ਪੀਲੀ ਕਨੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੀਲੀ ਕਨੇਰ

ਪੀਲੇ ਫੁੱਲਾਂ ਵਾਲੀ ਕਨੇਰ (ਅੰਗਰੇਜ਼ੀ:Yellow oleander) ਛੋਟੀ ਉਚਾਈ ਵਾਲ਼ਾ ਰੁੱਖ ਹੈ ਜਿਸਨੂੰ ਪੀਲੇ ਰੰਗ ਦੇ ਫੁੱਲ ਲੱਗਦੇ ਹਨ। ਇਸਦੀ ਪੱਤੀਆਂ ਲੰਬੀਆਂ ਅਤੇ ਪਤਲੀਆਂ ਹੁੰਦੀਆਂ ਹਨ।

ਇਸਦਾ ਦੁੱਧ ਸਰੀਰ ਦੀ ਜਲਨ ਨੂੰ ਖ਼ਤਮ ਕਰਨ ਵਾਲ਼ਾ ਅਤੇ ਜ਼ਹਿਰੀਲਾ ਹੁੰਦਾ ਹੈ। ਇਸਦੀ ਛਿੱਲ ਕੌੜੀ, ਚੁਭਵੀਂ ਅਤੇ ਬੁਖ਼ਾਰ ਨਾਸ਼ਕ ਹੁੰਦੀ ਹੈ। ਛਿੱਲ ਦੀ ਕਿਰਿਆ ਬਹੁਤ ਹੀ ਤੇਜ਼ ਹੁੰਦੀ ਹੈ, ਇਸ ਲਈ ਇਸਨੂੰ ਘੱਟ ਮਾਤਰਾ ਵਿੱਚ ਵਰਤਦੇ ਹਨ, ਨਹੀਂ ਤਾਂ ਪਾਣੀ ਵਰਗੇ ਪਤਲੇ ਦਸਤ ਲੱਗ ਜਾਂਦੇ ਹਨ । ਕਨੇਰ ਦਾ ਮੁੱਖ ਜ਼ਹਿਰੀਲਾ ਅਸਰ ਹਿਰਦੇ ਦੀਆਂ ਮਾਸਪੇਸ਼ੀਆਂ ਉੱਤੇ ਹੁੰਦਾ ਹੈ।

ਬੀਜ[ਸੋਧੋ]

ਕਨੇਰ ਦਾ ਬੀਜ ਜ਼ਹਿਰੀਲਾ ਹੁੰਦਾ ਹੈ। ਇੱਕ ਬੀਜ ਵੀ ਜਾਨ ਲੈਣ ਲਈ ਕਾਫ਼ੀ ਹੈ। ਕਨੇਰ ਦਾ ਜ਼ਹਿਰ ਡਾਇਗਾਕਸੀਨ ਡਰੱਗ ਦੀ ਤਰ੍ਹਾਂ ਹੈ। ਡਾਇਗਾਕਸੀਨ ਦਿਲ ਦੀ ਧੜਕਨ ਦੀ ਗਤੀ ਘੱਟ ਕਰਦਾ ਹੈ। ਕਨੇਰ ਦਾ ਇੱਕ ਬੀਜ ਡਾਇਗਾਕਸੀਨ ਦੇ ਸੌ ਟੈਬਲੇਟ ਦੇ ਬਰਾਬਰ ਹੁੰਦਾ ਹੈ। ਪਹਿਲਾਂ ਤਾਂ ਇਹ ਦਿਲ ਦੀ ਧੜਕਣ ਨੂੰ ਮੱਧਮ ਕਰਦਾ ਹੈ ਅਤੇ ਆਖ਼ਿਰਕਾਰ ਇੱਕਦਮ ਰੋਕ ਦਿੰਦਾ ਹੈ।

ਹਵਾਲੇ


{{{1}}}