ਤੌਰੇਸ ਦੇ ਲਿਸਤਰੋਵੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੋਰੇਸ ਦੇ ਲੇਸਤਰੋਵ
Torres de Lestrove
Map
ਆਮ ਜਾਣਕਾਰੀ
ਕਸਬਾ ਜਾਂ ਸ਼ਹਿਰਲੇਸਤਰੋਵ, ਦੇਦਰੋਵ
ਦੇਸ਼ਸਪੇਨ
ਨਿਰਮਾਣ ਆਰੰਭ17ਵੀਂ ਸਦੀ

ਤੋਰੇਸ ਦੇ ਲੇਸਤਰੋਵ (ਸਪੇਨੀ: Torres de Lestrove) ਜਾਂ ਪਲਾਸੀਓ ਦੇ ਏਰਮੀਦਾ ਸਪੇਨ ਦੇ ਖ਼ੁਦਮੁਖ਼ਤਿਆਰ ਸਮੁਦਾਇ ਗਾਲੀਸੀਆ ਦੇ ਲਾ ਕੋਰੂਨੀਆ (ਸੂਬੇ) ਦੀ ਦੋਦਰੋ ਨਗਰਪਾਲਿਕਾ ਦੇ ਲੇਸਤਰੋਵ ਕਸਬੇ ਵਿੱਚ ਸਥਿਤ ਇੱਕ ਇਮਾਰਤ ਹੈ। ਇਸਨੂੰ ਲੇਸਤਰੋਵ ਮਿਨਾਰਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਸਨੂੰ 17 ਅਕਤੂਬਰ 1994 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।

ਵਿਸ਼ੇਸ਼ਤਾਵਾਂ[ਸੋਧੋ]

ਇਹ ਇਮਾਰਤ ਇੱਕ ਪਹਾੜੀ ਉੱਤੇ ਸਥਿਤ ਹੈ ਜਿਸਤੋਂ ਘਾਟੀ ਦਾ ਇੱਕ ਚੰਗਾ ਦ੍ਰਿਸ਼ ਵੇਖਣ ਨੂੰ ਮਿਲਦਾ ਹੈ। ਇਸ ਦਾ ਖੇਤਰਫਲ 500 ਬੁਸ਼ਲ ਦੇ ਕਰੀਬ ਹੈ।[1]

ਇਤਿਹਾਸ[ਸੋਧੋ]

ਇਸ ਇਮਾਰਤ ਵਿੱਚ ਰਹਿੰਦਿਆਂ ਹੋਇਆ ਗਾਲੀਸੀਆਈ ਇਤਿਹਾਸਕਾਰ ਮਾਨੁਏਲ ਮੁਰਗੁਇਆ, ਕਵਿਤਰੀ ਰੋਸਾਲੀਆ ਦੇ ਕਾਸਤਰੋ ਦਾ ਪਤੀ, ਨੂੰ ਰੋਮਨ ਇੱਟਾਂ, ਟਾਈਲਾਂ ਅਤੇ ਪੱਥਰਾਂ ਦੇ ਅੰਸ਼ ਮਿਲੇ।

ਕੁਝ ਦਸਤਾਵੇਜ਼ਾਂ ਅਨੁਸਾਰ ਇਹ ਸੰਕੇਤ ਮਿਲਦੇ ਹਨ ਕਿ ਇਹ ਇਮਾਰਤ ਮੱਧਕਾਲ ਵਿੱਚ ਕਿਸੇ ਮੁਖੀ ਦਾ ਨਿਵਾਸ ਸਥਾਨ ਸੀ। ਪਹਿਲਾਂ ਵਾਲੀ ਇਮਾਰਤ ਵਿੱਚ ਦੋ ਮੀਨਾਰ ਸਨ ਪਰ ਹਮਲਿਆਂ ਨਾਲ ਤਬਾਹ ਹੋਣ ਤੋਂ ਬਾਅਦ ਇਹਨਾਂ ਨੂੰ 17ਵੀਂ ਸਦੀ ਵਿੱਚ ਮੁੜ-ਬਣਾਇਆ ਗਿਆ ਅਤੇ ਜੋੜ ਦਿੱਤਾ ਗਿਆ। ਜਿਸ ਨਾਲ ਹੁਣ ਇਹ ਇੱਕ ਮਹਿਲ ਦੇ ਰੂਪ ਵਿੱਚ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Un celemín equivale a 420 m² en el ayuntamiento de Dodro.

ਪੁਸਤਕਸੂਚੀ[ਸੋਧੋ]

  • Silvia Figueira: Dodro, un ayuntamiento para ver. Ayuntamiento de Dodro.
  • A. Rial e Paz Gago (outubro de 1992): Dodro, Guía Turística. Ayuntamiento de Dodro. Traducción al gallego de Anxo Angueira. Depósito legal: 1651-92.
  • Xosé Luis Laredo, J. M. Laredo, Efrén Vázquez Vázquez: Dodro/Lousame/Rois. Diputación Provincial de A Coruña. Depósito legal: C. 1341-1989

ਬਾਹਰੀ ਸਰੋਤ[ਸੋਧੋ]