ਕੱਵਾਲੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ


ਕੱਵਾਲੀ (ਫ਼ਾਰਸੀ قوّالی) ਸੰਗੀਤ ਦੀ ਇੱਕ ਵਿਧਾ ਹੈ ਜਿਸ ਦਾ ਤਾਅਲੁੱਕ ਦੱਖਣ ਏਸ਼ੀਆ ਦੇ ਸੂਫ਼ੀ ਹਲਕਿਆਂ ਨਾਲ ਹੈ। ਤਸੱਵੁਫ਼ ਦੇ ਪੈਰੋਕਾਰਾਂ ਲਈ ਕੱਵਾਲੀ ਇਬਾਦਤ ਦੀ ਇੱਕ ਕਿਸਮ ਹੈ। ਪੰਜਾਬ, ਸਿੰਧ ਦੇ ਕੁਝ ਇਲਾਕੇ, ਹੈਦਰਾਬਾਦ (ਭਾਰਤ), ਦਿੱਲੀ ਅਤੇ ਭਾਰਤ ਦੇ ਕਈ ਹੋਰ ਇਲਾਕੇ ਅਤੇ ਬੰਗਲਾਦੇਸ਼ ਦੇ ਢਾਕਾ, ਚਿਟਾਗਾਂਗ, ਸਿਲਹਟ ਅਤੇ ਕਈ ਹੋਰ ਇਲਾਕੇ ਇਸਦੇ ਪ੍ਰਭਾਵ ਖੇਤਰ ਵਿੱਚ ਆਉਂਦੇ ਹਨ। ਇਹ ਸੰਗੀਤ ਪਰੰਪਰਾ ਸੱਤ ਸਦੀਆਂ ਤੋਂ ਵੀ ਵਧ ਪੁਰਾਣੀ ਹੈ।

ਸ਼ਬਦ ਨਿਰੁਕਤੀ[ਸੋਧੋ]

ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਵਿੱਚ ਆਗਰੇ ਨੇੜੇ ਫਤਹਿਪੁਰ ਸੀਕਰੀ ਵਿਖੇ ਦਰਗਾਹ ਸਲੀਮ ਚਿਸਤੀ ਤੇ ਜੁੰਮੇ ਦੀ ਸ਼ਾਮ ਨੂੰ ਕੱਵਾਲੀ

ਕੱਵਾਲੀ ਸ਼ਬਦ ਬਣਿਆ ਹੈ ਅਰਬੀ ਭਾਸ਼ਾ ਦੇ ਸ਼ਬਦ ਕੌਲ ਤੋਂ ਜਿਸਦਾ ਮਤਲਬ ਹੈ ਕਥਨ ਜਾਂ ਬੋਲ। ਕੱਵਾਲ ਉਹ ਹੈ ਜੋ ਅੱਲ੍ਹਾ ਅਤੇ ਉਸਦੇ ਪੈਗੰਬਰਾਂ ਦੀ ਪ੍ਰਸ਼ੰਸਾ ਦੇ ਗੀਤ ਗਾਉਂਦਾ ਹੈ। ਕੱਵਾਲੀ ਦੀ ਪਰੰਪਰਾ ਸੂਫੀ ਪੰਥ ਨਾਲ ਜੁੜੀ ਹੈ। ਸੂਫੀ ਪੰਥ ਅਤੇ ਮੁੱਖਧਾਰਾ ਇਸਲਾਮ ਵਿੱਚ ਅੰਤਰ ਇਹ ਹੈ ਕਿ ਮੁੱਖਧਾਰਾ ਦੇ ਮੁਸਲਮਾਨ ਇਹ ਮੰਨਦੇ ਹਨ ਕਿ ਕਿਆਮਤ ਦੇ ਦਿਨ ਹੀ ਅੱਲ੍ਹਾ ਤੱਕ ਪਹੁੰਚਿਆ ਜਾ ਸਕਦਾ ਹੈ ਜਦੋਂ ਕਿ ਸੂਫੀ ਪੰਥ ਦੀ ਸੋਚ ਇਹ ਹੈ ਕਿ ਅੱਲ੍ਹਾ ਤੱਕ ਜੀਵਨ ਦੇ ਦੌਰਾਨ ਵੀ ਪਹੁੰਚ ਸਕਦੇ ਹਾਂ। ਸੰਗੀਤ ਦੇ ਰੂਹਾਨੀ ਪ੍ਰਭਾਵ ਨੂੰ ਸੂਫ਼ੀਵਾਦ ਵਿੱਚ ਸਵੀਕਾਰ ਕੀਤਾ ਗਿਆ ਅਤੇ ਭਾਰਤੀ ਉਪ-ਮਹਾਦੀਪ ਵਿੱਚ ਕੱਵਾਲੀ ਨੂੰ ਹਰਮਨਪਿਆਰਾ ਬਣਾਉਣ ਦਾ ਸਿਹਰਾ ਖਵਾਜਾ ਮੋਇਨੁੱਦੀਨ ਚਿਸ਼ਤੀ ਨੂੰ ਜਾਂਦਾ ਹੈ।[੧]

ਹਵਾਲੇ[ਸੋਧੋ]