ਬਚਨ ਸਾਈਂ ਲੋਕਾਂ ਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਚਨ ਦੀ ਪਰਿਭਾਸ਼ਾ:[ਸੋਧੋ]

'ਬਚਨ' ਸ਼ਬਦ 'ਵਚਨ' ਦਾ ਤਦਭਵ ਰੂਪ ਹੈ ਜਿਸ ਦਾ ਅਰਥ 'ਬੋਲ' ਹੈ। ਇਸ ਵੰਨਗੀ ਰਾਹੀਂ ਮਹਾਂ ਪੁਰਸ਼ਾਂ ਜਾਂ ਪੀਰਾਂ-ਫਕੀਰਾਂ ਦੇ ਅਧਿਆਤਮਕ ਸਿਆਣਪ ਨਾਲ ਭਰੇ ਬੋਲਾਂ ਨੂੰ ਕਲਮਬੱਧ ਕੀਤਾ ਗਿਆ ਹੈ।ਇਹ ਮਹਾਂ ਪੁਰਸ਼ਾਂ ਵੱਲੋਂ ਆਮ ਲੋਕਾਂ ਦੀ ਅਗਵਾਈ ਲਈ ਅਲਾਪੇ ਹੋਏ ਸ਼ਬਦ ਹਨ।ਭਾਵ ਪਰਮ ਸੱਚ ਦਾ ਸਾਰ ਰੂਪ ਹਨ।[1]

ਬਚਨ ਆਮ ਤੌਰ ਤੇ ਭਾਰਤੀ ਸਾਧਾਂ,ਸੰਤਾਂ ਅਤੇ ਗੁਰੂਆਂ ਦੇ ਮੁਖਾਰਬਿੰਦ ਵਿੱਚੋ ਨਿਕਲੇ ਬੋਲ ਹਨ। ਇਹਨਾਂ ਦੀ ਰੂਪ-ਰਚਨਾ ਨਿੱਕੇ-ਨਿੱਕੇ ਸਰਲ ਵਾਕਾਂ ਦੀ ਧਾਰਨੀ ਹੁੰਦੀ ਹੈ। ਇਹਨਾਂ ਵਿੱਚ ਆਪੇ ਹੀ ਛੋਟੇ-ਛੋਟੇ ਪ੍ਰਸ਼ਨ ਪੈਦਾ ਕਰਕੇ,ਉੱਤਰ ਦੇ ਦਿੱਤਾ ਜਾਂਦਾ ਹੈ। ਪੰਜਾਬੀ ਵਾਰਤਕ ਵਿਚੋਂ ਬਚਨ ਰੂਪ ਦਾ ਆਰੰਭ ਤਾਂ ਭਾਵੇਂ ਗੁਰੂ ਕਾਲ ਵਿੱਚ ਹੀ ਹੋ ਜਾਂਦਾ ਹੈ ਪਰ ਵਿਧੀਵਤ ਰੂਪ ਵਿੱਚ ਬਚਨ,ਭਾਈ ਅੱਡਣਸ਼ਾਹੀ ਪਰੰਪਰਾ ਦੀ ਦੇਣ ਹੀ ਮੰਨੀ ਗਈ ਹੈ।

ਬਚਨ ਸਾਈਂ ਲੋਕਾਂ ਕੇ:[ਸੋਧੋ]

(ਸੰਤ ਬਚਨਾਵਲੀ)[ਸੋਧੋ]

ਬਚਨ ਗੋਬਿੰਦ ਲੋਕਾਂ ਕੇ[ਸੋਧੋ]

ਅਸੰਮ ਜੀਵ ਮਾਇਆ ਕੀ ਨਿੰਦ੍ਰਾ ਮਹਿ ਸੂਤੇ ਪੜੇ ਹੈਂ। ਕੋਈ ਵਿਰਲਾ ਪੁਰਖ ਇਸ ਨਿੰਦ੍ਰਾ ਤੇ ਜਾਗਿਆ ਹੈ। ਜੋ ਜਾਗਿਆ ਹੈ ਤਿਨ ਕੇ ਹਿਰਦੈ ਮਹਿ ਪਰਮੇਸ਼ਰ ਕੇ ਭਜਨ ਰੂਪੀ ਖੇਤ ਜੰਮਿਆ ਹੈ। ਤਿਸ ਭਜਨ ਰੂਪੀ ਖੇਤ ਕਾ ਫਲ ਪਰਮੇਸ਼ਰ ਕਾ ਦਰਸ਼ਨ ਹੈ। ਭਜਨ ਰੂਪੀ ਖੇਤ ਊਪਰ ਰਾਖੀ ਭਾਲੀ ਪ੍ਰਕਾਰ ਚਾਹੀਤੀ ਹੈ। ਜੈਸੇ ਅਨਾਜ ਕੇ ਖੇਤ ਊਪਰ ਰਾਖੀ ਕਰਤੇ ਹੈਂ ਜੋ ਪਸ਼ੂ ਨ ਖਾਇ ਜਾਵਹਿੰ,ਸਕਤੇ ਨਾ ਵੱਢ ਲੇ ਜਾਵਹਿ,ਪੰਖੀ ਨਾ ਚੁਗਿ ਜਾਹਿ,ਸੂਕਰ ਨ ਉਖੇੜ ਡਾਰਹਿੰ,ਹਰਣ ਨਾ ਖਾਇ ਜਾਵਹਿ,ਸੋ ਐਸੇ ਹੀ ਭਜਨ ਕੇ ਖੇਤ ਕਾ ਨਾਸ-ਕਰਤਾ ਭੀ ਬਹੁਤ ਹੈਂ। ਭੋਗਹੁ ਰੂਪੀ ਪਸੂਅਹੰ ਤੇ ਰਾਖਿਆ ਚਾਹੀਤਾ ਹੈ। ਅਹੰਕਾਰ ਰੂਪੀ ਸਕਤੇ ਤੇ ਭੀ ਰੱਖਿਆ ਚਾਹੀਤੀ ਹੈ। ਸੰਕਲਪਹੰ ਰੂਪੀ ਪੰਖਅਹੁ ਤੇ ਰਖਿਆ ਚਾਹੀਤੀ ਹੈ।ਦੰਭ ਰੂਪੀ ਸੂਕਰ ਤੇ ਰਖਿਆ ਚਾਹੀਤੀ ਹੈ।ਪ੍ਰੋਜਨਹੁ ਰੂਪੀ ਹਰਣਹੁੰ ਤੇ ਰੱਖਿਆ ਚਾਹੀਤੀ ਹੈ ਅਰ ਜਿਨਹੁ ਤੇ ਐਸੀ ਰਾਖੀ ਨ ਹਈ ਤਿਨਕਾ ਖੇਤ ਉਜੜ ਜਾਤਾ ਹੈ।

                  2

ਔਰ ਬਚਨ ਇਹੁ ਹੈ,ਕਿਸੀ ਸਾਧ ਸਿਉ ਸਾਧ ਪ੍ਰਸ਼ਨ ਕੀਆ ਜੋ ਕਰਣ ਕਾਰਣ ਏਕ ਪਰਮੇਸ਼ਰ ਹੈ ਕਿ ਕੋਊ ਔਰ ਭੀ ਹੈ?ਤਬ ਸਾਧ ਉਤਰ ਦੀਆਂ ਜੋ ਕਰਣ ਕਾਰਣ ਏਕ ਪਰਮੇਸ਼ਰ ਹੈ। ਜੈਸੇ ਮੰਦਰ ਆਸਰੇ ਕਾਠ ਕੇ ਹੈ,ਕਿਸੀ ਅਸਥਾਨ ਮੰਦਰ ਕੇ ਕਾਠ ਥੰਭ ਹੋਇ ਖੜਾ ਹੈ ਕਿਸੀ ਅਸਥਾਨ ਕਾਠ ਬਰੇਡਾ ਹੋਇ ਖੜਾ ਹੈ। ਕਿਸੀ ਅਸਥਾਨ ਕਾਠ ਕੜੀਆਂ ਹੋਇ ਖੜਾ ਹੈ,ਕਿਸੀ ਅਸਥਾਨ ਕਾਠ ਤਖਤੀਆਂ ਹੋਇ ਖੜਾ ਹੈ। ਨਾਨਾ ਪ੍ਰਕਾਰ ਕੇ ਨਾਮਹੁੰ ਕਰਕੇ ਕਾਠ,ਮੰਦਰ ਕਉ ਉਠਾਈ ਖੜਾ ਹੈ। ਨਾਮ ਅਨੇਕ ਹੈਂ ਅਰੁ ਕਾਠ ਏਕ ਹੈ। ਤੈਸੇ ਜਗਤ ਕੀ ਰਚਨਾ ਸਭ ਬੁਧਿ ਕੇ ਆਸਰੇ ਠਹਿਰਾਈ ਹੈ। ਆਸਰਾ ਰੂਪੀ ਜਗਤ ਕੀ ਬੁਧਿ ਹੈ।ਕਿਸੀ ਰਚਨਾ ਮਹਿੰ ਪਰਮੇਸ਼ਰ ਕੀ ਬੁਧਿ ਮਿਲੀ ਹੈ,ਕੋਊ ਰਚਨਾ ਈਸਵਰ ਕੀ ਬੁਧਿ ਇਸਥਾਪਨ ਕੀਨੀ ਹੈ।ਕਿਸੀ ਰਚਨਾ ਮਹਿ ਜੀਵਹੁ ਕੀ ਬੁਧਿ ਮਿਲੀ ਹੈ। ਸੋਈ ਬੁਧਿ ਜਾਤਿ ਪਰਮੇਸ਼ਰ ਕੀ ਹੈ।ਤਾਂਤੇ ਪਰਮੇਸ਼ਰ ਹੀ ਕਰਣ ਕਾਰਣ ਹੂਆ,ਕਿਉਂ ਔਰ ਤੋ ਕੋਊ ਨਾ ਹੂਆ।

                  3

ਅਉਰ ਬਚਨ ਇਹੁ ਹੈ,ਜੈਸਾ ਆਪਿ ਪਰਮੇਸ਼ਰ ਹੈ ਤੈਸੀ ਪਰਮੇਸ਼ਰ ਕੀ ਰਚਨਾ।ਸੋ ਰਚਨਾ ਅਪਨੀ ਮਹਿ ਪਰਮੇਸ਼ਰ ਅਪਨਾ ਆਪ ਐਸੇ ਰਾਖਿਆ ਹੈ,ਜੈਸੇ ਪਰੇ ਮਹਿ ਨਿਹਕਲੰਕ ਰਾਖਿਆ ਹੂਆ ਹੈ,ਜੈਸੇ ਤਾਬੇ ਮਹਿ ਤਮੇਸਰ ਰਾਖਿਆ ਹੂਆ ਹੈ। ਤੈਸੇ ਸਭ ਰਚਨਾ ਮਹਿ ਐਸੇ ਹੀ ਅਪਨਾ ਆਪੁ ਰਾਖਿਆ ਹੈ। ਜੈਸੇ ਪਾਰੇ ਕੋ ਮਾਰੇ ਬਿਨਾ ਨਿਹਕਲੰਕ ਪਾਰੇ ਸਿਉਂ ਨਹੀਂ ਪਈਤਾ। ਅਰ ਪਾਰਾ ਨਿਹਕਲੰਕ ਕਰ ਭਰਪੂਰ ਹੈ। ਕਾਹੇ ਤੇ ਜੋ ਪਾਰੇ ਹੀ ਕੇ ਅਕਾਰ ਸਿਉਂ ਨਿਹਕਲੰਕ ਉਤਪਤਿ ਹੋਵਣਾ ਹੈ। ਪਾਰੇ ਤੇ ਇਤਰ ਨਿਹਕਲੰਕ ਉਤਪਤਿ ਨਹੀਂ ਹੋਵਣਾ। ਪਰ ਸਾਧਨਾ ਕਰਕੇ ਨਿਹਕਲੰਕ ਹੋਤਾ ਹੈ। ਤੈਸੇ ਹੀ ਜੀਵਹੁੰ ਕਉ ਭੀ ਸਾਧਨਾ ਚਾਹੀਤੀ ਹੈ। ਜਬ ਜੀਵ ਸਾਧਨਾ ਕਰਹਿੰਗੇ ਤਬ ਹੀ ਨਿਹਕਲੰਕ ਰੂਪੀ ਪਰਮੇਸ਼ਰ ਪ੍ਰਗਟੇਗਾ। ਪਰਮੇਸ਼ਰ ਕੀ ਰਚਨਾ ਜੀਵਨ ਹੀ ਕਹੇ ਹੈਂ।

                  4

ਅਉਰ ਬਚਨ ਇਹੁ ਹੈ,ਜਬ ਜਗਿਆਸੀ ਸੰਤਹੁੰ ਕੇ ਬਚਨ ਸੁਣ ਕਰ ਕਰਤੂਤ ਵਿਖੇ ਲਿਆਂਵਦਾ ਹੈ,ਤਬ ਉਨ ਬਚਨੋਂ ਕਾ ਪ੍ਰਕਾਸ਼ ਉਨ ਕੇ ਹਿਰਦੇ ਮਹਿ ਪਹੁੰਚਦਾ ਹੈ। ਅਤੇ ਬਚਨ ਸੁਣ ਕਰਤਤ ਵਿਖੇ ਨ ਲਿਆਇਆ,ਤਾਂ ਉਹ ਕਹਾਣੀ ਹੋਇ ਜਾਂਦੇ ਹੈਨ। ਕੁਝ ਦਿਨ ਚਿਤ ਰਹਿ ਕੇ ਫੇਰ ਵਿਸਰ ਜਾਂਦੇ ਹੈਨ।

                  5

ਅਉਰ ਬਚਨ ਇਹੁ ਹੈ,ਭਲਿਆਈ ਮਨੁਖ ਦੀ ਇਹਨਾਂ ਚਹੁੰ ਬਸਤਾਂ ਮਹਿੰ ਹੈ:- ਏਕ ਪ੍ਰੀਤਿ ਪਰਮੇਸ਼ਰ ਕੀ। ਦੂਸਰੀ ਮਾਇਆਵਾਨਹੁ ਸਿਉਂ ਬੇਪਰਵਾਹੀ। ਤੀਸਰੀ ਗਰੀਬੀ। ਚਉਥੀ ਮਨ ਊਪਰ ਖਬਰਦਾਰੀ ਰਾਖਣੀ, ਜੋ ਕਰਮ ਅਸ਼ੁਭ ਨਾ ਕਰੇ।[2]

  1. < ਵਾਰਤਕ ਵਿਰਸਾ,ਸੰਪਾਦਕ ਡਾ.ਸਤਨਾਮ ਸਿੰਘ ਜੱਸਲ,ਡਾ ਬੂਟਾ ਸਿੰਘ ਬਰਾੜ ਡਾ ਰਾਜਿੰਦਰਪਾਲ ਸਿੰਘ ਬਰਾੜ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰ:14>
  2. <ਵਾਰਤਕ ਵਿਰਸਾ, ਸੰਪਾਦਕ ਡਾ ਸਤਨਾਮ ਸਿੰਘ ਜੱਸਲ, ਡਾ ਬੂਟਾ ਸਿੰਘ ਬਰਾੜ, ਡਾ ਰਾਜਿੰਦਰਪਾਲ ਸਿੰਘ ਬਰਾੜ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ:41-42>