ਇਰੀਤਰੀਆ
| ਇਰੀਤਰੀਆ ਦਾ ਮੁਲਕ
ሃገረ ኤርትራ ਹਗੇਰੇ ਇਰਤਰਾ
دولة إرتريا ਦੌਲਤ ਇਰੀਤਰੀਆ |
||||||
|---|---|---|---|---|---|---|
|
|
||||||
| ਰਾਸ਼ਟਰ ਗੀਤ: Ertra, Ertra, Ertra ਇਰੀਤਰੀਆ, ਇਰੀਤਰੀਆ, ਇਰੀਤਰੀਆ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਅਸਮਾਰਾ 15°20′N 38°55′E / 15.333°N 38.917°E |
|||||
| ਰਾਸ਼ਟਰੀ ਭਾਸ਼ਾਵਾਂ | ਤਿਗਰੀਨੀਆ[੧] ਅਰਬੀ[੧] ਅੰਗਰੇਜ਼ੀ[੧][੨] |
|||||
| ਜਾਤੀ ਸਮੂਹ |
|
|||||
| ਵਾਸੀ ਸੂਚਕ | ਇਰੀਤਰੀਆਈ | |||||
| ਸਰਕਾਰ | ਇੱਕ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਇਸਾਈਅਸ ਅਫ਼ੇਵਰਕੀ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ਇਥੋਪੀਆ ਤੋਂ | |||||
| - | ਇਤਾਲਵੀ ਰਾਜ ਦਾ ਖਾਤਮਾ | ਨਵੰਬਰ ੧੯੪੧ | ||||
| - | ਬਰਤਾਨਵੀ ਹਕੂਮਤ-ਅਧਿਕਾਰ ਦਾ ਅੰਤ | ੧੯੫੧ | ||||
| - | ਯਥਾਰਥ ਸੁਤੰਤਰਤਾ | ੨੪ ਮਈ ੧੯੯੧ | ||||
| - | ਕਨੂੰਨੂ ਸੁਤੰਤਰਤਾ | ੨੪ ਮਈ ੧੯੯੩ | ||||
| ਖੇਤਰਫਲ | ||||||
| - | ਕੁੱਲ | ੧੧੭ ਕਿਮੀ2 (੧੦੧ਵਾਂ) ੪੫ sq mi |
||||
| - | ਪਾਣੀ (%) | 0.14% | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੬,੦੮੬,੪੯੫ (੧੦੭ਵਾਂ) | ||||
| - | ੨੦੦੮ ਦੀ ਮਰਦਮਸ਼ੁਮਾਰੀ | ੫,੨੯੧,੩੭੦ | ||||
| - | ਜਨਸੰਖਿਆ ਦਾ ਸੰਘਣਾਪਣ | ੫੧.੮/ਕਿਮੀ2 (੧੫੪ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੨ ਦਾ ਅੰਦਾਜ਼ਾ | |||||
| - | ਕੁਲ | $੪.੩੯੭ ਬਿਲੀਅਨ[੪] | ||||
| - | ਪ੍ਰਤਿ ਵਿਅਕਤੀ | $੭੭੭[੪] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੨ ਦਾ ਅੰਦਾਜ਼ਾ | |||||
| - | ਕੁਲ | $੩.੧੦੮ ਬਿਲੀਅਨ[੪] | ||||
| - | ਪ੍ਰਤੀ ਵਿਅਕਤੀ | $੫੪੯[੪] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ਫਰਮਾ:Steady ੦.੩੪੯ (low) (੧੭੭ਵਾਂ) | |||||
| ਮੁੱਦਰਾ | ਨਕਫ਼ਾ (ERN) |
|||||
| ਸਮਾਂ ਮੰਡਲ | EAT (ਯੂ ਟੀ ਸੀ+੩) | |||||
| - | Summer (ਡੀ ਐੱਸ ਟੀ) | ਨਿਰੀਖਤ ਨਹੀਂ (ਯੂ ਟੀ ਸੀ+੩) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .er | |||||
| ਕਾਲਿੰਗ ਕੋਡ | ੨੯੧ | |||||
| 1 | ਅਧਿਕਾਰਕ ਭਾਸ਼ਾਵਾਂ ਨਹੀਂ, ਸਿਰਫ਼ ਕੰਮਕਾਜੀ ਭਾਸ਼ਾਵਾਂ[੫] | |||||
ਇਰੀਤਰੀਆ ( ਗੇ'ਏਜ਼: ኤርትራ ਇਰਤਰਾ; ਅਰਬੀ: إرتريا ਇਰੀਤਰੀਯਾ), ਅਧਿਕਾਰਕ ਤੌਰ 'ਤੇ ਇਰੀਤਰੀਆ ਦਾ ਮੁਲਕ,[੬] ਅਫ਼ਰੀਕਾ ਦੇ ਸਿੰਗ ਵਿੱਚ ਪੈਂਦਾ ਇੱਕ ਦੇਸ਼ ਹੈ। ਇਰੀਤਰੀਆ ਯੂਨਾਨੀ ਨਾਮ Ἐρυθραίᾱ (ਏਰੀਤਰਾਈਆ), ਭਾਵ ਲਾਲ ਧਰਤੀ, ਦਾ ਇਤਾਲਵੀ ਰੂਪ ਹੈ। ਇਸਦੀ ਰਾਜਧਾਨੀ ਅਸਮਾਰਾ ਹੈ। ਇਸਦੀਆਂ ਹੱਦਾਂ ਪੱਛਮ ਵਿੱਚ ਸੂਡਾਨ, ਦੱਖਣ ਵਿੱਚ ਇਥੋਪੀਆ ਅਤੇ ਦੱਖਣ-ਪੂਰਬ ਵਿੱਚ ਜੀਬੂਤੀ ਨਾਲ ਲੱਗਦੀਆਂ ਹਨ। ਇਸਦਾ ਬਹੁਤ ਸਾਰਾ ਪੂਰਬੀ ਅਤੇ ਉੱਤਰ-ਪੂਰਬੀ ਭਾਗ ਲਾਲ ਸਾਗਰ ਦੇ ਤੱਟ 'ਤੇ ਹੈ ਜਿਸਦੇ ਜਮ੍ਹਾਂ ਪਾਰ ਸਾਊਦੀ ਅਰਬ ਅਤੇ ਯਮਨ ਪੈਂਦੇ ਹਨ। ਦਾਹਲਕ ਬਹੀਰਾ ਅਤੇ ਕਈ ਸਾਰੇ ਹਨੀਸ਼ ਟਾਪੂ ਇਸਦੇ ਹਿੱਸੇ ਹਨ। ਇਸਦਾ ਖੇਤਰਫਲ ਤਕਰੀਬਨ ੧੧੭,੬੦੦ ਵਰਗ ਕਿ.ਮੀ. ਹੈ ਅਤੇ ਅਬਾਦੀ ਦਾ ਅੰਦਾਜ਼ਾ ੬੦ ਲੱਖ ਹੈ।
ਅਕਸੂਮ ਦੀ ਰਾਜਸ਼ਾਹੀ, ਜੋ ਵਰਤਮਾਨ ਇਰੀਤਰੀਆ ਅਤੇ ਉੱਤਰੀ ਇਥੋਪੀਆ ਉੱਤੇ ਸਥਾਪਤ ਸੀ, ਦਾ ਉਠਾਅ ਦੂਜੀ ਜਾਂ ਤੀਜੀ ਸਦੀ ਦੇ ਆਲੇ-ਦੁਆਲੇ ਹੋਇਆ[੭][੮] ਅਤੇ ਆਪਣੀ ਸਥਾਪਨਾ ਤੋਂ ਕੁਝ ਦੇਰ ਬਾਅਦ ਹੀ ਇਸਾਈਅਤ ਨੂੰ ਕਬੂਲ ਕਰ ਲਿਆ।[੯] ਮੱਧ-ਕਾਲੀਨ ਸਮਿਆਂ ਵਿੱਚ ਇਰੀਤਰੀਆ ਦਾ ਕਾਫ਼ੀ ਭਾਗ ਮੇਦਰੀ ਬਾਹਰੀ ਸਲਤਨਤ ਦਾ ਹਿੱਸਾ ਬਣ ਗਿਆ ਅਤੇ ਕੁਝ ਭਾਗ ਹਮਾਸੀਆਈ ਗਣਰਾਜ ਦਾ ਹਿੱਸਾ ਬਣ ਗਿਆ। ਵਰਤਮਾਨ ਏਰੀਤਰੀਆ, ਅਜ਼ਾਦ ਬਾਦਸ਼ਾਹੀਆਂ ਅਤੇ ਇਥੋਪੀਆਈ ਅਤੇ ਆਟੋਮਨ ਸਲਤਨਤਾਂ ਦੇ ਅਧੀਨ ਪ੍ਰਦੇਸ਼ਾਂ ਨੂੰ ਸੰਯੁਕਤ ਕਰਨ ਦੇ ਨਤੀਜੇ ਵਜੋਂ ਹੋਂਦ 'ਚ ਆਇਆ ਅਤੇ ਆਖ਼ਰਕਾਰ ਇਤਾਲਵੀ ਇਰੀਤਰੀਆ ਦਾ ਨਿਰਮਾਣ ਹੋਇਆ। ੧੯੪੭ ਵਿੱਚ ਇਹ "ਇਥੋਪੀਆ ਅਤੇ ਇਰੀਤਰੀਆ ਦਾ ਸੰਘ" ਦਾ ਹਿੱਸਾ ਬਣ ਗਿਆ। ਇਸਤੋਂ ਬਾਅਦ ਇਥੋਪੀਆ ਦੀ ਕਬਜਾ ਕਰਨ ਦੀ ਕੋਸ਼ਿਸ਼ ਕਰਨ ਕਰਕੇ ਏਰੀਤਰੀਆਈ ਸੁਤੰਤਰਤਾ ਯੁੱਧ ਹੋਇਆ, ਜਿਸਦਾ ਅੰਤ ਇਰੀਤਰੀਆ ਨੂੰ ੧੯੯੧ ਵਿੱਚ ਮਿਲੀ ਸੁਤੰਤਰਤਾ ਵੇਲੇ ਹੋਇਆ।
ਇਹ ਅਫ਼ਰੀਕੀ ਸੰਘ, ਸੰਯੁਕਤ ਰਾਸ਼ਟਰ, ਅੰਤਰ-ਸਰਕਾਰੀ ਵਿਕਾਸ ਸੰਗਠਨ ਦਾ ਮੈਂਬਰ ਹੈ ਅਤੇ ਅਰਬ ਲੀਗ ਦਾ ਦਰਸ਼ਕ ਹੈ।
ਖੇਤਰ ਅਤੇ ਜ਼ਿਲ੍ਹੇ [ਸੋਧ]
ਇਰੀਤਰੀਆ ਛੇ ਖੇਤਰਾਂ (ਜ਼ੋਬ) ਅਤੇ ਅੱਗੋਂ ਜ਼ਿਲ੍ਹਿਆਂ (ਉਪ-ਜ਼ੋਬ) ਵਿੱਚ ਵੰਡਿਆ ਹੋਇਆ ਹੈ। ਇਹਨਾਂ ਖੇਤਰਾਂ ਦਾ ਪਸਾਰ ਇਹਨਾਂ ਦੀ ਜਲ-ਮਿਲਖਾਂ ਦੇ ਅਧਾਰ 'ਤੇ ਤੈਅ ਕੀਤਾ ਗਿਆ ਹੈ। ਇਸ ਪਿੱਛੇ ਇਰੀਤਰੀਆਈ ਸਰਕਾਰ ਦੇ ਦੋ ਇਰਾਦੇ ਹਨ: ਹਰੇਕ ਸਰਕਾਰ ਨੂੰ ਆਪਣੀ ਖੇਤੀਬਾੜੀ ਸਮਰੱਥਾ ਉੱਤੇ ਲੋੜੀਂਦਾ ਸ਼ਾਸਨ ਦੇਣਾ ਅਤੇ ਇਤਿਹਾਸਕ ਅੰਤਰ-ਖੇਤਰੀ ਬਖੇੜਿਆਂ ਨੂੰ ਠੱਲ੍ਹ ਪਾਉਣਾ।
ਖੇਤਰ ਅਤੇ ਮਗਰੋਂ ਉਪ-ਖੇਤਰ ਹਨ:
| ਸੰਖਿਆ | ਖੇਤਰ (ዞባ) | ਉਪ-ਖੇਤਰ (ንኡስ ዞባ) |
|---|---|---|
| ੧ | ਮੀਕਲ (ዞባ ማእከል) |
ਬੇਰੀਖ, ਘਲਾ-ਨੇਫ਼ੀ, ਸੇਮੀਏਨਵੀ ਮਿਬਰਕ, ਸੇਰੇਜਕ, ਦੇਬੂਬਵੀ ਮਿਬਰਕ, ਸੇਮਿਏਨਵੀ ਮੀ'ਅਰਬ, ਦੇਬੂਬਵੀ ਮੀ'ਅਰਬ, ਅਸਮਾਰਾ |
| ੨ | ਅੰਸੇਬਾ (ዞባ ዓንሰባ) |
ਅਦੀ ਤੇਕੇਲੇਜ਼ਨ, ਅਸਮਤ, ਏਲਾਬੇਰੇਦ, ਗ਼ੇਲੇਬ, ਹਗਜ਼, ਹਲਹਲ, ਹਬੇਰੋ, ਕੇਰੇਨ, ਕੇਰਕੇਬੇਤ, ਸੇਲ'ਆ |
| ੩ | ਗਸ਼-ਬਰਕਾ (ዞባ ጋሽ ባርካ) |
ਅਗੋਰਦਤ, ਬਦਮੇ, ਬਰੇਂਤੂ, ਦਘੇ, ਫ਼ੋਰਤੋ, ਗੋਗਨੇ, ਗੁਲੁਜ, ਹੇਕੋਤਾ, ਲਾ'ਏਲੇ ਗਸ਼, ਲੋਗੋ-ਅੰਸੇਬਾ (ਅਦੀ ਨੀਮੇਨ ਕਬਾਬੀ), ਮੇਂਸੂਰਾ, ਮੋਗੋਲੋ, ਮੋਲਕੀ, ਓਮ ਹਜੇਰ, ਸ਼ੰਬੂਕੋ, ਤੇਸੇਨੇ. |
| ੪ | ਦੇਬੂਬ (ዞባ ደቡብ) |
ਅਦੀ ਕੀਹ, ਅਦੀ ਕਾਲਾ, ਅਰੇਜ਼ਾ, ਅਲੀਤੇਨਾ, ਦੇਬਰਵਾ, ਦੇਕੇਮਹਰੇ, ਮੈ ਏਨੀ, ਮੈ ਮਨੇ, ਮੇਂਦੇਫ਼ੇਰਾ, ਸੇਗੇਨੇਈਤੀ, ਸੇਨਾਫ਼ੇ, ਤਸੇਰੋਨਾ, ਜ਼ਲਮਬੇਸਾ |
| ੫ | ਉੱਤਰੀ ਲਾਲ ਸਾਗਰ (ዞባ ሰሜናዊ ቀይሕ ባሕሪ) |
ਅਫ਼ਾਬੇਤ, ਦਾਹਲਕ, ਘੇਲ'ਆਲੋ, ਫ਼ੋਰੋ, ਘਿੰਦਾ, ਕਰੂਰ, ਮੱਸਵ, ਨਫ਼ਕਾ, ਸ਼ੇ'ਏਬ |
| ੬ | ਦੱਖਣੀ ਲਾਲ ਸਾਗਰ (ዞባ ደቡባዊ ቀይሕ ባሕሪ) |
ਅਰੇ'ਏਤਾ, ਮੱਧ ਦੰਕਾਲੀਆ, ਦੱਖਣੀ ਦੰਕਾਲੀਆ, ਅੱਸਬ |