ਖਸਖਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਸ਼ਖਸ਼ ਦੇ ਦਾਣੇ; ਸਕੇਲ ਬਾਰ 1 ਐਮ ਐਮ
ਖਸ਼ਖਸ਼ ਦੇ ਵਾਹਵਾ ਸਾਰੇ ਕਾਲੇ ਦਾਣੇ

ਖਸਖਸ (ਅੰਗਰੇਜੀ: poppy seed), ਪੋਸਤ (Papaver somniferum) ਤੋਂ ਪ੍ਰਾਪਤ ਤੇਲਬੀਜਾਂ ਨੂੰ ਕਹਿੰਦੇ ਹਨ। ਗੁਰਦੇ ਦੀ ਸ਼ਕਲ ਦੇ ਇਹ ਨਿੱਕੇ ਨਿੱਕੇ ਬੀਜ ਹਜ਼ਾਰਾਂ ਸਾਲ ਤੋਂ ਵੱਖ ਵੱਖ ਸਭਿਅਤਾਵਾਂ ਦੁਆਰਾ ਪੋਸਤ ਦੇ ਸੁੱਕੇ ਡੋਡਿਆਂ ਵਿੱਚੋਂ ਕੱਢੇ ਜਾਂਦੇ ਹਨ। ਇਹ ਬੀਜ ਸਾਬਤ ਜਾਂ ਪੀਠੇ ਹੋਏ, ਕਈ ਖਾਧ ਪਦਾਰਥਾਂ ਵਿੱਚ ਇੱਕ ਅੰਸ਼ ਵਜੋਂ ਇਸਤੇਮਾਲ ਕੀਤੇ ਜਾਂਦੇ ਹਨ। ਇਨ੍ਹਾਂ ਤੋਂ ਤੇਲ ਵੀ ਕੱਢ ਲਿਆ ਜਾਂਦਾ ਹੈ।

ਇਤਿਹਾਸ[ਸੋਧੋ]

ਸੁਮੇਰ ਲੋਕ ਪਹਿਲਾਂ ਤੋਂ ਖਸ਼ਖਸ਼ ਉਗਾਉਂਦੇ ਸਨ;[1] ਅਤੇ ਅਨੇਕ ਸਭਿਅਤਾਵਾਂ ਦੇ ਗ੍ਰੰਥਾਂ ਵਿੱਚ ਦਰਜ਼ ਦਵਾ ਨੁਸਖਿਆਂ ਵਿੱਚ ਇਹਦਾ ਜ਼ਿਕਰ ਮਿਲਦਾ ਹੈ।

ਵਿਸ਼ੇਸ਼ਤਾਵਾਂ[ਸੋਧੋ]

ਖਸਖਸ ਦੇ ਬੀਜ ਫਾਈਬਰ, ਜ਼ਿੰਕ, ਮੈਗਨੀਜ਼, ਕਾਪਰ ਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।

ਹਵਾਲੇ[ਸੋਧੋ]

  1. Harold McGee (2004). On Food and Cooking: The Science and Lore of the Kitchen. Simon and Schuster. p. 513. ISBN 978-0-684-80001-1.

ਇਸਨੂੰ ਉਗਾਉਣ ਤੇ ਇਹ ਉਗ ਪੈਦੇ ਹਨ। ਇਸ ਨੂੰ ਫੁਲ ਲਗਦੇ ਹਨ। ਉਹਨਾ ਵਿੱਚੋਂ ਆਫੀਮ ਨਿਕਲਦੀ ਹੈ