ਤਾਓਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਤਾਓਵਾਦ ਦਾ ਪ੍ਰਤੀਕ ਯਿੰਨ ਔਰ ਯਾਂਗ

ਤਾਓਵਾਦ (ਚੀਨੀ: 道教 ਦਾਓ - ਜਿਆਓ) ਚੀਨ ਦਾ ਇੱਕ ਮੂਲ ਧਰਮ ਅਤੇ ਦਰਸ਼ਨ ਹੈ।[੧] ਅਸਲ ਵਿੱਚ ਪਹਿਲਾਂ ਤਾਓ ਇੱਕ ਧਰਮ ਨਹੀਂ ਸਗੋਂ ਇੱਕ ਦਰਸ਼ਨ ਅਤੇ ਜੀਵਨਸ਼ੈਲੀ ਸੀ। ਬਾਅਦ ਵਿੱਚ ਬੋਧੀ ਧਰਮ ਦੇ ਚੀਨ ਪਹੁੰਚਣ ਦੇ ਬਾਅਦ ਤਾਓ ਨੇ ਬੋਧੀਆਂ ਤੋਂ ਕਈ ਧਾਰਨਾਵਾਂ ਉਧਾਰ ਲਈਆਂ ਅਤੇ ਇਹ ਇੱਕ ਧਰਮ ਬਣ ਗਿਆ। ਬੋਧੀ ਧਰਮ ਅਤੇ ਤਾਓ ਧਰਮ ਦਰਮਿਆਨ ਆਪਸ ਵਿੱਚ ਸਮੇਂ ਸਮੇਂ ਤੇ ਅਹਿੰਸਾਤਮਕ ਸੰਘਰਸ਼ ਵੀ ਹੁੰਦਾ ਰਿਹਾ ਹੈ। ਤਾਓ ਧਰਮ ਅਤੇ ਦਰਸ਼ਨ, ਦੋਨਾਂ ਦਾ ਸਰੋਤ ਦਾਰਸ਼ਨਕ ਲਿਆਓ -ਤਸੇ ਦੁਆਰਾ ਰਚਿਤ ਗਰੰਥ ਦਾਓ-ਦੇ-ਚਿੰਗ ਅਤੇ ਜੁਆਂਗ-ਜ਼ੀ ਹੈ। ਸਰਵੋੱਚ ਦੇਵੀ ਅਤੇ ਦੇਵਤਾ ਯਿਨ ਅਤੇ ਯਾਂਗ ਹਨ। ਦੇਵ-ਪੂਜਾ ਲਈ ਕਰਮਕਾਂਡ ਕੀਤੇ ਜਾਂਦੇ ਹਨ ਅਤੇ ਪਸ਼ੂਆਂ ਅਤੇ ਹੋਰ ਚੀਜਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png