ਪਰੇਧੀਮਾਨ ਕ੍ਰਿਸ਼ਨ ਕਾਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਰੇਧੀਮਾਨ ਕ੍ਰਿਸ਼ਨ ਕਾਅ ਭਾਰਤ ਦਾ ਮਹਾਨ ਵਿਗਿਅਾਨੀ ਸੀ ਜਿਸਨੂੰ ਭਾਰਤ ਦੇ ਫਿੳੂਜ਼ਨ ਰਿਅੈਕਟਰ ਪ੍ਰੋਗਰਾਮਾਂ ਦਾ ਪਿਤਾਮਾ ਮੰਨਿਅਾ ਜਾਂਦਾ ਹੈ। ੳੁਸ ਦੁਅਾਰਾ ਵਿਗਿਅਾਨ ਦੇ ਖੇਤਰ ਵਿੱਚ ਪਾੲੇ ਯੋਗਦਾਨ ਕਾਰਨ ੳੁਸਨੂੰ 1985 ਵਿੱਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਅਾ। ਭਾਰਤ ਦਾ ੲਿੰਸਟੀਚਿੳੂਟ ਅਾਫ ਪਲਾਜ਼ਮਾ ਰਿਸਰਚ ਪਰੇਧੀਮਾਨ ਦੇ ਯਤਨਾਂ ਸਦਕਾ ਹੀ ਸਥਾਪਿਤ ਹੋੲਿਅਾ ਸੀ। ਪਰੇਧੀਮਾਨ ਅਜਿਹਾ ਵਿਗਿਅਾਨੀ ਸੀ ਜਿਸਨੇ ਸਿਰਫ 18 ਸਾਲ ਦੀ ੳੁਮਰ ਵਿੱਚ ਪਲਾਜ਼ਮਾ ਫਿਜ਼ਿਕਸ ਵਿਸ਼ੇ ਤੇ ਪੀਅੈਚ.ਡੀ. ਦੀ ਡਿਗਰੀ ਹਾਸਲ ਕਰ ਲੲੀ ਸੀ।

ਜੀਵਨ[ਸੋਧੋ]

ਪਰੇਧੀਮਾਨ ਕ੍ਰਿਸ਼ਨ ਕਾਅ ਦਾ ਜਨਮ 15 ਜਨਵਰੀ 1948 ਨੂੰ ਸ੍ਰੀਨਗਰ ਵਿੱਚ ਹੋੲਿਅਾ। 1958 ਵਿੱਚ ੳੁਸਨੇ ਪੰਜਾਬ ਯੂਨੀਵਰਸਿਟੀ ਤੋਂ 10ਵੀਂ ਕੀਤੀ। 1960 ਵਿੱਚ ਜੰਮੂ ਯੂਨੀਵਰਸਿਟੀ ਤੋਂ ਅੈੱਫ.ਅੈੱਸਸੀ. ਕੀਤੀ। 1962 ਵਿੱਚ ਅੈੱਮਅੈੱਮਅੈੱਚ ਕਾਲਜ ਗਾਜ਼ੀਅਾਬਾਦ ਤੋਂ ਬੀ.ਅੈੱਸਸੀ. ਤੇ 1964 ਵਿੱਚ ਅਾਗਰਾ ਯੂਨੀਵਰਸਿਟੀ ਤੋਂ ਅੈੱਮ.ਅੈੱਸਸੀ. ਕੀਤੀ। ੳੁਸਨੇ ਮਹਿਜ਼ 18 ਸਾਲ ਦੀ ੳੁਮਰ ਵਿੱਚ ਹੀ 1966 ਵਿੱਚ ਅਾੲੀਅਾੲੀਟੀ ਦਿੱਲੀ ਤੋਂ ਪਲਾਜ਼ਮਾ ਫਿਜ਼ਿਕਸ ਵਿੱਚ ਡਾਕਟਰੇਟ ਕੀਤੀ। ੳੁਹ ਅਾੲੀਅਾੲੀਟੀ ਦਿੱਲੀ ਦਾ ਪਹਿਲਾ ਡਾਕਟਰੇਟ ਪੱਧਰ ਦਾ ਖੋਜ ਕਰਤਾ ਹੈ।ਡਾਕਟਰੇਟ ਕਰਨ ਤੋਂ ਬਾਅਦ ੳੁੁਹ ਪਰਿੰਸਟਨ ਪਹੁੰਚ ਗਿਅਾ। ੳੁੱਥੇ ੳੁਸਨੇ 2 ਸਾਲ ਰਿਸਰਚ ਕੀਤੀ ਤੇ ਕਰੀਬ 4 ਸਾਲ ਪੜ੍ਹਾੲਿਅਾ। 1971 ਵਿੱਚ ਪਰੇਧੀਮਾਨ ਅਹਿਮਦਾਬਾਦ ਦੀ ਫਿਜ਼ੀਕਲ ਰਿਸਰਚ ਲੈਬੋਰਟਰੀ ਵਿੱਚ ਪਹਿਲਾਂ ਅੈਸੋਸੀੲੇਟ ਪ੍ਰੌਫੈਸਰ ਤੇ ਬਾਅਦ ਵਿੱਚ ਪ੍ਰੌਫੈਸਰ ਬਣ ਗਿਅਾ। 1982 ਤੱਕ ਪਰਿੰਸਟਨ ਰਹਿਣ ਤੋਂ ਬਾਅਦ ਭਾਰਤ ਅਾਕੇ ੳੁਹ ਅਹਿਮਦਾਬਾਦ ਦੇ ਪੀਅਾਰਅੈੱਲ ਪਲਾਜ਼ਮਾ ਭੌਤਿਕ ਵਿਗਿਅਾਨ ਵਿਭਾਗ ਦਾ 1986 ਤੱਕ ਡੲਿਰੈਕਟਰ ਤੇ 1986 ਵਿੱਚ ੲਿੰਸਟੀਚਿੳੂਟ ਅਾਫ ਪਲਾਜ਼ਮਾ ਰਿਸਰਚ, ਗਾਂਧੀਨਗਰ ਦਾ ਸੰਸਥਾਪਕ ਡਾੲਿਰੈਕਟਰ ਬਣਿਅਾ। 1986 ਤੋਂ ਅਾਖੀਰ ਤੱਕ ੳੁਹ ੲਿਸੇ ਸੰਸਥਾ ਵਿੱਚ ਰਿਹਾ। 18 ਜੂਨ 2017 ਨੂੰ ਅਹਿਮਦਾਬਾਦ ਵਿੱਚ ਪਰੇਧੀਮਾਨ ਦੀ ਮੌਤ ਹੋ ਗੲੀ।

ਪ੍ਰਮੁੱਖ ਕੰਮ[ਸੋਧੋ]

ਪਰੇਧੀਮਾਨ ਦੀ ਖੋਜ ਦਾ ਖੇਤਰ ਪਲਾਜ਼ਮਾ ਫਿਜ਼ਿਕਸ ਤੇ ਫਿੳੂਜ਼ਨ ਰਿਅੈਕਟਰ ਸੀ। ਪਰੇਧੀਮਾਨ ਅਤਿ ੳੁੱਚੇ ਤਾਪਮਾਨ ੳੁੱਤੇ ਹਲਕੀਅਾਂ ਨਾਭੀਅਾਂ ਨੂੰ ਜੋੜ ਕੇ ਭਾਰੀ ਨਾਭੀ ਵਾਲੇ ਤੱਤ ਬਣਾੳੁੰਦੇ ਹੋੲੇ ਤੇਜ਼ੀ ਨਾਲ ਪੈਦਾ ਹੋੲੀ ੳੂਰਜਾ ਨੂੰ ਵਰਤਣ ਲੲੀ ਯਤਨਸ਼ੀਲ ਸੀ ਤੇ ਹੁਣ ਵੀ ਵਿਗਿਅਾਨੀ ੲਿਸੇ ਖੋਜ ਵਿੱਚ ਲੱਗੇ ਹੋੲੇ ਹਨ।ੳੁੱਪਰ ਦੱਸੀਅਾਂ ਸੰਸਥਾਵਾਂ ਦਾ ੲਿਹ ਹੀ ਪ੍ਰਮੁੱਖ ਕੰਮ ਹੈ ਜੋ ਪਰੇਧੀਮਾਨ ਦੇੇ ਯਤਨਾਂ ਸਦਕਾ ਹੋਂਦ ਵਿੱਚ ਅਾੲੀਅਾਂ। ੳੁਸਨੇ ੲਿੱਕ ਮਸ਼ੀਨ ਅੈਡਵਾਂਸਡ ਸਟੱਡੀ ਸਟੇਟ ਸੁਪਰਕੰਡਕਟਿੰਗ ਟੋਕਾਮਾਕ ਬਣਾੲੀ। ਪਰੇਧੀਮਾਨ ਦੇ ਯਤਨਾਂ ਸਦਕਾ ਹੀ ਭਾਰਤ ਨੂੰ ਦੱਖਣੀ ਫਰਾਂਸ ਦੇ ਕਡਾਰਚੇ ਵਿੱਚ ਚਲ ਰਹੇ ਪ੍ਰਯੋਗਿਕ ਫਿੳੂਜ਼ਨ ਰਿਅੈਕਟਰ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਅਾ। ੲਿਸਤੋਂਂ ੲਿਲਾਵਾ ੳੁਸਨੇ 308 ਖੋਜ ਪੱਤਰ ਵੀ ਲਿਖੇ ਤੇ ਕਰੀਬ 15 ਫੈਲੋਸ਼ੀਪ ਤੇ ਅਵਾਰਡ ਪ੍ਰਾਪਤ ਕੀਤੇ।

ਸਨਮਾਨ[ਸੋਧੋ]

  • 1974 ਵਿੱਚ ੲਿੰਡੀਅਨ ਨੈਸ਼ਨਲ ਸਾੲਿੰਸ ਅਕੈਡਮੀ ਦਾ "ਯੰਗ ਸਾੲਿੰਟਿਸਟ ਅੈਵਾਰਡ" ਪ੍ਰਧਾਨ ਮੰਤਰੀ ੲਿੰਦਰਾ ਗਾਂਧੀ ਦੁਅਾਰਾ ਮਿਲਿਅਾ।
  • 1985 ਵਿੱਚ ਪਦਮਸ੍ਰੀ ਮਿਲਿਅਾ
  • 1986 ਵਿੱਚ ਅੈੱਸਅੈੱਸ ਭਟਨਾਗਰ ਅਵਾਰਡ ਮਿਲਿਅਾ
  • 2008 ਵਿੱਚ ਟੀਡਬਲੳੂੲੇਅੈੱਸ ਅਵਾਰਡ ਮਿਲਿਅਾ
  • 2015 ਵਿੱਚ ਪਲਾਜ਼ਮਾ ਫਿਜ਼ਿਕਸ ਲੲੀ ਅੈੱਸ.ਚੰਦਰਸ਼ੇਖਰ ਅਵਾਰਡ ਮਿਲਿਅਾ

ਹਵਾਲੇ[ਸੋਧੋ]

http://epaper.dainiktribuneonline.com/1282931/Magazine/PM_16_July_2017#dual/1/1