ਨੈਣਾਂ ਦੇ ਵਣਜਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੈਣਾਂ ਦੇ ਵਣਜਾਰੇ
ਲੇਖਕਸੁਖਦੇਵ ਮਾਦਪੁਰੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਲੋਕਧਾਰਾ
ਪ੍ਰਕਾਸ਼ਕਲਾਹੋਰ ਬੁੱਕ ਸ਼ਾਪ ਲੁਧਿਆਣਾ
ਪ੍ਰਕਾਸ਼ਨ ਦੀ ਮਿਤੀ
1962
ਮੀਡੀਆ ਕਿਸਮਪ੍ਰਿੰਟ
ਸਫ਼ੇ155

ਅਧਿਆਇ ਵੰਡ[ਸੋਧੋ]

  1. ਹੀਰ ਰਾਂਝਾ
  2. ਸੱਸੀ ਪੁਨੂੰ
  3. ਸੋਹਣੀ ਮਹੀਵਾਲ
  4. ਮਿਰਜ਼ਾ ਸਾਹਿਬਾ
  5. ਕਾਕਾ ਪਰਤਾਪੀ
  6. ਸੋਹਣਾ ਜੈਨੀ
  7. ਇੰਦਰ ਬੇਗੋ
  8. ਰੋਡਾ ਜਲਾਲੀ
  • ਅੰਤਿਕਾ
  • ਲੋਕ ਗੀਤ
  • ਸੂਚੀ ਕਿਸਾਕਰ
  • ਪੁਸਤਕ ਸੂਚੀ

ਸੁਖਦੇਵ ਮਾਦਪੁਰੀ ਦੀ ਲਿਖੀ ਹੋਈ ਇਹ ਪੁਸਤਕ ਲੋਕਧਾਰਾ ਨਾਲ ਸਬੰਧਿਤ ਹੈ | ਅੱਠ ਪ੍ਰੀਤ ਕਹਾਣੀਆਂ ਦੇ ਨਾਲ ਨਾਲ ਇਸ ਪੁਸਤਕ ਵਿੱਚ ਚਾਰ ਪ੍ਰੀਤ ਕਹਾਣੀਆਂ ਨਾਲ ਸਬੰਧਿਤ ਲੋਕ ਗੀਤ ਵੀ ਦਰਜ ਕੀਤੇ ਗਏ ਹਨ |

ਹੀਰ ਰਾਂਝਾ[ਸੋਧੋ]

ਇਸ ਪੁਸਤਕ ਵਿੱਚ ਪਹਲੀ ਪ੍ਰੇਮ ਕਹਾਣੀ ਹੀਰ ਰਾਂਝੇ ਦੀ ਹੈ ਰਾਂਝਾ ਤਖ਼ਤ ਹਜ਼ਾਰੇ ਦੇ ਮੋਜੂ ਚੌਧਰੀ ਦਾ ਪੁੱਤਰ ਬਾਪ ਦੀ ਮੌਤ ਤੋ ਬਾਅਦ ਭਰਾਵਾਂ ਦੀ ਕਾਨੀ ਵੰਡ ਕਰਕੇ ਘਰ ਛਡ ਕੇ ਚਲਇਆ ਜਾਂਦਾ ਹੈ |ਹੀਰ ਦੇ ਪਿੰਡ ਸਿਆਲਾ ਨੂੰ ਹੀਰ ਦੇ ਦਰਸ਼ਨ ਕਰਨ ਲਈ ਜਾਂਦਾ ਹੈ ਤਾਂ ਹੀਰ ਨੂੰ ਦੇਖਦਿਆ ਸਾਰ ਹੀ ਦੋਹਾ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ |ਹੀਰ ਦੇ ਘਰ ਪਤਾ ਲੱਗਣ ਤੇ ਉਸਦਾ ਵਿਆਹ ਖੇੜਿਆ ਨਾਲ ਕਰ ਦਿੱਤਾ ਜਾਂਦਾ ਹੈ ਰਾਂਝਾ ਹੀਰ ਦੇ ਵਿਯੋਗ ਵਿੱਚ ਜੋਗੀ ਬਣ ਕੇ ਹੀਰ ਦੇ ਸੁਹਰੇ ਪਿੰਡ ਖੇੜਿਆ ਨੂ ਚਲਇਆ ਜਾਂਦਾ ਹੈ ਅੰਤ ਵਿੱਚ ਹੀਰ ਦੇ ਘਰਦਿਆਂ ਨੇ ਹੀਰ ਨੂ ਜ਼ਹਰ ਦੇ ਕੇ ਮਾਰ ਦਿੱਤਾ ਅਤੇ ਰਾਂਝਾ ਦਿਨ ਕਬਰ ਤੇ ਆਪਣੀ ਜਾਨ ਦੇ ਦਿੰਦਾ ਹੈ

ਸੱਸੀ ਪੁੰਨੂ[ਸੋਧੋ]

ਇਸ ਪੁਸਤਕ ਵਿੱਚ ਦੂਜੀ ਪ੍ਰੇਮ ਕਹਾਣੀ ਸੱਸੀ ਪੁੰਨੂ ਦੀ ਹੈ |ਸੱਸੀ ਦਾ ਜਨਮ ਸ਼ਹਿਰ ਭੰਬੋਰ ਦੇ ਰਾਜੇ ਦੇ ਘਰ ਹੋਇਆ|ਜੋਤਸ਼ੀਆ ਨੇ ਇਸ ਬੱਚੀ ਦੇ ਮੁਟਿਆਰ ਹੋਣ ਤੇ ਬਦਨਾਮੀ ਦਾ ਕਾਰਣ ਬਣਨ ਬਾਰੇ ਦਸਿਆ ਜਿਸ ਕਰਕੇ ਰਾਜੇ ਦੇ ਹੁਕਮ ਨਾਲ ਇਸ ਬੱਚੀ ਨੂੰ ਸੰਦੂਕ ਵਿੱਚ ਪਾ ਕੇ ਦਰਿਆ ਵਿੱਚ ਰੋੜ ਦਿੱਤਾ ਜਾਂਦਾ ਹੈ |ਪਰੰਤੂ ਸ਼ਹਿਰੋ ਬਾਹਰ ਰਹਿੰਦੇ ਅੱਤਾ ਨਾਂ ਦੇ ਧੋਬੀ ਧੋਬਣ ਨੇ ਸੱਸੀ ਨੂੰ ਆਪਣੀ ਗੋਦ ਵਿੱਚ ਲੈ ਲਿਆ| ਜਵਾਨ ਹੋਣ ਤੇ ਸੱਸੀ ਦਾ ਪਿਆਰ ਕੀਚਮ ਦੇ ਸ਼ਹਿਜਾਦੇ ਪੁੰਨੂ ਨਾਲ ਹੋ ਜਾਂਦਾ ਹੈ |ਪਰੰਤੂ ਪੁੰਨੂੰ ਤੇ ਸੱਸੀ ਦਾ ਪਿਆਰ ਪੁੰਨੂ ਦੇ ਮਾਂ ਬਾਪ ਨੂੰ ਪ੍ਰਵਾਨ ਨਾ ਹੋਣ ਕਰ ਕੇ ਓਹ ਪੁੰਨੂ ਨੂੰ ਚੱਕ ਕੇ ਵਾਪਿਸ ਆਪਣੇ ਦੇਸ਼ ਲੈ ਜਾਂਦੇ ਹਨ ਜਿਸ ਕਰਕੇ ਸੱਸੀ ਉਸਦੇ ਵਿਛੋੜੇ ਵਿੱਚ ਤੜਫਦੀ ਹੋਈ ਮਾਰੂਥਲਾਂ ਵਿੱਚ ਆਪਣੀ ਜਾਨ ਦੇ ਦੇਂਦੀ ਹੈ |

ਸੋਹਣੀ ਮਹੀਵਾਲ[ਸੋਧੋ]

ਇਸ ਪੁਸਤਕ ਦੀ ਤੀਸਰੀ ਪ੍ਰੇਮ ਕਹਾਣੀ ਸੋਹਣੀ ਮਹੀਵਾਲ ਹੈ |ਮਹੀਵਾਲ ਦਾ ਅਸਲੀ ਨਾਮ ਮਿਰਜ਼ਾ ਇਜ਼ਤ ਬੇਗ ਸੀ |ਓਹ ਪਹਲੀ ਵਾਰ ਸੋਦਾਗਰੀ ਕਰਨ ਲਈ ਗੁਜਰਾਤ ਆਇਆ ਸੀ ਜਿਥੇ ਉਸ ਨੂੰ ਤੁਲਾ ਘੁਮਿਆਰ ਦਿ ਧੀ ਸੋਹਣੀ ਨਾਲ ਪਿਆਰ ਹੋ ਜਾਂਦਾ ਹੈ|ਮਹੀਵਾਲ ਫ਼ਕੀਰ ਬਣ ਕੇ ਦਰਿਆ ਦੇ ਪਰਲੇ ਕੰਡੇ ਤੇ ਝੁਗੀ ਪਾ ਕੇ ਰਹਿਣ ਲਾਗ ਜਾਂਦਾ ਹੈ |ਸੋਹਣੀ ਆਪਣੇ ਸੁਹਰੇ ਪਰਿਵਾਰ ਤੋਂ ਚੋਰੀ ਰਾਤ ਨੂੰ ਪੱਕੇ ਘੜੇ ਟੇਵ ਤੈਰ ਕੇ ਮਹੀਵਾਲ ਨੂੰ ਮਿਲਣ ਜਾਂਦੀ ਹੈ |ਸੋਹਣੀ ਦੀ ਨਨਾਣ ਪੱਕੇ ਘੜੇ ਦੀ ਥਾਂ ਤੇ ਕੱਚਾ ਘੜਾ ਰੱਖ ਦੇਂਦੀ ਹੈ ਜਿਸ ਕਰਕੇ ਸੋਹਣੀ ਕੱਚੇ ਘੜੇ ਤੇ ਤੈਰਦੀ ਹੋਈ ਦਰਿਆ ਵਿੱਚ ਡੁਬ ਜਾਂਦੀ ਹੈ ਅਤੇ ਉਸਨੂੰ ਬਚਾਉਂਦਾ ਹੋਇਆ ਮਹੀਵਾਲ ਵੀ ਦਰਿਆ ਵਿੱਚ ਡੁਬ ਜਾਂਦਾ ਹੈ |

ਮਿਰਜ਼ਾ ਸਾਹਿਬਾ[ਸੋਧੋ]

ਇਸ ਪੁਸਤਕ ਦੀ ਚੋਥੀ ਪ੍ਰੇਮ ਕਹਾਣੀ ਮਿਰਜ਼ਾ ਸਾਹਿਬਾ ਹੈ |ਮਿਰਜ਼ਾ ਆਪਣੇ ਬਾਪ ਦੀ ਮੌਤ ਤੋਂ ਬਾਅਦ ਆਪਣੇ ਨਾਨਕੇ ਪਿੰਡ ਖੀਵੇ ਰਹਿੰਦਾ ਹੈ ਜਿਥੇ ਉਸਦਾ ਪਿਆਰ ਸਾਹਿਬਾ ਨਾਲ ਪੈ ਜਾਂਦਾ ਹੈ |ਸਾਹਿਬਾ ਦਿ ਮੰਗਣੀ ਕਰ ਦਿਤੀ ਜਾਂਦੀ ਹੈ |ਸਾਹਿਬਾ ਦੁਆਰਾ ਮਿਰਜ਼ੇ ਨੂ ਸੁਨੇਹਾ ਭੇਜਿਆ ਜਾਂਦਾ ਹੈ ਕੀ ਓਹ ਉਸ ਨੂ ਆ ਕੇ ਲੈ ਜਾਵੇ |ਮਿਰਜ਼ਾ ਸਾਹਿਬਾ ਨੂੰ ਨਿਕਾਹ ਤੋਂ ਇੱਕ ਰਾਤ ਪਹਿਲਾ ਦਾਨਾਬਾਦ ਨੂੰ ਲੈ ਤੁਰਿਆ |ਮਿਰਜ਼ਾ ਰਸਤੇ ਵਿੱਚ ਜੰਡ ਥੱਲੇ ਆਰਾਮ ਕਰਨ ਲਈ ਰੁਕਦਾ ਹੈ ਜਿਥੇ ਸਾਹਿਬਾ ਦੇ ਭਰਾ ਆ ਕੇ ਉਸਨੁ ਘੇਰਾ ਪਾ ਕੇ ਤੀਰਾਂ ਨਾਲ ਮਾਰ ਦੇਂਦੇ ਹਨ |ਅੰਤ ਵਿੱਚ ਸਾਹਿਬਾ ਵੀ ਆਪਣੇ ਪੇਟ ਵਿੱਚ ਕਟਾਰ ਮਾਰ ਕੇ ਮਰ ਜਾਂਦੀ ਹੈ |

ਕਾਕਾ ਪਰਤਾਪੀ[ਸੋਧੋ]

ਕਾਕਾ ਪਰਤਾਪੀ ਮਾਲਵੇ ਦੀ ਪ੍ਰਸਿਧ ਪ੍ਰੀਤ ਕਥਾ ਹੈ |ਪਰਤਾਪੀ ਲੋਪੋ ਦਿ ਸੁਨਿਆਰੀ ਕਾਕਾ ਕਿਰਪਾਲ ਸਿੰਘ ਜੈਲਦਾਰ ਕਾਨ ਸਿੰਘ ਦਾ ਪੁੱਤਰ ਸੀ |ਦੋਹਾਂ ਨੂੰ ਇੱਕ ਦੂਜੇ ਨੂੰ ਮੇਲੇ ਵਿੱਚ ਦੇਖਦਇਆ ਹੀ ਪਿਆਰ ਹੋ ਜਾਂਦਾ ਹੈ |ਕਾਕੇ ਦੇ ਮਾਂ ਬਾਪ ਨੂ ਇਹ ਪਿਆਰ ਪ੍ਰਵਾਨ ਨਹੀਂ ਹੁੰਦਾ ਅਤੇ ਕਾਕੇ ਦੀ ਮਾਂ ਅਤਰੀ ਬਦਮਾਸ਼ਾ ਨੂੰ ਪੈਸੇ ਦੇ ਕੇ ਮਰਵਾ ਦੇਂਦੀ ਹੈ|

ਸੋਹਣਾ ਜੈਨੀ[ਸੋਧੋ]

ਸੋਹਣੀ ਦੇ ਦੇਸ਼ ਗੁਜਰਾਤ ਦਿ ਇੱਕ ਹੋਰਵ ਪ੍ਰੀਤ ਕਥਾ ਸੋਹਣਾ ਜੈਨੀ ਹੈ |ਜ਼ਿਲ੍ਹਾ ਗੁਜਰਾਤ ਦੇ ਚੱਕ ਅਬਦੁਲਾ ਨਾਮੀ ਮਾਲਿਕ ਅਬਦੁਲਾ ਦਾ ਸਬ ਤੋਂ ਛੋਟਾ ਪੁੱਤਰ ਸੋਹਣਾ ਸੀ ਜਿਸਦਾ ਪਿਆਰ ਜੋਗੀਆਂ ਦੇ ਡੇਰੇ ਦੇ ਨੰਬਰਦਾਰ ਸਮਰਨਾਥ ਦਿ ਧੀ ਜੈਨੀ ਨਾਲ ਹੋ ਜਾਂਦਾ ਹੈ ਪਰ ਜੋਗੀਆਂ ਨੂੰ ਓਹਨਾ ਦਾ ਪਿਆਰ ਸਵੀਕਾਰ ਨਹੀਂ ਸੀ ਜਿਸ ਕਰ ਕੇ ਸੋਹਣੇ ਨੂੰ ਮਾਰਨ ਲਈ ਜ਼ਹਿਰਲੇ ਸੱਪਾਂ ਤੋਂ ਦੰਗ ਮਰਵਾਏ ਗਏ ਪਰ ਜੈਨੀ ਉਸਨੁ ਬਚਾ ਲੈਂਦੀ ਹੈ ਅਤੇ ਸੋਹਣਾ ਤੇ ਜੈਨੀ ਆਪਣੇ ਦੇਸ਼ ਚਲੇ ਜਾਂਦੇ ਹਨ|

ਇੰਦਰ ਬੇਗੋ[ਸੋਧੋ]

ਇਹ ਲਾਹੌਰ ਵਿੱਚ ਵਾਪਰੀ ਸੱਚੀ ਪ੍ਰੀਤ ਕਹਾਣੀ ਹੈ |ਲਾਹੌਰ ਦੇ ਹਿੰਦੂ ਗੁਜਰ ਕਿਸ਼ਨ ਸਿੰਘ ਦਿ ਧੀ ਬੇਗੋ ਸੀ |ਬੇਗੋ ਇੱਕ ਦਿਨ ਫੁਲਕਾਰੀ ਕੱਡਣ ਲਈ ਪੱਟ ਲੈਣ ਲਈ ਲਾਹੌਰ ਇੰਦਰ ਬਜਾਜ ਦੀ ਹੱਟੀ ਤੇ ਜਾਂਦੀ ਹੈ ਅਤੇ ਇੰਦਰ ਨੂੰ ਦੇਖਦਿਆ ਹੀ ਬੇਗੋ ਤੇ ਮੋਹਿਤ ਹੋ ਜਾਂਦਾ ਹੈ |ਬੇਗੋ ਦੇ ਹਾਸੇ ਵਿੱਚ ਕਹਿਣ ਤੇ ਹੀ ਇੰਦਰ ਰਾਵੀ ਦਰਿਆ ਵਿੱਚ ਛਾਲ ਮਾਰ ਦੇਂਦਾ ਹੈ ਅਤੇ ਫਿਰ ਬੇਗੋ ਵੀ ਪਛਤਾਵੇ ਵਿੱਚ ਦਰਿਆ ਵਿੱਚ ਛਾਲ ਮਾਰ ਦੇਂਦੀ ਹੈ |

ਰੋਡਾ ਜਲਾਲੀ[ਸੋਧੋ]

ਇਸ ਪੁਸਤਕ ਵਿੱਚ ਦਰਜ ਇਹ ਅਠਵੀਂ ਪ੍ਰੀਤ ਕਹਾਣੀ ਹੈ |ਇਹ ਹੋਇਸ਼ਾਰਪੁਰ ਦੇ ਇਲਾਕੇ ਦਿ ਪ੍ਰੀਤ ਕਹਾਣੀ ਹੈ |ਰੋਡਾ ਆਪਣੀ ਮਾਂ ਦੇ ਮੌਤ ਦੇ ਵੈਰਾਗ ਵਿੱਚ ਹਿ ਫ਼ਕੀਰ ਬਣ ਜਾਂਦਾ ਹੈ |ਪਿੰਡ ਵਿੱਚ ਆਏ ਫ਼ਕੀਰ ਤੇ ਲੋਹਾਰਾ ਦਿ ਧੀ ਜਲਾਲੀ ਮੋਹਿਤ ਹੋ ਜਾਂਦੀ ਹੈ ਅਤੇ ਜਲਾਲੀ ਦੀ ਮਾਂ ਨੂੰ ਪਤਾ ਲੱਗਣ ਤੇ ਰੋਡੇ ਨੂੰ ਮਾਰਨ ਦਿ ਵਿਓਂਤ ਬਣਾਉਂਦੀ ਹੈ| ਓਹ ਰੋਡੇ ਨੂੰ ਜਲਾਲੀ ਦੇ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਸ਼ੇਰਨੀ ਦਾ ਦੁੱਧ ਲਿਆਉਣ ਲਈ ਕਹਿੰਦੀ ਹੈ |ਜਦੋਂ ਜਲਾਲੀ ਨੂੰ ਪਤਾ ਲੱਗਦਾ ਹੈ ਤਾਂ ਓਹ ਵ ਉਸਦੇ ਪਿਛੇ ਜੰਗਲਾਂ ਵਿੱਚ ਚਲੀ ਜਾਂਦੀ ਹੈ|

ਅੰਤਿਕਾ[ਸੋਧੋ]

ਅੰਤਿਕਾ ਵਿੱਚ ਦਿੱਤੇ ਗਏ ਲੋਕ ਗੀਤ ਵੀ ਪਹਿਲੀਆਂ ਚਾਰ ਪ੍ਰੀਤ ਕਹਾਣੀਆਂ ਨਾਲ ਸਬੰਧਿਤ ਹਨ|

ਸੂਚੀ ਕਿੱਸਾਕਾਰ[ਸੋਧੋ]

ਪੁਸਤਕ ਸੂਚੀ[ਸੋਧੋ]

[1]

ਹਵਾਲੇ[ਸੋਧੋ]

  1. ਮਾਦਪੁਰੀ, ਸੁਖਦੇਵ (1962). ਨੈਣਾਂ ਦੇ ਵਣਜਾਰੇ. ਲੁਧਿਆਣਾ: ਲਾਹੌਰ ਬੁਕ ਸ਼ਾਪ.