ਕੁੱਕਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Clare-314.jpg

ਕੁੱਕਰੇ ਅੱਖ ਦੇ ਛੱਪਰ ਦੀ ਅੰਦਰਲੀ ਪਰਤ ਦੀ ਸੋਜ ਹੈ, ਜਿਹੜੀ ਹੌਲੀ-ਹੌਲੀ ਬਦਤਰ ਹੁੰਦੀ ਜਾਂਦੀ ਹੈ। ਇਹ ਬਿਮਾਰੀ ਮਹੀਨਿਆਂ ਬੱਧੀ ਅਤੇ ਕਈ ਵਾਰ ਸਾਲਾਂ ਬੱਧੀ ਵੀ ਰਹਿ ਸਕਦੀ ਹੈ। ਇਹ ਲਾਗ ਦਾ ਰੋਗ ਹੈ ਅਤੇ ਇਕ ਤੋਂ ਦੂਜੇ ਤਕ ਛੋਹ ਨਾਲ ਅਤੇ ਮੱਖੀਆਂ ਰਾਹੀਂ ਫੈਲਦਾ ਹੈ। ਇਹ ਰੋਗ ਮਾੜੀਆਂ ਅਤੇ ਭੀੜ ਵਾਲੀਆਂ ਥਾਵਾਂ ਤੇ ਹੁੰਦਾ ਹੈ।[੧]

ਲੱਛਣ[ਸੋਧੋ]

  • ਕੁੱਕਰੇ ਸ਼ੁਰੂ ਵਿਚ ਅੱਖਾਂ ਦੀ ਖਾਰਸ਼ ਅਤੇ ਲਾਲ ਅੱਖਾਂ ਨਾਲ ਸ਼ੁਰੂ ਹੁੰਦੇ ਹਨ, ਜਿਵੇਂ ਅੰਦਰਸ ਦੀ ਸੋਜ ਵਿਚ ਅਕਸਰ ਹੁੰਦਾ ਹੈ।
  • ਮਹੀਨੇ ਡੇਢ ਮਹੀਨੇ ਬਾਅਦ ਛੋਟੀਆਂ-ਛੋਟੀਆਂ ਪੀਲੀਆਂ ਉਭਰੀਆਂ ਹੋਈਆਂ ਗਿਲਟੀਆਂ ਬਣ ਜਾਂਦੀਆਂ ਹਨ, ਜਿਨ੍ਹਾਂ ਨੂੰ ਫੌਲੀਕਲ ਕਹਿੰਦੇ ਹਨ। ਇਹ ਗਿਲਟੀਆਂ ਆਮ ਤੌਰ ‘ਤੇ ਉਪਰਲੇ ਛੱਪਰ ਅੰਦਰ ਹੁੰਦੀਆਂ ਹਨ, ਜੋ ਛੱਪਰ ਨੂੰ ਪਲਟਾ ਕੇ ਦਿਸਦੀਆਂ ਹਨ।
  • ਡੇਲੇ ਦਾ ਸਫ਼ੈਦ ਹਿੱਸਾ ਸੋਜ ਨਾਲ ਲਾਲ ਹੋ ਜਾਂਦਾ ਹੈ।
  • ਜੇ ਵੱਡ-ਦਰਸ਼ੀ ਸ਼ੀਸ਼ੇ ਨਾਲ ਵੇਖੋ ਤਾਂ ਕਾਰਨੀਆ ਦਾ ਉਤਲਾ ਹਿੱਸਾ ਕੁਝ ਸਫ਼ੈਦ ਭਾਅ ਮਾਰਦਾ ਹੈ। ਇਸ ਵਿਚ ਬਹੁਤ ਹੀ ਬਰੀਕ ਖੂਨ ਨਾਲੀਆਂ ਦਾ ਗੁੱਛਾ ਹੁੰਦਾ ਹੈ, ਜਿਸ ਨੂੰ ‘ਪੈਨਸ” ਕਹਿੰਦੇ ਹਨ।
  • ਉਭਰੀਆਂ ਗਿਲਟੀਆਂ ਅਤੇ ਕਾਰਨੀਆ ਤੇ ਲਹੂ ਨਾੜੀਆਂ ਦਾ ਗੁੱਛਾ ਕੁੱਕਰਿਆਂ ਦੀ ਪੱਕੀ ਨਿਸ਼ਾਨੀ ਹਨ।
  • ਬਹੁਤ ਸਾਲਾਂ ਬਾਅਦ ਇਹ ‘ਫੌਲੀਕਲ” ਹੌਲੀ-ਹੌਲੀ ਖਤਮ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਥਾਂ ਚਿੱਟੇ ਧਾਰੀਦਾਰ ਨਿਸ਼ਾਨ ਰਹਿ ਜਾਂਦੇ ਹਨ।
  • ਫਿਰ ਇਨ੍ਹਾਂ ਨਿਸ਼ਾਨਾਂ ਨਾਲ ਅੱਖ ਦਾ ਛੱਪਰ ਮੋਟਾ ਹੋ ਕੇ ਸੁਕੜ ਜਾਂਦਾ ਹੈ ਅਤੇ ਅੱਖ ਨੂੰ ਖੁੱਲ੍ਹਣ ਅਤੇ ਬੰਦ ਹੋਣ ਵਿਚ ਤੰਗੀ ਹੁੰਦੀ ਹੈ। ਜਾਂ ਸੁੰਗੜਨ ਨਾਲ ਛੱਪਰ ਦਾ ਕੰਢਾ ਅੰਦਰ ਨੂੰ ਮੁੜ ਜਾਂਦਾ ਹੈ ਅਤੇ ਨਾਲ ਹੀ ਪਲਕਾਂ ਦੇ ਵਾਲ ਵੀ ਅੰਦਰ ਨੂੰ ਮੁੜ ਜਾਂਦੇ ਹਨ, ਜਿਨ੍ਹਾਂ ਨੂੰ ‘ਪੜਵਾਲ’ ਕਿਹਾ ਜਾਂਦਾ ਹੈ। ਇਹ ਵਾਲ ਕਾਰਨੀਆ ‘ਤੇ ਰਗੜ ਖਾਂਦੇ-ਖਾਂਦੇ ਉਸ ਨੂੰ ਜ਼ਖਮੀ ਕਰ ਦਿੰਦੇ ਹਨ, ਜੋ ਅੰਨ੍ਹੇਪਣ ਨੂੰ ਅੰਜ਼ਾਮ ਦਿੰਦੇ ਹਨ।

ਇਲਾਜ[ਸੋਧੋ]

  • ਇਸ ਦੇ ਇਲਾਜ ਲਈ ਕੀਟਾਣੂਨਾਸ਼ਕ ਦਵਾਈ ਮੂੰਹ ਰਾਹੀਂ ਖਾਣੀ ਪੈਂਦੀ ਹੈ ਅਤੇ ਜੀਵਨਾਸ਼ਕ ਮਲ੍ਹਮ ਅੱਖ ਵਿਚ ਪਾਉਣੀ ਪੈਂਦੀ ਹੈ।

ਨੁਕਸਾਨ[ਸੋਧੋ]

ਜੇ ਇਸ ਦਾ ਸ਼ੁਰੂ ਵਿਚ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਅੰਨ੍ਹਾਪਣ ਵੀ ਹੋ ਸਕਦਾ ਹੈ।

ਬਚਾਅ[ਸੋਧੋ]

  • ਬੱਚਿਆਂ ਵਿਚ ਇਸ ਦੀ ਖਾਸ ਮਹੱਤਤਾ ਹੈ। ਜੇ ਕੁੱਕਰਿਆਂ ਦੇ ਹੋਣ ਦਾ ਕੋਈ ਲੱਛਣ ਦਿਸੇ ਤਾਂ ਤੁਰੰਤ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ।
  • ਸਫਾਈ ਦਾ ਵੀ ਖਾਸ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ।

ਹਵਾਲੇ[ਸੋਧੋ]