ਵਲਿੰਗਟਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਲਿੰਗਟਨ
ਕਸਬਾ
Mettupalayam-Ooty Mountain Train Hauled By Diesel Locomotive approaching Wellington Station

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Tamil Nadu" does not exist.Location in Tamil Nadu, India

Coordinates: 11°22′N 76°48′E / 11.37°N 76.8°E / 11.37; 76.8ਗੁਣਕ: 11°22′N 76°48′E / 11.37°N 76.8°E / 11.37; 76.8
ਦੇਸ਼ India
StateTamil Nadu
DistrictThe Nilgiris
ਉਚਾਈ1,855
ਅਬਾਦੀ (2001)
 • ਕੁੱਲ20,220
 • ਘਣਤਾ/ਕਿ.ਮੀ. (/ਵਰਗ ਮੀਲ)
Languages
 • OfficialTamil
ਟਾਈਮ ਜ਼ੋਨIST (UTC+5:30)

ਵਲਿੰਗਟਨ ਭਾਰਤ ਦੇ ਸੂਬੇ ਤਾਮਿਲਨਾਡੂ ਦਾ ਇੱਕ ਖੂਬਸੂਰਤ ਪਹਾੜੀ ਸ਼ਹਿਰ ਹੈ ਜੋ ਮੈਟਾਪਲਿਅਮ ਸ਼ਹਿਰ ਤੋਂ 35 ਕਿਲੋਮੀਟਰ ਦੂਰ ਹੈ। ਇਹ ਨੀਲਗਿਰੀ ਪਹਾੜੀਆਂ ਦਾ ਸ਼ਹਿਰ ਹੈ। ਸ਼ੁਰੂਆਤੀ ਸਮੇਂ ਇਹ ਇੱਕ ਕਸਬਾ ਸੀ ਜਿਸ ਨੂੰ 1882 ਮਦਰਾਸ ਦੇ ਤਤਕਾਲੀ ਗਵਰਨਰ ਡਿਊਕ ਆਫ ਵਲਿੰਗਟਨ ਨੇ ਵਸਾਇਆ ਸੀ ਜਿਸਦੇ ਨਾਮ ਤੇ ਸ਼ਹਿਰ ਦਾ ਨਾਮ ਵਲਿੰਗਟਨ ਪੈ ਗਿਆ ਜਿਸ ਤਰਾਂ ਹਿਮਾਚਲ ਦਾ ਸ਼ਹਿਰ ਡਲਹੌਜ਼ੀ ਵੀ ਲਾਰਡ ਡਲਹੌਜ਼ੀ ਦੇ ਨਾਮ ਤੇ ਵਸਿਆ ਹੋਇਆ ਹੈ। ਵਲਿੰਗਟਨ ਫੌਜੀ ਛਾਉਣੀ ਕਰਕੇ ਵੀ ਜਾਣਿਆ ਜਾਂਦਾ ਹੈ ਜੋ ਕੁਨੂਰ ਤੁਅੱਲਕੇ ਵਿੱਚ ਸਥਿਤ ਹੈ। ਵਲਿੰਗਟਨ ਦੀ ਸਮੁੰਦਰੀ ਤਲ ਤੋਂ ਉਚਾਈ 1855 ਮੀਟਰ ਹੈ। ਸਿੱਖਿਆ ਦਰ 82 ਫੀਸਦੀ ਹੈ। ਮੁੱਖ ਭਾਸ਼ਾ ਤਾਮਿਲ ਹੈ।

ਪਿਛੋਕੜ[ਸੋਧੋ]

ਵਲਿੰਗਟਨ ਦੀ ਮੁੱਢ ਬਾਰੇ ਇਹੋ ਗੱਲ ਪ੍ਰਚੱਲਿਤ ਹੈ ਕਿ ਇੱਕ ਵਾਰ ਮਦਰਾਸ ਦਾ ਗਵਰਨਰ ਡਿਊਕ ਆਫ ਵਲਿੰਗਟਨ ਗਰਮੀ ਤੋਂ ਰਾਹਤ ਪਾਉਣ ਲਈ ਜਦੋਂ ਇਸ ਇਲਾਕੇ ਵਿੱਚ ਆਇਆ ਤਾਂ ਉਸਨੇ ਕੁਨੂਰ ਤੁਅੱਲਕੇ ਵਿੱਚ ਘੁੰਮਦਿਆਂ ਪਹਾੜੀਆਂ ਵਿੱਚ ਘਿਰਿਆ ਇੱਕ ਬਹੁਤ ਸਾਫ ਸੁਥਰਾ ਪਿੰਡ ਵੇਖਿਆ। ਉਸਨੂੰ ਉਹ ਪਿੰਡ ਬਹੁਤ ਚੰਗਾ ਲੱਗਿਆ ਤੇ ਉਸ ਨੇ ਪਿੰਡ ਨੂੰ ਵਲਿੰਗਟਨ ਸ਼ਹਿਰ ਬਣਾ ਦਿੱਤਾ। ਉਸਤੋਂ ਬਾਅਦ ਉਸਨੇ ਉੱਥੇ ਬੰਗਲੇ, ਦਫਤਰ, ਸੜਕਾਂ ਦਾ ਨਿਰਮਾਣ ਕਰਵਾ ਕੇ ਸ਼ਹਿਰ ਦਾ ਮੁੱਢ ਬੰਨ ਦਿੱਤਾ।

ਪ੍ਰਮੁੱਖ ਸਥਾਨ[ਸੋਧੋ]

ਵਲਿੰਗਟਨ ਦੀ ਪ੍ਰਸਿੱਧੀ ਦਾ ਇੱਕ ਪ੍ਰਮੁੱਖ ਕਾਰਨ ਉੱਥੇ ਸਥਿਤ ਸਟਾਫ ਕਾਲਜ ਹੈ ਜਿੱਥੇ ਭਾਰਤੀ ਸੈਨਾਵਾਂ ਦੇ ਫੌਜੀ ਅਫਸਰ ਕੋਰਸ ਕਰਨ ਆਉਂਂਦੇ ਹਨ। ਪਹਿਲਾਂ ਇਹ ਕਾਲਜ ਇੰਗਲੈਂਡ ਦੇ ਸ਼ਹਿਰ ਕੈਂਬਰਲੇ ਵਿੱਚ ਸੀ ਜਿੱਥੋਂ ਤਬਦੀਲ ਹੋਕੇ ਦੂਜੀ ਵਿਸ਼ਵ ਜੰਗ ਸਮੇਂ ਕੋਇਟਾ, ਪਾਕਿਸਤਾਨ ਵਿੱਚ ਆਇਆ ਤੇ ਭਾਰਤ ਪਾਕਿ ਵੰਡ ਤੋਂ ਬਾਅਦ ਵਲਿੰਗਟਨ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸਦੇ ਨੇੜੇ ਹੀ ਅਨਾਜ ਸੰਬੰਧੀ ਲੈਬੋਰਟਰੀਜ਼ ਹਨ ਹਨ। ਇਸਤੋਂ ਇਲਾਵਾ ਪਾਈਕਾਰਾ ਝੀਲ, ਮੈਟਾਪਲਿਅਮ ਤੋ ਆਉਂਦੀ ਰੇਲ ਦੀ ਪਟੜੀ, ਕੈਥਰੀਨ ਫਾਲਜ਼, ਡੌਲਫਿਨ ਨੌਜ਼, ਲੇਡੀ ਕੈਨੀਂਗ ਸੀਟ, ਲੈਬ ਰੌਕ, ਗੌਲਫ ਮੈਦਾਨ, ਊਟੀ ਤੇ ਕਨੂਰ ਵਿਚਕਾਰ ਬਣਿਆ ਬਰਮੀਜ਼ ਟੀਕ ਲੱਕੜੀ ਦਾ ਪੁਲ, ਵਲਿੰਗਟਨ ਜਿੰਮੀਖਾਨਾ ਕਲੱਬ ਵੇਖਣਯੋਗ ਸਥਾਨ ਹਨ। ਵਲਿੰਗਟਨ ਦੇ ਨੇੜੇ ਹੀ ਪਾਸਚਰ ਇੰਸਟੀਟਿਊਟ ਹੈ ਜਿੱਥੇ ਐਂਟੀ ਰੈਬੀਜ਼ ਦਵਾਈ ਮਿਲਦੀ ਹੈ। ਇਸ ਦਾ ਨਾਮ ਲੂਇਸ ਪਾਸਚਰ ਦੇ ਨਾਮ ਤੇ ਰੱਖਿਆ ਗਿਆ ਹੈ।

ਹਵਾਲੇ[ਸੋਧੋ]

http://epaper.dainiktribuneonline.com/1205783/Magazine/PM_14_May_2017#dual/4/1