ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਿਕ ਅਧਿਐਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਿਕ ਅਧਿਐਨ
ਲੇਖਕਜਸਵਿੰਦਰ ਸਿੰਘ ਸੈਣੀ (ਡਾ.)
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਆਲੋਚਨਾ
ਪ੍ਰਕਾਸ਼ਨਮੌਜੂਦ ਨਹੀਂ
ਪ੍ਰਕਾਸ਼ਕਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੀਡੀਆ ਕਿਸਮਪ੍ਰਿੰਟ
ਸਫ਼ੇ212

ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਿਕ ਅਧਿਐਨ ਡਾ. ਜਸਵਿੰਦਰ ਸਿੰਘ ਸੈਣੀ ਦਾ ਪੀਐਚ.ਡੀ ਦੇ ਖੋਜ ਕਾਰਜ ਦਾ ਕਿਤਾਬੀ ਰੂਪ ਹੈ। ਪੁਸਤਕ ਦੇ ਪਹਿਲੇ ਅਧਿਆਇ 'ਚਿਹਨ-ਵਿਗਿਆਨ:ਸਿਧਾਂਤਿਕ ਪਰਿਪੇਖ' ਵਿੱਚ ਉਹਨਾਂ ਨੇ ਚਿਹਨ ਵਿਗਿਆਨ ਦੇ ਸਿਧਾਤ ਨੂੰ ਵਿਸਤਾਰ ਰੂਪ ਵਿੱਚ ਉਲੀਕਦਿਆਂ ਇਸ ਸਿਧਾਂਤ ਦੇ ਚਿੰਤਕਾਂ ਬਾਰੇ ਵੀ ੳੇੁਲੇਖ ਕੀਤਾ ਹੈ। ਪੁਸਤਕ ਦੇ ਅਗਲੇ ਖੰਡਾਂ ਦੇ ਵਿੱਚ ਲੋਹਾ ਕੁੱਟ, ਕਣਕ ਦੀ ਬੱਲੀ, ਸੁਲਤਾਨ ਰਜ਼ੀਆ, 'ਮਿਰਜ਼ਾ ਸਾਹਿਬਾਂ', ਬਲਵੰਤ ਗਾਰਗੀ ਦੇ ਨਾਟਕਾਂ ਦਾ ਨਾਟ-ਸ਼ਾਸਤਰੀ ਪਰਿਪੇਖ' ਆਦਿ ਅਧਿਆਇ ਦਰਜ ਹਨ। ਇਹ ਪੁਸਤਕ ਭਾਸ਼ਾ ਅਤੇ ਨਾਟਕ ਦੇ ਖੇਤਰ ਵਿੱਚ ਬਹੁ-ਉਪਯੋਗੀ ਸਥਾਨ ਗ੍ਰਹਿਣ ਕਰਦੀ ਹੈ।