ਫਿਉਦਰ ਦੋਸਤੋਵਸਕੀ
| ਫਿਉਦਰ ਦੋਸਤੋਵਸਕੀ ਫਿਉਦਰ ਦੋਸਤੋਵਸਕੀ (ਚਿੱਤਰ: ਪੇਰੋਵ) |
|
| ਜਨਮ: | 11 ਨਵੰਬਰ1821 ਮਾਸਕੋ, ਰੂਸ |
|---|---|
| ਮੌਤ: | 9 ਫਰਵਰੀ 1881 ਸੇਂਟ ਪੀਟਰਜਬਰਗ, ਰੂਸੀ ਸਲਤਨਤ |
| ਰਾਸ਼ਟਰੀਅਤਾ: | ਰੂਸੀ |
| ਭਾਸ਼ਾ: | ਰੂਸੀ |
| ਕਿੱਤਾ: | ਸਾਹਿਤ ਸਿਰਜਣਾ |
| ਕਾਲ: | 19ਵੀਂ ਸਦੀ |
| ਮੁੱਖ ਕੰਮ: | ਕਰਾਮਾਜ਼ੋਵ ਭਰਾ, ਅਪਰਾਧ ਅਤੇ ਦੰਡ, ਬੁੱਧੂ |
| ਅੰਦੋਲਨ: | ਆਲੋਚਨਾਤਮਕ ਯਥਾਰਥਵਾਦ |
| ਦਸਤਖਤ: | |
ਫਿਉਦਰ ਮਿਖੇਲੋਵਿਚ ਦੋਸਤੋਵਸਕੀ (ਰੂਸੀ: Фёдор Миха́йлович Достое́вский; ਆਈ ਪੀ ਏ: [ˈfʲodər mʲɪˈxajləvʲɪtɕ dəstɐˈjefskʲɪj]; 11 ਨਵੰਬਰ 1821 – 9 ਫਰਵਰੀ 1881) 19ਵੀਂ ਸਦੀ ਦੇ ਰੂਸੀ ਲੇਖਕ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸਨ। ਦੋਸਤੋਵਸਕੀ ਦੀਆਂ ਸਾਹਿਤਕ ਰਚਨਾਵਾਂ 19ਵੀਂ ਸਦੀ ਦੇ ਰੂਸ ਦੇ ਖੌਲਦੇ ਰਾਜਨੀਤਕ, ਸਾਮਾਜਕ ਅਤੇ ਆਤਮਕ ਸੰਦਰਭ ਵਿੱਚ ਮਨੁੱਖੀ ਮਨੋਵਿਗਿਆਨ ਦੀ ਥਹੁ ਪਾਉਂਦੀਆਂ ਹਨ। ਉਨ੍ਹਾਂ ਨੇ ਕੁਲ ਮਿਲਾਕੇ ਗਿਆਰਾਂ ਨਾਵਲ, ਤਿੰਨ ਨਾਵਲੈੱਟ, ਸਤਾਰਾਂ ਲਘੂ ਨਾਵਲ ਅਤੇ ਤਿੰਨ ਨਿਬੰਧ ਲਿਖੇ ਹਨ ਅਤੇ ਅਨੇਕਾਂ ਸਾਹਿਤਕ ਆਲੋਚਕਾਂ ਨੇ ਉਨ੍ਹਾਂ ਨੂੰ ਸੰਸਾਰ ਸਾਹਿਤ ਵਿੱਚ ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਮੁੱਖ ਮਨੋਵਿਗਿਆਨੀ ਵਜੋਂ ਸਵੀਕਾਰ ਕੀਤਾ ਹੈ।[੧]
ਵਿਸ਼ਾ ਸੂਚੀ |
ਜੀਵਨੀ [ਸੋਧ]
ਪਰਵਾਰ ਦਾ ਪਿਛੋਕੜ [ਸੋਧ]
ਦੋਸਤੋਵਸਕੀ ਦਾ ਜਨਮ 11 ਨਵੰਬਰ (ਪੁਰਾਣੇ ਕਲੰਡਰ ਅਨੁਸਾਰ 30 ਅਕਤੂਬਰ ) 1821, ਮਿਖਾਇਲ ਦੋਸਤੋਵਸਕੀ ਅਤੇ ਮਾਰੀਆ ਨੇਚਾਏਵਾ ਦੇ ਦੂਜੇ ਬੱਚੇ ਸਨ। ਦੋਸਤੋਵਸਕੀ ਪਰਵਾਰ 16 ਵੀਂ ਸਦੀ ਤੱਕ ਫੈਲੀਆਂ ਜੜ੍ਹਾਂ ਵਾਲਾ ਪਿੰਸਕ ਖੇਤਰ ਦਾ ਇੱਕ ਬਹੁ-ਜਾਤੀ ਅਤੇ ਬਹੁ-ਸੰਪਰਦਾਇਿਕ ਲਿਥੂਆਨੀਆਈ ਕੁਲੀਨ ਪਰਵਾਰ ਸੀ ਜਿਸ ਦੀਆਂ ਸ਼ਾਖਾਵਾਂ ਵਿੱਚ ਰੂਸੀ ਰੂੜ੍ਹੀਵਾਦੀ ਈਸਾਈ ਅਤੇ ਕੈਥੋਲਿਕ ਸ਼ਾਮਲ ਸਨ। ਲੇਕਿਨ ਪਿਤਾ ਵਲੋਂ ਦੋਸਤੋਵਸਕੀ ਦੇ ਤੱਤਕਾਲ ਪੂਰਵਜ ਗੈਰ ਮਠਵਾਸੀ ਪਾਦਰੀ, ਅਤੇ ਮਾਤਾ ਵਲੋਂ ਰੂਸੀ ਵਪਾਰੀ ਸਨ।[੨][੩]
ਬਚਪਨ [ਸੋਧ]
ਮੁੱਖ ਰਚਨਾਵਾਂ [ਸੋਧ]
ਗਰੀਬ ਲੋਕ [ਸੋਧ]
ਕਰਾਮਾਜ਼ੋਵ ਬ੍ਰਦਰਜ [ਸੋਧ]
ਅਪਰਾਧ ਅਤੇ ਦੰਡ [ਸੋਧ]
ਅਪਰਾਧ ਅਤੇ ਦੰਡ (ਰੂਸੀ: Преступлéние и наказáние Prestupleniye i nakazaniye) ਦੋਸਤੋਵਸਕੀ ਦਾ ਇਹ ਨਾਵਲ ਪਹਿਲੀ ਵਾਰ 1865-66 ਵਿਚ ਰੂਸੀ ਸਾਹਿਤਕ ਰਸਾਲੇ 'ਦ ਰਸੀਅਨ ਮੈਸੇਂਜਰ' ਵਿੱਚ ਲੜੀਵਾਰ ਬਾਰਾਂ ਮਾਸਕ ਕਿਸਤਾਂ ਵਿੱਚ ਛਪਿਆ।[੪] ਬਾਅਦ ਵਿੱਚ ਇਹ ਇੱਕ ਜਿਲਦ ਵਿੱਚ ਛਪਿਆ। ਦਸ ਸਾਲ ਸਾਇਬੇਰੀਆ ਵਿੱਚ ਜਲਾਵਤਨੀ ਕੱਟ ਕੇ ਆਉਣ ਤੋਂ ਬਾਅਦ ਇਹ ਦੋਸਤੋਵਸਕੀ ਦਾ ਦੂਸਰਾ ਵੱਡੇ ਆਕਾਰ ਵਾਲਾ ਨਾਵਲ ਸੀ। 'ਅਪਰਾਧ ਅਤੇ ਦੰਡ' ਉਹਦੀ ਲੇਖਣੀ ਦੇ ਪ੍ਰੋਢ ਪੜਾਅ ਦਾ ਪਹਿਲਾ ਮਹਾਨ ਨਾਵਲ ਹੈ।[੫]
ਬੁੱਧੂ [ਸੋਧ]
ਬੁਧੂ ( ਰੂਸੀ: Идиот; ਈਡੀਅਟ) ਫਿਉਦਰ ਦੋਸਤੋਵਸਕੀ ਦੁਆਰਾ ਲਿਖਿਆ ਨਾਵਲ ਜਗਤ ਪ੍ਰਸਿਧ ਨਾਵਲ ਹੈ। ਇਹ ਪਹਿਲੀ ਵਾਰ ੧੮੬੮ ਅਤੇ ੧੮੬੯ ਵਿਚ ਰੂਸੀ ਮੈਸੇਂਜਰ ਵਿੱਚ ਲੜੀਵਾਰ ਛਪਿਆ। ਈਡੀਅਟ ਨੂੰ ਦੋਸਤੋਵਸਕੀ ਦੀਆਂ ਕੁੱਝ ਹੋਰ ਰਚਨਾਵਾਂ ਦੇ ਨਾਲ਼ ਰੂਸੀ ਸਾਹਿਤ ਦੇ ਸੁਨਹਿਰੀ ਜੁੱਗ ਦੀਆਂ ਸਭ ਤੋਂ ਸ਼ਾਨਦਾਰ ਸਾਹਿਤਕ ਉਪਲੱਬਧੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਅੰਗਰੇਜ਼ੀ ਵਿਚ ਇਸਨੂੰ 20ਵੀਂ ਸਦੀ ਦੇ ਚੜ੍ਹਨ ਤੱਕ ਨਹੀਂ ਸੀ ਛਾਪਿਆ ਗਿਆ।[੬]
ਨੋਟਸ ਫਰਾਮ ਅੰਡਰਗਰਾਉਂਡ [ਸੋਧ]
ਡੈਮਨਜ [ਸੋਧ]
ਪੁਸਤਕ ਸੂਚੀ [ਸੋਧ]
ਨਾਵਲ [ਸੋਧ]
- ਗਰੀਬ ਲੋਕ (1846)
- ਦ ਡਬਲਜ (1846)
- ਅੰਕਲ'ਜ ਡਰੀਮ (1859)
- ਦ ਵਿਲੇਜ ਆਫ ਸਟੇਪਾਂਚਿਕੋਵੋ (1859)
- ਦ ਹਾਉਸ ਆਫ ਦ ਡੈੱਡ (1862)
- ਨੋਟਸ ਫਰਾਮ ਅੰਡਰਗਰਾਉਂਡ (1864)
- ਅਪਰਾਧ ਅਤੇ ਦੰਡ (1866)
- ਬੁਧੂ (1869)
- ਦ ਗੈਮਬਲਰ (1867)
- ਦ ਏਟਰਨਲ ਹਸਬੈਂਡ (1870)
- ਇੰਸਲਟਿਡ ਐਂਡ ਹਿਊਮੀਲਿਏਟਿਡ
- ਡੈਮਨਜ (1872)
- ਦ ਏਡੋਲੇਸੈਂਟ(1875)
- ਕਰਾਮਾਜ਼ੋਵ ਬ੍ਰਦਰਜ (1880)
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਹਵਾਲੇ [ਸੋਧ]
- ↑ "Russian literature". Encyclopædia Britannica. http://www.britannica.com/EBchecked/topic/513793/Russian-literature. Retrieved on 11 April 2008. "ਦੋਸਤੋਵਸਕੀ ਨੂੰ ਆਮ ਤੌਰ ਉੱਤੇ ਸੰਸਾਰ ਸਾਹਿਤ ਵਿੱਚ ਸਭ ਤੋਂ ਵੱਡੇ ਮਨੋਵਿਗਿਆਨੀ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ। ਉਸ ਨੇ ਮਾਨਸ ਦੇ ਡੂੰਘੇ ਸੱਚ ਦੇ ਨਾਲ ਈਸਾਈ ਧਰਮ ਦੀ ਅਨੁਕੂਲਤਾ ਦਰਸਾਉਣ ਦਾ ਯਤਨ ਕੀਤਾ।"
- ↑ http://books.google.co.in/books?id=2lzWAAAAMAAJ&q=+clergy#search_anchor pp. 1–5
- ↑ http://books.google.co.in/books?id=iAs4Lz5yog0C&redir_esc=y pp. 6–22.
- ↑ University of Minnesota – Study notes for Crime and Punishment –
- ↑ Frank (1995), 96
- ↑ Titlepage, 1965 ਈਡੀਅਟ, Washington Square Press, Inc.