ਗੰਗੂ ਬਾਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੰਗੂ ਬਾਬਾ
ਤਸਵੀਰ:Gangu Baba,a dalit freedom fighter of 1857 Mutiny against Britishers in।ndia.jpg
ਗੰਗੂ ਬਾਬਾ ਚੁੰਨੀਗੰਜ, ਕਾਨ੍ਹਪੁਰ ਵਿਖੇ 8th ਸਤੰਬਰ 1859 ਨੂੰ ਫਾਂਸੀ ਲਗਾਏ ਜਾਣ ਤੋਂ ਪਹਿਲਾਂ
ਜਨਮ
ਮੌਤ8th Sept.1859
ਸੰਗਠਨਨਾਨਾ ਸਾਹਿਬ ਪੇਸ਼ਵਾ ਦੀ ਫੌਜ,1857 ਦਾ ਗਦਰ
ਲਹਿਰਭਾਰਤ ਸੁਤੰਤਰਤਾ ਸੰਗਰਾਮ

ਗੰਗੂ ਬਾਬਾ ਅੰਗ੍ਰੇਜੀ :Ganga Baba 1857 ਦੇ ਪਹਿਲੇ ਸੁਤੰਤਰਤਾ ਸੰਗਰਾਮ ਇੱਕ ਨਾਇਕ ਸਨ। ਉਹ ਉੱਤਰ ਪ੍ਰਦੇਸ਼ ਦੇ ਬਿਥੋਰ ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਤ ਸਨ। ਉਸ ਦੀ ਅਸਧਾਰਨ ਯੋਗਤਾ ਦੇ ਕਾਰਣ ਖੇਤਰ ਦੇ ਸਾਰੇ ਲੋਕ ਉਸਦੀ ਇਜੱਤ ਕਰਦੇ ਸਨ। ਏਥੋਂ ਤਕ ਕੀ ਇਲਾਕੇ ਦੇ ਅਮੀਰ ਜ਼ਮੀਂਦਾਰ ਵੀ ਉਸਨੂੰ ਕੁਰਸੀ ਛਡ ਦਿੰਦੇ ਸਨ।

ਮੁੱਢਲੀ ਜ਼ਿੰਦਗੀ[ਸੋਧੋ]

ਬਾਬਾ ਗੰਗੂ ਆਪਣੇ ਮੁਢਲੇ ਜੀਵਨ ਵਿਚ ਇੱਕ ਪਹਿਲਵਾਨ ਸਨ। ਇਹਨਾ ਦੇ ਬਜੁਰਗ ਕਾਨਪੁਰ ਦੇ ਇਲਾਕੇ ਦੇ ਪਿੰਡ ਅਕਬਰਪੁਰ ਦੇ ਰਹਿਣ ਵਾਲੇ ਸਨ। ਗੰਗੂ ਬਾਬਾ ਨੇ ਸਤੀਚੌੜਾ ਪਿੰਡ ਵਿਚ ਪੈਂਦੀ ਇੱਕ ਸੌ ਦਸ ਏਕੜ ਦੀ ਜ਼ਮੀਨ ਵਿਚ ਆਪਣਾ ਅਖਾੜਾ ਬਣਵਾਇਆ ਸੀ।

1857 ਦਾ ਸੁਤੰਤਰਤਾ ਸੰਗਰਾਮ ਅਤੇ ਗੰਗੂ ਬਾਬਾ[ਸੋਧੋ]

ਨਾਨਾ ਸਾਹਿਬ ਨੇ ਜਦੋਂ ਪੇਸ਼ਵਾ ਦੀ ਕਮਾਨ ਸੰਭਾਲੀ ਤਾਂ ਉਸਨੇ ਫ਼ੋਜ ਦੀ ਨਫਰੀ ਵਧਾਉਣ ਲੀ ਹਰ ਫਿਰਕੇ ਦੇ ਲੋਕ ਫੋਜ ਵਿਚ ਭਾਰਤ ਕਰਨੇ ਸ਼ੁਰੂ ਕੀਤੇ ਖਾਸ ਤੋਰ ਦੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਭਾਰਤੀ ਕੀਤਾ ਗਿਆ। ਗੰਗੂ ਬਾਬਾ ਨੇ ਵੀ ਨਗਾਰਚੀ ਵਜੋਂ ਫੌਜ ਵਿਚ ਨੌਕਰੀ ਕਰ ਲਈ। ਉਸ ਆਰਮੀ ਵਿਚ ਢੋਲ ਵਜਾਉਣ ਦਾ ਕੰਮ ਕਰਨ ਲਗਾ। 1857 ਵਿਚ ਅੰਗਰੇਜਾਂ ਵਲੋਂ ਕੀਤੇ ਹਮਲੇ ਵਿਚ ਉਹ ਬਹਾਦਰੀ ਨਾਲ ਲੜਿਆ। ਲੇਕਿਨ ਅੰਗਰੇਜਾਂ ਨੇ ਉਸਨੂੰ ਪਕੜ ਲਿਆ ਅਤੇ ਉਸਨੂੰ ਇੱਕ ਨਿੰਮ ਦੇ ਦਰਖਤ ਨਾਲ ਟੰਗ ਕੇ ਸ਼ਹੀਦ ਕਰ ਦਿੱਤਾ ਗਿਆ।[1][2]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2021-10-06. Retrieved 2016-09-10. {{cite web}}: Unknown parameter |dead-url= ignored (|url-status= suggested) (help)
  2. https://haikuplus.wordpress.com/%E0%A8%97%E0%A8%A6%E0%A8%B0-%E0%A8%B8%E0%A8%BC%E0%A8%A4%E0%A8%BE%E0%A8%AC%E0%A8%A6%E0%A9%80-%E0%A8%AA%E0%A9%87%E0%A8%9C%E0%A8%BC-2/1857-%E0%A8%A6%E0%A9%80-%E0%A8%AC%E0%A8%97%E0%A8%BE%E0%A8%B5%E0%A8%A4-%E0%A8%B5%E0%A8%BF%E0%A8%9A-%E0%A8%A6%E0%A8%B2%E0%A8%BF%E0%A8%A4%E0%A8%BE%E0%A8%82-%E0%A8%A6%E0%A8%BE-%E0%A8%B0%E0%A9%8B%E0%A8%B2/