ਅਲੋਪ ਹੋ ਰਹੇ ਵਿਰਾਸਤੀ ਖੇਤੀ ਸੰਦ ਸਾਧਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਸ਼ੀਨਰੀ ਦੇ ਯੁੱਗ 'ਚ ਖੇਤੀ ਕਲਾ ਕਿਰਤ ਸਮੇਤ ਵਿਰਾਸਤੀ ਖੇਤੀ ਸੰਦ ਸਾਧਨ ਹਲ - ਪੰਜਾਲੀ, ਫਾਲਾ, ਜੰਗ੍ਹੀ, ਅਰਲੀ ਵਾਢੀ, ਬੇੜ, ਖੱਬਲ, ਖਲਵਾੜਾ, ਫਲ੍ਹੇ, ਧੜ, ਤੰਗਲੀ, ਸਾਂਘਾ, ਛੱਜ, ਛੱਜਲੀ, ਬੋਹੜ, ਕੁੱਪ ਜਾਂਂ ਮਸੂਲ, ਸੁਹਾਗਾ, ਗੱਡਾ, ਵੇਲਣੇ, ਹੱਥ ਵਾਲੇ ਟੋਕੇ, ਦਾਤਰੀ, ਟਕੋਰਾਂ, ਰੰੰਬੇ, ਕਹੀ, ਟਿੰੰਡਾਂਂ ਵਾਲੇ ਖੂੂਹ, ਢੋੋੋਲ, ਝਵੱਕਲੀ, ਬੈੜ,ਨਿਸਾਰ, ਮਣ੍ਹੇ, ਗੁੁੁਲੇਲ ਗੋਪੀਏ, ਛੱਪੜ, ਖਾਲ ਅਤੇ ਖਰਾਸ ਆਦਿ ਬਹੁਤੇ ਅਲੋਪ ਹੋ ਗਏ ਹਨ। ਸਾਡੇ ਪੁਰਖੇ ਬਾਬੇ, ਦਾਦੇ,ਬਾਪੂ, ਧਰਤੀ ਪੁੱਤਰ, ਕਿਰਤੀ ਕਾਮੇ, ਫ਼ਸਲਾਂ ਦੇ ਪਾਲਕ, ਹੱਥੀਂ ਕੰਮ ਕਰਨ ਵਿੱਚ ਯਕੀਨ ਰੱਖਦੇ ਸਨ। ਪੋੋੋਹ ਮਾਘ ਦੀਆਂ ਹੱਡ ਚੀਰਵੀਆਂ ਠੰਢੀਆਂ ਰਾਤਾਂਂ ਨੂੰ ਖੂਹ ਜੋਦੇ, ਬਰਫੀ਼ਲੇ ਨਹਿਰੀ ਪਾਣੀ ਦੇ ਨੱਕੇ ਮੋੜ ਕਿਆਰੇ ਭਰਦੇ ਸਨ। ਭਾਦੋਂ ਦੇ ਚਮਾਸਿਆਂ ਦੇ ਦਿਨੀਂ ਖੇਤਾਂ ' ਕੱਦੂ ਕਰਨੇੇ, ਕੱੱਦੂ ਦੇ ਸੜਦੇ ਪਾਣੀ ਵਿੱਚ ਝੋਨਾ ਲਾਉਣਾ, ਗੋਡੀਆਂ, ਘਾਹ ਫੂਸ ਕੱਢਣਾ ਆਦਿ ਸਖਤ ਕੰਮਾਂ ' ਚ ਬਹੁਤ ਲਹੂ ਮੁੁੁੜ੍ਹਕਾ ਵਹਾਉਦੇ ਸਨ। ਬਚਪਨ ' ਚ ਅਸੀਂ ਆਪਣੇ ਬਾਪੂਆਂ ਨੂੰ ਹਲ ਵਾਹ, ਪੈਲੀ ਬਣਾ, ਹਾੜੀ ਦੀ ਫ਼ਸਲ ਬੀਜਣ, ਵੱਢਣ ਤੇੇ ਗਾਹੁਣ, ਬੋੋਹਲ ਅਤੇ ਤੂੜੀ ਸਾਂਂਭਣ ਤੱਕ ਸਾਰਾ ਕੰਮ ਹੱੱਥੀਂਂ ਕਰਦੇ ਵੇਖਦੇੇ ਸੀ।

ਵਿਸਾਖ ਮਹੀਨਾ, ਵਿਸਾਖੀ ਦਾ ਤਿਉਹਾਰ ਪੰਜਾਬੀਆਂ ਅਤੇ ਖਾਸ ਕਰਕੇ ਖੇਤੀ ਨਾਲ ਜੁੜੀ ਕਿਸਾਨੀ ਲਈ ਖਾਸ ਮੱਹਤਵ ਰੱਖਦਾ ਹੈ। ਵਿਸਾਖੀ ਨੂੰ ਵਾਢੀਆਂਂ ਦੇ ਰੰਗਲੇ ਦਿਨਾਂ ਦੀ ਆਮਦ ਹੁੰਦੀ ਸੀ। ਵਾਢੀ ਵੱਢਣ ਤੋਂ ਪਹਿਲਾਂ ਕਿਸੇ ਰੁੱਖ ਦੇ ਸਾਂਘਣ ਵਿੱਚ ਟਿਕਾਕੇ ਸਾਂਭੀ ਪਰਾਲੀ ਨੂੰ ਟੋਏ ਜਾਂਂ ਛੱਪੜ ਦੇ ਪਾਣੀ ਵਿੱਚ ਭਿਉਂ ਕੇ ਉਸ ਦੇ ਬੇੇੜ ਵੱਟ ਲਏ ਜਾਂਦੇ ਸਨ। ਵਾਢੀ ਤੋਂ ਬਾਅਦ ਢੇੇੇਰੀਆਂ ਨੂੰੰ ਬੈੜਾਂਂ ਨਾਲ ਭਰੀਆਂ ਬੰਨ੍ਹ ਖਲਵਾੜੇ ਜਾ ਲਾਉਂਦੇ ਸਨ। ਲੁੁਹਾਰਾਂਂ ਦੀਆਂ ਭੱਠੀਆਂ ਦਿਨ - ਰਾਤ ਤੱਪਦੀਆਂ ਸਨ। ਉਹ ਨਵੀਆਂ ਦਾਤਰੀਆਂਂ ਬਣਾਉਦੇਂਂ, ਪੁਰਾਣੀ ਆਂ ਦੇ ਦੰਦੇ ਕੱਢਦੇ। ਸੌਕੀਨ ਗੱਭਰੂ ਕਾਮੇ ਦਾਤਰੀਆ ਂਂ ਦੇ ਦਸਤਿਆਂ ਤੇ ਪੀਲੇ ਪਿੱਤਲ ਦੇ ਕੋਕਿਆਂ ਦੀ ਮੀਨਾਕਾਰੀ ਕਰਵਾਉਦੇ ਸਨ। ਸਵਾਣੀਆਂ ਨੇ ਤੜਕ ਸਾਰ ਉੱਠ ਕੇ ਚਾਹ ਧਰ ਦੇਣੀ, ਦੁੱਧ ਰਿੜਕ, ਮੱਖਣ ਕੱਢ ਲੱਸੀ ਦੀ ਚਾਟੀ ਭਰ ਲੈਣੀ ਘਰਦੇ ਬੰਦਿਆਂ ਨੇ ਬਲਦਾਂ ਅਤੇ ਹੋਰ ਡੰਗਰ ਵੱਛੇ ਨੂੰ ਪੱਠਾ ਦੱਥਾ ਪਾ ਦੇਣਾ। ਚਾਹ ਪੀ ਕੇ ਕਾਮੇ ਨਾਲ ਗੱਡਾ ਜੋੜ ਖੇਤ ਪਹੁੰਚ ਜਾਣਾ। ਜਿਆਦਾਤਰ ਕਿਸਾਨ ਵਾਢੀ ਰਲ ਮਿਲ ਕੇ ਕਰਦੇ ਸਨ।

ਮੰੰਗ ਪਾਉਣੀ :-[ਸੋਧੋ]

ਆਪਣੇ ਸਕੇ - ਸਬੰਧੀ, ਸ਼ਰੀਕੇੇ ਬਿਰਾਾਦਰੀ ਅਤੇ ਭਾਈਚਾਰਕ ਸਾਂਂਝ ਵਾਲੇ ਘਰਾਂ ਦੇ ਗਭਰੂਆਂ ਦੀ ਕਣਕ ਵੱੱਡਣ ਲਈ ਮੰੰਗ ਪਾਈ ਜਾਂਦੀ ਸੀ। ਤੜਕਸਾਰ ਘਰ ਵਾਲਿਆਂ ਦੇ ਨਾਲ ਹੀ ਮਾਂਂਗੇੇ ਖੇੇੇਤ ਪਹੁੰਚ ਜਾਂਂਦੇ ਸਨ। ਸੂੂੂਰਜ ਦੇੇੇਵਤੇ ਦੇ ਆਗਮਨ ਦੇ ਨਾਲ ਹੀ ਵਾਢੇ ਰੱੱਬ ਦਾ ਨਾਂ ਲੈ ਵਾਢੀ ਕਰਨ ਬੈੈੈਠਦੇ ਸਨ। ਚੋੋੋਬਰਾਂਂ ਦੇ ਕਸਰਤੀ ਡੌੌਲੇ ਦਾਤਰੀਆਂਂ ਪਰਖਦੇ ਅਤੇ ਪਰਾਤਾਂਂ ਵੱੱਢ -ਵੱੱਢ ਪਿੱੱਛੇੇ ਢੇੇੇੇਰੀਆਂ ਲਾ, ਨਬੇੇੇੜੀ ਜਾਂਂਦੇ। ਇਸ ਦੌਰਾਨ ਪਿੰਡ ਤੋਂ ਸਵਾਣੀਆਂ ' ਸਾਹ ਵੇੇੇਲਾ ' ਲੈ ਆਉਦੀਆਂ। ਪਰਾਂਂਠੇੇ, ਦਹੀ, ਮੱੱਖਣ, ਆਚਾਰ ਤੇ ਲੱੱਸੀ ਦੇ ਛੰੰਨੇ ਭਰ - ਭਰ ਪੀ ਫਿਰ ਦੁੁੁਪਹਿਰ ਤੱਕ ਵਾਢੀ ਹੋਣੀ। ਦੁੁੁਪਹਿਰੇ ਸੂੂੂਏ, ਖਾਲ ਜਾਂ ਖੂੂੂਹ ਨੇੇੇੜਲੇ ਰੁੁੱਖਾਂਂ ਦੀ ਛਾਂਂ ਹੇੇੇਠ ਬੈੈੈਠ ਜਾਂਂਦੇ। ਘਰ ਦੀ ਵੱੱਡੀ ਨੂੂੰਹ ਤੇ ਲਾਗਣ ਵਲੋਂ ਲਿਆਂਂਦਾ ' ਦੁੁੁਪਹਿਰ ਵੇੇੇਲਾ ' ਖੁੁੱਲਦਾ। ਚੋੋੋਪੜੀਆਂਂ ਤੰੰਦੂੂੂਰ ਦੀਆਂ ਰੋੋੋਟੀਆਂਂ, ਤਰਦੇ ਦੇੇੇਸੀ ਘਿਓ ਵਾਲੀ ਮੌੌੌਸਮੀ ਸ਼ਬਜੀ, ਸ਼ੱੱਕਰ ਘਿਓ, ਗੰਢਾ ਆਚਾਰ ਆਦਿ ਨਾਲ ਲੇਹੜਦੇ।

ਇਹ ਜਵਾਨ ਵਾਢੇ ਫਿਰ ਖੇੇੇਤ 'ਚ ਆਪਣੀ ਸਰੀਰਕ ਕਲਾਕਾਰੀ ਦਾ ਮੰੰਜਰ ਸਿਰਜਦੇ। ਆਥਣ ਵੇੇੇਲੇ ਵਾਢੇ ਵੱੱਢੀਆਂਂ ਢੇੇਰੀਆਂਂ ਇੱੱਕਠੀਆਂਂ ਕਰ, ਬੇੇੇੜਾਂਂ ਨਾਲ ਭਰੀਆਂ ਬੰੰਨ੍ਹ ਖਲਵਾੜੇ ਜਾ ਲਾਉਦੇ। ਵਾਢੇ ਨਹਾ ਧੋ ਲੈੈਂਂਦੇੇ, ਹਵੇੇਲੀ ' ਚ ਪਾਣੀ ਤਰੌੌਂਕਾ ਮਾਰ ਡਾਹੇ ਮੰੰਜਿਆਂਂ 'ਤੇ ਸੱੱਜ ਜਾਾਂਦੇ। ਤੰੰਦੂੂੂਰੀ ਰੋੋੋਟੀਆਂਂ ਤੇ ਸੰੰਘਣੀ ਤਰੀ ਵਾਲੇ ਮੀਟ ਨਾਲ ਕੁੁੱਖਾਂਂ ਕੱੱਢਦੇ।

ਫਲ੍ਹੇ ਪਾਉਣੇ :-[ਸੋਧੋ]

ਖਲਵਾੜੇ ਤੋਂ ਭਰੀਆਂ ਲਿਆ ਗੋਲ ਪਿੜ ਵਿੱਚ ਵਿਛਾ ਦਿੱਤੀਆਂ ਜਾਂਦੀਆਂ ਸਨ। ਫਲ੍ਹਾ ਲਗਪਗ ਵਰਗਾਕਾਰ ਜਾਂ ਅੱਠ ਦਸ ਬਾਹੀ ਦੇ ਚੌਰਸ ਢਾਂਚੇ ਨੂੰ। ਜ਼ਮੀਨ 'ਤੇ ਰੱਖ, ਉਸ ਉੱਪਰ ਮਸ਼ੇਟੀ, ਕਿੱਕਰ, ਬੇਰੀ ਦੇ ਛਾਪੇ, ਛਾਪਿਆ 'ਤੇ ਪਰਾਲੀ ਵਿਛਾ ਉੱਤੇ ਬੱਲੀਆਂ ਰੱਖ ਰੱਸੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਪਰਾਲੀ ਇਸ ਕਰਕੇ ਵਿਛਾਈ ਜਾਂਦੀ ਸੀ। ਕਿ ਫਲ੍ਹੇ 'ਤੇ ਬਲਦਾਂ ਦੀ ਜੋਗ ਨੂੰ ਹੱਕਣ ਵਾਲੇ ਜਾਂ ਝੂਟੇ ਲੈਣ ਵਾਲੇ ਬਾਲਾਂਂ ਨੂੰ ਕੰਡੇ ਨਾ ਚੁੱਭਣ। ਫਿਰ ਵਿੰਗੀ ਲੱਕੜ ਦੀ ਢੋਅ ਜਾਂ ਗੇਜ ਨਾਲ ਫਲ੍ਹੇ ਅਤੇ ਬਲਦਾਂ ਦੀ ਪੰਜਾਲੀ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਬਲਦ ਗੋਲ ਪਿੜ ਵਿੱਚ ਚੱਕਰ ਲਾਉਣਾ ਸ਼ੁਰੂ ਕਰਦੇ, ਪਿੱਛੇ ਪਿੱਛੇ ਫਲ੍ਹਾ ਚਲਦਾ ਰਹਿੰਦਾ। ਲੌਢੇ ਵੇਲੇ ਤੱਕ ਸੋਨੇ ਰੰਗ ਦਾਣਿਆਂ ਅਤੇ ਤੂੜੀ ਦੀ ਧੜ ਲੱਗ ਜਾਂ ਦੀ। ਫਿਰ ਉਡਾਵੇ ਛੱਜਲੀਆਂ ਲੈ ਹਵਾ ਨੂੰ ਉਡੀਕਦੇ। ਹਵਾ ਚੱਲਦੀ। ਉਡਾਵੇ ਧੜ ਉਡਾਉਂਦੇ। ਦਾਣੇ ਤੂੜੀ ਵੱਖ ਕਰ ਲਏ ਜਾਂਦੇ। ਦਾਣਿਆਂਂ ਦਾ ਬੋੋੋਹਲ ਬਣਾ ਲੈਂਦੇ ਸਨ।

ਮੂਸਲ ਜਾਂ ਕੁੱਪ :-[ਸੋਧੋ]

ਤੂੜੀ ਸਾਂਭਣ ਲਈ ਲੱਗੀ ਧੜ ਦੇ ਆਲੇ ਦੁਆਲੇ ਨਾੜ ਅਤੇ ਬੇੜਾਂ ਨਾਲ ਗੋਲ ਮਸੂਲ ਬਣਾਇਆ ਜਾਂਦਾ ਸੀ। ਜਿਸ ਵਿੱਚ ਤੂੜੀ ਸਾਂਭ ਲਈ ਜਾਂ ਦੀ। ਤੂੜੀ ਦੀ ਧੜ ਦੁਆਲੇ ਮੰਜੀਆਂ ਬੰਨ੍ਹ, ਤੂੜੀ ਨੂੰ ਲਿਤਾੜਿਆ ਜਾਂਦਾ ਸੀ। ਇਸ ਤਰ੍ਹਾਂ ਤੂੜੀ ਸਾਂਭਣ ਲਈ ਕੁੱਪ ਬਣਾ ਲਿਆ ਜਾਂਦਾ ਸੀ।

ਮਣ੍ਹਾ, ਗੋਪੀਆਂ ਤੇ ਗੁਲੇਲ :-[ਸੋਧੋ]

ਸੱਠਵੇਂ ਦਹਾਕੇ ਦੀ ਸ਼ੁਰੂਆਤ 'ਚ ਮੱਕੀ ਦੀ ਬਿਜਾਈ ਬਹੁਤ ਹੁੰਦੀ ਸੀ। ਇਹ ਸਿਲਸਿਲਾ ਮੈਕਸੀਕਨ ਕਣਕ ਦੀ ਆਮਦ ਤੱਕ ਜਾਰੀ ਰਿਹਾ। ਫਿਰ ਹੌਲੀ ਹੌਲੀ ਘਟਦਾ ਰਿਹਾ ਅਸੀਂ ਮੱਕੀ ਦੀ ਰੋਟੀ ਤੇ ਸਿਆਲ ਵਿੱਚ ਚੌਲ ਖਾ - ਖਾ ਅੱੱਕ ਜਾਂਂਦੇ ਸੀ। ਕਣਕ ਦੀ ਰੋਟੀ, ਖੰਡ ਦੀ ਚਾਹ ਕਿਸੇ ਪ੍ਰਾਹੁਣੇ ਆਉਣ ਕਰਕੇੇ ਬਣ ਦੀ ਸੀ। ਅਵਾਰਾ ਜਾਨਵਰਾਂ ਤੋਂ ਮੱੱਕੀ ਦੇ ਖੇਤ ਦੀ ਰਾਖੀ ਲਈ ਪੈਲੀ ਵਿੱਚ ਉੱਚਾ ਮਣ੍ਹਾ ਬਣਾਇਆ ਜਾਂਦਾ ਸੀ। ਕਿਸਾਨ ਮਣ੍ਹੇ 'ਤੇ ਚੜ੍ਹ ਕੇ ਗੋੋੋਪੀਏ ਗੁਲੇਲ ਨਾਲ ਰੋੜੇੇ ਮਾਰ - ਮਾਰ ਪੰਛੀਆਂਂ ਅਤੇੇ ਜਾਨਵਰਾਂ ਨੂੰ ਭਜਾਉਦੇ ਸੀ। ਮਣ੍ਹਾ ਬਣਾਉਣ ਲਈ ਲੱਕੜ ਦੀਆਂ ਚਾਰ ਥੰਮ੍ਹੀਆਂ ਗੱਡ, ਉਨ੍ਹਾਂ ਉੱਤੇ ਚੌਰਸ ਬਲੀਆਂ ਨੂੰੰ ਕਸ ਕੇ ਬੰੰਨ੍ਹ ਦਿੱਤਾ ਜਾਂਦਾ ਸੀ। ਇਨ੍ਹਾਂਂ ਉੱਪਰ ਟਾਹਲੀ ਜਾਂਂ ਤੂਤ ਦੀਆਂ ਛਮਕਾਂ 'ਤੇ ਪਰਾਲੀ ਵਿਛਾ ਰੱਸੀਆਆਕੇਕੇਚ

ਆਂ ਨਾਲ ਬੁਣ ਲਿਆ ਜਾਂਦਾ ਸੀ। ਅਤੇ ਸਿਰ ਲੁਕਾਵੇ ਲਈ ਘਾਹ ਫੁਸ ਦੀ ਛੱਤ ਬਣਾ ਲਈ ਜਾਂਦੀ ਸੀ। ਇਸ ਤਰ੍ਹਾਂ ਮੱਕੀ ਦੇ ਖੇਤ ਦੀ ਰਾਖੀ ਲਈ 'ਮਣ੍ਹਾ'ਤਿਆਰ ਕਰ ਲਿਆ ਜਾਂਦਾ ਸੀ।

ਗੱਡਾ (ਬੈਲ ਗੱਡੀ ):-[ਸੋਧੋ]

ਇਨ੍ਹਾਂ ਖੇਤੀ ਨਾਲ ਸਬੰਧਿਤ ਸੰਦਾਂ ਦਾ ਜਿੱਥੇ ਆਪਣਾ ਮੱਹਤਵ ਹੈ। ਉੱਥੇ ਗੱਡਾ ਕਿਸਾਨੀ ਦੀ ਜੀਵਨ ਰੇਖਾ ਰਿਹਾ ਹੈ। ਇੰਜਣ ਵਾਲੀ ਖੇਤੀ ਮਸ਼ੀਨਰੀ ਦੀ ਆਮਦ ਤੋਂ ਪਹਿਲਾਂ ਗੱਡਾ ਖੇਤਾਂ ਵਿਚੋਂ ਪਸ਼ੂਆਂ ਦਾ ਚਾਰਾ ਢੋਣ,ਅਨਾਜ ਮੰਡੀ ਪਹੁੰਚਾਉਣ, ਖੇਤਾਂ ਲਈ ਰੂੜੀ ਲੈ ਜਾਣ ਵਾਸਤੇ ਕੰਮ ਆਉਂਦਾ ਸੀ। ਗੱਡੇ ਉੱਤੇ ਖੇਤੀਬਾੜੀ ਦੀਆਂ ਵਸਤਾਂ ਅਤੇ ਹੋਰ ਸਾਜ਼ੋ ਸਮਾਨ ਢੋਇਆ ਜਾਂਦਾ ਸੀ ਇਸ ਤੋਂ ਇਲਾਵਾ ਗੱਡਾ ਆਵਾਜਾਈ ਦਾ ਪ੍ਰਮੁੱਖ ਸਾਧਨ ਵੀ ਹੁੰਦਾ ਸੀ। ਪੁਰਾਣੇ ਲੋਕ ਵਿਆਹ- ਸ਼ਾਦੀਆਂ ਅਤੇ ਮੇਲੇ ਆਦਿ ਜਾਣ ਲਈ ਗੱਡੇ ਦੀ ਵਰਤੋਂ ਕਰਦੇ ਸਨ। ਸੰਤਾਲੀ ਦੀ ਵੰਡ ਵਾਰੇ ਸਮੇਂ ਉਜਾੜੇ ਦੇ ਬਹੁਤੇ ਪੀੜ੍ਹਤ ਲੱਖਾਂ ਪੰਜਾਬੀ ਇੱਧਰੋਂ ਉੱਧਰੋਂ ਅਤੇ ਉੱਧਰੋਂ ਇੱਧਰ ਗੱਡਿਆਂ ' ਤੇ ਹੀ ਆਏ ਸਨ।

ਉਨ੍ਹਾਂ ਸਮਿਆਂਂ ਵਿੱਚ ਮਹਿੰੰਗਾ ਹੋੋੋਣ ਕਰਕੇ ਗੱੱਡਾ ਹਰੇਕ ਕਿਸਾਨ ਕੋੋੋਲ ਨਹੀਂ ਸੀ ਹੁੰਦਾ ਪਰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋੋੋਣ ਕਰਕੇ ਗੱੱਡਾ ਅਤੇ ਹੋਰ ਖੇੇਤੀ ਸੰੰਦ ਮੰੰਗ ਕੇ ਬੁੁੱਤਾ ਸਾਰ ਲਿਆ ਜਾਂਂਦਾ ਸੀ। ਮਿਸਤਰੀ ਗੱੱਡੇੇ ਦੀ ਮਜ਼ਬੂਤੀ ਲਈ ਕਾਲੀ ਟਾਹਲੀ ਜਾਂਂ ਕਿੱੱਕਰ ਦੀ ਲਕੜ ਦੀ ਵਰਤੋਂ ਕਰਦੇ ਸਨ। ਗੱਡੇ ਦੇ ਜੂੂੂਲੇ ਤੋਂ ਵਿੱੱਢ, ਪਿੰੰਜਣੀਆਂਂ,ਸੁੁੰਗਨੀ ਤੱਕ ਪਿੱੱਤਲ ਦੀ ਮੀਨਾਕਾਰੀ ਅਤੇ ਧੁੁੁਰੇ ਵਿੱਚ ਚਲਦੇ ਲੱੱਕੜ ਦੇ ਪਹੀਏ ਹੁੁੰਦੇ ਸਨ। ਬਲਦਾਂ ਦੇ ਕੰੰਨਾਂਂ ਨੂੰ ਨਰਮ ਰੱੱਖਣ ਲਈ ਲੱੱਕੜ ਦੇ ਜੂੂੂਲੇ ਅਤੇ ਡਾਲੇ ਲਈ ਲੱੱਕੜ ਵਰਤੀ ਜਾਂਦੀ ਸੀ। ਫਿਰ ਦੋ ਬਲਦਾਂ ਵਾਲੇ ਗੱੱਡੇ ਦੀ ਥਾਂ ਇੱਕ ਬੈੈੈਲ ਵਾਲੀ ਗੱੱਡੀ ਆ ਗਈ। ਫਿਰ ਲੋੋੋਹੇ ਦੇ ਰਿੰੰਮਾਂਂ ਅਤੇ ਟਾਇਰਾ ਵਾਲੀਆਂ ਮੋੋੋਟਰਸਾਈਕਲ ਰੇੇੇੜੀਆਂਂ ਆ ਗਈਆਂ। ਹੁੁੁਣ ਤਾਂ ਗੱੱਡੇ ਆਧੁੁਨਿਕਤਾ ਦੇ ਹਨ੍ਹੇਰੇ ਵਿੱਚ ਲਗਪਗ ਗੁੁੁਵਾਚ ਹੀ ਗਏ ਹਨ।

ਵੇਲਣਾ :-[ਸੋਧੋ]

ਗੰਨੇ ਦੀ ਰਹੁ ਕੱਢਣ ਵਾਲੇ ਵੇਲਣੇ ( ਘੁਲਾੜੀਆਂ ) ਵੀ ਟਾਵੇਂ ਟਾਵੇਂ ਰਹਿ ਗਏ ਹਨ। ਸੜਕਾਂਂ ਕਿਨਾਰੇ ਬਿਹਾਰ ਤੇ ਯੂ਼ ਼਼ਪੀ ਦੇ ਕਿਰਤੀਆਂ ਦੀਆਂ ਘੁੁੁਲਾੜੀਆਂ ਜ਼ਰੂਰ ਨਜ਼ਰ ਆਉਂਦੀ ਆਂ ਹਨ। ਸੁੱੱਖ ਰਹਿਣੇੇ ਹੋੋ ਗਏ ਕਿਸਾਨ ਆਪਣਾ ਗੰਨਾ ਖੰਡ ਮਿੱਲਾਂ ਨੂੰ ਲੈੈ ਜਾ ਣ ਲੱਗ ਹਨ। ਕਮਾਦ ਵੱਢ, ਗੰਨਿ ਆਂਂ ਦੀ ਖੋਰੀ ਲਾਹ, ਛਿੱੱਲ ਲਏ ਜਾਂਂਦੇ। ਬਲਦਾਂ ਨਾਲ ਵੇੇੇਲਣੇੇ ਨੂੰ ਜੋੜ ਕੇ ਗੰਨੇਰਸ ਕੱੱਢਿਆਂ ਜਾਂਦਾ ਹੈ। ਫਿਰ ਰਸ ਕੜਾਹੇ ਵਿੱਚ ਪਾ, ਉਸ ਨੂੰ ਚੁੰੰਭੇੇੇ ਤੇ ਰੱਖ, ਹੇਠਾਂ ਸੁੱੱਕੀ ਖੋਰੀ, ਪੱੱਛੀਆਂ ਤੇੇ ਛਿਟੀਆਂਂ ਨਾਲ ਅੱੱਗ ਬਾਲੀ ਜਾਦੀ। ਉੱਬਲ ਉੱਬਲ ਰਸ ਗਾੜ੍ਹਾ ਹੋ ਕੇ ਗੁੜ ਦਾ ਰੂਪ ਧਾਰਨ ਕਰ ਲੈਂਦਾ ਹੈ। ਕੜਾਹੇ ਵਿਚਲਾ ਗੁੜ ਗੰਡ ਵਿੱਚ ਪਾ, ਠੰਢਾ ਹੋੋਣ 'ਤੇ ਰੋੋੜੀਆਂਂ /ਭੇਲੀਆ ਵੱਟ ਲਈਆਂ ਜਾਦੀਆਂ। ਭਲੇ ਸਮੇਂ ਸਨ ਤੇ ਬਿਨਾਂਂ ਕਿਸੇੇ ਵਿਤਕਰੇ, ਭੇੇਦਭਾਵ ਦੇ ਸਾਰੇ ਗੰਡ ਵਿੱਚੋ ਤੱਤਾ -ਤੱਤਾ ਗੁੁੁੜ ਖਾਂਦੇ ਸਨ ਜੋ ਕਿ ਭਾਈਚਾਰਕ ਸਾਂਝ ਤੇ ਸਦਭਾਵਨਾ ਦਾ ਪ੍ਰਤੀਕ ਸੀ।[1]

  1. ਮੁੁੁਖਤਾਰ ਗਿੱੱਲ