ਨਿੱਕੂਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿੱਕੂਵਾਲ ਪਿੰਡ ਨਿੱਕੂਵਾਲ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕ ਵਸਿਆ ਹੋਇਆ ਰੂਪਨਗਰ ਜ਼ਿਲ੍ਹੇ ਦਾ ਪਿੰਡ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ।

ਪਿੰਡ ਬਾਰੇ[ਸੋਧੋ]

ਪਿੰਡ ਨਿੱਕੂਵਾਲ ਵਿੱਚ ਸਿਰਫ਼ ਮਿਡਲ ਸਕੂਲ ਹੈ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਕੇਂਦਰ ਸਥਿਤ ਹੈ। ਪਿੰਡ ਵਿੱਚ ਗੁਰਦੁਆਰਾ ਸਿੰਘ ਸਭਾ ਹੈ। ਸ਼ਿਵ ਮੰਦਰ ਵੀ ਪਿੰਡ ਵਾਸੀਆਂ ਦੀ ਸ਼ਰਧਾ ਦਾ ਪ੍ਰਤੀਕ ਹੈ। ਪਿੰਡ ਦੇ ਗੁਰਦੁਆਰੇ ਵਿੱਚ ਗੁਰਪੁਰਬ ਮੌਕੇ ਪਿੰਡ ਵਾਸੀ ਆਪਸੀ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਉਂਦੇ ਹਨ। ਇਸ ਦੇ ਨਾਲ ਹੀ ਸ਼ਿਵ ਮੰਦਰ ਵਿੱਚ ਵੀ ਹਰ ਸਾਲ ਸਥਾਪਨਾ ਦਿਵਸ ਤੇ ਸ਼ਿਵਰਾਤਰੀ ਸਬੰਧੀ ਸਮਾਗਮ ਕਰਵਾਇਆ ਜਾਂਦਾ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਭਾਵੇਂ ਖੇਤੀਬਾੜੀ ਹੈ ਪਰ ਨਾਲ ਹੀ ਰੁਜ਼ਗਾਰ ਦੇ ਕੁਝ ਸਹਾਇਕ ਧੰਦੇ ਵੀ ਅਪਣਾਏ ਹੋਏ ਹਨ।