ਪੀਟਰ ਕਰੋਪੋਤਕਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੀਟਰ ਕਰੋਪੋਤਕਿਨ

ਕ੍ਰੋਪੋਟਕਿਨ ਦਾ ਚਿੱਤਰ
ਜਨਮ ਪੀਟਰ ਅਲੈਕਸੀਏਵਿਚ ਕ੍ਰੋਪੋਟਕਿਨ
9 ਦਸੰਬਰ 1842(1842-12-09)
ਮਾਸਕੋ, ਰੂਸੀ ਸਲਤਨਤ
ਮੌਤ 8 ਫਰਵਰੀ 1921(1921-02-08) (ਉਮਰ 78)
ਦਮਿਤਰੋਵ, ਰੂਸੀ ਐਸਐਫਐਸਆਰ
ਮੁੱਖ ਰੁਚੀਆਂ ਅਧਿਕਾਰ, ਸਹਿਯੋਗਹਸਤਾਖਰ

ਪ੍ਰਿੰਸ ਪੀਟਰ ਅਲੈਕਸੀਏਵਿਚ ਕਰੋਪੋਤਕਿਨ (ਰੂਸੀ: Пётр Алексе́евич Кропо́ткин; 9 ਦਸੰਬਰ 1842 – 8 ਫਰਵਰੀ 1921) ਰੂਸੀ ਅਰਾਜਕਤਾਵਾਦੀ ਚਿੰਤਕ ਸੀ।

ਜੀਵਨ ਵੇਰਵੇ[ਸੋਧੋ]

ਕਰੋਪੋਤਕਿਨ ਦਾ ਜਨਮ ਮਾਸਕੋ ਵਿੱਚ 9 ਦਸੰਬਰ 1842 ਨੂੰ ਰਾਜਕੁਮਾਰ ਅਲੇਕਸੀ ਪੇਤਰੋਵਿਚ ਕਰੋਪੋਤਕਿਨ ਦੇ ਘਰ ਹੋਇਆ ਸੀ। ਪੰਦਰਾਂ ਸਾਲ ਦੀ ਉਮਰ ਵਿੱਚ 1857 ਵਿੱਚ ਉਹ ਜਾਰ ਅਲੈਗਜ਼ੈਂਡਰ ਦੂਸਰੇ ਦੇ ‘ਪੇਜ’ ਬਣ ਗਿਆ। ਉੱਥੇ ਉਸਨੂੰ ਫੌਜੀ ਚਰਿੱਤਰ ਦੇ ਨਾਲ ਨਾਲ ਰਾਜਦਰਬਾਰ ਦੀ ਮਰਿਆਦਾ ਦਾ ਗਿਆਨ ਪ੍ਰਾਪਤ ਹੋਇਆ। ਪਰ ਸ਼ੁਰੂ ਤੋਂ ਹੀ ਰੂਸ ਦੇ ਕਿਸਾਨਾਂ ਦੇ ਜੀਵਨ ਪ੍ਰਤੀ ਹਮਦਰਦੀ ਭਾਵ ਉਸਦੇ ਮਨ ਵਿੱਚ ਮੌਜੂਦ ਸਨ। ਵਿਦਿਆਰਥੀ ਜੀਵਨ ਦੇ ਅੰਤਮ ਦਿਨਾਂ ਵਿੱਚ ਉਦਾਰ ਕ੍ਰਾਂਤੀਵਾਦੀ ਸਾਹਿਤ ਨਾਲ ਉਸਦਾ ਵਾਹ ਪਿਆ ਅਤੇ ਉਸ ਵਿੱਚ ਉਸਨੂੰ ਆਪਣੇ ਵਿਚਾਰਾਂ ਦਾ ਪ੍ਰਤੀਬਿੰਬ ਵਿਖਾਈ ਪਿਆ।

ਹਵਾਲੇ[ਸੋਧੋ]