ਊਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਊਠ
ਕੈਮੇਲੁਸ ਡਰੋਮਡੇਰਿਅਸ
ਕੈਮੇਲੁਸ ਡਰੋਮਡੇਰਿਅਸ
ਕੈਮੇਲੁਸ ਬੈਕਟਰੀਅਨੁਸ
ਕੈਮੇਲੁਸ ਬੈਕਟਰੀਅਨੁਸ
ਵਿਗਿਆਨਕ ਵਰਗੀਕਰਣ
ਜਗਤ: ਐਨੀਮਲੀਆ
ਸੰਘ: ਕੋਰਡਾਟਾ
ਜਮਾਤ: ਮੈਮਲੀਆ
ਗਣ: ਆਰਟੀਓਡੈਕਟਾਈਲਾ
ਟੱਬਰ: ਕੈਮੇਲੀਡਾਏ
ਕਬੀਲਾ: ਕੈਮੇਲੀਨੀ
ਜਿਨਸ: ਕੈਮੇਲੁਸ
ਲਿਨਾਏਸ, 1758
range of the dromedary
range of the dromedary
ਪ੍ਰਜਾਤੀਆਂ

ਕੈਮੇਲੁਸ ਬੈਕਟਰੀਅਨੁਸ
ਕੈਮੇਲੁਸ ਡਰੋਮਡੇਰਿਅਸ
ਕੈਮੇਲੁਸ ਗੀਗਾਸ (ਪਥਰਾਟ)[੧]
ਕੈਮੇਲੁਸ ਹੇਸਟਰਨੁਸ (ਪਥਰਾਟ)
ਕੈਮੇਲੁਸ ਸਿਵਾਲੇਨਸਿਸ (ਪਥਰਾਟ)[੨]
ਕੈਮੇਲੁਸ ਮੋਰੇਲੀ (ਪਥਰਾਟ)

ਊਠ ਜਾਂ ਉੱਠ (Camelus) ਇੱਕ ਖੁਰਧਾਰੀ ਜੀਵ ਹੈ। ਅਰਬੀ ਊਠ ਦੇ ਇੱਕ ਢੁੱਠ ਜਦੋਂ ਕਿ ਬੈਕਟਰੀਅਨ ਊਠ ਦੇ ਦੋ ਢੁੱਠਾਂ ਹੁੰਦੀਆਂ ਹਨ। ਅਰਬੀ ਊਠ ਪੱਛਮੀ ਏਸ਼ੀਆ ਦੇ ਸੁੱਕੇ ਰੇਗਿਸਤਾਨ ਖੇਤਰਾਂ ਦੇ ਮੂਲ ਨਿਵਾਸੀ ਹਨ, ਜਦੋਂ ਕਿ ਬੈਕਟਰੀਅਨ ਊਠ ਮਧ ਅਤੇ ਪੂਰਬ ਏਸ਼ੀਆ ਦੇ। ਇਸਨੂੰ ਰੇਗਿਸਤਾਨ ਦਾ ਜਹਾਜ ਵੀ ਕਹਿੰਦੇ ਹਨ। ਇਹ ਰੇਤੀਲੇ ਤਪਦੇ ਮੈਦਾਨਾਂ ਵਿੱਚ ਇੱਕੀ ਇੱਕੀ ਦਿਨ ਤੱਕ ਬਿਨਾਂ ਪਾਣੀ ਕੰਮ ਚਲਾ ਸਕਦਾ ਹੈ। ਇਹ ਸਵਾਰੀ ਅਤੇ ਸਾਮਾਨ ਢੋਣ ਦੇ ਕੰਮ ਆਉਂਦਾ ਹੈ।

ਊਠ ਸ਼ਬਦ ਦੀ ਵਰਤੋਂ, ਮੋਟੇ ਤੌਰ 'ਤੇ ਊਠ ਪਰਿਵਾਰ ਦੇ ਛੇ ਊਠ ਵਰਗੇ ਪ੍ਰਾਣੀਆਂ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ, ਇਨ੍ਹਾਂ ਵਿੱਚ ਦੋ ਅਸਲੀ ਊਠ, ਅਤੇ ਚਾਰ ਦੱਖਣ ਅਮਰੀਕੀ ਊਠ ਵਰਗੇ ਜੀਵ ਹਨ: ਲਾਮਾ, ਅਲਪਾਕਾ, ਗੁਆਨਾਕੋ, ਅਤੇ ਵਿਕੁਨਾ।[੩]

ਇੱਕ ਊਠ ਦੀ ਔਸਤ ਜੀਵਨ ਆਸਰਾ ਚਾਲ੍ਹੀ ਤੋਂ ਪੰਜਾਹ ਸਾਲ ਹੁੰਦੀ ਹੈ। ਇੱਕ ਪੂਰੀ ਤਰ੍ਹਾਂ ਵਿਕਸਿਤ ਖੜੇ ਬਾਲਗ ਉੱਠ ਦੀ ਉਚਾਈ ਮੋਡੇ ਤੱਕ 1.85 ਮੀ ਅਤੇ ਢੁੱਠ ਤੱਕ 2.15 ਮੀ ਹੁੰਦੀ ਹੈ। ਢੁੱਠ ਸਰੀਰ ਤੋਂ ਲੱਗਭੱਗ ਤੀਹ ਇੰਚ ਉਪਰ ਤੱਕ ਵਧਦਾ ਹੈ।

ਜੀਵਾਸ਼ਮ ਗਵਾਹੀਆਂ ਤੋਂ ਪਤਾ ਚੱਲਦਾ ਹੈ ਕਿ ਆਧੁਨਿਕ ਊਠ ਦੇ ਪੂਰਵਜਾਂ ਦਾ ਵਿਕਾਸ ਉੱਤਰੀ ਅਮਰੀਕਾ ਵਿੱਚ ਹੋਇਆ ਸੀ ਜੋ ਬਾਅਦ ਵਿੱਚ ਏਸ਼ੀਆ ਵਿੱਚ ਫੈਲ ਗਏ। ਲੱਗਭੱਗ 2000 ਈ ਪੂ ਵਿੱਚ ਪਹਿਲਾਂ ਪਹਿਲ ਮਨੁੱਖ ਨੇ ਊਠਾਂ ਨੂੰ ਪਾਲਤੂ ਬਣਾਇਆ ਸੀ। ਅਰਬੀ ਊਠ ਅਤੇ ਬੈਕਟਰਿਅਨ ਊਠ ਦੋਨਾਂ ਦੀ ਵਰਤੋਂ ਅਜੇ ਵੀ ਦੁੱਧ, ਮਾਸ, ਅਤੇ ਬੋਝ ਢੋਣ ਲਈ ਕੀਤੀ ਜਾਂਦੀ ਹੈ।[੪]

ਹਵਾਲੇ[ਸੋਧੋ]

  1. "Camelus gigas". ZipcodeZoo. BayScience Foundation, Inc. http://zipcodezoo.com/Animals/C/Camelus_gigas/. Retrieved on 7 December 2012. 
  2. Falconer, Hugh (1868). Palæontological Memoirs and Notes of the Late Hugh Falconer: Fauna antiqua sivalensis. R. Hardwicke, 231. 
  3. Oxford English Dictionary, 2nd edition, entry camel (noun)
  4. Abu-Zidana, Fikri M.; Eida, Hani O.; Hefnya, Ashraf F.; Bashira, Masoud O.; Branickia, Frank (2011-12-18). "Camel bite injuries in United Arab Emirates: A 6 year prospective study" (Epub ahead of print). Injury. doi:10.1016/j.injury.2011.10.039. PMID 22186231. "The male mature camel has a specialized inflatable diverticulum of the soft palate called the “Dulla”. and During rutting the Dulla enlarges on filling with air from the trachea until it hangs out of the mouth of the camel and comes to resemble a pink ball. This occurs in only the one-humped camel. Copious saliva turns to foam covering the mouth as the male gurgles and makes metallic sounds. [6 cites to 5 references omitted]". 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਰੇਗਿਸਥਾਨ ਦੇ ਕਬੀਲੇ ਉੱਠਣੀ ਦੇ ਦੁਧ ਤੇ ਇੱਕ ਮਹੀਨਾ ਤਕ ਕਟ ਲੇਂਦੇ ਹਨ।ਇਸ ਦੇ ਦੁਧ ਵਿੱਚ ਵਿਟਾਮੀਨ, ਮਿਨਰਲ ਅਤੇ ਪ੍ਰੋਟੀਨ ਹੁੰਦੇ ਹਨ। ਉੱਠਣੀ ਦੇ ਦੁਧ ਵਿੱਚ ਵਿਟਾਮੀਨ ਸੀ ਹੁੰਦਾ ਹੇ।