ਕੱਤੇ ਦੀ ਬੀਮਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1918 ਵਿਚ ਕੱਤਕ ਦੇ ਮਹੀਨੇ ਪੰਜਾਬ ਵਿਚ ਸਪੇਨੀ ਫਲੂ ਨਾਮ ਦੀ ਭਿਆਨਕ ਮਹਾਂਮਾਰੀ ਫ਼ੈਲੀ ਸੀ ਜਿਸ ਵਿਚ ਭਾਰੀ ਗਿਣਤੀ ਵਿਚ ਮੌਤਾਂ ਹੋਈਆਂ। ਬੀਮਾਰੀ ਤੋਂ ਡਰਦੇ ਲੋਕੀਂ ਘਰਾਂ ਨੂੰ ਛੱਡ ਕੇ ਬਾਹਰ ਖੁਲ੍ਹੇ ਮੈਦਾਨਾਂ ਵਿਚ ਰਹਿਣ ਲਗ ਪਏ ਸਨ। ਇਸ ਬੀਮਾਰੀ ਦਾ ਸਹਿਮ ਲੋਕਾਂ ਦੇ ਮਨਾਂ ਉਪਰ ਇਸ ਕਦਰ ਛਾ ਗਿਆ ਸੀ ਕਿ ਇਸ ਦਾ ਅਸਲ ਨਾਂ ਲੈਣ ਦੀ ਥਾਂ ਇਸ ਨੂੰ ਕੱਤੇ ਦੀ ਬੀਮਾਰੀ ਕਿਹਾ ਜਾਣ ਲੱਗ ਪਿਆ।[1] ਸਾਹਿਤ ਵਿੱਚ ਇਸਦੇ ਹਵਾਲੇ ਮਿਲ਼ ਜਾਂਦੇ ਹਨ। ਲੋਕ ਗੀਤਾਂ ਵਿੱਚ ਵੀ ਇਸਦਾ ਜ਼ਿਕਰ ਆਉਂਦਾ ਹੈ:

ਭਈ - ਚੁੰਨੀ ਲੈਂਦੀ ਸੱਤ ਰੰਗ ਦੀ, ਮੇਰੀ ਸੱਸ ਨੀ ਫੈਸ਼ਨਾਂ ਮਾਰੀ।

ਭਈ - ਕੱਤੇ ਦੀ ਬੀਮਾਰੀ ਲੰਘ ਗਈ , ਮੇਰੀ ਸੱਸ ਨੂੰ ਮੌਤ ਨਾ ਆਈ।[2]

ਹਵਾਲੇ[ਸੋਧੋ]

  1. ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਪੰਨਾ 523
  2. ਢੋਲਾ ਨਿਸ਼ਾਨੀ: ਬਹਾਦਰੀ ਤੇ ਦੇਸ਼ ਪਿਆਰ ਦੇ ਲੋਕ ਗੀਤ - ਪੰਨਾ 66 ਪ੍ਰੀਤਮ ਸਿੰਘ ਉਦੇ,1963