ਪੁਨਰ-ਜਾਗਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿੰਚੀ ਦੁਆਰਾ ਬਣਾਇਆ ਇਹ ਚਿੱਤਰ "ਮੋਨਾ ਲੀਜ਼ਾ" ਪੁਨਰ-ਜਾਗਰਣ ਕਾਲ ਦੀ ਸਭ ਤੋਂ ਮਸ਼ਹੂਰ ਉਧਾਹਰਨਾਂ ਵਿੱਚੋਂ ਇੱਕ ਹੈ।

ਪੁਨਰ-ਜਾਗਰਣ (ਫਰਾਂਸੀਸੀ: Renaissance "ਪੁਨਰ-ਜਨਮ") ਇੱਕ ਸਭਿਆਚਾਰਿਕ ਲਹਿਰ ਸੀ ਜਿਸ ਦਾ ਸਮਾਂ ਮੋਟੇ ਤੌਰ ਤੇ 14ਵੀਂ ਤੋਂ 17ਵੀਂ ਸਦੀ ਤੱਕ ਸੀ। ਇਹ ਇਟਲੀ ਵਿੱਚ ਸ਼ੁਰੂ ਹੋਈ ਅਤੇ ਹੌਲੀ ਹੌਲੀ ਪੂਰੇ ਯੂਰਪ ਵਿੱਚ ਫੈਲ ਗਈ।

ਇਹ ਮੰਨਿਆ ਜਾਂਦਾ ਹੈ ਕਿ ਪੁਨਰ-ਜਾਗਰਣ ਦੀ ਸ਼ੁਰੁਆਤ ਇਟਲੀ ਦੇ ਸ਼ਹਿਰ ਫਲੋਰੈਂਸ ਵਿੱਚ 14ਵੀਂ ਹੋਈ। ਇਸਦਾ ਇੱਕ ਮੁੱਖ ਕਾਰਨ ਮੇਦੀਚੀ ਪਰਿਵਾਰ ਅਤੇ ਖਾਸ ਕਰਕੇ ਲੋਰੈਂਜ਼ੋ ਦੇ ਮੇਦੀਚੀ ਦਾ ਕਲਾਕਾਰਾਂ ਦੀ ਸਰਪ੍ਰਸਤੀ ਕਰਨਾ ਸੀ। ਦੂਜਾ ਮੁੱਖ ਕਾਰਨ ਕੋਨਸਤਾਂਤੀਨੋਪਲ ਉੱਤੇ ਓਸਮਾਨਲੀ(ਆਟੋਮਨ) ਤੁਰਕਾਂ ਦਾ ਹਮਲਾ ਕਰਨ ਉੱਤੇ ਓਥੋਂ ਯੂਨਾਨੀ ਵਿਦਵਾਨਾਂ ਅਤੇ ਉਹਨਾਂ ਨਾਲ ਯੂਨਾਨੀ ਲਿਖਤਾਂ ਦਾ ਇਟਲੀ ਵੱਲ ਆਉਣਾ ਸੀ।