ਕੁੱਤਾ
| ਘਰੇਲੂ ਕੁੱਤਾ ਪਥਰਾਟ ਦੌਰ: 0.015–0 Ma Pleistocene (ਨਵੀਨਤਮ) – Recent (ਮੌਜੂਦਾ) |
||||||||||||||||
|---|---|---|---|---|---|---|---|---|---|---|---|---|---|---|---|---|
ਪੀਲਾ ਲੈਬਰਾਡੋਰ ਰਿਟਰੀਵਰ, ੨੦੦੯ ਵਿੱਚ ਅਮਰੀਕੀ ਕੁੱਤੇਖ਼ਾਨੇ ਵਿੱਚ ਸਭ ਤੋਂ ਵੱਧ ਰਜਿਸਟਰ ਕੀਤੀ ਗਈ ਨਸਲ
ਕੁੱਤਿਆਂ ਦੀਆਂ ਹੋਰ ਤਸਵੀਰਾਂ। |
||||||||||||||||
| ਸੁਰੱਖਿਆ ਸਥਿਤੀ | ||||||||||||||||
|
Domesticated
|
||||||||||||||||
| ਵਿਗਿਆਨਕ ਵਰਗੀਕਰਣ | ||||||||||||||||
|
||||||||||||||||
| ਤਿਨਾਂਵੀਆ ਨਾਂ | ||||||||||||||||
| Canis lupus familiaris (ਕੈਨਿਸ ਲੂਪਿਸ ਫ਼ੈਮਿਲਿਆਰਿਸ)[੨] |
ਘਰੋਗੀ ਕੁੱਤਾ (Canis lupus familiaris), [੨][੩] ਸਲੇਟੀ ਬਘਿਆੜ (Canis lupus) ਦੀ ਉਪਜਾਤੀ ਹੈ ਅਤੇ ਥਣਧਾਰੀ (Mammalia) ਵਰਗ ਦੇ ਮਾਸਖੋਰੇ (Carnivore) ਗਣ ਦੀ ਬਘਿਆੜ-ਲੂੰਬੜ (Canidae) ਕੁੱਲ ਦਾ ਜੀਅ ਹੈ। ਆਮ ਤੌਰ 'ਤੇ ਘਰੋਗੀ ਕੁੱਤਾ ਸ਼ਬਦ, ਪਾਲਤੂ ਅਤੇ ਅਵਾਰਾ ਦੋਵੇਂ ਭਾਂਤਾਂ ਲਈ ਵਰਤਿਆ ਜਾਂਦਾ ਹੈ। ਇਹ ਪਾਲਤੂ ਬਣਾਏ ਜਾਣ ਵਾਲਾ ਪਹਿਲਾ ਜਾਨਵਰ ਹੋ ਸਕਦਾ ਹੈ ਅਤੇ ਮਨੁੱਖੀ ਇਤਿਹਾਸ 'ਚ ਸਭ ਤੋਂ ਵੱਧ ਪਾਲਣ, ਸ਼ਿਕਾਰ ਕਰਨ ਅਤੇ ਕੰਮ ਕਰਨ ਲਈ ਰੱਖਿਆ ਗਿਆ ਜਾਨਵਰ ਹੈ। ਇਸ ਜਾਤੀ ਦੀ ਮਾਦਾ ਨੂੰ ਕੁੱਤੀ ਕਿਹਾ ਜਾਂਦਾ ਹੈ।
ਕੁੱਤਿਆਂ ਦਾ ਮੌਜੂਦਾ ਵੰਸ਼ ੧੫,੦੦੦ ਸਾਲ ਪਹਿਲਾਂ ਬਘਿਆੜਾਂ ਤੋਂ ਪਾਲਤੂ ਬਣਾਇਆ ਗਿਆ ਸੀ।[੪] ਚਾਹੇ ੩੩,੦੦੦ ਸਾਲ ਪੁਰਾਣੇ ਕੁੱਤਿਆਂ ਦੇ ਹੱਡ ਸਾਈਬੇਰੀਆ ਅਤੇ ਬੈਲਜੀਅਮ ਵਿੱਚ ਮਿਲੇ ਹਨ ਪਰ ਇਹਨਾਂ ਵਿੱਚੋਂ ਕੋਈ ਵੀ ਕੁਲ ਅਖੀਰਲੇ "ਅਧਿਕਤਮ ਯਖ-ਨਦੀ ਯੁੱਗ" ਵਿੱਚ ਜਿਉਂਦੀ ਨਾ ਰਹਿ ਸਕੀ। ਭਾਵੇਂ ਐੱਮ-ਡੀ.ਐੱਨ.ਏ. ਦੀ ਜਾਂਚ ਸੰਕੇਤ ਦਿੰਦੀ ਹੈ ਕਿ ਕੁੱਤਿਆਂ ਅਤੇ ਬਘਿਆੜਾਂ ਵਿੱਚ ਵਿਕਾਸਗਤ ਪਾੜ ਕੁਝ ੧੦੦,੦੦੦ ਸਾਲ ਪਹਿਲਾਂ ਸੀ, ਪਰ ੩੩,੦੦੦ ਸਾਲ ਤੋਂ ਪੁਰਾਣੇ ਕੋਈ ਵੀ ਨਮੂਨੇ ਰੂਪ ਪੱਖੋਂ ਪਾਲਤੂ ਕੁੱਤਿਆਂ ਦੇ ਨਹੀਂ ਹਨ।[੫][੬][੭]
ਪੁਰਾਤਨ ਸ਼ਿਕਾਰੀਆਂ ਅਤੇ ਭੋਜਨ ਇਕੱਤਰ ਕਰਨ ਵਾਲਿਆਂ ਲਈ ਬਹੁਮੁੱਲਾ ਹੋਣ ਕਰਕੇ ਕੁੱਤਾ ਸੰਸਾਰ ਭਰ ਦੇ ਸੱਭਿਆਚਾਰਾਂ 'ਚ ਬਹੁਤ ਤੇਜੀ ਨਾਲ ਪ੍ਰਸਿੱਧ ਹੋ ਗਿਆ। ਕੁੱਤੇ ਲੋਕਾਂ ਲਈ ਬਹੁਤ ਸਾਰੀਆਂ ਭੂਮਿਕਾਵਾਂ ਨਿਭਾਉਂਦੇ ਹਨ ਜਿਵੇਂ ਕਿ ਸ਼ਿਕਾਰ, ਇੱਜੜਾਂ ਦੀ ਰਾਖੀ, ਭਾਰ ਢੁਆਈ, ਸੁਰੱਖਿਆ, ਪੁਲਿਸ ਅਤੇ ਸੈਨਾ ਦੀ ਸਹਾਇਤਾ, ਜੋਟੀਦਾਰੀ ਅਤੇ ਹਾਲ 'ਚ ਹੀ ਅਪੰਗ ਲੋਕਾਂ ਦੀ ਸਹਾਇਤਾ। ਇਸੇ ਕਰਦੇ ਇਸਨੂੰ ਦੁਨੀਆਂ ਭਰ ਵਿੱਚ "ਮਨੁੱਖ ਦਾ ਸਭ ਤੋਂ ਚੰਗਾ ਸਾਥੀ" ਕਿਹਾ ਜਾਂਦਾ ਹੈ। ਕੁਝ ਸੱਭਿਆਚਾਰਾਂ ਵਿੱਚ ਕੁੱਤੇ ਦਾ ਮਾਸ ਵੀ ਖਾਧਾ ਜਾਂਦਾ ਹੈ।[੮][੯] ੨੦੦੧ ਤੇ ਅੰਦਾਜ਼ੇ ਮੁਤਾਬਕ ਦੁਨੀਆਂ ਭਰ 'ਚ ਤਕਰੀਬਨ ੪੦ ਕਰੋੜ ਕੁੱਤੇ ਹਨ।[੧੦]
ਕੁੱਤਿਆਂ ਦੀਆਂ ਜ਼ਿਆਦਾਤਰ ਨਸਲਾਂ ਵੱਧ ਤੋਂ ਵੱਧ ਕੁਝ ਸੌ ਸਾਲ ਪੁਰਾਣੀਆਂ ਹਨ, ਜਿਹਨਾਂ ਨੂੰ ਲੋਕਾਂ ਦੁਆਰਾ ਬਣਾਵਟੀ ਤੌਰ 'ਤੇ ਖਾਸ ਕਿਸਮ ਦੇ ਰੂਪ, ਅਕਾਰ ਅਤੇ ਕੰਮਾਂ ਵਾਸਤੇ ਚੁਣਿਆ ਗਿਆ ਹੈ। ਇਸ ਚੋਣਵੇਂ ਨਸਲ-ਵਾਧੇ ਕਾਰਨ ਕੁੱਤਾ ਹਜ਼ਾਰਾਂ ਨਸਲਾਂ ਵਿੱਚ ਵਿਕਸਤ ਹੋ ਚੁੱਕਾ ਹੈ ਅਤੇ ਕਿਸੇ ਵੀ ਭੋਂ-ਥਣਧਾਰੀ ਜਾਨਵਰ ਤੋਂ ਵੱਧ ਅਕਾਰੀ ਅਤੇ ਸਲੂਕੀ ਭਿੰਨਤਾ ਦਿਖਾਉਂਦਾ ਹੈ।[੧੧] ਉਦਾਹਰਣ ਵਜੋਂ, ਪਿੱਠ ਦੇ ਉਭਾਰ ਤੱਕ ਨਾਪੀ ਗਈ ਲੰਬਾਈ ਚਿਹੂਆਹੂਆ ਵਿੱਚ ੬ ਇੰਚ ਤੋਂ ਲੈ ਕੇ ਆਇਰਿਸ਼ ਬਘਿਆੜਹਾਊਂਡ ਵਿੱਚ ੨.੫ ਫੁੱਟ ਤੱਕ ਹੁੰਦੀ ਹੈ; ਰੰਗ ਭਾਂਤ-ਭਾਂਤ ਦੀਆਂ ਸ਼ੈਲੀਆਂ 'ਚ ਚਿੱਟੇ ਤੋਂ ਲੈ ਕੇ ਸਲੇਟੀ 'ਚੋਂ ਹੁੰਦੇ ਹੋਏ ਕਾਲੇ ਤੱਕ ਜਾਂਦਾ ਹੈ ਅਤੇ ਹਲਕੇ ਭੂਰੇ ਅਤੇ ਲਾਲ ਤੋਂ ਹੁੰਦੇ ਹੋਏ ਖਾਕੀ ਅਤੇ ਬਦਾਮੀ ਤੱਕ ਜਾਂਦਾ ਹੈ; ਜੱਤ ਲੰਮੀ ਜਾਂ ਛੋਟੀ, ਖੁਰਦਰੀ ਤੋਂ ਉੱਨ-ਵਰਗੀ, ਸਿੱਧੀ, ਘੁੰਗਰਾਲੀ ਜਾਂ ਕੂਲੀ ਹੋ ਸਕਦੀ ਹੈ।[੧੨] ਜ਼ਿਆਦਾਤਰ ਨਸਲਾਂ ਇਸ ਜੱਤ ਨੂੰ ਲਾਹੁੰਦੀਆਂ ਹਨ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|