ਅਰਚਨਾ ਰਾਮਾਸੁੰਦਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Archana Ramasundaram
ਜਨਮ (1957-10-01) 1 ਅਕਤੂਬਰ 1957 (ਉਮਰ 66)
ਅਲਮਾ ਮਾਤਰUniversity of Rajasthan, University of Southern California
ਪੇਸ਼ਾpolice officer
ਲਈ ਪ੍ਰਸਿੱਧFirst female chief to head a paramilitary force
ਜੀਵਨ ਸਾਥੀRamasundaram
ਰਿਸ਼ਤੇਦਾਰCharubala Tondaiman (sister-in-law)

ਅਰਚਨਾ ਰਾਮਾਸੁੰਦਰਮ (ਜਨਮ 1 ਅਕਤੂਬਰ 1957) ਇਕ ਸੇਵਾ ਮੁਕਤ ਭਾਰਤੀ ਪੁਲਿਸ ਅਧਿਕਾਰੀ ਹੈ, ਜੋ ਤਾਮਿਲਨਾਡੂ ਪੁਲਿਸ ਦੀ ਮੈਂਬਰ ਸੀ। ਉਸਨੇ 2018 ਵਿੱਚ ਆਪਣੀ ਸੇਵਾਮੁਕਤੀ ਤੱਕ 37 ਸਾਲ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਵਿੱਚ ਸੇਵਾ ਨਿਭਾਈ ਅਤੇ ਵਿਸ਼ੇਸ਼ ਤੌਰ ‘ਤੇ ਕੇਂਦਰੀ ਪੈਰਾ-ਮਿਲਟਰੀ ਦੀ ਅਗਵਾਈ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਸੀ।[1] ਉਸ ਦੇ ਪਤੀ ਰਾਮਾਸੁੰਦਰਮ ਨੇ 2011 ਤੱਕ ਤਾਮਿਲਨਾਡੂ ਰਾਜ ਵਿੱਚ ਇੱਕ ਸੀਨੀਅਰ ਸਟੇਟ ਆਈ.ਏ.ਐੱਸ. ਵਜੋਂ ਸੇਵਾ ਨਿਭਾਈ।

ਕਰੀਅਰ[ਸੋਧੋ]

ਉਸਨੇ ਰਾਜਸਥਾਨ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਵਜੋਂ ਆਪਣਾ ਕਰੀਅਰ ਬਣਾਇਆ। ਉਹ 1980 ਵਿਚ ਭਾਰਤੀ ਪੁਲਿਸ ਸੇਵਾ ਵਿਚ ਸ਼ਾਮਲ ਹੋਈ ਸੀ ਅਤੇ 1980 ਦੇ ਬੈਚ ਵਿਚ ਉਹ ਇਕਲੌਤੀ ਮਹਿਲਾ ਅਧਿਕਾਰੀ ਸੀ।[2] 1989 ਵਿਚ ਉਸਨੇ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਅਪਰਾਧ ਵਿਗਿਆਨ ਵਿਚ ਮਾਸਟਰ ਆਫ਼ ਸਾਇੰਸ ਪੂਰੀ ਕੀਤੀ। 1995 ਵਿਚ ਉਸਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਮਈ 2014 ਵਿਚ ਉਹ ਸੀ.ਬੀ.ਆਈ. ਵਿਚ ਅਤਿਰਿਕਤ ਡਾਇਰੈਕਟਰ ਵਜੋਂ ਸ਼ਾਮਲ ਹੋਈ ਅਤੇ ਕੇਂਦਰੀ ਜਾਂਚ ਬਿਊਰੋ ਵਿਚ ਅਡੀਸ਼ਨਲ ਡਾਇਰੈਕਟਰ ਵਜੋਂ ਸ਼ਾਮਲ ਹੋਣ ਵਾਲੀ ਭਾਰਤ ਵਿਚ ਉਹ ਪਹਿਲੀ ਮਹਿਲਾ ਅਧਿਕਾਰੀ ਸੀ।[3] ਉਸਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਵਿੱਚ ਤਾਮਿਲਨਾਡੂ ਸਰਕਾਰ ਨੇ ਕਾਨੂੰਨੀ ਤੌਰ ‘ਤੇ ਚੁਣੌਤੀ ਦਿੱਤੀ ਅਤੇ ਇਸ ਨੂੰ ਗੈਰਕਾਨੂੰਨੀ ਨਿਯੁਕਤੀ ਮੰਨਦਿਆਂ ਸੁਪਰੀਮ ਕੋਰਟ ਨੇ ਅਰਚਨਾ ਦੀ ਨਿਯੁਕਤੀ ਵਿਰੁੱਧ ਫੈਸਲਾ ਦਿੱਤਾ ਸੀ।[4][5][6] ਤਾਮਿਲਨਾਡੂ ਸਰਕਾਰ ਨੇ ਨਿਯੁਕਤੀ ਤੋਂ ਪਹਿਲਾਂ ਆਗਿਆ ਦੀ ਬੇਨਤੀ ਨਾ ਕਰਨ ਕਾਰਨ ਉਸ ਨੂੰ ਡੀ.ਜੀ.ਪੀ. ਦੇ ਅਹੁਦੇ ਤੋਂ ਵੀ ਮੁਅੱਤਲ ਕਰ ਦਿੱਤਾ ਸੀ।[7]

2015 ਵਿੱਚ ਉਸਨੂੰ ਸੀ.ਬੀ.ਆਈ. ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ।[8] ਹਾਲਾਂਕਿ 2015 ਵਿੱਚ ਸੀ.ਬੀ.ਆਈ. ਵਿੱਚ ਉਸਦੀ ਵਿਵਾਦਪੂਰਨ ਚੋਣ ਹੋਣ ਦੇ ਬਾਵਜੂਦ ਉਸ ਨੂੰ 2017 ਵਿੱਚ ਸੀ.ਬੀ.ਆਈ. ਮੁਖੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ।[9][10]

3 ਫਰਵਰੀ 2016 ਨੂੰ, ਉਸਨੂੰ ਸ਼ਾਸ਼ਤਰ ਸੀਮਾ ਬੱਲ ਦੀ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਅਰਧ ਸੈਨਿਕ ਬਲ ਦੀ ਅਗਵਾਈ ਕਰਨ ਲਈ ਅਧਿਕਾਰਤ ਤੌਰ 'ਤੇ ਨਿਯੁਕਤ ਕੀਤੀ ਗਈ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਸੀ।[11][12][13] ਜੁਲਾਈ 2018 ਵਿੱਚ ਅਰਚਨਾ ਨੂੰ ਰਜਨੀ ਕਾਂਤ ਮਿਸ਼ਰਾ ਦੀ ਥਾਂ ਸ਼ਸ਼ਤਰ ਸੀਮਾ ਬਾਲ ਵਿਭਾਗ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ।[14] ਅਰਚਨਾ ਨੇ 2018 ਵਿੱਚ ਆਈ.ਪੀ.ਐਸ. ਤੋਂ ਸੰਨਿਆਸ ਲੈ ਲਿਆ, ਅਜਿਹਾ ਕਰੀਅਰ ਜਿਸਨੂੰ ਉਸਨੇ ਆਪਣੀ ਜ਼ਿੰਦਗੀ ਦੇ 37 ਸਾਲ ਦਿੱਤੇ ਸਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Tripathi, Rahul (2016-02-04). "Leadership is more important than gender: Archana Ramasundaram, Director General Sashastra Seema Bal". The Economic Times. Retrieved 2019-11-26.
  2. "Power Trendsetter: Archana Ramasundaram". Verve Magazine (in ਅੰਗਰੇਜ਼ੀ (ਅਮਰੀਕੀ)). 2016-07-07. Retrieved 2019-11-26.
  3. Bhagat, Rasheeda. "Archana Ramasundaram is right material to become CBI director: RK Raghavan". The Hindu Business Line.
  4. Service, Indo-Asian News (2014-08-20). "Supreme Court: IPS officer Archana Ramasundaram's appointment to CBI post flawed and illegal". India.com (in ਅੰਗਰੇਜ਼ੀ). Retrieved 2019-11-26.
  5. "Supreme Court asks Centre whether Archana Ramasundaram can join CBI as Additional Director". The Economic Times. 2015-10-13. Retrieved 2019-11-26.
  6. "CBI vs Jayalalithaa Over Top Woman Cop, Supreme Court Intervenes". NDTV.com. Retrieved 2019-11-26.
  7. BHAGAT, RASHEEDA. "The curious case of Archana Ramasundaram". @businessline (in ਅੰਗਰੇਜ਼ੀ). Retrieved 2019-11-26.
  8. "Archana Ramasundaram out of CBI, appointed Director of National Crime Records Bureau". The Economic Times. 2015-06-17. Retrieved 2019-11-26.
  9. "After Controversy, Central Bureau of Investigation (CBI) Could Get First Woman Chief. Key Meeting Today". NDTV.com. Retrieved 2019-11-26.
  10. "Archana Ramasundaram may become first woman CBI chief". The Asian Age. 2017-01-16. Retrieved 2019-11-26.
  11. Bureau, National (2016-02-02). "Archana Ramasundaram is SSB chief". The Hindu (in Indian English). ISSN 0971-751X. Retrieved 2019-11-26.
  12. Singh, Vijaita (2016-02-04). "I was appointed because of my seniority, says SSB chief". The Hindu (in Indian English). ISSN 0971-751X. Retrieved 2019-11-26.
  13. "Meet the IPS Officer Who Made History as India's First Woman to Head a Paramilitary Force!". The Better India (in ਅੰਗਰੇਜ਼ੀ (ਅਮਰੀਕੀ)). 2018-10-27. Retrieved 2019-11-26.
  14. "First ever woman chief of SSB retires; Rajni Kant Mishra takes charge". The Economic Times. 2018-07-14. Retrieved 2019-11-26.