ਜਾਕ ਲਕਾਂ
ਜਾਕ ਮਾਰੀ ਏਮੀਲ ਲਕਾਂ (ਫਰਾਂਸਿਸੀ: Jacques Marie Émile Lacan) (13 ਅਪ੍ਰੈਲ, 1903 - 9 ਸਤੰਬਰ, 1981)[੧] ਇੱਕ ਫਰਾਂਸਿਸੀ ਫ਼ਲਸਫ਼ਾਕਾਰ ਸੀ ਜਿਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦਿੱਤਾ[੨] ।
ਲਕਾਂ ਦਾ ਜਨਮ ਪੈਰਿਸ ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ । ਉਹ ਇੱਕ ਚੰਗਾ ਸਟੂਡੈਂਟ ਸੀ ਜਿਸ ਨੂੰ ਲਾਤਿਨੀ ਬੋਲੀ ਅਤੇ ਫ਼ਲਸਫ਼ੇ ਦਾ ਖ਼ਾਸ ਸ਼ੌਕ ਸੀ । ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਤਾ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ । ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ ਜਰ ਰਹੇ ਸਨ[੨] ।
ਲਕਾਂ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿਚ ਇੱਕ ਥੀਸਿਸ ਲਿੱਖੀ ਜਿਸ ਦਾ ਸ਼ੀਰਸ਼ਕ ਸੀ: De la psychose paranoïaque dans ses rapports avec la personnalité. ਇਸ ਥੀਸਿਸ ਵਿਚ ਉਸ ਨੇ ਮਨੋਵਿਗਿਆਨ ਦੀ ਦਵਾਈ ਅਤੇ ਮਨੋਵਿਸ਼ਲੇਸ਼ਣ ਵਿਚ ਇੱਕ ਰਿਸ਼ਤਾ ਕਾਇਮ ਕੀਤਾ । ਇਸ ਤੋਂ ਬਾਅਦ ਲਕਾਂ ਪੂਰੀ ਜ਼ਿੰਦਗੀ ਇਸ ਨਵੇ ਫ਼ਲਸਫ਼ੇ 'ਤੇ ਕਰਦਾ ਰਿਹਾ[੨] ।
[ਸੋਧ] ਹਵਾਲੇ
- ↑ Sharpe, Matthew (2005-07-25). "Jacques Lacan (1901-1981)". Internet Encyclopedia of Philosophy. http://www.iep.utm.edu/lacweb/. Retrieved on 2011-10-28.
- ↑ ੨.੦ ੨.੧ ੨.੨ "Jacques Marie Émile Lacan - Biography". The European Graduate School. http://www.egs.edu/library/jacques-lacan/biography/. Retrieved on 2011-10-28.