ਨਿਊਟਨ ਦੇ ਗਤੀ ਦੇ ਨਿਯਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਸਲੀ ਵਿੱਚ ਨਿਊਟਨ ਦਾ ਪਹਿਲਾ ਅਤੇ ਦੂਜਾ ਨਿਯਮ 1687 Philosophiæ Naturalis Principia Mathematica.

ਨਿਊਟਨ ਦੇ ਗਤੀ ਦੇ ਨਿਯਮ ਗਤੀ ਦੇ ਤਿੰਨ ਬੁਨਿਆਦੀ ਸਿਧਾਂਤ ਹਨ।[੧]

ਗਤੀ ਦਾ ਪਹਿਲੇ ਨਿਯਮ[ਸੋਧੋ]

ਗਤੀ ਦਾ ਪਹਿਲਾ ਨਿਯਮ ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੀ ਬਲ ਉਸਦੀ ਉਸ ਅਵਸਥਾ ਨੂੰ ਬਦਲਣ ਲਈ ਮਜ਼ਬੂਰ ਨਹੀਂ ਕਰਦਾ। ਗਤੀ ਦੇ ਪਹਿਲੇ ਨਿਯਮ ਨੂੰ ਜੜਤਾ ਦਾ ਨਿਯਮ ਵੀ ਕਿਹਾ ਜਾਂਦਾ ਹੈ। ਕਿਸੇ ਵੀ ਮੋਟਰ ਗੱਡੀ ਵਿੱਚ ਯਾਤਰਾ ਕਰਨ ਸਮੇਂ ਚਲਦੀ ਗੱਡੀ ਨੂੰ ਰੋਕਣ ਲਈ ਡਰਾਇਵਰ ਬਰੇਕ ਲਗਾਉਂਦਾ ਹੈ ਤਾਂ ਗਤੀ ਜੜਤਾ ਦੇ ਕਰਨ ਅਸੀਂ ਅੱਗੇ ਨੂੰ ਡਿਗ ਪੈਂਦੇ ਹਾਂ। ਇਸ ਦੇ ਉਲਟ ਜਦੋਂ ਵਿਰਾਮ ਅਵਸਥਾ ਵਿੱਚ ਗੱਡੀ ਨੂੰ ਡਰਾਇਵਰ ਅਚਾਨਕ ਚਲਾਉਂਦਾ ਹੈ ਤਾਂ ਵਰਾਮ ਜੜਤਾ ਦਾ ਕਾਰਨ ਅਸੀਂ ਪਿਛੇ ਵੱਲ ਡਿਗਦੇ ਹਾਂ।

ਵਸਤੂਆਂ ਦੁਆਰਾ ਆਪਣੀ ਵਿਰਾਮ ਅਵਸਥਾ ਜਾਂ ਇਕ ਸਮਾਨ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦਾ ਵਿਰੋਧ ਕਰਨ ਦੀ ਪ੍ਰਵਿਰਤੀ ਨੂੰ ਜੜਤਾ ਕਹਿੰਦੇ ਹਨ।

ਰਗੜ ਬਲ ਹਮੇਸ਼ਾ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ।

ਗਤੀ ਦਾ ਦੂਜਾ ਨਿਯਮ[ਸੋਧੋ]

ਗਤੀ ਦਾ ਦੂਜਾ ਨਿਯਮ :- ਕਿਸੇ ਵਸਤੂ ਤੇ ਲਗਾਇਆ ਗਿਆ ਬਲ ਉਸਦੇ ਪੁੰਜ ਅਤੇ ਪ੍ਰਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ।

ਜੇ ਵਸਤੂ ਤੇ F ਬਲ ਲਗਾਇਆ ਜਾਵੇ ਤੇ ਉਸ ਦਾ ਪੁੰਜ m ਅਤੇ ਪ੍ਰਵੇਗ a ਹੋਵੇ ਤਾਂ ਨਿਊਟਨ ਦੇ ਨਿਯਮ ਅਨੁਸਾਰ

F= ma

ਜਾਂ ਕਿਸੇ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਵਸਤੂ ਤੇ ਲਗਾਏ ਗਏ ਅਸੰਤੁਲਿਤ ਬਲ ਦੇ ਅਨੁਪਾਤੀ ਅਤੇ ਲਗਾਏ ਗਏ ਬਲ ਦੀ ਦਿਸ਼ਾ ਵਿੱਚ ਹੁੰਦੀ ਹੈ। ਜਾਂ ਵਸਤੂ ਦਾ ਸੰਵੇਗ p ਉਸਦੇ ਪੁੰਜ m ਅਤੇ ਵੇਗ v ਦਾ ਗੁਣਨਫਲ ਹੁੰਦਾ ਹੈ। ਅਤੇ ਉਸਦੀ ਦਿਸ਼ਾ ਉਹੀ ਹੁੰਦੀ ਹੈ।

p=mv

ਗਤੀ ਦਾ ਤੀਜਾ ਨਿਯਮ[ਸੋਧੋ]

ਜਦੋਂ ਇੱਕ ਵਸਤੁ ਦੂਜੀ ਵਸਤੂ ਤੇ ਬਲ ਲਗਾਉਂਦੀ ਹੈ ਤਾਂ ਦੂਜੀ ਵਸਤੂ ਵੀ ਉਸੀ ਸਮੇਂ ਪਹਿਲੀ ਵਸਤੂ ਦੇ ਬਰਾਬਰ ਬਲ ਲਗਾਉਂਦੀ ਹੈ। ਇਹ ਦੋਨੋਂ ਬਲ ਮਾਤਰਾ ਵਿੱਚ ਹਮੇਸ਼ਾ ਬਰਾਬਰ ਪਰੰਤੂ ਦਿਸ਼ਾ ਵਿੱਚ ਉਲਟ ਹੁੰਦੇ ਹਨ। ਹਰੇਕ ਕਿਰਿਆ ਦੇ ਸਮਾਨ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ। ਇਹ ਦੋ ਵੱਖ-ਵੱਖ ਵਸਤੂਆਂ ਤੇ ਕੰਮ ਕਰਦੀ ਹੈ।

ਜਦੋਂ ਅਸੀਂ ਸੜਕ ਤੇ ਚਲਦੇ ਹਾਂ ਤਾਂ ਅਸੀਂ ਸੜਕ ਨੂੰ ਪਿੱਛੇ ਵੱਲ ਧੱਕਾ ਮਾਰਦੇ ਹਾਂ। ਸੜਕ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਬਲ ਤੁਹਾਡੇ ਪੈਰਾਂ ਤੇ ਲੱਗਦੀ ਹੈ ਜਿਸ ਕਾਰਨ ਅਸੀਂ ਗਤੀ ਕਰਦੇ ਹਾਂ।

ਹਵਾਲੇ

  1. For explanations of Newton's laws of motion by Newton in the early 18th century, by the physicist William Thomson (Lord Kelvin) in the mid-19th century, and by a modern text of the early 21st century, see:-