ਗੁਰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੁਰਦਾ
Gray1123.png
ਕੰਗਰੋੜ ਹਟਾ ਕੇ ਪਿੱਛੋਂ ਵਿਖਦੇ ਮਨੁੱਖੀ ਗੁਰਦੇ
ਲਾਤੀਨੀ Ren (ਯੂਨਾਨੀ: nephros)
ਪ੍ਰਣਾਲੀ ਮਲ-ਮੂਤਰ
ਧਮਣੀ ਗੁਰਦਈ ਧਮਣੀ
ਸ਼ਿਰਾ ਗੁਰਦਈ ਸ਼ਿਰਾ

ਗੁਰਦੇ, ਰਵਾਂਹ ਜਾਂ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿੱਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿੱਚ ਸਥਿੱਤ ਹਨ। ਗੁਰਦੇ ੧.੨੫ ਲਿਟਰ ਪ੍ਰਤੀ ਮਿੰਟ ਲਹੂ (ਹਿਰਦੇ ਦੀ ਕੁਲ ਲਹੂ ਪੂਰਤੀ ਦਾ ੨੫%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਨ੍ਹਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ, ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ, ਇਸ ਵਿੱਚੋਂ ਪਾਣੀ ਵਿੱਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ। ਇਸ ਤੋਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਜਾਂ ਖਾਰੇ ਹੋਣ ਦੇ ਸੁਭਾਅ(PH Value) ਵਿੱਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿੱਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।

ਗੁਰਦੇ ਸਰੀਰ ਦਾ ਇਕ ਮਹੱਤਵਪੂਰਨ ਭਾਗ ਹਨ। ਇਹ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਵਾਧੂ ਤੱਤਾਂ ਨੂੰ ਪੇਸ਼ਾਬ ਰਾਹੀਂ ਬਾਹਰ ਕੱਢਣ ਦਾ ਕੰਮ ਕਰਦੇ ਹਨ। ਕੋਸ਼ਿਕਾਵਾਂ (ਨਾੜੀਆਂ) ਰਾਹੀਂ ਖੂਨ ਪ੍ਰਾਪਤ ਕਰਨ ਤੇ ਵਾਪਸ ਸ਼ਰੀਰ ਨੂੰ ਦੇਣ ਦੇ ਕਾਰਜ ਲਈ ਇਸ ਨੂੰ ਜਿਸ ਇੰਧਣ ਦੀ ਲੋੜ ਪੈਂਦੀ ਹੈ, ਉਹ ਪ੍ਰੋਟੀਨ ਹੈ। ਪ੍ਰੋਟੀਨ ਦੀ ਵਰਤੋਂ ਉਪਰੰਤ ਜੋ ਰਹਿੰਦ-ਖੂੰਹਦ ਹੁੰਦੀ ਹੈ, ਉਸ ਨੂੰ ਨਾਈਟਰੋਜਨ ਕਿਹਾ ਜਾਂਦਾ ਹੈ। ਗੁਰਦੇ ਦਾ ਕੰਮ ਇਸ ਨੂੰ ਬਾਹਰ ਕੱਢਣਾ ਹੈ। ਗੁਰਦੇ ਸਰੀਰ ਵਿਚਲੇ ਪਾਣੀ ਦੀ ਮਾਤਰਾ ਨੂੰ ਨਿਯੰਤਰਿਤ ਵੀ ਕਰਦੇ ਹਨ। ਇਹ ਪ੍ਰਤੀ ਮਿੰਟ ਲਗਪਗ ਇਕ ਲਿਟਰ ਖੂਨ ਧਮਨੀਆਂ (ਨਾੜੀਆਂ) ਤੋਂ ਪ੍ਰਾਪਤ ਕਰਕੇ, ਉਸ ਦੀ ਸਫ਼ਾਈ ਕਰਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ ਸ਼ੁੱਧ (ਸਾਫ) ਖੂਨ, ਮੁੜ ਧਮਨੀਆਂ ਰਾਹੀਂ ਸਰੀਰ ਵਿਚ ਵਾਪਸ ਕੀਤਾ ਜਾਂਦਾ ਹੈ। ਜੋ ਪਿੱਛੇ ਪਾਣੀ, ਯੂਰੀਆ ਅਤੇ ਅਮੀਨਾ ਬਚਦਾ ਹੈ, ਉਹ ਯੂਰੇਟਰ ਨਾਂ ਦੀਆਂ ਨਾਲੀਆਂ ਰਾਹੀਂ ਮਸਾਣੇ ਵਿਚ ਚਲਿਆ ਜਾਂਦਾ ਹੈ।

ਵਧੀਕ ਤਸਵੀਰਾਂ[ਸੋਧੋ]

ਬਾਹਰੀ ਕੜੀਆਂ[ਸੋਧੋ]

Wikimedia Commons
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png