ਐਸ.ਟੀ.ਕਾਲਰਿਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲਰਿਜ ਦੀ ਸਾਹਿਤਕ ਆਲੋਚਨਾ ਪੁਸਤਕ biographia literaria1817 ਇੱਕ ਮਹਾਨ ਰਚਨਾ ਹੈ।ਇਸ ਰਚਨਾ ਦਾ ਮੁੱਖ ਗੱਲ ਇਹ ਹੈ ਕਿ ਉਸ ਨੇ ਆਪਣੇ ਮਿੱਤਰ ਵਿਲੀਅਮ ਵਰਡਜ਼ਵਰਥ ਦੇ lyrical ballads ਵਿੱਚ ਪੇਸ਼ ਕੀਤੀਆਂ ਗਈਆਂ ਧਾਰਨਾਵਾਂ ਤੇ ਮੁੜ ਵਿਚਾਰ ਕੀਤੀ। Biographia literaria ਵਿੱਚ ਉਸ ਨੇ fancy (ਖ਼ਿਆਲ, ਭਾਵਨਾ) ਨੂੰ lmagintion(ਕਲਪਨਾ ਸ਼ਕਤੀ) ਨਾਲੋਂ ਵੱਖ ਕੀਤਾ ਹੈ।fancy ਨੂੰ ਉਸ ਦੇ ਸੰਵੇਦਨਸ਼ੀਲ ਸਮੱਗਰੀ ਦਾ ਇਕਤਰੀਕਰਨ ਦੱਸਿਆ ਹੈ ਜੋ ਕਿਤੇ ਵੀ ਮਿਲਦਾ ਜੁਲਦਾ ਨਹੀਂ। ਉਸ ਨੇ ਕਲਪਨਾ ਨੂੰ ਸਿਰਜਣਾ ਦੇ ਕਾਰਜ ਵਿੱਚ ਜੁਟਿਆ ਮੌਲਿਕ ਅਮਲ ਦੱਸਿਆ ਹੈ। ਫਿਰ ਕਲਪਨਾ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਮੁੱਢਲੀ ਅਤੇ ਦੂਜੇ ਦਰਜੇ ਦੀ ਕਲਪਨਾ ਦੱਸਿਆ ਹੈ। ਮੁੱਢਲੀ ਕਲਪਨਾ ਤਾਂ ਸਾਰੇ ਹੀ ਕਰਦੇ ਨੇ ਜਦੋਂ ਸੰਸਾਰ ਦੀ ਬਣਤਰ ਬਾਰੇ ਸਮਝ ਪ੍ਰਾਪਤ ਕਰਦੇ ਨੇ ਜਦੋਂ ਕਿ ਦੋਮ ਕਲਪਨਾ ਕੇਵਲ ਕਵੀਆਂ ਨਾਲ ਸਰੋਕਾਰ ਰੱਖਦੀ ਹੈ। ਇੰਝ ਕਵੀ ਦਿਸਦੇ ਸੰਸਾਰ ਨੂੰ ਤੱਕ ਕੇ ਚੇਤਨ ਤੌਰ ਤੇ ਨਵਾਂ ਸੰਸਾਰ ਸਿਰਜਦੇ ਨੇ। ਕਾਲਰਿਜ ਤੋਂ ਪੂਰਵ ਵਰਤੀ ਚਿੰਤਕ ਤਾਂ ਇਹ ਮਹਿਸੂਸ ਕਰਦੇ ਹਨ ਕਿ ਮਨੁੱਖ ਦਾ ਮਨ ਸਾਫ਼ ਸਲੇਟ ਹੈ ਜਿਸ ਉਪਰ ਕੁਝ ਵੀ ਉੱਕਰਿਆ ਜਾ ਸਕਦਾ ਹੈ।ਪਰ ਕਾਲਰਿਜ ਦਾ ਕਹਿਣਾ ਹੈ ਕਿ ਮਨੁੱਖੀ ਮਨ ਦੋ ਪ੍ਰਕਾਰ ਦੇ ਗੁਣ ਰੱਖਦਾ ਹੈ ਭਾਵ ਫੈਂਸੀ ਅਤੇ ਇਮੈਜੀਨੇਸ਼ਨ ਦੋ ਕਲਾਤਮਕ ਸਿਰਜਣਾ ਲਈ ਪਰਮ ਅਵੱਸ਼ਕ ਹਨ।ਫੈਂਸੀ ਤਾਂ ਇਮੈਜੀਨੇਸ਼ਨ ਤੋਂ ਬਹੁਤ ਘੱਟ ਸ਼ਕਤੀ ਰੱਖਦੀ ਹੈ।ਇਹ ਤਾਂ ਵਿਭਿੰਨ ਪ੍ਰਕਾਰ ਦੇ ਬਿੰਬਾਂ ਨੂੰ ਕੇਵਲ ਇਕਤਰ ਹੀ ਕਰਦੀ ਹੈ। ਇਸ ਸ਼ਕਤੀ ਅਨੁਸਾਰ ਕਵੀ ਬਿੰਬਾਂ ਨੂੰ ਇਕਤਰ ਤਾਂ ਕਰ ਲੈਂਦਾ ਹੈ ਪਰ ਇਨ੍ਹਾਂ ਨੂੰ ਸੰਸਲੇਸ਼ਣ ਦਾ ਰੂਪ ਨਹੀਂ ਦੇ ਸਕਦਾ।ਇਹ ਤਰਕ ਪੂਰਨ ਫੈਕਟਰੀ ਤਾਂ ਹੈ ਪਰ ਇਹ ਸਿਰਜਣਾਤਮਕ ਨਹੀਂ। ਇਸ ਸ਼ਕਤੀ ਅਨੁਸਾਰ ਕਵੀ ਹੋਰ ਸਮੱਗਰੀ ਇਕੱਤਰ ਤਾਂ ਕਰ ਸਕਦਾ ਹੈ ਪਰ ਸਿਰਜ ਨਹੀਂ ਸਕਦਾ ਹੈ।ਕਾਲਰਿਜ ਇੱਕ ਹੋਰ ਬੜੀ ਮੁੱਲਵਾਨ ਗੱਲ ਕਰਦਾ ਹੈ।ਇਕ ਪ੍ਰਤਿਭਾਸ਼ਾਲੀ ਆਲੋਚਕ ਜੈਵਿਕ ਰੂਪ ਵਿੱਚ ਰਚਨਾ ਨੂੰ ਪਰਖਦਾ ਹੈ, ਉਹ ਯਾਂਤਰਿਕ ਆਲੋਚਨਾ ਨਹੀਂ ਕਰਦਾ। ਕਾਲਰਿਜ ਇੱਕ ਲਾਜਵਾਬ ਆਲੋਚਕ ਸੀ। ਉਸ ਦੇ ਸ਼ਾਗਿਰਦ ਉਸ ਦੇ ਦੁਆਲੇ ਕੁਝ ਸਿੱਖਣ ਲਈ ਘੇਰਾ ਘੱਤ ਕੇ ਬੈਠੇ ਰਹਿੰਦੇ ਹਨ।[1]

ਹਵਾਲੇ[ਸੋਧੋ]

  1. ਡਾ ਧਰਮ ਚੰਦ ਵਾਤਿਸ਼, ਡਾ ਧਰਮ ਚੰਦ ਵਾਤਿਸ਼. ਪੱਛਮੀ ਆਲੋਚਨਾ, ਸਿਧਾਂਤਕਾਰ ਅਤੇ ਵਾਦ. ਅਜ਼ੀਜ਼ ਬੂਕ ਹਾਊਸ.