ਸਮੱਗਰੀ 'ਤੇ ਜਾਓ

ਪ੍ਰਮੁੱਖ ਪੰਜਾਬੀ ਨਾਟਕ:ਸਮੀਖਿਆ ਪਰਿਪੇਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਮੁੱਖ ਪੰਜਾਬੀ ਨਾਟਕ:ਸਮੀਖਿਆ ਪਰਿਪੇਖ
ਲੇਖਕਇੰਦਰਜੀਤ ਕੌਰ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਆਲੋਚਨਾ
ਪ੍ਰਕਾਸ਼ਨ2006
ਪ੍ਰਕਾਸ਼ਕਸ਼ਿਲਾਲੇਖ, ਦਿੱਲੀ
ਮੀਡੀਆ ਕਿਸਮਪ੍ਰਿੰਟ
ਸਫ਼ੇ100
ਆਈ.ਐਸ.ਬੀ.ਐਨ.81-7329-172-1

ਪ੍ਰਮੁੱਖ ਪੰਜਾਬੀ ਨਾਟਕ: ਸਮੀਖਿਆ ਪਰਿਪੇਖ ਇੰਦਰਜੀਤ ਕੌਰ ਦੀ ਪੰਜਾਬੀ ਨਾਟ-ਆਲੋਚਨਾ ਨਾਲ ਸੰਬੰਧਿਤ ਇੱਕ ਪੁਸਤਕ ਹੈ। ਇਸ ਵਿੱਚ ਉਸ ਨੇ 'ਨਾਟਕ ਦੀ ਵਿਧਾ', 'ਨਾਟਕ ਤੇ ਰੰਗਮੰਚ: ਅੰਤਰ ਸੰਬੰਧ', 'ਪੰਜਾਬੀ ਨਾਟਕ ਦੀ ਵਿਕਾਸ ਰੇਖਾ', 'ਪੰਜਾਬੀ ਰੰਗਮੰਚ ਦਾ ਵਿਕਾਸ', 'ਸੁਭੱਦਰਾ:ਸੁਖਾਂਤ ਨਾਟਕ', 'ਕਣਕ ਦੀ ਬੱਲੀ:ਇਕ ਸਮਾਜਿਕ ਦੁਖਾਂਤ','ਕਿੰਗ ਮਿਰਜ਼ਾ ਤੇ ਸਪੇਰਾ:ਐਬਸਰਡ ਪ੍ਰਵਿਰਤੀ ਦਾ ਨਾਟਕ', 'ਸੱਤ ਬੇਗਾਨੇ:ਲੋਕਧਾਰਾਈ ਨਾਟਕ', 'ਲੋਕ ਮਨਾਂ ਦਾ ਰਾਜਾ:ਬਹੁਵਿਧਾਈ ਨਾਟਕ ਆਦਿ ਆਲੋਚਨਾਤਮਿਕ ਲੇਖ ਦਰਜ ਕੀਤੇ ਹਨ। ਇਹ ਸਾਰੇ ਲੇਖ ਲੇਖਿਕਾਂ ਦੀ ਪ੍ਰੋੜ੍ਹ ਖੋਜੀ ਬਿਰਤੀ ਦਾ ਸਿੱਟਾ ਹਨ ਅਤੇ ਪੰਜਾਬੀ ਨਾਟ ਆਲੋਚਨਾ ਦੇ ਖੇਤਰ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ। ਇਸ ਪੁਸਤਕ ਦੀ ਭੂਮਿਕਾ ਵਿੱਚ ਨਸੀਬ ਬਵੇਜਾ ਲਿਖਦਾ ਹੈ ਕਿ 'ਇੰਦਰਜੀਤ ਦੀ ਆਲੋਚਨਾ ਦਾ ਗੁਣ ਇਹ ਵੀ ਹੈ ਕਿ ਉਹ ਹਰ ਨਾਟਕ ਨੂੰ ਉਸ ਸਿਧਾਂਤ/ਨਾਟ-ਸ਼ੈਲੀ/ਸਰੂਪ ਦੇ ਅੰਤਰਗਤ ਵਿਚਾਰਦੀ ਹੈ ਜਿਹੜਾ ਸਿਧਾਂਤ, ਸ਼ੈਲੀ ਜਾਂ ਸਰੂਪ ਉਸ ਨਾਟਕ ਦੇ ਨਾਟ-ਸੰਗਠਨ ਦੇ ਪਿਛੋਕੜ ਵਿੱਚ ਪਿਆ ਹੈ। ਇਸੇ ਲਈ ਪਹਿਲਾਂ ਉਹ 'ਸਿਧਾਂਤ' ਉਸਾਰਦੀ ਹੇ ਤੇ ਫਿਰ 'ਵਿਹਾਰ' ਨਾਲ ਜੁੜਦੀ ਹੈ।"[1] ਇਹ ਪੁਸਤਕ ਪੰਜਾਬੀ ਨਾਟ ਆਲੋਚਨਾ ਵਿੱਚ ਆਪਣਾ ਮਹੱਤਵਪੂਰਨ ਸਥਾਨ ਗ੍ਰਹਿਣ ਕਰਦੀ ਹੈ।

ਹਵਾਲੇ

[ਸੋਧੋ]
  1. ਕੌਰ, ਇੰਦਰਜੀਤ (2006). ਪ੍ਰਮੁੱਖ ਪੰਜਾਬੀ ਨਾਟਕ ਸਮੀਖਿਆ ਪਰਿਪੇਖ. ਸ਼ਿਲਾਲੇਖ, ਦਿੱਲੀ. ISBN 81-7329-172-1.