ਅਲਗਿਰਦਾਸ ਜੂਲੀਅਨ ਗ੍ਰੇਮਾਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲਗਿਰਦਾਸ ਜੂਲੀਅਨ ਗ੍ਰੇਮਾਸ
ਜਨਮ ਅਲਗਿਰਦਾਸ ਜੂਲੀਅਨ ਗ੍ਰੇਮਾਸ
9 ਮਾਰਚ 1917(1917-03-09)
ਤੁਲਾ, ਰੂਸੀ ਸਲਤਨਤ
ਮੌਤ 27 ਫਰਵਰੀ 1992(1992-02-27) (ਉਮਰ 74)
ਪੈਰਿਸ, ਫਰਾਂਸ
ਨਸਲੀਅਤ ਲਿਥੂਨੀਆਈ
ਨਾਗਰਿਕਤਾ ਫਰਾਂਸ, ਲਿਥੂਨੀਆ
ਸਿਖਿਆ ਪੀ ਐਚ ਡੀ, (ਸੋਰਬੋਨ, ਪੈਰਿਸ
ਅਲਮਾ ਮਾਤਰ ਵਾਏਨਤਤਾਸ ਮੈਗਨਸ ਯੂਨੀਵਰਸਿਟੀ,ਕੌਨਾਸ; ਗਰੇਨੋਬਲ ਯੂਨੀਵਰਸਿਟੀ ; ਸੋਰਬੋਨ, ਪੈਰਿਸ
ਕਿੱਤਾ ਪ੍ਰੋਫੈਸਰ
ਮਸ਼ਹੂਰ ਕਾਰਜ ਚਿਹਨਵਾਦੀ, ਭਾਸ਼ਾ ਵਿਗਿਆਨੀ; ਚਿਹਨਵਾਦੀ ਸੁਕੇਅਰ; ਬਿਰਤਾਂਤਕ ਗ੍ਰਾਮਰ; ਚਿਹਨਵਾਦ ਅਤੇ ਬਿਰਤਾਂਤ ਸ਼ਾਸਤਰ
ਪ੍ਰਭਾਵਿਤ ਕਰਨ ਵਾਲੇ ਗਿਓਰਗੇਸ ਦਿਊਮਜ਼ੇਲ, ਲੂਈ ਜੇਲਮਸਲੇਵ, ਰੋਮਨ ਜੈਕਬਸਨ, ਫਰਦੀਨੰਦ ਦ ਸਸਿਉਰ, ਕਲਾਡ ਲੇਵੀ ਸਟ੍ਰਾਸ
ਪ੍ਰਭਾਵਿਤ ਹੋਣ ਵਾਲੇ ਯਾਕ ਫੋਨਤਾਇਲ, ਐਰਿਕ ਦ ਕੂਪਰ, ਬਰੂਨੋ ਲਾਤੂਰ, ਰਾਸਤੋਕ ਮੋਕਨਿਕ, ਰੋਲਾਂਦਾਸ ਪੈਵਿਲੀਅਨਿਸ
ਪਤੀ ਜਾਂ ਪਤਨੀ(ਆਂ) ਟਰੇਸਾ ਮੇਰੀ ਕੀਨ
ਮਾਂ-ਬਾਪ ਜੂਲੀਅਸ ਗ੍ਰੇਮਾਸ, 1882-1942 (ਪਿਤਾ)
ਕੋਨਸਤਨਸੀਜ ਮਿਕੀਵਿਕਿਊਤ-ਗਰੇਮੀਨ, 1886-1956 (ਮਾਤਾ)

ਅਲਗਿਰਦਾਸ ਜੂਲੀਅਨ ਗ੍ਰੇਮਾਸ (ਜਨਮ ਸਮੇਂ ਦਾ ਨਾਮ: ਅਲਗਿਰਦਾਸ ਜੂਲੀਅਸ ਗ੍ਰੇਮਾਸ; ਲਿਥੂਨੀਆ, 1917 - ਪੈਰਿਸ, 1992 [੧]) ਇੱਕ ਫਰਾਂਸਿਸੀ ਚਿਹਨਵਾਦੀ ਚਿੰਤਕ ਹੈ। ਉਸ ਨੇ ਵਸਤੂਆਂ ਦਾ ਅਤੇ ਖ਼ਾਸ ਤੌਰ ’ਤੇ ਬਿਰਤਾਂਤ ਸ਼ਾਸਤਰ ਦਾ ਚਿਹਨਾਤਮਕ ਅਧਿਐਨ ਕੀਤਾ ਹੈ। ਆਈਸੋਟੋਪੀ, ਐਕਤਾਂਸ਼ੀਅਲ ਮਾਡਲ, ਕਥਾ ਪਰੋਗਰਾਮ, ਅਤੇ ਕੁਦਰਤੀ ਦੁਨੀਆਂ ਦਾ ਚਿਹਨ ਸਾਸ਼ਤਰ ਉਸ ਦੇ ਯੋਗਦਾਨ ਦੇ ਕੁਝ ਪ੍ਰਮੁਖ ਸੰਕਲਪ ਹਨ। ਉਸ ਨੇ ਲਿਥੂਆਨੀਆਈ ਪ੍ਰਾਚੀਨ ਕਥਾਵਾਂ ਅਤੇ ਪ੍ਰੋਟੋ-ਇੰਡੋ-ਯੂਰਪੀ ਧਰਮ ਦੀ ਖੋਜ ਕੀਤੀ ਅਤੇ ਸਾਹਿਤਕ ਆਲੋਚਨਾ ਵਿੱਚ ਕੰਮ ਕੀਤਾ ਹੈ।

ਜੀਵਨ[ਸੋਧੋ]

ਏ.ਜੇ. ਗ੍ਰੇਮਾਸ ਦਾ ਜਨਮ 9 ਮਾਰਚ 1917 ਵਿੱਚ ਮਾਸਕੋ ਤੋਂ 193 ਕਿਲੋਮੀਟਰ ਦੂਰ ਰੂਸੀ ਸ਼ਹਿਰ ਤੁਲਾ ਵਿਖੇ ਹੋਇਆ। ਗ੍ਰੇਮਾਸ ਦੇ ਪਿਤਾ ਜੂਲੀਅਨ ਗ੍ਰੇਮਾਸ ਇੱਕ ਸਕੂਲ ਅਧਿਆਪਕ ਸਨ ਤੇ ਬਾਅਦ ਵਿੱਚ ਸਕੂਲਾਂ ਦੇ ਇੰਸਪੈਕਟਰ ਬਣ ਗਏ ।[੨] ਜਦੋਂ ਗ੍ਰੇਮਾਸ ਦਾ ਜਨਮ ਹੋਇਆ ਉਦੋਂ ਗ੍ਰੇਮਾਸ ਦੀ ਮਾਂ ਕੋਨਸਤਨਸੀਜ ਅਤੇ ਉਸ ਦਾ ਬਾਪ ਜੂਲੀਅਨ ਗ੍ਰੇਮਾਸ ਉਸ ਸਮੇਂ ਤੁਲਾ ਵਿੱਚ ਹੀ ਰਹਿੰਦੇ ਸਨ। ਜਦ ਗ੍ਰੇਮਾਸ ਦੋ ਸਾਲਾਂ ਦਾ ਹੋਇਆ ਤਾਂ ਉਹ ਲਿਥੂਨੀਆ ਚਲੇ ਗਏ, ਜਿਥੇ ਉਸ ਦਾ ਨਾਮ ਐਲਗਿਰਦਾਸ ਜੂਲੀਅਨ ਰੱਖਿਆ ਗਿਆ। ਮੁਢਲੀ ਸਕੂਲੀ ਸਿਖਿਆ ਪ੍ਰਾਪਤ ਕਰਨ ਦੇ ਸਮੇਂ ਤੱਕ ਉਸ ਨੂੰ ਲਿਥੂਨੀਆਈ ਤੋਂ ਬਗ਼ੈਰ ਹੋਰ ਕੋਈ ਭਾਸ਼ਾ ਨਹੀਂ ਸੀ ਆਉਂਦੀ। ਮਿਡਲ ਸਕੂਲ ਵਿੱਚ ਉਸ ਨੇ ਜਰਮਨ ਅਤੇ ਫਰਾਂਸਿਸੀ ਭਾਸ਼ਾਵਾਂ ਸਿਖ ਲਈਆਂ, ਜਿਸ ਤੋਂ ਬਾਅਦ ਉਹ ਦਰਸ਼ਨ ਦੀਆਂ ਕੁਝ ਲਿਖਤਾਂ ਦਾ ਅਧਿਅਨ ਕਰਨ ਲੱਗ ਪਿਆ। ਹਾਈ ਸਕੂਲ ਤੱਕ ਪਹੁੰਚਦਿਆਂ ਉਸ ਨੇ ਉਸ ਨੇ ਨੀਤਸ਼ੇ ਅਤੇ ਸ਼ੌਪਨਹਾਵਰ ਨੂੰ ਪੜ੍ਹ ਲਿਆ ਸੀ। 1934 ਤੱਕ ਆਪਣੀ ਸਕੂਲੀ ਪੜ੍ਹਾਈ ਖ਼ਤਮ ਕਰ ਕੇ ਉਸ ਨੇ ਵਾਏਨਤਤਾਸ ਮੈਗਨਸ ਯੂਨੀਵਰਸਿਟੀ ਕੌਨਾਸ ਵਿਖੇ ਕਾਨੂੰਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਮਿਸਰ ਵਿੱਚ ਅਲੈਗਜਾਂਡਰੀਆ ਵਿੱਚ ਇੱਕ ਲੜਕੀਆਂ ਲਈ ਇੱਕ ਫਰਾਂਸੀਸੀ ਕੈਥੋਲਿਕ ਬੋਰਡਿੰਗ ਸਕੂਲ ਵਿਖੇ ਇੱਕ ਅਧਿਆਅਕ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. http://www.signosemio.com/greimas/index-en.asp
  2. Kašponis, Karolis Rimtautas; Gediminas Zemlickas (2005-04-07). "Algirdas Julius Greimas: neišblėsusios atminties pėdsakais". Mokslo Lietuva (7). ISSN 1392-7191.