ਡਾ. ਇੰਦਰਜੀਤ ਸਿੰਘ ਗੋਗੋਆਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਇੰਦਰਜੀਤ ਸਿੰਘ ਗੋਗੋਆਣੀ
ਜਨਮ12 ਅਕਤੂਬਰ, 1961
ਗੋਗੋਆਣੀ, ਫ਼ਿਰੋਜ਼ਪੁਰ, ਪੰਜਾਬ
ਕਿੱਤਾਪ੍ਰਿੰਸੀਪਲ
ਰਾਸ਼ਟਰੀਅਤਾਭਾਰਤ
ਸਿੱਖਿਆਐਮ.ਏ. (ਧਰਮ ਅਧਿਐਨ, ਪੰਜਾਬੀ, ਸੰਗੀਤ) ਪ੍ਰਭਾਕਰ, ਵਿਸ਼ਾਰਦ, ਬੀ.ਐੱਡ.
ਪ੍ਰਮੁੱਖ ਕੰਮਬਾਬਾ ਕੱਥਾ ਸਿੰਘ, ਭਾਈ ਭਰਮ ਤੋੜ ਸਿੰਘ, ਗਿਆਨੀ ਦਿੱਤ ਸਿੰਘ ਜੀਵਨ, ਰਚਨਾ ਤੇ ਸਿੱਖ ਧਰਮ ਨੂੰ ਦੇਣ
ਜੀਵਨ ਸਾਥੀਕਵਲਜੀਤ ਕੌਰ
ਬੱਚੇਸਰਵਮੀਤ ਸਿੰਘ, ਹਰਦੀਪ ਸਿੰਘ
ਮਾਪੇਪਿਤਾ ਸ. ਗੁਰਮੇਜ ਸਿੰਘ, ਮਾਤਾ ਸ੍ਰੀਮਤੀ ਬਲਬੀਰ ਕੌਰ[1]

ਮੁੱਢਲਾ ਜੀਵਨ[ਸੋਧੋ]

ਡਾ. ਇੰਦਰਜੀਤ ਸਿੰਘ ਗੋਗੋਆਣੀ ਦਾ ਜਨਮ ੧੨ ਅਕਤੂਬਰ, ੧੯੬੧ ਨੂੰ ਪਿਤਾ ਸ. ਗੁਰਮੇਜ ਸਿੰਘ, ਮਾਤਾ ਸ੍ਰੀਮਤੀ ਬਲਬੀਰ ਕੌਰ ਦੇ ਘਰ ਪਿੰਡ ਗੋਗੋਆਣੀ ਵਿਖੇ ਹੋਇਆ।[1] ਡਾ. ਸਾਹਿਬ ਇੱਕ ਉਘੇ ਸਿੱਖ ਚਿੰਤਕ ਅਤੇ ਬਹੁਤ ਪ੍ਰਸਿੱਧ ਬੁਲਾਰੇ ਹਨ। ਆਪ ਦੀਆਂ ਵੀਹ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹਨ। ਸਿੱਖ ਸਭਿਆਚਾਰ ਦੇ ਨਜ਼ਰੀਏ ਤੋਂ ਕਈ ਐਨੀਮੇਸ਼ਨ ਫਿਲਮਾਂ (Animation films), ਨਾਟਕਾਂ ਅਤੇ ਲਘੂ ਫਿਲਮਾਂ (Short films) ਦੀਆਂ ਸਕਰਿਪਟਾਂ ਵੀ ਆਪ ਨੇ ਲਿਖੀਆਂ ਹਨ। ਨਾਟ-ਕਲਾ ਤੋਂ ਬਿਨਾਂ ਆਪ ਕਾਵਿ ਕਲਾ ਨਾਲ ਵੀ ਜੁੜੇ ਹੋਏ ਹਨ। ਗਿਆਨੀ ਦਿੱਤ ਸਿੰਘ ਦੇ ਦੁਰਲੱਭ ਖ਼ਜ਼ਾਨੇ ਨੂੰ ਆਪ ਨੇ ਕਈ ਪੁਸਤਕਾਂ ਦੇ ਰੂਪ ਵਿਚ ਸੰਪਾਦਿਤ ਕਰਕੇ ਛਾਪਿਆ ਹੈ। ਡਾ. ਸਾਹਿਬ ਦੀ ਮੁਖ ਰੁਚੀ ਸਿੱਖ ਸਭਿਆਚਾਰ ਅਤੇ ਸਿੱਖ ਸ੍ਰੋਤ ਗ੍ਰੰਥਾਂ ਦਾ ਅਧਿਐਨ ਹੈ। ਬੇਲੋੜੇ ਵਾਦ-ਵਿਵਾਦਾਂ ਦਾ ਡੱਟ ਕੇ ਵਿਰੋਧ ਕਰਨਾ ਆਪ ਦੀ ਸ਼ਖਸੀਅਤ ਦਾ ਨਿਜੀ ਗੁਣ ਹੈ। ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਦਾ ਆਪ ਨੇ ਹਮੇਸ਼ਾ ਅਕਟ ਦਲੀਲਾਂ ਨਾਲ ਖੰਡਨ ਕੀਤਾ ਹੈ।[2]

ਸੇਵਾਵਾਂ[ਸੋਧੋ]

ਡਾ. ਇੰਦਰਜੀਤ ਸਿੰਘ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਥਾਪਿਤ ਸਿੱਖ ੲਿਤਿਹਾਸ ਖੋਜ ਕੇਂਦਰ ਵਿਖੇ ੨੦੦੭ ਤੋਂ ੨੦੧੭ ਤਕ ਬਤੌਰ ਮੁਖੀ ਵਜੋਂ ਸੇਵਾ ਨਿਭਾਹੀ।[3] ਅੱਜ-ਕਲ ਆਪ ਖਾਲਸਾ ਕਾਲਜ ਪਬਲਿਕ ਸਕੂਲ, ਅੰਮ੍ਰਿਤਸਰ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ।

ਰਚਨਾਵਾਂ[ਸੋਧੋ]

  1. ਬਾਬਾ ਕੱਥਾ ਸਿੰਘ (ਬਾਰਾਂ ਝਾਕੀਆਂ ਦਾ ਨਾਟਕ)
  2. ਦਲ ਭੰਜਨ ਗੁਰ ਸੂਰਮਾ (ਸ੍ਰੀ ਗੁਰੂ ਹਰਿ ਗੋਬਿੰਦ ਜੀ ਦਾ ਜੀਵਨ-ਇਤਿਹਾਸ)
  3. ਸਿੱਖੀ ਸਿਖਿਆ ਗੁਰ ਵਿਚਾਰ
  4. ਸਿੱਖਮਤ ਦਰਸ਼ਨ
  5. ਸੋਵੀਨਰ (ਖਾਲਸੇ ਦੀ ਤੀਜੀ ਜਨਮ ਸਤਾਬਦੀ ਨਾਲ ਸੰਬੰਧਤ)
  6. ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ
  7. ਗੁਰਮਤਿ ਗਿਆਨ ਦਰਜਾ ਪਹਿਲਾ ਅਤੇ ਦੂਜਾ
  8. ਗਿਆਨੀ ਦਿੱਤ ਸਿੰਘ: ਜੀਵਨ, ਰਚਨਾ ਤੇ ਸਿੱਖ ਪੰਥ ਨੂੰ ਦੇਣ
  9. ਗੜਗਜ ਅਕਾਲੀ ਗੱਜਿਆ
  10. ਸੱਚ ਆਖਾਂ ਤਾਂ ਭਾਂਬੜ ਮੱਚਦਾ
  11. ਦੀਵਾ ਬਲੇ ਅੰਧੇਰਾ ਜਾਇ
  12. ਸਿੰਘ ਸੂਰਮੇ (ਇਤਿਹਾਸਿਕ ਨਾਟਕ)
  13. ਭਾਈ ਭਰਮ ਤੋੜ ਸਿੰਘ
  14. ਜਾਗਣ ਦਾ ਵੇਲਾ (ਕਾਵਿ ਸੰਗ੍ਰਹਿ)
  15. ਭੂਤ ਸੁਆਰ (ਹਾਸ ਵਿਅੰਗ)[1]
  16. ਭੂਤ ਕਿਵੇਂ ਭਜਾਈਏ?
  17. ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਇਤਿਹਾਸ (1890-2015)
  18. ਗਿਆਨੀ ਦਿੱਤ ਸਿੰਘ ਰਚਨਾਵਲੀ: ਧਰਮ ਤੇ ਫਲਸਫਾ
  19. ਗਿਆਨੀ ਦਿੱਤ ਸਿੰਘ ਰਚਨਾਵਲੀ: ਦੰਭ ਵਿਦਾਰਨ ਅਤੇ ਸਾਧੂ ਦਇਆ ਨੰਦ ਨਾਲ ਸੰਵਾਦ
  20. ਗਿਆਨੀ ਦਿਤ ਸਿੰਘ ਅਤੇ ਸਿੱਖ ਮਸਲੇ ਆਦਿ

ਸੋਸ਼ਲ ਮੀਡੀਆ[ਸੋਧੋ]

ਡਾ. ਸਾਹਿਬ ਦਾ ਇਕ ਯੂਟਿਊਬ ਚੈਨਲ ਵੀ ਹੈ ਜਿਸ ਉਪਰ ਉਹ ਸਿੱਖ ਪੰਥ ਦੇ ਸਬੰਧ ਵਿਚ ਅਤੇ "ਇਕ ਜੀਵਨ ਸੌ ਪਾਠ" ਨਾਮ ਦੀ ਲੜੀ ਦੇ ਸਬੰਧ ਵਿਚ ਵੀਡਿਓ ਪਾਉਂਦੇ ਹਨ। ਜਿਸ ਦਾ ਲਿੰਕ ਇਹ ਹੈ: https://m.youtube.co/@Dr.InderjitSinghGogoani

ਹਵਾਲੇ[ਸੋਧੋ]

  1. 1.0 1.1 1.2 ਕੈਰੋਂ, ਜੋਗਿੰਦਰ ਸਿੰਘ (ਡਾ.) ਤੇ ਹੋਰ (2014). ਮਾਝੇ ਦੇ ਮੋਤੀ. ਕੇ. ਜੀ. ਗ੍ਰਾਫਿਕਸ. p. 51. ISBN 9789384138189.
  2. "Ik Nazar | Dr Inderjit Singh Gogoani". You Tube. TV84Channel. August 10, 2016. Retrieved September 22, 2022.
  3. "Brief History of Sikh History Research Centre" (PDF). Brief History of Sikh History Research Centre. Khalsa College Amritsar. Archived from the original (PDF) on ਅਕਤੂਬਰ 24, 2021. Retrieved September 22, 2022.