ਘੱਗਾ ਕੋਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਘੱਗਾ ਕੋਠੀ ਪਟਿਆਲਾ ਜ਼ਿਲ੍ਹੇ ਦੇ ਘੱਗਾ ਕਸਬੇ ਵਿੱਚ ਸਥਿਤ ਇੱਕ ਹਵੇਲੀ ਹੈ। ਇਹ ਪਟਿਆਲੇ ਦੇ ਮਹਾਰਾਜਾ ਨੇ ਉਥੇ ਸ਼ਿਕਾਰ ਕਰਨ ਜਾਣ ਵੇਲ਼ੇ ਆਪ ਅਤੇ ਆਪਣੇ ਮਹਿਮਾਨ ਦੇ ਰਹਿਣ ਲਈ ਬਣਾਈ ਸੀ। ਪਟਿਆਲਾ ਰਾਜ ਦੇ ਭਾਰਤ ਵਿੱਚ ਰਲੇਵੇਂ ਤੋਂ ਬਾਅਦ ਇਸਨੂੰ ਪੰਜਾਬ ਪੁਲਿਸ ਨੂੰ ਸੰਭਾਲ ਦਿੱਤੀ ਗਈ ਸੀ।

ਘੱਗਾ ਕੋਠੀ ਲਗਭਗ 8 ਏਕੜ ਵਿੱਚ ਵਿੱਚ ਇੱਕ ਛੋਟਾ ਜਿਹਾ ਵਰਗਾਕਾਰ ਕਿਲ੍ਹਾ ਹੈ ਜਿਸ ਦੇ ਵਿਚਕਾਰ ਇੱਕ ਬਹੁਤ ਹੀ ਸੁੰਦਰ ਰੈਸਟ ਹਾਊਸ ਬਣਿਆ ਹੈ। ਰੈਸਟ ਹਾਊਸ ਨੂੰ ਪੰਜਾਬ ਪੁਲਿਸ ਦਾ ਸਟੇਸ਼ਨ ਹੈੱਡ ਆਫਿਸ ਬਣਾ ਦਿੱਤਾ ਗਿਆ ਸੀ ਜਿਸ ਦੀ ਉਪਰਲੀ ਮੰਜ਼ਿਲ 'ਤੇ ਅਫਸਰ ਦੀ ਰਿਹਾਇਸ਼ ਲਈ ਰਾਖਵੀਂ ਕਰ ਦਿੱਤੀ।

ਦੱਖਣ-ਪੱਛਮ ਵਾਲੇ ਪਾਸੇ 'ਕੰਧ' ਦੇ ਬਾਹਰ ਕੋਠੀ ਦੇ ਨੇੜੇ ਇਕ ਹੋਰ ਇਮਾਰਤ ਹੁੰਦੀ ਸੀ, ਜਿਸ ਨੂੰ ਲੱਸੀ ਖ਼ਾਨਾ ਕਿਹਾ ਜਾਂਦਾ ਸੀ। ਇਹ ਇਮਾਰਤ ਕੋਠੀ ਦੇ ਮਹਿਮਾਨਾਂ ਲਈ ਰਸੋਈ ਦਾ ਕੰਮ ਕਰਦੀ ਸੀ।

ਸ਼ਿਕਾਰ ਮੁਹਿੰਮਾਂ ਦੌਰਾਨ ਭਾਰਤ ਦਾ ਵਾਇਸਰਾਏ ਅਤੇ ਵੇਲਜ਼ ਦਾ ਪ੍ਰਿੰਸ ਇੱਕ ਵਾਰ ਇੱਥੇ ਠਹਿਰਿਆ ਸੀ।

ਸਰਕਾਰ ਦੀ ਮਾੜੀ ਸਾਂਭ-ਸੰਭਾਲ ਕਾਰਨ ਪਿਛਲੇ ਲੰਮੇ ਸਮੇਂ ਤੋਂ ਲੱਸੀ ਖ਼ਾਨਾ ਖੰਡਰ ਬਣਿਆ ਨਜ਼ਰ ਆ ਰਿਹਾ ਸੀ, ਆਖਰਕਾਰ ਮਿੱਟੀ ਵਿੱਚ ਮਿਲ ਗਿਆ।