ਡੋਪਿੰਗ (ਖੇਡਾਂ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
FlattenedRoundPills.jpg
Syringe Needle IV.jpg

ਡੋਪਿੰਗ ਖੇਡਣ ਸਮੇਂ ਜਾ ਪਹਿਲਾ ਪਾਬੰਦੀਸੁਦਾ ਨਸ਼ੇ ਵਾਲੀਆਂ ਦਵਾਈਆਂ ਅਤੇ ਖਾਧ ਪਦਾਰਥਾਂ ਦਾ ਸੇਵਨ ਕਰਨਾ ਜੋ ਖਿਡਾਰੀ ਦੀ ਸਰੀਰ ਦੀ ਤਾਕਤ ਵਧਾ ਦੇਵੇ। ਹੁਣ ਦੁਨੀਆਂ ਵਿੱਚ ਨਸ਼ੇ ਵਾਲੀਆਂ ਦਵਾਈਆਂ ਅਤੇ ਖਾਧ ਪਦਾਰਥਾਂ ਦਾ ਸੇਵਨ ਕਰਕੇ ਖੇਡਣ ਵਾਲੇ ਖਿਡਾਰੀਆਂ ਲਈ ਕੋਈ ਥਾਂ ਨਹੀਂ। ਭਾਰਤੀ ਦੀ ਸੰਸਦ ਵਿੱਚ ਪ੍ਰਸਤਾਵਿਤ ਬਿੱਲ, ਡੋਪਿੰਗ ਦੀ ਨਾਮੁਰਾਦ ਬੀਮਾਰੀ ਨੂੰ ਖ਼ਤਮ ਕਰਨ ਵਿੱਚ ਸਹਾਈ ਹੋ ਸਕੇਗਾ। ਕਾਨੂੰਨ ਦੇ ਨਾਲ-ਨਾਲ ਦੇਸ਼ ਦੇ ਸਮੁੱਚੇ ਖੇਡ ਪ੍ਰੇਮੀਆਂ, ਪ੍ਰਬੰਧਕਾਂ, ਕੋਚਾਂ, ਖਿਡਾਰੀਆਂ ਅਤੇ ਖੇਡ ਐਸੋਸੀਏਸ਼ਨਾਂ ਨੂੰ ਭਾਰਤੀ ਖੇਡਾਂ ਦੇ ਚੰਗੇਰੇ ਭਵਿੱਖ ਲਈ ਡੋਪਿੰਗ ਵਿਰੁੱਧ ਇੱਕ-ਜੁੱਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।

ਕੌਮਾਂਤਰੀ ਪੱਧਰ ‘ਤੇ ਡੋਪਿੰਗ ਉੱਤੇ ਪੂਰੀ ਪਾਬੰਦੀ ਹੈ ਪ੍ਰੰਤੂ ਭਾਰਤ ਵਿੱਚ ਪਹਿਲਾਂ ਇਸ ਦੀ ਖੋਜ-ਪਰਖ਼ ਦਾ ਕੋਈ ਵਿਧੀ-ਵਿਧਾਨ ਤੇ ਸਹੂਲਤ ਨਾ ਹੋਣ ਕਾਰਨ ਭਾਰਤੀ ਖਿਡਾਰੀਆਂ ਤੇ ਖੇਡ ਪ੍ਰਬੰਧਕਾਂ ਵੱਲੋਂ ਇਸ ਪੱਖ ਨੂੰ ਅਣਗੌਲਿਆ ਸਮਝਿਆ ਜਾਂਦਾ ਰਿਹਾ। ਸੰਨ 2008 ਤੱਕ ਭਾਰਤ ਵਿੱਚ ਡੋਪਿੰਗ ਟੈਸਟਾਂ ਸਬੰਧੀ ਕੋਈ ਆਜ਼ਾਦ ਏਜੰਸੀ ਨਾ ਹੋਣ ਕਰਕੇ ਵੀ ਇਹ ਕੁਰੀਤੀ ਲਗਾਤਾਰ ਵਧਦੀ ਗਈ। ਸਰਕਾਰਾਂ ਤੇ ਹੋਰ ਅਦਾਰਿਆਂ ਵੱਲੋਂ ਜੇਤੂਆਂ ਨੂੰ ਦਿੱਤੇ ਜਾਣ ਵਾਲੇ ਵੱਡੇ ਮਾਨ-ਸਨਮਾਨਾਂ ਨੇ ਵੀ ਇਸ ਰੁਝਾਨ ਵਿੱਚ ਵਾਧਾ ਕੀਤਾ ਹੈ।

ਪ੍ਰਯੋਗਸ਼ਾਲਾ[ਸੋਧੋ]

ਕੇਂਦਰ ਸਰਕਾਰ ਨੇ 2008 ਤੋਂ ਬਾਅਦ ਹੀ ਨਵੀਂ ਦਿੱਲੀ ਵਿਖੇ ਵਿਸ਼ਵ ਪੱਧਰੀ ਪ੍ਰਯੋਗਸ਼ਾਲਾ ਸਥਾਪਤ ਕੀਤੀ ਗਈ ਜਿਸ ਨੂੰ ਵਾਡਾ (W141) ਵੱਲੋਂ ਵੀ ਮਾਨਤਾ ਮਿਲ ਚੁੱਕੀ ਹੈ। 2010 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਸਾਰੇ ਹੀ ਸੈਂਪਲ ਇੱਥੇ ਟੈਸਟ ਕੀਤੇ ਗਏ ਸਨ।

ਭਾਰਤ 'ਚ ਡੋਪਿੰਗ[ਸੋਧੋ]

2002 ਤੇ 2006 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਵੇਟ ਲਿਫ਼ਟਰ ਡੋਪਿੰਗ ਦੇ ਦੋਸ਼ੀ ਪਾਏ ਗਏ ਸਨ ਹਵਾਲੇ