ਔਲਾ (ਪੌਦਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਔਲਾ
Phyllanthus officinalis.jpg
ਵਿਗਿਆਨਕ ਵਰਗੀਕਰਨ
ਜਗਤ: Plantae (or...) ਵਨਸਪਤੀ
(ਨਾ-ਦਰਜ): Angiosperms (ਐਂਜੀਓਸਪਰਮ)
(ਨਾ-ਦਰਜ): Eudicots (ਯੂਡੀਕਾਟਸ)
(ਨਾ-ਦਰਜ): Rosids (ਰੋਜ਼ਿਡਸ)
ਟੱਬਰ: ਫਿਲੈਂਥਾਸੀਏ
ਜਿਨਸ: ਫਿਲੈਂਥਸ
ਜਾਤੀ: ਪੀ. ਅੰਬੀਲਿਕਾ
ਦੋਨਾਂਵੀਆ ਨਾਂ
ਫਿਲੈਂਥਸ ਅੰਬੀਲਿਕਾ

ਔਲਾ ਜਾਂ ਆਂਵਲਾ (ਲਾਤੀਨੀ: Phyllanthus emblica ਜਾਂ Emblica officinalis) ਇੱਕ ਫਲ ਦੇਣ ਵਾਲਾ ਰੁੱਖ ਹੈ। ਇਹ ਕਰੀਬ 20 ton 25 ਫੁੱਟ ਤੱਕ ਲੰਮਾ ਹੁੰਦਾ ਹੈ। ਇਹ ਏਸ਼ੀਆ ਦੇ ਇਲਾਵਾ ਯੂਰਪ ਅਤੇ ਅਫਰੀਕਾ ਵਿੱਚ ਵੀ ਪਾਇਆ ਜਾਂਦਾ ਹੈ। ਹਿਮਾਲਾ ਖੇਤਰ ਅਤੇ ਪ੍ਰਾਇਦੀਪੀ ਭਾਰਤ ਵਿੱਚ ਔਲੇ ਦੇ ਬੂਟੇ ਬਹੁਤਾਤ ਵਿੱਚ ਮਿਲਦੇ ਹਨ। ਇਸਦੇ ਫੁਲ ਟੱਲੀ ਵਰਗੇ ਹੁੰਦੇ ਹਨ। ਇਸਦੇ ਫਲ ਆਮ ਤੌਰ ਤੇ ਛੋਟੇ ਹੁੰਦੇ ਹਨ, ਲੇਕਿਨ ਸਾਧੇ ਹੋਏ ਬੂਟੇ ਵਿੱਚ ਥੋੜ੍ਹੇ ਵੱਡੇ ਫਲ ਲੱਗਦੇ ਹਨ। ਇਸਦੇ ਫਲ ਹਰੇ, ਚੀਕਨੇ ਅਤੇ ਗੁੱਦੇਦਾਰ ਹੁੰਦੇ ਹਨ। ਸਵਾਦ ਵਿੱਚ ਇਸ ਦੇ ਫਲ ਕੁਸੈਲੇ ਹੁੰਦੇ ਹਨ ।

ਸੰਸਕ੍ਰਿਤ ਵਿੱਚ ਇਸਨੂੰ ਅੰਮ੍ਰਿਤਾ,ਅੰਮ੍ਰਿਤ ਫਲ, ਆਮਲਕੀ, ਪੰਚਰਸਾ ਆਦਿ, ਅੰਗਰੇਜ਼ੀ ਵਿੱਚ ਅੰਬੀਲਿਕ ਮਾਇਰੀਬਾਲਨ ਜਾਂ ਇੰਡੀਅਨ ਗੂਜਬੈਰੀ (Indian gooseberry) ਅਤੇ ਲਾਤੀਨੀ ਵਿੱਚ ਫਿਲੈਂਥਸ ਅੰਬੀਲਿਕਾ (Phyllanthus emblica) ਕਹਿੰਦੇ ਹਨ। ਇਸਦੀ ਛਾਲ ਰਾਖ ਦੇ ਰੰਗ ਦੀ, ਪੱਤੇ ਇਮਲੀ ਦੇ ਪੱਤਿਆਂ ਵਰਗੇ, ਪਰ ਕੁੱਝ ਵੱਡੇ ਅਤੇ ਫੁਲ ਪੀਲੇ ਰੰਗ ਦੇ ਛੋਟੇ - ਛੋਟੇ ਹੁੰਦੇ ਹਨ। ਇਸ ਨੂੰ ਗੋਲ, ਚਮਕੀਲੇ, ਹਲਕੇ ਹਰੇ ਰੰਗ ਦੇ ਫਲ ਲੱਗਦੇ ਹਨ, ਜਿਨ੍ਹਾਂ ਨੂੰ ਔਲੇ ਜਾਂ ਆਂਵਲੇ ਕਿਹਾ ਜਾਂਦਾ ਹੈ।