ਅਕੀਰਾ ਕੁਰੋਸਾਵਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਕੀਰਾ ਕੁਰੋਸਾਵਾ (ਜਪਾਨੀ: 黒澤 明; 23 ਮਾਰਚ 1910 – 6 ਸਤੰਬਰ 1998) ਇੱਕ ਜਪਾਨੀ ਫਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਸੰਪਾਦਕ ਸੀ। ਇਸਨੂੰ ਫਿਲਮ ਦੇ ਇਤਿਹਾਸ ਦੇ ਸਭ ਤੋਂ ਵੱਧ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੇ ਆਪਣੇ 57 ਸਾਲਾ ਫਿਲਮ ਕੈਰੀਅਰ ਵਿੱਚ 30 ਫਿਲਮਾਂ ਦਾ ਨਿਰਦੇਸ਼ਨ ਕੀਤਾ।

ਕੁਰੋਸਾਵਾ ਨੇ 1936 ਵਿੱਚ ਜਪਾਨੀ ਫਿਲਮ ਇੰਡਸਟਰੀ ਵਿੱਚ ਕਦਮ ਰੱਖਿਆ। ਕਈ ਸਾਲ ਇੱਕ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਤੋਂ ਬਾਅਦ ਇਸਨੇ ਆਪਣੀ ਪਹਿਲੀ ਫਿਲਮ ਸਾਨਸ਼ੀਰੋ ਸੁਗਾਤਾ, ਜੋ ਕਿ ਇੱਕ ਐਕਸ਼ਨ ਫਿਲਮ ਸੀ, 1943 ਨਿਰਦੇਸ਼ਿਤ ਕੀਤੀ।

ਬਾਹਰਲੇ ਲਿੰਕ [ਸੋਧ]

Wikimedia Commons
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png