ਇੰਦਰਜੀਤ ਸਿੰਘ ਖਾਲਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇੰਦਰਜੀਤ ਸਿੰਘ ਖਾਲਸਾ (11 ਮਈ 1927 - 10 ਦਸੰਬਰ 2023) ਫ਼ਰੀਦਕੋਟ ਦੇ ਰਹਿਣ ਵਾਲੇ ਸਨ ਅਤੇ ਪੇਸ਼ੇ ਵਜੋਂ ਵਕੀਲ ਸਨ।

ਮੁੱਢਲਾ ਜੀਵਨ[ਸੋਧੋ]

ਇੰਦਰਜੀਤ ਸਿੰਘ ਖਾਲਸਾ ਦਾ ਜਨਮ 11 ਮਈ 1927 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਵਿਖੇ ਸ. ਲਾਲ ਸਿੰਘ ਅਤੇ ਮਾਤਾ ਗੁਰਦੀਪ ਕੌਰ ਦੇ ਘਰ ਹੋਇਆ। ਉਹ ਤਿੰਨ ਸਾਲ ਮਾਤਾ-ਪਿਤਾ ਕੋਲ ਧਰਾਂਗ ਵਾਲੇ ਰਹੇ, ਮੁੱਢਲੀ ਵਿੱਦਿਆ ਕੁੰਡਲ ਦੇ ਪ੍ਰਾਇਮਰੀ ਸਕੂਲ ਵਿੱਚੋਂ ਤੇ ਦਸਵੀਂ ਦੀ ਪੜ੍ਹਾਈ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਵਿੱਚ ਦਾਖਲ ਹੋਏ। ਪੜ੍ਹਾਈ ਕਰਨ ਦੇ ਨਾਲ ਫ਼ਰੀਦਕੋਟ ਤੇ ਕੋਟਕਪੂਰੇ ਦੇ ਵਿਚਾਲੇ ਉਨ੍ਹਾਂ ਟਾਂਗਾ ਵੀ ਚਲਾਇਆ।[1]

ਵਿਸ਼ੇਸ਼ ਕਾਰਜ[ਸੋਧੋ]

ਉਨ੍ਹਾਂ ਨੇ ਪੰਜਾਬ ਦੀ ਵੰਡ, ਪੰਜਾਬੀ ਸੂਬਾ ਮੋਰਚਾ, ਨਕਸਲਬਾੜੀ ਲਹਿਰ, ਧਰਮਯੁੱਧ ਮੋਰਚਾ ਆਦਿ ਅਨੇਕਾਂ ਅਹਿਮ ਇਤਿਹਾਸਕ ਵਰਤਾਰਿਆਂ ਵਿਚ ਸਰਗਰਮ ਸ਼ਮੂਲੀਅਤ ਕੀਤੀ। ਆਪਣੇ ਜੀਵਨ ਕਾਲ ਵਿੱਚ ਉਨ੍ਹਾਂ ਦੇ ਭਗਤ ਪੂਰਨ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਬਾਬਾ ਜੋਗਿੰਦਰ ਸਿੰਘ ਸਮੇਤ ਗਿਆਨੀ ਜ਼ੈਲ ਸਿੰਘ , ਸ. ਸਿਮਰਨਜੀਤ ਸਿੰਘ ਮਾਨ ਆਦਿ ਹਸਤੀਆਂ ਨਾਲ ਬਹੁਤ ਨੇੜਲੇ ਨਿੱਜੀ ਅਤੇ ਸਿਆਸੀ ਸਬੰਧ ਰਹੇ। 25 ਸਤੰਬਰ 1969 ਦਾ ਦਿਨ ਇਤਿਹਾਸਕ ਹੈ ਕਿਉਂਕਿ ਇਸ ਦਿਨ ਬਾਬਾ ਫ਼ਰੀਦ ਜੀ ਦੇ ਟਿੱਲੇ ਨੂੰ ਮਹੰਤ ਕਰਤਾਰ ਸਿੰਘ ਦੇ ਚੁੰਗਲ ਤੋਂ ਆਜ਼ਾਦ ਕਰਵਾ ਕੇ ਇਸ ਥਾਂ ਦੀ ਅਧਿਆਤਮਿਕ ਸ਼ਾਨ ਨੂੰ ਬਹਾਲ ਕੀਤਾ ਗਿਆ ਸੀ। ਇਸ ਅਸਥਾਨ ਦੀ ਸ਼ਾਨ ਬਹਾਲੀ ਉਪਰੰਤ ਇਸ ਅਸਥਾਨ ਨੂੰ ਇੱਕ ਵੱਖਰੇ ਵਿਸ਼ੇਸ਼ ਪ੍ਰਬੰਧ ਹੇਠ ਲਿਆਉਣ। ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਖਾਲਸਾ ਜੀ ਨੇ ਆਪਣੀ ਸੂਝ-ਬੂਝ ਅਤੇ ਦਲੇਰੀ ਨਾਲ ਨਾਕਾਮ ਕਰ ਦਿੱਤਾ।

ਮਾਨ ਸਨਮਾਨ[ਸੋਧੋ]

ਇੰਦਰਜੀਤ ਸਿੰਘ ਖਾਲਸਾ ਨੂੰ ਸਮਾਜਿਕ ਸੇਵਾਵਾਂ ਲਈ ਕਈ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਜਿਵੇਂ ਕਿ

  • ਫ਼ਰੀਦਕੋਟ ਰਤਨ ਅਵਾਰਡ 2008
  • ਅਵਾਰਡ ਆਫ ਐਕਸੀਲੈਂਸ 2008
  • ਪੰਜਾਬੀ ਵਿਰਾਸਤ ਅਵਾਰਡ 2011
  • ਡਾ. ਅੰਬੇਡਕਰ ਅਵਾਰਡ 2011

ਮਾਨ ਸਨਮਾਨ ਮਿਲੇ।

ਦਿਹਾਂਤ[ਸੋਧੋ]

ਆਪ 97 ਵਰ੍ਹੇ ਦੀ ਉਮਰ ਵਿੱਚ 10 ਦਸੰਬਰ 2023 ਨੂੰ ਅਕਾਲ ਚਲਾਣਾ ਕਰ ਗਏ।

ਹਵਾਲੇ[ਸੋਧੋ]

  1. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ 2023