ਅਨਾਤੋਲੀ ਲੂਨਾਚਾਰਸਕੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
'ਅਨਾਤੋਲੀ ਵਾਸਿਲੀਏਵਿਚ ਲੂਨਾਚਾਰਸਕੀ![]() |
|
| ਜਨਮ: | 23 ਨਵੰਬਰ 1875 ਪੋਲਤਾਵਾ (ਯੂਕਰੇਨ, ਰੂਸੀ ਸਾਮਰਾਜ) |
|---|---|
| ਮੌਤ: | 26 ਦਸੰਬਰ,1933 ਮੈਂਟੋਨ, ਫਰਾਂਸ |
| ਰਾਸ਼ਟਰੀਅਤਾ: | ਰੂਸੀ |
| ਭਾਸ਼ਾ: | ਰੂਸੀ |
| ਕਿੱਤਾ: | ਪੱਤਰਕਾਰੀ,ਆਲੋਚਨਾ ਅਤੇ ਕ੍ਰਾਂਤੀਕਾਰੀ ਸਰਗਰਮੀਆਂ |
| ਅੰਦੋਲਨ: | ਮਾਰਕਸਵਾਦ, ਬਾਲਸ਼ਵਿਕ ਪਾਰਟੀ ਆਗੂ (1903-1933) |
ਅਨਾਤੋਲੀ ਵਾਸਿਲੀਏਵਿਚ ਲੂਨਾਚਾਰਸਕੀ (ਰੂਸੀ: Анатолий Васильевич Луначарский, 23 ਨਵੰਬਰ 1875-26 ਦਸੰਬਰ,1933) ਇੱਕ ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਸੀ ਅਤੇ ਸੰਸਕ੍ਰਿਤੀ ਅਤੇ ਸਿੱਖਿਆ ਲਈ ਜ਼ਿੰਮੇਦਾਰ ਪਹਿਲਾ ਸੋਵੀਅਤ ਕਾਮੀਸਾਰ ਅਰਥਾਤ ਸਿਖਿਆ ਮੰਤਰੀ ਸੀ। ਉਹ ਆਪਣੇ ਕੈਰੀਅਰ ਦੇ ਦੌਰਾਨ ਇੱਕ ਕਲਾ ਆਲੋਚਕ ਅਤੇ ਪੱਤਰਕਾਰ ਵਜੋਂ ਵੀ ਸਰਗਰਮ ਸੀ।
ਜੀਵਨ [ਸੋਧ]
ਲੂਨਾਚਾਰਸਕੀ ਦਾ ਜਨਮ 1875 ਵਿੱਚ ਯੂਕਰੇਨ ਦੇ ਪੋਲਤਾਵਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਸਰਕਾਰੀ ਅਧਿਕਾਰੀ ਸਨ। ਇਸ ਮਹੌਲ ਵਿੱਚ ਉਹ 15 ਸਾਲ ਤੋਂ ਘੱਟ ਉਮਰ ਵਿੱਚ ਹੀ ਕ੍ਰਾਂਤੀਕਾਰੀ ਬਣ ਗਏ। ਇਸੇ ਉਮਰ ਵਿੱਚ ਉਨ੍ਹਾਂ ਨੇ ਕੀਵ ਵਿੱਚ ਇੱਕ ਗੈਰ ਕਾਨੂੰਨੀ ਮਾਰਕਸਵਾਦੀ ਅਧਿਅਨ ਕੇਂਦਰ ਵਿੱਚ ਸ਼ਾਮਿਲ ਹੋਣਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਕਿ ਉਨ੍ਹਾਂ ਨੇ ਲਿਖਿਆ, ‘‘ਮੈ ਜੀਵਨ ਦੇ ਏਨੇ ਸ਼ੁਰੂ ਵਿੱਚ ਹੀ ਕ੍ਰਾਂਤੀਕਾਰੀ ਬਣ ਗਿਆ ਕਿ ਮੈਨੂੰ ਇਹ ਯਾਦ ਨਹੀਂ ਆਉਂਦਾ ਕਿ ਮੈਂ ਕਦੋਂ ਕ੍ਰਾਂਤੀਕਾਰੀ ਨਹੀਂ ਸੀ।’’[੧]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
