ਬਲੂ-ਰੇ ਡਿਸਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਲੂ-ਰੇ ਡਿਸਕ
Reverse side of a Blu-ray Disc
ਮੀਡੀਆ ਕਿਸਮਉੱਚ-ਘਣਤਾ ਆਪਟੀਕਲ ਡਿਸਕ
ਐਨਕੋਡਿੰਗH.262/MPEG-2 Part 2
H.264/MPEG-4 AVC
VC-1
ਸਮਰੱਥਾ25 ਜੀਬੀ (ਇਕਹਿਰੀ-ਤਹਿ)
50 ਜੀਬੀ (ਦੂਹਰੀ-ਤਹਿ)
100/128 ਜੀਬੀ (BDXL)
ਬਲੌਕ ਅਕਾਰ64 KB ECC[1]
ਪੜ੍ਹਨ ਮੈਕੇਨਿਜ਼ਮ405 ਨੈਨੋਮੀਟਰ ਡਾਇਡ ਲੇਜ਼ਰ
ਉੱਨਤਕਾਰਬਲੂ-ਰੇ ਡਿਸਕ ਐਸੋਸੀਏਸ਼ਨ[2]
ਮਾਪ120 mm (4.7 in) ਵਿਆਸ
1.2 ਮਿਲੀਮੀਟਰ ਮੋਟਾਈ[3]
ਵਰਤੋਂਡੈਟਾ ਭੰਡਾਰਣ
ਉੱਚ-ਡੈਫ਼ੀਨਿਸ਼ਨ ਵੀਡੀਓ (1080p) ਉੱਚ-ਡੈਫ਼ੀਨਿਸ਼ਨ ਆਡੀਓ
ਸਟੇਰੀਓਕਾਪੀ 3D
ਪਲੇਸਟੇਸ਼ਨ 3 ਗੇਮਾਂ
ਪਲੇਸਟੇਸ਼ਨ 4 ਗੇਮਾਂ
ਐਕਸਬਾਕਸ ਵਨ ਗੇਮਾਂ

ਬਲੂ-ਰੇ ਡਿਸਕ (ਅੰਗਰੇਜ਼ੀ:  Blu-ray Disc; BD) ਇੱਕ ਡਿਜੀਟਲ ਆਪਟੀਕਲ ਡਿਸਕ ਡੈਟਾ ਭੰਡਾਰਣ ਤਸ਼ਤਰੀ ਹੈ ਜੋ ਡੀਵੀਡੀ ਤੋਂ ਅਗਲੀ ਪੀੜ੍ਹੀ ਦੇ ਤੌਰ 'ਤੇ ਬਣਾਈ ਗਈ ਹੈ ਅਤੇ ਇਹ ਉੱਚ-ਡੈਫ਼ੀਨਿਸ਼ਨ ਵੀਡੀਓ (1080p) ਭੰਡਾਰਣ ਦੇ ਕਾਬਿਲ ਹੈ। ਇਹ 120 ਮਿਲੀਮੀਟਰ ਵਿਆਸ ਵਾਲ਼ੀ ਅਤੇ 1.2 ਮਿਲੀਮੀਟਰ ਮੋਟੀ, ਬਿਲਕੁਲ ਡੀਵੀਡੀ ਅਤੇ ਸੀਡੀ ਦੇ ਅਕਾਰ ਦੀ, ਪਲਾਸਟਿਕ ਦੀ ਇੱਕ ਤਸ਼ਤਰੀ ਹੈ।[4] ਆਮ (pre-BD-XL) ਬਲੂ-ਰੇ ਤਸ਼ਤਰੀਆਂ 25 ਗੀਗਾਬਾਈਟ ਡੈਟਾ ਪ੍ਰਤੀ ਤਹਿ ਭੰਡਾਰ ਕਰਨ ਦੇ ਕਾਬਿਲ ਹੁੰਦੀਆਂ ਹਨ। ਦੂਹਰੀ ਤਹਿ ਡਿਸਕਾਂ 50 ਜੀਬੀ, ਤੀਹਰੀ ਤਹਿ 100 ਜੀਬੀ ਅਤੇ ਚੌਹਰੀ ਤਹਿ ਡਿਸਕਾਂ 128 ਜੀਬੀ ਡੈਟਾ ਸਟੋਰ ਕਰਨ ਦਾ ਕਾਬਿਲ ਹੁੰਦੀਆਂ ਹਨ।[5] ਇਸ ਦਾ ਨਾਂ, ਬਲੂ-ਰੇ ਡਿਸਕ, ਇਸਨੂੰ ਪੜ੍ਹਨ ਲਈ ਵਰਤੀ ਜਾਂਦੀ ਨੀਲੀ ਲੇਜ਼ਰ ਵੱਲ ਇਸ਼ਾਰਾ ਹੈ ਜੋ ਡੈਟਾ ਨੂੰ ਵੱਡੀ ਘਣਤਾ ਉੱਪਰ ਭੰਡਾਰ ਕਰਨ ਦੀ ਸਹੂਲਤ ਦਿੰਦੀ ਹੈ ਜੋ ਡੀਵੀਡੀ ਲਈ ਵਰਤੀ ਜਾਂਦੀ ਲਾਲ ਲੇਜ਼ਰ ਨਾਲ਼ ਮੁਮਕਿਨ ਨਹੀਂ। ਬਲੂ-ਰੇ ਡਿਸਕਾਂ ਦੀ ਮੁੱਖ ਵਰਤੋਂ ਫ਼ੀਚਰ ਫ਼ਿਲਮਾਂ ਅਤੇ ਪਲੇਸਟੇਸ਼ਨ 3, ਪਲੇਸਟੇਸ਼ਨ 4 ਅਤੇ ਐਕਸਬਾਕਸ ਵਨ ਦੀਆਂ ਗੇਮਾਂ ਸਟੋਰ ਕਰਨ ਵਾਸਤੇ ਹੁੰਦੀ ਹੈ।

ਇਸ ਡਿਸਕ ’ਤੇ 1080p ਰੈਜ਼ਾਲੂਸਨ (1920×1080 ਪਿਕਸਲ) ਤੱਕ ਉੱਚ-ਡੈਫ਼ੀਨਿਸ਼ਨ ਵੀਡੀਓ 60 (59.94) ਫ਼ੀਲਡ ਜਾਂ 24 ਫ਼੍ਰੇਮ ਪ੍ਰਤੀ ਸਕਿੰਟ ’ਤੇ ਸਟੋਰ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਦੇ ਡਿਸਕਾਂ, ਡੀਵੀਡ ਡਿਸਕਾਂ, ਉੱਪਰ ਭੰਡਾਰ ਕਰਨ ਦਾ ਵੱਧ-ਤੋਂ-ਵੱਧ ਰੈਜ਼ਾਲੂਸ਼ਨ 480i, (NTSC, 720×480 ਪਿਕਸਲ) ਜਾਂ 576i, (PAL, 720×576 ਪਿਕਸਲ) ਹੈ।

ਇਸ ਡਿਸਕ ਫ਼ਾਰਮੈਟ ਨੂੰ ਬਲੂ-ਰੇ ਡਿਸਕ ਐਸੋਸੀਏਸ਼ਨ ਨੇ ਬਣਾਇਆ ਅਤੇ ਅਕਤੂਬਰ 2000 ਵਿੱਚ ਸੋਨੀ ਨੇ ਬਲੂ-ਰੇ ਡਿਸਕ ਦੇ ਪਹਿਲੇ ਨਮੂਨੇ ਪੇਸ਼ ਕੀਤੇ ਅਤੇ ਇਸਨੂੰ ਚਲਾਉਣ ਵਾਲ਼ੇ ਪਲੇਅਰ ਦਾ ਪਹਿਲਾ ਨਮੂਨਾ ਅਪਰੈਲ 2003 ਵਿੱਚ ਜਪਾਨ ਵਿੱਚ ਜਾਰੀ ਹੋਇਆ।

ਇਸ ਤੋਂ ਬਾਅਦ ਇਹ ਲਗਾਤਾਰ ਉੱਨਤ ਹੁੰਦਾ ਰਿਹਾ ਅਤੇ ਜੂਨ 2006 ਵਿੱਚ ਇਹ ਅਧਿਕਾਰਤ ਤੌਰ 'ਤੇ ਜਾਰੀ ਹੋਇਆ

ਉੱਚ-ਡੈਫ਼ੀਨਿਸ਼ਨ ਆਪਟੀਕਲ ਡਿਸਕ ਫ਼ਾਰਮੈਟ ਜੰਗ ਦੌਰਾਨ ਬਲੂ-ਰੇ ਡਿਸਕ ਦਾ ਮੁਕਾਬਲਾ ਐੱਚਡੀ ਡੀਵੀਡੀ ਫ਼ਾਰਮੈਟ ਨਾਲ਼ ਸੀ। 2009 ਵਿੱਚ ਐੱਚਡੀ ਡੀਵੀਡੀ ਬਣਾਉਣ ਪਿਛਲੀ ਮੁੱਖ ਕੰਪਨੀ ਤੋਸ਼ੀਬਾ[6] ਨੇ ਆਪਣਾ ਬਲੂ-ਰੇ ਡਿਸਕ ਪਲੇਅਰ ਜਾਰੀ ਕੀਤਾ।[7]

ਹਵਾਲੇ[ਸੋਧੋ]

  1. http://sutlib2.sut.ac.th/sut_contents/h95009/data/5643_58.pdf
  2. Blu-ray FAQ. Blu-ray.com. Retrieved on 22 ਦਿਸੰਬਰ 2010.
  3. "Blu-ray FAQ". Blu-ray.com. Retrieved 17 ਫ਼ਰਵਰੀ 2014.
  4. "6JSC/ALA/16/LC response" (PDF). rda-jsc.org. 13 ਸਿਤੰਬਰ 2012. Archived from the original (PDF) on 2012-10-14. Retrieved 29 ਜਨਵਰੀ 2014. {{cite web}}: Check date values in: |date= (help); Unknown parameter |dead-url= ignored (help)
  5. Butler, Harry (23 ਫ਼ਰਵਰੀ 2011). "Pioneer BDXL BDR-206MBK Review". bit-tech.net. Retrieved 17 ਫ਼ਰਵਰੀ 2014.
  6. Toshiba Announces Discontinuation of HD DVD Businesses. Toshiba. 19 ਫ਼ਰਵਰੀ 2008. http://www.toshiba.co.jp/about/press/2008_02/pr1903.htm. Retrieved on 26 ਫ਼ਰਵਰੀ 2008. 
  7. Yomiuri Shimbun. Page 1. 19 ਜੁਲਾਈ 2009. Ver. 13S.