣਾਇਆ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾਰਾਸ ਸ਼ਬਦ ਦੇ ਅਰਥ ਕਰਨਾ ਜਾਂ ਵ੍ਰਿਲਾਪ ਕਰਨਾ ਹੀ ਲਿਖਦੇ ਹਨ। ਡਾ.ਦਸਰਥ ਓਝਾ ਦਾ ਮਤ ਹੈ ਕਿ ਰਾਸ ਦਾ ਉਦਭਵ ਹੀ ਕਾਵਿ ਅਤੇ ਮਹਾਂਕਾਵਿ ਤੋਂ ਭਿੰਨ ਹੋਇਆ ਹੈ ਰਾਸ ਦਾ ਅਰਥ ਹੈ ਗੱਜਣਾ ਜਾਂ ਧੁਨੀ। ਔਲਖਅਨੁਸਾਰ ਰਾਸ ਚੌਥੀ ਸਤਾਬਦੀ ਕ੍ਰਿਸ਼ਨ ਲੀਲਾ ਵਾਸਤੇ ਵਰਤਿਆ ਜਾਣ ਲੱਗਾ,ਪਹਿਲਾ ਇਹ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਿਤ ਨਹੀਂ ਸੀ। ਇਥੇ ਸਵਾਮੀ ਰਾਸ ਨਾਟਕ ਦੇ ਪਾਠ ਨੂੰ ਉੱਚੀ ਉੱਚੀ ਪੜਦਾ ਸੀ,ਨਾਚੇ ਉਸ ਅਨੁਸਾਰ ਅਭਿਨੈ ਕਰਦੇ ਹਨ।

ਰਾਮ ਲੀਲਾ[ਸੋਧੋ]

ਮੌਜੂਦਾ ਢੰਗ ਦੀ ਰਾਮ ਲੀਲਾ ਦੇ ਬਾਨੀ ਗੋਸ਼ਵਾਮੀ ਤੁਲਸੀਦਾਸ ਨੂੰ ਮੰਨਿਆ ਜਾਂਦਾ ਹੈ।ਔਲਖ ਕਹਿੰਦਾ ਹੈ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂਂ ਰਾਮ ਲੀਲਾ ਮੌਜੂਦ ਸੀ।ਬਾਰਵੀਂ ਸਦੀ ਦੀ ਰਚਨਾ 'ਸੰਦੇਸ਼ ਰਾਸਕ'ਕ੍ਰਿਤ ਅਬਦੁਲ ਰਹਿਮਾਨ ਵਿੱਚ ਮੁਲਤਾਨ ਸ਼ਹਿਰ ਵਿੱਚ ਭਿੰਨ ਭਿੰਨ ਰੂਪ ਧਾਰ ਕੇ ਲੀਲਾਵਾਂ ਖੇਡਣ ਦਾ ਵਰਣਨ ਮਿਲਦਾ ਹੈ।ਰੂਪ ਧਾਰਨ ਦੇ ਨਾਲ ਨਾਲ ਰਮਾਇਣ ਦੀ ਕਲਾ ਵੀ ਹੁੰਦੀ ਹੈ।ਇਸ ਤਰਾਂ ਜੋ ਵਿਦਵਾਨ ਗੋਸਵਾਮੀ ਤੁਲਸੀ ਦਾਸ ਨੂੰ ਰਾਮ ਲੀਲਾ ਮੋਢੀ ਮੰਨਦੇ ਹਨ,ਉਹਨਾਂਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਗੋਸਵਾਮੀ ਤੋਂ ਪਹਿਲਾਂ ਵੀ ਕਾਂਸੀ ਮੇਘਾ ਭਾਰਤ ਦੀ ਰਾਮ ਲੀਲਾ ਹੁੰਦੀ ਸੀ।ਉਹ ਰਾਮਲੀਲਾ,ਰਾਮ ਚਰਿਤ ਮਾਨਸ ਦੇ ਅਧਾਰ ਤੇ ਨਹੀਂ ਬਲਕਿ ਉਸ ਦਾ ਅਧਾਰ ਬਾਲਮੀਕੀ ਰਮਾਇਣ ਸੀ। ਔਲਖ ਨੇ ਖੇਡ ਵਿਧੀ ਆਂ ਤਿੰਨ ਪ੍ਰ੍ਰਕਾਰ ਦੀਆਂ ਦੱਸੀਆਂ ਹਨ।

  • ਰਾਸ ਵਿਧੀ - ਇਸ ਵਿਧੀ ਰਾਹੀਂ ਲੀਲਾ ਰਾਸਧਾਰੀਆਂ ਦੁਆਰਾ ਖੇਡਹ ਜਾਂਦੀ ਸੀ।ਇਸ ਵਿੱਚ ਸਵਾਮੀ ਲਾਇਨਾ ਬੋਲਦਾ ਸੀ,ਬਾਅਦ ਵਿੱਚ ਪਾਤਰ ਬੋਲਦੇ ਸੀ।
  • ਸੰਗੀਤ ਵਿਧੀ- ਇਹ ਸੰਗੀਤ ਦੀ ਮਦਦ ਨਾਲ ਲੀਲਾ ਪੇਸ਼ ਹੁੰਦੀ ਸੀ।ਸੰਗੀਤ ਅਨੁਸਾਰ ਹੀ ਪਾਤਰ ਡਾਇਲਾਗ ਬੋਲਦੇ ਸਨ।ਇਸਦੀਆਂ ਅੱਠ,ਨੌਂ ਝਾਕੀਆਂ ਹੁੰਦੀਆਂ ਸਨ।
  • ਸਾਂਗ ਵਿਧੀ- ਇਸ ਵਿੱਚ ਸਾਂਗ ਰਚਾ ਕੇ ਲੀਲਾ ਦੀ ਪੇਸ਼ਕਾਰੀ ਹੁੰਦੀ ਹੈ।ਇਹ ਪੇਸ਼ਕਾਰੀ ਰਾਸਧਾਰੀਆਂ ਦੁਆਰਾ ਕੀਤੀ ਜਾਂਦੀ ਹੈ।

ਅਜੀਤ ਸਿੰਘ ਔਲ ਕੁਝ ਵਿਸ਼ੇਸ਼ ਲੀਲਾਵਾਂ ਦਾ ਵਰਣਨ ਵੀ ਕਰਦਾ ਹੈ।

  • ਮਹਿਤਪੁਰ ਦੀ ਰਾਮ ਲੀਲਾ- ਜਲੰਧਰ ਜਿਲੇ ਵਿੱਚ ਨਕੋਦਰ ਦੇ ਨੇੜੇ ਮਹਿਤਪੁਰ ੲਇਕ ਪੁਰਾਣਾ ਇਤਿਹਾਸਕ ਕਸਬਾ ਹੈ।ਇਥੋਂ ਦੀ ਲੀਲਾ ਇਸ ਕਰਕੇ ਮਸ਼ਹੂਰ ਹੈ ਕਿ ਇਥੇ ਖੇਡੀ ਜਾਣ ਵਾਲੀ ਲਛਮਣ ਮੂਰਛਾ ਵਾਲੀ ਝਾਕੀ ਸੱਚ ਦੇ ਬਹੁਤ ਨੇੜੇ ਹੈ।
  • ਜਲੰਧਰ ਸਾਉਣੀ ਦੀ ਰਾਮਲੀਲਾ-ਔਲਖ ਦਸਦਾ ਹੈ ਕਿ ਇਹ ਲੀਲਾ ਸੰਗੀਤ ਦੀ ਮਦਦ ਨਾਲ ਖੇਡੀ ਜਾਣ ਵਾਲੀ ਹੈ।ਇਥੇ ਘੁੰਮਣ ਵਾਲੀ ਸਟੇਜ ਵਰਤੀ ਜਾਂਦੀ ਹੈ।ਜਿਸ ਵਿੱਚ ਚਾਰ ਪਾਰਟ ਬਣਾ ਲੲਏ ਹਨ।ਤੇ ਚਾਰ ਸੀਨ ਤਿਆਰ ਕਰ ਲੈਂਦੇ ਹਨ।ਜਿਥੇ ਦਰਸ਼ਕ ਦੀ ਦਿਲਚਸਪੀ ਬਣੀ ਰਹਿੰਦੀ ਹੈ,ਤੇ ਦਰਸ਼ਕਾ ਨੂੰ ਝਾਕੀ ਦਾ ਇੰਤਜਾਰ ਨਹੀਂਂ ਕਰਨਾ ਪੈਂਦਾ,ਇਸ ਕਰਕੇ ਇਥੋਂ ਦੀ ਰਾਮਲੀਲਾ ਮਸ਼ਹੂਰ ਹੈ।
  • ਕਪੂਰਥਲੇ ਦੀ ਰਾਮ ਲੀਲਾ-ਇਥੇ ਖੁੱਲੇ ਮੈਦਾਨ ਵਿੱਚ ਲੀਲਾ ਖੇਡੀ ਜਾਂਦੀ ਹੈ।ਕੋਈ ਪਰਦੇ ਬਗੈਰਾ ਦੀ ਲੋੜ ਨਹੀਂ ਪੈਂਦੀ।

ਹੋਰ ਲੀਲਾਵਾਂ[ਸੋਧੋ]

ਅਜੀਤ ਸਿੰਘ ਔਲਖ ਹੋਰ ਲੀਲਾਵਾਂ ਵਾਰੇ ਗੱਲ ਵੀ ਕਰਦਾ ਹੈ।ਜਿਵੇਂ ਪ੍ਰਲਾਦ ਲੀਲਾ, ਬਾਬਾ ਬਾਲਕ ਨਾਥ ਲੀਲਾ,ਬਾਲਮੀਕ ਲੀਲਾ,ਗੁਰੂ ਰਵਿਦਾਸ ਲੀਲਾ ਆਦਿ।

ਸਾਂਗ ਨਾਟਕ[ਸੋਧੋ]

ਇਸ ਕਿਤਾਬ ਦਾ ਤੀਜਾ ਅਧਿਆਇ ਸਾਂਗ ਨਾਟਕ ਦਾ ਹੈ।

  • ਸਾਂਗ-ਔਲਖ ਕਹਿੰਦਾ ਹੈ ਕਿ ਕਿਸੇ ਵਿਆਕਤੀ ਦਾ ਰੂਪ ਧਾਰਨ ਕਰਨ ਜਾਂ "ਸਮਾਨ ਅੰਗ ਬਣਾਉਣ ਦੀ ਕਿਰਿਆ।"ਇਸ ਵਿੱਚ ਆਪਣੇ ਵਿਆਕਤੀਤਵ ਨੂੰ ਖਤਮ ਕਰਕੇ ਦੂਸਰੇ ਦੇ ਸਰੂਪ ਨੂੰ ਪੇਸ਼ ਕਕੀਤਾ ਜਾਂਦਾ ਹੈ।
  • ਸਾਂਗ ਨਾਟਕ-ਔਲਖ ਅਨੁਸਾਰ -ਜਦੋਂਂ ਕਿਸੇ ਰਾਜੇ,ਪ੍ਰੇਮੀ,ਭਗਤ,ਡਾਕੂ ਜਾਂ ਅਸਾਧਾਰਣ ਵਿਆਕਤੀ ਦੇ ਜੀਵਨ ਉੱਤੇ ਅਧਾਰਿਤ ਕਹਾਣੀ ਨੂੰ ਬਝੀ ਬਝਾਈ ਪ੍ਰੰਪਰਾਗਤ ਰੰਗ ਸ਼ੈਲੀ ਅਨੁਸਾਰ ਪੇਸ਼ਾਵਰ ਕਲਾਕਾਰਾਂ ਰਾਹੀਂ ਲੋਕ ਪਿੜ ਵਿੱਚ ਖੇਡ ਕੇ ਲੋਕਾਂ ਦਾ ਮਨੋਰੰਜਨ ਕੀਤਾ ਜਾਵੇ ਤਾਂ ਉਸ ਤਮਾਸ਼ੇ ਨੂੰ ਸਾਂਗ ਨਾਟਕ ਕਿਹਾ ਜਾਂਦਾ ਹੈ।

ਪੰਜਾਬ ਦੀ ਸਾਂਗ ਨਾਟ ਪ੍ਰੰਪਰਾ[ਸੋਧੋ]

ਔਲਖ ਇਸ ਵਾਰੇ ਦੱਸਦਾ ਹੈ ਕਿ ਇਸ ਨਾਟਕ ਦੀ ਪ੍ਰੰਪਰਾ ਅਲਿਖਤੀ ਹੀ ਚਲੀ ਆ ਰਹੀ ਹੈ।ਪਾਤਰ ਆਪਣੇ ਪਾਰਟ ਮੂੰਹ ਜਵਾਨੀ ਹੀ ਯਾਦ ਕਰਦੇ ਹਨ।ਔਲਖ ਹੋਰੀਂ ਮੰਨਦੇ ਕਿ ਕਿਸੇ ਪਿੰਡ ਰੰਗਾ ਮਿਰਾਸੀ ਕਿੱਸੇ ਗਾ ਕੇ ਸੁਣਾਉਂਦਾ ਸੀ।ਉਸਦਾ ਇੱਕ ਦੋ ਜੁਲਾਹਾ ਉਸਦੀ ਨਕਲ ਕਰਦਾ ਸੀ।ਜਿਵੇਂ ਜੁਲਾਹਾ ਆਪਣਾ ਮੂੰਹ ਵਿਗਾੜਦਾ ਸੀ,ਉਥੋਂ ਹੀ ਉਸਨੂੰ ਬਿਗੜਾ ਕਹਿਣ ਲੱਗ ਗਏ ਤੇ ਬਾਅਦ ਵਿੱਚ ਬਿਗਲਾ ਬਣ ਗਿਆ। ਉਰਦੂ ਲੁਗਾਤ ਅਨੁਸਾਰ -ਰੰਗ ਸ਼ਬਦ ਦੇ ਅਰਥ ਤਮਾਸ਼ਾ ਜਾਂ ਨਾਚ ਵੀ ਹਨ। ਰੰਗਾ ਤੇ ਤਮਾਸ਼ਾ ਫਾਰਸੀ ਦੇ ਸ਼ਬਦ ਹਨ।

  • ਰਾਸਧਾਰੀ ਸਾਂਗ ਪ੍ਰੰਪਰਾ-ਇਹ ਰਾਸਧਾਰੀਆਂ ਦੁਆਰਾ ਖੇਡੀ ਜਾਣ ਦੀ ਪ੍ਰੰਪਰਾ ਹੈ।
  • ਨੌਟੰਕੀ ਸਾਂਗ ਪ੍ਰੰਪਰਾ-ਸਾਂਗ ਨਾਟਕ ਦੀ ਲੌਕਿਕ ਧਾਰਾ ਨੂੰ ਨੌਟੰਕੀ ਜਾਂ ਸਾਂਗ ਕਹਿੰਦੇ ਹਨ।ਕੲਈ ਵਿਦਵਾਨ ਰੂੜ੍ਹੀ ਕਥਾ ਅਨੁਸਾਰ ਇਸਨੂੰ ਨੌਟੰਕੀ ਸਹਿਜਾਦੀ ਨਾਲ ਵੀ ਜੋੜਦੇ ਹਨ।ਇਸ ਤੋਂ ਇਸਦਾ ਨਾਂ ਪਿਆ। ਔਲਖ ਵੀ ਮੰਨਦੇ ਹਨ ਕਿ ਇਹ ਪੰਜਾਬ ਦੀ ਹੀ ਉਪਜ ਹੈ।ਜੋ ਬਾਅਦ ਵਿੱਚ ਵੱਖ ਵੱਖ ਖੇਤਰਾਂ ਵਿੱਚ ਫੈਲੀ।

ਪ੍ਰਚਲਿਤ ਸਾਂਗ ਨਾਟਕ[ਸੋਧੋ]

    • ਮਿਥਿਹਾਸਕ ਸਾਂਗ ਨਾਟਕ
    • ਇਤਿਹਾਸਕ ਸਾਂਗ ਨਾਟਕ
    • ਦੇਸੀ ਲੋਕ ਗਾਥਾ ਸਾਂਗ ਨਾਟਕ
    • ਕਾਲਪਨਿਕ ਸਾਂਗ ਨਾਟਕ -ਬੇਗੋਨਾਰ,ਸਾਮੋਨਾਰ,ਰਾਣੀ ਚੰਪਾ,ਜੁਲਾਹੇ ਦਾ ਵਿਆਹ
  1. ਪਲਾਟ

ਸਾਂਗ ਨਾਟਕ ਵਿੱਚ ਸਥਾਨ ਦੀ ਏਕਤਾ ਨਹੀਂ ਰੱਖੀ ਜਾਂਦੀ।ਇਸ ਵਿੱਚ ਸਮੇਂ ਦਾ ਵੀ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਔਲਖ ਕਹਿੰਦਾ ਹੈ ਕਿ ਮਹੱਤਵਪੂਰਨ ਝਾਕੀਂਆਂ ਦੀ ਚੋਣ ਵੀ ਇੱਕ ਕਲਾ ਹੈ।

  1. ਪਾਤਰ

ਔਲਖ ਕਹਿੰਦਾ ਕਿ ਇਸ ਵਿੱਚ ਖਲਨਾਇਕ ਪਾਤਰ ਵੀ ਆ ਸਕਦੇ ਹਨ।

  1. ਵਾਰਤਾਲਾਪ

ਇਹ ਗਦ ਅਤੇ ਪਦ ਦੋਹਾਂ ਰੂਪਾਂ ਵਿੱਚ ਹੋ ਸਕਦੇ ਹਨ।ਇਸ ਵੱਚ ਸੰਗੀਤਬੱਧ ਕਵਿਤਾ ਤੇ ਸੰਗੀਤਬੱਧ ਨ੍ਰਿਤ ਹੁੰਦੇ ਹਨ।

  1. ਛੰਦ ਵਿਧਾਨ

ਔਲਖ ਕਹਿੰਦਾ ਹੈ ਕਿ ਇਸ ਵਿੱਚ ਖਿਆਲ ਲਾਉਣੀ,ਬੇਲਮਾ ਲਾਉਣੀ,ਪ੍ਰਿਆ ਲਾਉਣੀ,ਕੋਰੜਾ ਲਾਉਣੀ ਛੰਦ ਵਰਤੇ ਜਾਂਦੇ ਹਨ।

  1. ਸਾਂਂਗ ਪ੍ਰਦਰਸਨ

ਇਸ ਵਿੱਚ ਤੀਰ ਕਮਾਨੀ ਪਿੜ ਵਰਤਿਆ ਜਾਂਦਾ ਹੈ।

ਨਕਲਾਂ[ਸੋਧੋ]

ਔਲਖ ਨੇ ਚੌਥਾ ਅਧਿਆਇ ਨਕਲਾਂ ਦਾ ਬਣਾਇਆ ਹੈ।

ਨਕਲ[ਸੋਧੋ]

ਇਸ ਸ਼ਬਦ ਦੇ ਕੋਸ਼ੀ ਅਰਥ,"ਕਿਸੇ ਵਾਂਗ ਕਰਨ ਦੀ ਕਿਰਿਆ,ਸਾਂਗ ਜਾਂ ਰੀਸ।" ਨਕਲਾਂ ਦਾ ਸਾਰਾ ਜੋ਼ਰ ਲਫਜਾਂ ਦੀ ਜਾਦੂਗਰੀ ਤੇ ਹੁੰਦਾ ਹੈ।

ਕਹਾਣੀ ਸਿਰਫ ਵਾਰਤਾਲਾਪ ਨਾਲ ਅੱਗੇ ਤੁਰਦੀ ਹੈ। ਔਲਖ ਅਨੁਸਾਰ- ਕਿਸੇ ਪੇਸ਼ੇ ਮਨੁੱਖ ਪਸ਼ੂ,ਵਸਤੂ ਜਾਂ ਜਾਤ ਸਬੰਧੀ ਕਹਾਣੀ ਨੂੰ।ਪੇਸ਼ਾਵਰ ਨਕਲੀਆਂ ਵੱਲੋਂ ਚਮੋਟੇ ਦੀ ਸਹਾਇਤਾ ਨਾਲ ਕਿਸੇ ਪ੍ਰਕਾਰ ਦਾ ਭੇਸ ਧਾਰਨ ਕਰਨ ਤੋਂ ਬਗ਼ੈਰ,ਮਸ਼ਕਰੀ,ਚੋਭ ਟਿੱਚਰ,ਵਿਅੰਗ ਜਾਂ ਵਾਸ਼ਨਾਮਈ ਵਾਰਤਾਲਾਪ ਰਾਹੀਂ ਘੱਗਰੀ ਜਾਂ ਤੀਰਕਮਾਨੀ ਪਿੜ ਵਿੱਚ ਖੇਡੇ ਜਾਂਦੇ ਹਨ।

ਨਕਲਾਂ ਦੇ ਪ੍ਰਕਾਰ[ਸੋਧੋ]

ਔਲਖ ਨਕਲਾਂ ਦੇ ਦੋ ਪਕਾਰ ਦਸਦਾ ਹੈ। 1.ਟਿਚਰਾਂ- ੳਉਹ ਨਕਲ ਜਿਸ ਵਿੱਚ ਇੱਕ ਝਾਕੀ ਵਿੱਚ ਹੀ ਹਾਸ ਰਸੀ ਸਿਖਰ ਉਸਾਰਿਆ ਜਾਵੇ,ਟਿੱਚਰ ਕਹਾਉਂਦੀ ਹੈ।5ਤੋਂ 10 ਮਿੰਟ ਤਕ ਦਾ ਸਮਾਂ ਲਗਦਾ ਹੈ।ਆਰੰਭ ਸਧਾਰਨ,ਮੱਧ ਲਟਕਾਅ ਹੁੰਦਾ ਹੈ।ਸਾਰੀ ਉਸਾਰੀ ਅਖੀਰਲੀ ਸਤਰ ਲਈ ਹੁੰਦੀ ਹੈ।ਜਿਸ ਤੇ ਹਾਸਾ ਉਸਰਦਾ ਹੈ।ਟਿਚਰ ਵਿੱਚ ਕੋਈ ਲੰਮੀ ਕਹਾਣੀ ਨਹੀਂ ਹੁੰਦੀ, ਕਿਸੇ ਚੰਗੀ ਚੀਜ ਦਾ ਭੁਲੇਖਾ ਖੜਾ ਕਰਕੇ ਅੰਤ ਵਿੱਚ ਕਿਸੇ ਘਟੀਆ ਚੀਜਾਂ ਦਾ ਨਾਂਂ ਲੈ ਦਿਤਾ ਜਾਂਦਾ ਹੈ,ਜਿਸ ਤੋਂ ਹਾਸਾ ਉਪਜਦਾ ਹੈ। 2.ਪਟੜੀ-ਉਹ ਨਕਲ ਜਿਹੜੀ ਕਈਆਂ ਝਾਕੀਆਂ ਵਿੱਚ ਦਦੋ ਜਾਂ ਜਿਆਦਾ ਕਲਾਕਾਰਾਂ ਰਾਹੀਂ ਕਈ ਹਾਸੇ ਭਰੇ ਸਿਖਰ ਉਸਾਰ ਕੇ ਖੇਡੀ ਜਾਵੇ,ਪਟੜੀ ਕਹਾਉਂਦੀ ਹੈ।ਔਲਖ ਨੇ ਪਟੜੀ ਦੋ ਤਰਾਂ ਦੀ ਦੱਸੀ ਹੈ।1.ਦੋ ਹੱਥੀ ਪਟੜੀ 2.ਬਹੁ ਹੱਥੀ ਪਟੜੀ

ਨਕਲਾਂ ਦਾ ਕਸਬ[ਸੋਧੋ]

  1. ਪਲਾਟ - ਹਰ ਨਕਲ ਕਿਸੇ ਨਾ ਕਿਸੇ ਢਾਂਚੇ ਵਿੱਚ ਬੱਝੀ ਹੁੰਦੀ ਹੈ।ਟਿਚਰਾਂ ਵਿੱਚ ਆਰੰਭ ਅਤੇ ਮੱਧ ਨੂੰ ਲਟਕਾਇਆ ਜਾਂਦਾ ਹੈ।ਅੰਤ ਯਕਲਖਤ ਬੰਬ ਵਾਂਗ ਫਟਦਾ ਹੈ।ਜਿੱਥੇ ਹਾਸਾ ਪੈਦਾ ਹੁੰਦਾ ਹੈ ਤਾਂ ਇਸ ਤਰ੍ਹਾਂ ਇਹਨਾਂ ਦੀ ਕਹਾਣੀ ਸਾਹਿਤਕ ਵਾਂਗ ਨਹੀਂ ਹੁੰਦੀ।ਜਿੱਥੇ ਲੋਕ ਰੋਣ ਦੀ ਬਜਾਏ ਹੱਸਦੇ ਹਨ।

ਪਟੜੀ ਦਾ ਪਲਾਟ ਇੰਨਾ ਗੁੰਦਵਾਂ ਤੇ ਪੀਡਾ ਹੁੰਦਾ ਹੈ ਕਿ ਇੱਕ ਲਫਜ਼ ਦਾ ਵੀ ਹੇਰ ਫੇਰ ਬਰਦਾਸ਼ਤ ਨਹੀਂ ਹੁੰਦਾ।ਵੱਧ ਤੋਂ ਵੱਧ ਪ੍ਰਭਾਵ ਪਾਉਣ ਲਈ ਲਟਕਾਅ ਪੈਦਾ ਕੀਤਾ ਜਾਂਦਾ ਹੈ।ਪਟੜੀ ਦੀ ਪਲਾਟ ਰਚਨਾ ਕੋਈ ਤਜ਼ਰਬੇਕਾਰ ਅਤੇ ਉਸਤਾਦ ਲਿਖਾਰੀ ਹੀ ਕਰ ਸਕਦਾ ਹੈ।

  1. ਬੋਲੀ - ਇਹ ਠੇਠ ਪੰਜਾਬੀ ਵਿੱਚ ਖੇਡੀਆਂ ਜਾਂਦੀਆਂ ਹਨ ਜਿਹਨਾਂ ਦੇ ਕੁੱਝ ਸ਼ਬਦਾਂ ਨੂੰ ਸ਼ਹਿਰੀਏ ਨਕਾਰ ਦਿੰੰਦੇ ਹਨ ਪਰ।ਉਹਨਾਂ ਸ਼ਬਦਾਂ ਨੂੰ ਕੱਢਣ ਨਾਲ ਨਕਲ ਨਕਲ ਨਹੀਂ ਰਹਿੰਦੀ।
  2. ਨਕਲੀਏ- 1.ਰੰਗਾ-ਔਲਖ ਕਹਿੰਦਾ ਹੈ ਕਿ ਰੰਗਾ ਪਟੜੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ।

2.ਬਿਗਲਾ-ਇਹ ਇੱਕ ਮਖੌਲੀਆ ਅਦਾਕਾਰ ਹੁੰਦਾ ਹੈ।

  1. ਨਕਲਾਂ ਦਾ ਰੰਗ ਮੰਚ

(ੳ) ਘੱਗਰੀ ਪਿੜ (ਅ)ਤੀਰਕਮਾਨੀ ਪਿੜ (ੲ) ਦਰਖਤ ਵਾਲਾ ਥੜਾ

ਗਿੱਧਾ ਨਾਟਕ[ਸੋਧੋ]

ਔਲਖ ਨੇ ਪੰਜਵਾਂ ਅਧਿਆਇ ਗਿੱਧਾ ਨਾਟਕ ਦਾ ਬਣਾਇਆ ਹੈ। ਗਿੱਧਾ- ਜਦੋਂ ਤਾਲ ਰਾਸਕ ਵਿੱਚ ਬੋਲੀਆਂ ਤੇ ਟੱਪੇ ਸ਼ਾਮਲ ਹੋ ਗਏ ਤਾਂ ਉਹ ਪੰਜਾਬ ਦਾ ਗਿੱਧਾ ਤੇ ਰਾਜਸਥਾਨ ਦਾ ਗਰਭਾਂ ਬਣ ਗਏ। ਗਿੱਧਾ ਨਾਟਕ- ਘੱਗਰੀ ਪਿੜ ਵਿੱਚ ਜਦ ਜਨਾਨੀਆਂ ਗੀਤਾਂ ਦੀ।ਸਹਾਇਤਾ ਨਾਲ ਗਿੱਧੇ ਦੀ ਤਾਲ ਵਿੱਚ ਕਿਸੇ ਘਰੋਗੀ ਕਹਾਣੀ ਦਾ ਸਾਂਗ ਭਰਨ ਤਾਂ ਉਹ ਗਿੱਧਾ ਨਾਟਕ ਬਣ ਜਾਂਦਾ ਹੈ।

ਗਿੱੱਧਾ ਨਾਟਕ ਦੇ ਪ੍ਰਕਾਰ[ਸੋਧੋ]

  1. ਡੂਮਣੀ ਤੇ ਗਿੱਧਾ ਨਾਟਕ
  2. ਗਿੱਧਾ ਨਾਟਕ ਤੇ ਇਸਤਰੀਆਂ ਦੇ ਸਾਂਗ
  3. ਗਿੱਧਾ ਨਾਟਕ ਤੇ ਸਾਂਗ ਨਾਟਕ
  4. ਪ੍ਰਚਲਿਤ ਗਿੱਧਾ ਨਾਟਕ (ੳ)ਵਿਆਹ ਸ਼ਾਦੀਆਂ ਵਾਰੇ (ਅ)ਘਰੋਗੀ ਰਿਸ਼ਤਿਆਂ ਵਾਰੇ

ਔਲਖ ਕਹਿੰਦਾ ਹੈ ਕਿ ਨਾਟਾਂ ਨੂੰ ਕੋਈ ਮਰਦ ਨਹੀਂ ਦੇਖ ਸਕਦਾ। ਜਿੰਨੀ ਅਸ਼ਲੀਲ ਗੱਲ ਔਰਤਾਂ ਕਰ ਸਕਦੀਆਂ ਹਨ,ਓਨੀਂਂ ਮਰਦ ਨਹੀਂ ਕਰ ਸਕਦਾ। ਇਹ ਸਾਰੇ ਗਿੱਧਾ ਨਾਟ ਅਸ਼ਲੀਲਤਾ ਤੇ ਜੁੜੇ ਸਨ।

ਹਵਾਲੇ[ਸੋਧੋ]