ਆਯਾਪਾਨੇਕੋ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਆਯਾਪਾਨੇਕੋ (Nuumte Oote, ਸੱਚੀ ਆਵਾਜ਼) ਮੈਕਸੀਕੋ ਦੇ ਤਬਾਸਕੋ ਨਾਂ ਦੇ ਇਲਾਕੇ ਵਿਚ ਬੋਲੀ ਜਾਣ ਵਾਲੀ ਇੱਕ ਜ਼ੁਬਾਨ ਦਾ ਨਾਮ ਹੈ । ਇਹ ਇੱਕ ਅਮਰੀਕਨ-ਇੰਡੀਅਨ ਭਾਸ਼ਾ ਹੈ ਜੋ ਕਿ ਮਿਕਸ-ਜ਼ੋਕ ਨਾਂ ਟੱਬਰ ਨਾਲ ਸੰਬੰਧ ਰੱਖਦੀ ਹੈ । ਪੂਰੀ ਦੁਨਿਆ ਵਿਚ ਇਸ ਨੂੰ ਬੋਲਣ ਵਾਲੇ ਸਿਰਫ ਦੋ ਇਨਸਾਨ ਬਚੇ ਹਨ । ਉਹ ਦੋ ਬੰਦੇ ਹਨ : ਇਸਿਦ੍ਰੋ ਵੇਲਾਸਕੇਸ (69) ਅਤੇ ਮਾਨੁਵੇਲ ਸੇਗੋਵਿਆ (75) । ਅਮਰੀਕਾ ਦੀ ਇੰਡਿਆਨਾ ਯੂਨਿਵਰਸਿਟੀ ਦੇ ਪ੍ਰੋਫੇਸਰ ਡੇਨਿਯਲ ਸੁਸਲਕ ਇਸ ਬੋਲੀ ਦੀ ਪਹਿਲੀ ਡਿਕਸ਼ਨਰੀ ਤਿਆਰ ਕਰ ਰਹੇ ਹਨ । ਉਨ੍ਹਾ ਦੇ ਕੰਮ ਵਿਚ ਇਸ ਗਲ ਕਾਰਨ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਕਿ ਸ਼੍ਰੀ ਮਾਨ ਵੇਲਾਸਕੇਸ ਅਤੇ ਸੇਗੋਵਿਆ ਕਿਸੀ ਪੁਰਾਣੇ ਝਗੜ੍ਹੇ ਦੀ ਵਜ੍ਹਾ ਨਾਲ ਆਪਸ ਵਿਚ ਗਲ ਕਰਨ ਤੋਂ ਹੀ ਮਨ੍ਹਾ ਕਰਦੇ ਹਨ ।