ਕਨਫ਼ੂਸ਼ੀਅਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੰਫਿਉਸ਼ਿਅਸ

ਕੰਗਫ਼ੂਸ਼ੀਅਸ ਜਾਂ ਕਨਫ਼ੂਸ਼ੀਅਸ (ਚੀਨੀ: 孔子; ਪਿਨ-ਯਿਨ: Kǒng Zǐ) (551-479 ਈ.ਪੂ.) ਇੱਕ ਚੀਨੀ ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, ਕੋਰੀਆਈ, ਜਾਪਾਨੀ ਅਤੇ ਵੀਅਤਨਾਮੀ ਸੱਭਿਆਚਾਰਾਂ 'ਤੇ ਕਾਫ਼ੀ ਅਸਰ ਪਾਇਆ ਹੈ । ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ੂਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਸਥਿਲ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਝੇਲ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਹੇਤੁ ਮਹਾਤਮਾ ਕਨਫ਼ੂਸ਼ੀਅਸ ਦਾ ਪਰਕਾਸ਼ ਹੋਇਆ।