ਫ਼ਿਲਮਫ਼ੇਅਰ ਪੁਰਸਕਾਰ
ਫ਼ਿਲਮਫ਼ੇਅਰ ਪੁਰਸਕਾਰ ਸਮਾਰੋਹ ਭਾਰਤੀ ਸਿਨੇਮੇ ਦੇ ਇਤਹਾਸ ਦੀਆਂ ਸਭ ਤੋਂ ਪੁਰਾਣੀਆਂ ਅਤੇ ਮੁੱਖ ਘਟਨਾਵਾਂ ਵਿੱਚੋਂ ਇੱਕ ਰਹੀ ਹੈ।.[੧][੨][੩] ਇਸਦੀ ਸ਼ੁਰੂਆਤ 1954 ਵਿੱਚ ਹੋਈ ਜਦੋਂ ਰਾਸ਼ਟਰੀ ਫ਼ਿਲਮ ਪੁਰਸਕਾਰ ਦੀ ਵੀ ਸਥਾਪਨਾ ਹੋਈ ਸੀ। ਇਹ ਪੁਰਸਕਾਰ ਦਰਸ਼ਕਾਂ ਅਤੇ ਜਿਊਰੀ ਦੇ ਮੈਬਰਾਂ ਦੀਆਂ ਵੋਟਾਂ ਦੇ ਆਧਾਰ ’ਤੇ ਹਰ ਸਾਲ ਦਿੱਤੀ ਜਾਂਦੇ ਹਨ।[੪]
ਇਤਿਹਾਸ [ਸੋਧ]
ਇਸਦੀ ਸ਼ੁਰੂਆਤ ਫ਼ਿਲਮਫ਼ੇਅਰ ਵਿੱਚ ਲੋਕਾਂ ਨੂੰ ਪਿਆਰੇ ਅਦਾਕਾਰ ਅਤੇ ਅਦਾਕਾਰਾ ਉੱਤੇ ਕਰਾਏ ਗਏ ਦਰਸ਼ਕਾਂ ਦੀਆਂ ਵੋਟਾਂ ਦੁਆਰਾ 1953 ਵਿੱਚ ਹੋਈ ਸੀ ਜਦੋਂ ਤਕਰੀਬਨ 20,000 ਦਰਸ਼ਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ। 21 ਮਾਰਚ 1954 ਨੂੰ ਹੋਣ ਵਾਲੇ ਪਹਿਲੇ ਇਨਾਮ ਸਮਾਰੋਹ ਵਿੱਚ ਸਿਰਫ਼ ਪੰਜ ਇਨਾਮ ਰੱਖੇ ਗਏ ਸਨ ਜਿਸ ਵਿੱਚ ਦੋ ਵਿੱਘਾ ਜ਼ਮੀਨ ਨੂੰ ਸਭ ਤੋਂ ਵਧੀਆ ਫ਼ਿਲਮ, ਸਭ ਤੋਂ ਵਧੀਆ ਨਿਰਦੇਸ਼ਨ ਲਈ ਬਿਮਲ ਰਾਏ (ਦੋ ਵਿੱਘਾ ਜ਼ਮੀਨ), ਸਭ ਤੋਂ ਵਧੀਆ ਅਦਾਕਾਰੀ ਲਈ ਦਿਲੀਪ ਕੁਮਾਰ (ਦਾਗ), ਸਭ ਤੋਂ ਵਧੀਆ ਅਦਾਕਾਰਾ ਲਈ ਮੀਨਾ ਕੁਮਾਰੀ (ਬੈਜੂ ਬਾਵਰਾ) ਅਤੇ ਇਸ ਫ਼ਿਲਮ ਵਿੱਚ ਸਭ ਤੋਂ ਵਧੀਆ ਸੰਗੀਤ ਲਈ ਨੌਸ਼ਾਦ ਨੂੰ ਇਨਾਮ ਦਿੱਤੇ ਗਏ ਸਨ।
ਪੁਰਸਕਾਰ [ਸੋਧ]
ਹੁਣ ਇਹਨਾਂ ਇਨਾਮਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਇਸ ਤੋਂ ਬਿਨਾਂ ਕਰਿਟਿਕਸ ਅਵਾਰਡ ਵੀ ਦਿੱਤੇ ਜਾਂਦੇ ਹਨ ਜਿਸਦੇ ਫ਼ੈਸਲੇ ਵਿੱਚ ਦਰਸ਼ਕ ਨਹੀਂ ਸ਼ਾਮਲ ਹੋ ਸਕਦੇ। ਫ਼ਿਲਮਾਂ ਦੇ ਆਲੋਚਕ ਇਸਦਾ ਫ਼ੈਸਲਾ ਕਰਦੇ ਹਨ।
ਪੁਰਸਕਾਰਾਂ ਦੀ ਲਿਸਟ [ਸੋਧ]
- ਫਿਲਮ ਫੇਅਰ ਐਵਾਰਡ
- ਫਿਲਮਫੇਅਰ ਸਭ ਤੋਂ ਵਧੀਆ ਨਿਰਦੇਸ਼ਕ
- ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ
- ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਇਨਾਮ
- ਫਿਲਮਫੇਅਰ ਸਭ ਤੋਂ ਵਧੀਆ ਸਹਾਇਕ ਅਦਾਕਾਰ
- ਫਿਲਮਫੇਅਰ ਸਭ ਤੋਂ ਵਧੀਆ ਸਹਾਇਕ ਅਦਾਕਾਰਾ
- ਫਿਲਮਫੇਅਰ ਸਭ ਤੋਂ ਵਧੀਆ ਖਲਨਾਇਕ
- ਫਿਲਮਫੇਅਰ ਸਭ ਤੋਂ ਵਧੀਆ ਹਾਸ-ਰਸ ਅਦਾਕਾਰ
- ਫਿਲਮਫੇਅਰ ਸਭ ਤੋਂ ਵਧੀਆ ਨਵਾਂ ਅਦਾਕਾਰ
- ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ
- ਫ਼ਿਲਮਫ਼ੇਅਰ ਸੱਭ ਤੋਂ ਵਧੀਆ ਸੰਗੀਤਕਾਰ
- ਫਿਲਮਫੇਅਰ ਸਭ ਤੋਂ ਵਧੀਆ ਗੀਤਕਾਰ
- ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ
- ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾ
- ਫਿਲਮਫੇਅਰ ਸਭ ਤੋਂ ਵਧੀਆ ਕਹਾਣੀ
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |