ਟਾਈਪਿੰਗ ਟਿਊਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਟਾਈਪਿੰਗ ਟਿਊਟਰ

[1]ਟਾਈਪਿੰਗ ਟਿਊਟਰ ਇਕ ਅਜਿਹਾ ਸਾਫ਼ਟਵੇਅਰ ਹੈ ਜੋ ਟਾਈਪ ਸਿੱਖਣ 'ਚ ਮਦਦ ਕਰਦਾ ਹੈ। ਇਹ ਕੀ ਬੋਰਡ ਉੱਤੇ ਉਂਗਲਾਂ ਦੀ ਸਹੀ ਸਥਿੱਤੀ ਹੱਥਾਂ ਦੀਆਂ ਸਾਰੀਆਂ ਉਂਗਲਾਂ ਦੀ ਵਰਤੋਂ ਕਰਕੇ ਟਾਈਪ ਕਰਨ ਦੀ ਜਾਂਚ ਸਿਖਾਉਂਦਾ ਹੈ। ਟਾਈਪ ਕਰਨ ਦੀ ਇਸ ਵਿਸ਼ੇਸ਼ ਤਕਨੀਕ ਨੂੰ 'ਟੱਚ ਤਕਨੀਕ ਕਿਹਾ ਜਾਂਦਾ ਹੈ। ਟਾਈਪਿੰਗ ਟਿਊਟਰ ਸਿਖਿਆਰਥੀ ਨੂੰ ਕੀ-ਬੋਰਡ ਦੇ ਬਟਨਾਂ ਦਾ ਪੜਾਅ-ਦਰ- ਪੜਾਅ ਅਭਿਆਸ ਕਰਵਾਉਂਦਾ ਹੈ। ਇਸ ਰਾਹੀਂ ਅਭਿਆਸ ਕਰਕੇ ਟਾਈਪ ਦੀ ਗਤੀ [2]ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ। ਹੁਣ ਤੱਕ ਜਿਹੜੇ ਟਾਈਪਿੰਗ ਟਿਊਟਰ ਤਿਆਰ ਹੋਏ ਹਨ ਉਨ੍ਹਾਂ 'ਚ ਜ਼ਿਆਦਾਤਰ ਰਮਿੰਗਟਨ (ਅਸੀਸ) ਅਧਾਰਿਤ ਹੀ ਹਨ। ਇਨਸਕਰਿਪਟ ਕੀ-ਬੋਰਡ ਲੇਆਊਟ ਅਧਾਰਿਤ ਟਿਊਟਰ ਪ੍ਰੋਗਰਾਮਾਂ ਦੀ ਵੱਡੀ ਲੋੜ ਹੈ।

ਪੰਜਾਬ ਸਰਕਾਰ ਕਲੈਰੀਕਲ ਸਟਾਫ਼ ਅਤੇ ਡਾਟਾ ਐਂਟਰੀ ਓਪਰੇਟਰਾਂ ਦੀ ਭਰਤੀ ਲਈ ਲਏ ਜਾਣ ਵਾਲੇ ਟਾਈਪਿੰਗ ਟੈਸਟਾਂ ਲਈ ਵਿਸ਼ੇਸ਼ ਸਾਫ਼ਟਵੇਅਰਾਂ ਦੀ ਵਰਤੋਂ ਕਰ ਰਹੀ ਹੈ। ਇਹ ਸਾਫ਼ਟਵੇਅਰ ਟਾਈਪਿਸਟ ਦੀ[3] ਗਤੀ ਅਤੇ ਸ਼ੁੱਧਤਾ ਨਾਲੋ-ਨਾਲ ਮਾਪਦੇ ਜਾਂਦੇ ਹਨ ਜਿਸ ਦੇ ਸਿੱਟੇ ਵਜੋ ਟੈਸਟ ਦਾ ਨਤੀਜਾ ਜਲਦੀ ਐਲਾਨਣਾ ਸੌਖਾ ਹੋ ਗਿਆ ਹੈ। ਅੰਗਰੇਜ਼ੀ ਤੇ ਪੰਜਾਬੀ ਦੀ ਟਾਈਪ ਸਾਧਨਾ ਅਤੇ ਸਵੈ-ਪੜਚੋਲ ਲਈ ਕਈ ਵੈੱਬਸਾਈਟਾਂ 'ਤੇ ਟਿਊਟਰ ਅਤੇ ਮੁਲਾਂਕਣ ਦੀ ਸਹੂਲਤ ਦਿੱਤੀ ਗਈ ਹੈ।

ਹਵਾਲੇ[ਸੋਧੋ]

  1. ਕੰਬੋਜ, ਸੀ.ਪੀ. ਪੰਜਾਬੀ ਟਾਈਪਿੰਗ: ਨਿਯਮ ਤੇ ਨੁੱਕਤੇ. Unistar books Mohali.
  2. "Unicode".
  3. ਕੰਬੋਜ, ਸੀ.ਪੀ. (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁੱਕਸ ਪ੍ਰਾ.ਲਿ. p. 174. ISBN 978-93-5205-732-0.