ਫਰਮਾ:ਖ਼ਬਰਾਂ/2019/ਅਗਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  • ਕਸ਼ਮੀਰ: ਬੱਚਿਆਂ ਤੋਂ ਬਿਨਾਂ ਸਕੂਲ ਖੁੱਲ੍ਹੇ
  • ਮਾਪਿਆਂ ਨੇ ਹਾਲਾਤ ਵਿਗੜਨ ਦੇ ਡਰੋਂ ਸਕੂਲਾਂ ’ਚ ਨਹੀਂ ਭੇਜੇ ਬੱਚੇ
  • ਨਵੀਂ ਸਿੱਖਿਆ ਨੀਤੀ ਪੰਜਾਬ ਦੀ ਸੋਚ ਖ਼ਤਮ ਕਰਨ ਦੀ ਸਾਜ਼ਿਸ਼:ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
  • ਫਿਲੌਰ ਦੇ 31 ਤੇ ਸ਼ਾਹਕੋਟ ਦੇ 19 ਪਿੰਡ ਹੜ੍ਹਾਂ ਦੀ ਮਾਰ ਹੇਠ
  • ਸ਼ਾਹਕੋਟ ਨੇੜੇ 100 ਫੁੱਟ ਤੇ ਲੁਧਿਆਣਾ ਨੇੜੇ ਸਤਲੁਜ ’ਚ 70 ਫੁੱਟ ਦਾ ਪਾੜ
  • ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਜ਼ਿਲ੍ਹਿਆਂ ਵਿਚ ਸਥਿਤੀ ਗੰਭੀਰ
  • ਲੁਧਿਆਣਾ ਦੇ ਪਿੰਡ ਵੀ ਪਾਣੀ ਵਿੱਚ ਡੁੱਬੇ
  • ਵੱਖ-ਵੱਖ ਇਲਾਕਿਆਂ ਵਿਚ ਹਜ਼ਾਰਾਂ ਏਕੜ ਫ਼ਸਲ ਤਬਾਹ
  • ਮੋਹਲੇਧਾਰ ਮੀਂਹ ਨੇ ਉੱਤਰੀ ਰਾਜ ਝੰਬੇ।
  • ਪੰਜਾਬ ’ਚ ਸਤਲੁਜ ਦਰਿਆ ਨੇੜਲੇ ਇਲਾਕਿਆਂ ’ਚ ਹੜ੍ਹ ਵਰਗੇ ਹਾਲਾਤ ਬਣੇ
  • ਸਤਲੁਜ ਕਿਨਾਰੇ ਵਸੇ ਪਿੰਡਾਂ ’ਚ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆਈ
  • ਭਾਖੜਾ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਛੇ ਫੁੱਟ ਘੱਟ
  • ਕਈ ਥਾਈਂ ਪਿੰਡਾਂ ਨਾਲ ਸੰਪਰਕ ਟੁੱਟਿਆ
  • ਹਿਮਾਚਲ ’ਚ ਢਿੱਗਾਂ ਡਿੱਗਣ ਨਾਲ ਕਈ ਥਾਈਂ ਰਸਤੇ ਬੰਦ
  • ਕਸ਼ਮੀਰ ਮਸਲੇ ’ਤੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਕੀਤੀ ਗਈ ਬੰਦ ਕਮਰਾ ਗ਼ੈਰਰਸਮੀ ਮੀਟਿੰਗ ਬਿਨਾਂ ਕਿਸੇ ਸਿੱਟੇ ਦੇ ਸਮਾਪਤ ਹੋ ਗਈ ਤੇ ਨਾ ਹੀ ਕੋਈ ਬਿਆਨ ਜਾਰੀ ਕੀਤਾ ਗਿਆ।
  • ਅਫਗਾਨਿਸਤਾਨ ਦੇ ਕਾਬੁਲ ਵਿੱਚ ਵਿਆਹ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਘੱਟੋ ਘੱਟ 63 ਲੋਕ ਮਾਰੇ ਗਏ ਹਨ।
  • ਭਾਜਪਾ ਦੀ ਸੀਨੀਅਰ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਹੋਈ ਮੌਤ।
  • ਚੰਡੀਗੜ੍ਹ ਪੁਲੀਸ ਨੇ ਸ਼ਹਿਰ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਅਤੇ ਵਸਨੀਕਾਂ ਦੀ ਸੁਰੱਖਿਆ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
  • ਧਾਰਾ 370 ਮਨਸੂਖ਼; ਜੰਮੂ-ਕਸ਼ਮੀਰ ਦੋ ਹਿੱਸਿਆਂ ’ਚ ਵੰਡਿਆ

ਜੰਮੂ-ਕਸ਼ਮੀਰ ਤੇ ਲੱਦਾਖ ਦੋਵੇਂ ਕੇਂਦਰੀ ਸ਼ਾਸਿਤ ਪ੍ਰਦੇਸ਼ ਹੋਣਗੇ ਯੂਟੀ ਦੇ ਬਾਵਜੂਦ ਜੰਮੂ-ਕਸ਼ਮੀਰ ਦੀ ਆਪਣੀ ਵਿਧਾਨ ਸਭਾ ਹੋਵੇਗੀ ਵਿਰੋਧੀ ਧਿਰ ਵੱਲੋਂ ਸਰਕਾਰ ਦੀ ਪੇਸ਼ਕਦਮੀ ਗ਼ੈਰਜਮਹੂਰੀ ਕਰਾਰ ਜੰਮੂ ਤੇ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ‘ਢੁਕਵੇਂ ਸਮੇਂ’ ਉੱਤੇ ਬਹਾਲ ਕਰਾਂਗੇ: ਸ਼ਾਹ

  • ਜੰਮੂ ਕਸ਼ਮੀਰ ਵਿੱਚ ਜਾਰੀ ਤਣਾਅ ਦਰਮਿਆਨ ਦੇਰ ਰਾਤ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਤੇ ਸੱਜਾਦ ਲੋਨ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੇ ਨਾਲ ਹੀ ਕਸ਼ਮੀਰ ਵਿੱਚ ਕਰਫ਼ਿਊ ਲਾ ਦਿੱਤਾ ਗਿਆ ਹੈ।
  • ਕਸ਼ਮੀਰ ਵਿੱਚ ਕਰਫਿਊ ਲਾਗੂ; ਇੰਟਰਨੈੱਟ ਸੇਵਾਵਾਂ ਠੱਪ
  • ਸ੍ਰੀਨਗਰ ਵਿੱਚ ਧਾਰਾ 144 ਲਾਗੂ
  • ਮਾਜਿਦ ਤੇ ਤਰੀਗਾਮੀ ਗ੍ਰਿਫ਼ਤਾਰ
  • ਸ਼ਾਹ ਵੱਲੋਂ ਕਸ਼ਮੀਰ ਦੌਰੇ ਦੇ ਆਸਾਰ। ਸਕੂਲ ਤੇ ਕਾਲਜ ਅਗਲੇ ਹੁਕਮਾਂ ਤੱਕ ਬੰਦ
  • ਸਰਕਾਰ ਨੇ ਸਤੰਬਰ 2020 ਤੱਕ ਕੌਮੀ ਕੌਮੀ ਵਸੋਂ ਰਜਿਸਟਰ ਤਿਆਰ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਦੇਸ਼ ਭਰ ਵਿੱਚ ਸਿਟੀਜ਼ਨ ਰਜਿਸਟਰ ਦੀ ਸ਼ੁਰੂਆਤ ਹੋ ਜਾਵੇਗੀ।