ਕਾਜ਼ੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਬੂ ਜ਼ਾਯਦ ਮਾ'ਰਾ ਦੇ ਕਾਜ਼ੀ ਅੱਗੇ ਆਪਣੀ ਅਪੀਲ ਕਰਦਾ ਹੋਇਆ (1334)

ਕਾਜ਼ੀ (ਕ਼ਾਦੀ, ਕ਼ਾਜ਼ੀ, ਜਾਂ ਕਾਦੀ) (ਅਰਬੀ: قاضي qāḍī) ਕਿਸੇ ਮੁਸਲਮਾਨ ਦੇਸ਼ ਦੇ ਹਾਕਮ ਵਲੋਂ ਨਿਯੁਕਤ ਕੀਤਾ ਗਿਆ ਇਸਲਾਮੀ ਸ਼ਰ੍ਹਾ ਅਨੁਸਾਰ ਫੈਸਲੇ ਦੇਣ ਵਾਲਾ ਜੱਜ[੧] ਹੁੰਦਾ ਹੈ। ਕਾਜ਼ੀ ਇਸਲਾਮ ਵਿਦਵਾਨ ਹੋਣਾ ਚਾਹੀਦਾ ਹੈ। ਉਸਦੇ ਅਧਿਕਾਰ ਖੇਤਰ ਵਿੱਚ ਮੁਸਲਮਾਨਾਂ ਨਾਲ ਜੁੜੇ ਸਾਰੇ ਕਾਨੂੰਨੀ ਮਸਲੇ ਆ ਜਾਂਦੇ ਹਨ। ਕਾਜ਼ੀ ਦੇ ਫੈਸਲੇ ਇਜਮਾਹ, ਇਸਲਾਮੀ ਵਿਦਵਾਨਾਂ (ਉਲੇਮਾ) ਦੀ ਇਤਫਾਕ ਰਾਏ ਦੇ ਅਨੁਸਾਰ ਹੋਣੇ ਅਵਸ਼ਕ ਹਨ। ਕਾਜ਼ੀ ਦੇ ਫੈਸਲੇ ਵਿਰੁਧ ਕੋਈ ਅਪੀਲ ਨਹੀਂ ਹੋ ਸਕਦੀ।

ਹਵਾਲੇ[ਸੋਧੋ]